Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਸੰਪਾਦਕੀ

ਕੁੱਝ ਡਾਕਟਰਾਂ ਦੀ ਸਥਿਤੀ ਲੁਕਮਾਨ ਦੀ ਦੁਹਾਈ

April 02, 2021 04:39 PM

ਪੰਜਾਬੀ ਪੋਸਟ ਸੰਪਾਦਕੀ

ਫੈਡਰਲ ਕੋਰਟ ਦੇ ਜੱਜ ਜਸਟਿਸ ਐਨ ਮੇਰੀ ਮੈਕਡੋਨਲਡ ਨੇ ਬੀਤੇ ਹਫ਼ਤੇ ਆਰ ਸੀ ਐਮ ਪੀ ਦੇ ਵਿਰੁੱਧ ਕਲਾਸ ਐਕਸ਼ਨ ਮੁਕੱਦਮਾ ਚਲਾਉਣ ਦੀ ਆਗਿਆ ਦਿੱਤੀ ਸੀ। ਅਦਾਲਤ ਵਿੱਚ ਦੋਸ਼ ਲਾਏ ਗਏ ਹਨ ਕਿ ਆਰ ਸੀ ਐਮ ਪੀ ਦੇ ਡਾਕਟਰ ਮੁਲਾਜ਼ਮਾਂ ਜਾਂ ਭਰਤੀ ਹੋਣ ਦੇ ਚਾਹਵਾਨ ਵਿਅਕਤੀਆਂ ਦਾ ਡਾਕਟਰੀ ਮੁਆਇਨਾ ਕਰਨ ਦੀ ਪ੍ਰਕਿਰਿਆ ਦਾ ਲਾਭ ਉਠਾ ਕੇ ਸੈਕਸੁਅਲ ਸੋਸ਼ਣ ਕਰਦੇ ਰਹੇ ਹਨ। ਇਸ ਕਲਾਸ ਐਕਸ਼ਨ ਮੁੱਕਦਮੇ ਨੂੰ ਸਾਹਮਣੇ ਲਿਆਉਣ ਵਾਲੀ ਰਿਟਰਾਇਰ ਹੋ ਚੁੱਕੀ ਅਫ਼ਸਰ ਸਿਲਵੀ ਕੋਰੀਵੂ (Sylvie Corriveau) ਹੈ। ਸਿਲਵੀ ਅਨੁਸਾਰ ਉਹ ਕਈ ਸਾਲਾਂ ਤੋਂ ਆਰ ਸੀ ਐਮ ਪੀ ਦੇ ਡਾਕਟਰਾਂ ਦੇ ਵਤੀਰੇ ਵਿਰੁੱਧ ਆਵਾਜ਼ ਚੁੱਕਣ ਦੀ ਕੋਸਿ਼ਸ਼ ਕਰਦੀ ਰਹੀ ਹੈ ਪਰ ਆਰ ਸੀ ਐਮ ਪੀ ਦਾ ਜੱਥੇਬੰਦਕ ਢਾਂਚਾ ਅਜਿਹਾ ਹੈ ਕਿ ਉਸਨੂੰ ਕੋਈ ਰਾਹ ਨਹੀਂ ਮਿਲਿਆ ਜਿਸ ਨੂੰ ਅਪਣਾ ਕੇ ਉਹ ਇਨਸਾਫ਼ ਲਈ ਗੁਹਾਰ ਕਰ ਸਕਦੀ। ਸਿਲਵੀ ਦਾ ਦੋਸ਼ ਹੈ ਕਿ 1989 ਵਿੱਚ ਜਦੋਂ ਉਹ 19 ਕੁ ਸਾਲਾਂ ਦੀ ਮੁਟਿਆਰ ਸੀ ਤਾਂ ਭਰਤੀ ਹੋਣ ਵੇਲੇ ਮੁਆਇਨਾ ਕਰਨ ਵਾਲੇ ਡਾਕਟਰ ਨੇ ਉਸਦਾ ਸੋਸ਼ਣ ਕੀਤਾ ਸੀ। ਪਿੱਛੇ ਜਿਹੇ 30 ਔਰਤਾਂ ਦੇ ਨਾਮ ਸਾਹਮਣੇ ਆਏ ਸਨ ਜਿਹਨਾਂ ਨੇ ਆਰ ਸੀ ਐਮ ਪੀ ਡਾਕਟਰਾਂ ਹੱਥੋਂ ਸ਼ੋਸ਼ਣ ਕੀਤੇ ਜਾਣ ਦੇ ਦੋਸ਼ ਲਾਏ ਸਨ।

ਕੱਲ ਉਂਟੇਰੀਓ ਦੇ ਡਾਕਟਰ ਬਰਾਇਨ ਨੈਡਲਰ ਉੱਤੇ ਪੁਲੀਸ ਨੇ ਫਸਟ ਡਿਗਰੀ ਕਤਲ ਦੇ ਚਾਰਜ ਲਾਏ ਹਨ ਕਿਉਂਕਿ ਉਸ ਉੱਤੇ ਇੱਕ 89 ਸਾਲਾ ਕੋਵਿਡ 19 ਦੇ ਮਰੀਜ਼ ਨੂੰ ਗਲਤ ਦਵਾਈ ਦੇਣ ਦੇ ਦੋਸ਼ ਹਨ। ਮਰੀਜ਼ ਅਲਬਰਟ ਪੋਇਡਿੰਗਰ ਦੀ ਮੌਤ ਹੋ ਗਈ ਹੈ। ਇਹ ਘਟਨਾ Hawkesbury and District General Hospital ਵਿੱਚ ਵਾਪਰੀ। ਇਹ ਖ਼ਬਰਾਂ ਵੀ ਮਿਲ ਰਹੀਆਂ ਹਨ ਕਿ ਇਸ ਹਸਪਤਾਲ ਵਿੱਚ 5 ਹੋਰ ਕੋਵਿਡ 19 ਦੇ ਮਰੀਜ਼ਾਂ ਦੀਆਂ 17 ਮਾਰਚ ਤੋਂ 25 ਮਾਰਚ ਦੇ ਦਰਮਿਆਨ ਸ਼ੱਕੀ ਹਾਲਾਤਾਂ ਵਿੱਚ ਮੌਤਾਂ ਹੋ ਚੁੱਕੀਆਂ ਹਨ।

ਇਹ ਕੁੱਝ ਮਿਸਾਲਾਂ ਇਸ ਲਈ ਦਿੱਤੀਆਂ ਹਨ ਕਿ ਰੱਬ ਦਾ ਰੂਪ ਖਿਆਲੇ ਜਾਣ ਵਾਲੇ ਡਾਕਟਰਾਂ ਵਿੱਚ ਅਜਿਹੇ ਲੋਕ ਵੀ ਮੌਜੂਦ ਹਨ ਜਿਹੜੇ ਦੇਵਤਾਪਣ ਛੱਡ ਖਲਨਾਇਕ ਬਣ ਸਕਦੇ ਹਨ। ਕਿੰਨੇ ਹੀ ਲੜਕੇ ਲੜਕੀਆਂ ਪਰਮਾਨੈਂਟ ਰੈਜ਼ੀਡੈਂਟ ਜਾਂ ਸਟੱਡੀ ਪਰਮਿਟ ਲਈ ਪ੍ਰਾਪਤ ਕਰਨ ਲਈ ਨਿਰਧਾਰਤ ਡਾਕਟਰਾਂ ਕੋਲੋਂ ਮੈਡੀਕਲ ਕਰਵਾਉਂਦੇ ਹਨ। ਇਹੋ ਜਿਹੀ ਸਥਿਤੀ ਵਿੱਚ ਡਾਕਟਰ ਦੀ ਅਥਾਰਟੀ ਅਤੇ ਮੁਆਇਨਾ ਕਰਵਾਉਣ ਵਾਲੇ ਦੀ ਨਾਜ਼ੁਕਤਾ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ।

ਬੱਚਿਆਂ ਦੇ ਕੇਸ ਵਿੱਚ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ ਕਿਉਂਕਿ ਬਹੁਤੀ ਵਾਰ ਬੱਚੇ ਨੂੰ ਤਾਂ ਇਹ ਵੀ ਪਤਾ ਹੀ ਨਹੀਂ ਚੱਲਦਾ ਕਿ ਉਸ ਨਾਲ ਦੁਰਵਿਹਾਰ ਕੀਤਾ ਜਾ ਰਿਹਾ ਹੈ। ਪਰ ਕਿਸੇ ਡਾਕਟਰ ਦੇ ਮਾੜੇ ਵਰਤਾਅ ਦੇ ਨਤੀਜੇ ਵਜੋਂ ਬੱਚੇ ਨੂੰ ਉਮਰ ਭਰ ਮਨੋਰੋਗ ਦਾ ਸੰਤਾਪ ਹੰਢਾਉਣਾ ਪੈ ਸਕਦਾ ਹੈ। ਮਰੀਜਾਂ ਨਾਲ ਸੈਕਸੁਅਲ ਦੁਰਵਿਹਾਰ ਕਰਨ ਵਾਲੇ ਡਾਕਟਰਾਂ ਉੱਤੇ ਕ੍ਰਿਮੀਨਲ ਕੇਸ ਚੱਲ ਸਕਦਾ ਹੈ, ਉਹਨਾਂ ਨੂੰ ਪ੍ਰੈਕਟਿਸ ਕਰਨ ਤੋਂ ਮਨਾਹੀ ਹੋ ਸਕਦੀ ਹੈ ਜਾਂ ਲਾਇੰਸਸ ਰੱਦ ਹੋ ਸਕਦਾ ਹੈ ਪਰ ਡਾਕਟਰਾਂ ਵਿਰੁੱਧ ਕੇਸ ਨੂੰ ਸਹੀ ਸਾਬਤ ਕਰਨਾ ਸੌਖਾ ਕੰਮ ਨਹੀਂ ਹੈ। ਇਸਦੀ ਇੱਕ ਮਿਸਾਲ ਟੋਰਾਂਟੋ ਦੇ ਮਾਊਂਟ ਸਿਨਾਈ ਹਸਪਤਾਲ ਦਾ ਡਾਕਟਰ ਐਲਨ ਗੌਰਡਨ ਹੈ ਜਿਸ ਵਿਰੁੱਧ ਇੱਕ 32 ਕੁ ਸਾਲਾ ਵਕੀਲ ਸਮੇਤ 32 ਔਰਤਾਂ ਨੇ 2019 ਵਿੱਚ ਸੈਕਸੁਅਲ ਦੁਰਵਿਹਾਰ ਦੀਆਂ ਸ਼ਕਾਇਤਾਂ ਦਰਜ਼ ਕੀਤੀਆਂ ਸਨ। ਹੈਰਾਨੀ ਦੀ ਗੱਲ ਹੈ ਕਿ ਕਾਲਜ ਆਫ ਫਿਜ਼ੀਸ਼ੀਅਨ ਨੇ ਇਸ ਬਦਨਾਮ ਡਾਕਟਰ ਨੂੰ ਚੁੱਪ ਚੁਪੀਤੇ ਰਿਟਾਇਰ ਕਰਨ ਦੇ ਹੁਕਮ ਦੇ ਕੇ ਇਹਨਾਂ ਔਰਤਾਂ ਨੂੰ ਜਲੀਲ ਕਰਨ ਤੋਂ ਵੱਧ ਕੁੱਝ ਨਹੀਂ ਕੀਤਾ ਸੀ। ਬ੍ਰਿਟਿਸ਼ ਕੋਲੰਬੀਆ ਵਿੱਚ ਡਾਕਟਰਾਂ ਵਿਰੁੱਧ ਸਾਲਾਨਾ 1000 ਸ਼ਕਾਇਤਾਂ ਦਰਜ਼ ਹੁੰਦੀਆਂ ਹਨ। ਜੇ ਸਾਲ 2018 ਨੂੰ ਉਦਾਹਰਣ ਵਜੋਂ ਲਿਆ ਜਾਵੇ ਤਾਂ ਉਸ ਸਾਲ ਸਿਰਫ਼ ਇੱਕ ਸਿ਼ਕਾਇਤ ਬਾਬਤ ਰਸਮੀ ਜਾਂਚ ਪੜਤਾਲ ਕੀਤੀ ਗਈ ਸੀ।

ਸੈਕਸੁਆਲ ਦੁਰਵਿਹਾਰ ਦੇ ਪੀੜਤ ਵਿਅਕਤੀ ਉੱਤੇ ਜੀਵਨਕਾਲ ਲਈ ਮਾੜੇ ਪ੍ਰਭਾਵ ਪੈ ਸਕਦੇ ਹਨ ਖਾਸਕਰਕੇ ਜਦੋਂ ਅਜਿਹਾ ਕੁਕਰਮ ਕਿਸੇ ਅਥਾਰਟੀ ਰੱਖਣ ਵਾਲੇ ਡਾਕਟਰ ਦੁਆਰਾ ਅਜਿਹਾ ਕੀਤਾ ਜਾਵੇ। ਇਸ ਨਾਲ ਮਰੀਜ਼ ਦਾ ਮਨੋਬਲ ਹੀ ਨਹੀਂ ਡਿੱਗਦਾ ਸਗੋਂ ਉਹਨਾਂ ਦੀ ਜੀਵਨ ਨਾਲ ਨਿਪਟਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਬੇਸ਼ੱਕ ਡਾਕਟਰਾਂ ਦੇ ਪ੍ਰੋਫੈਸ਼ਨ ਨੂੰ ਕੰਟਰੋਲ ਕਰਨ ਲਈ ਜੁੰਮੇਵਾਰ ਸੰਸਥਾਵਾਂ ਜਿਵੇਂ ਕਿ ਆਰ ਸੀ ਐਮ ਪੀ, ਮਿਲਟਰੀ ਜਾਂ ਸਰਕਾਰ ਦੇ ਉੱਚ ਅਧਿਕਾਰੀ, ਪ੍ਰੋਵਿੰਸ਼ੀਅਲ ਰੈਗੁਲੇਟਰੀ ਸੰਸਥਾਵਾਂ ਜਿਵੇਂ ਕਿ College of Physicians and Surgeons of Ontario (CPSO) ਆਦਿ ਨੇ ਕਰੜੇ ਨੇਮ ਬਣਾਏ ਹੁੰਦੇ ਹਨ ਪਰ ਨੇਮਾਂ ਨੂੰ ਦਿਆਨਤਦਾਰੀ ਅਤੇ ਗੰਭੀਰਤਾ ਨਾਲ ਲਾਗੂ ਕਰਨ ਤੋਂ ਬਿਨਾ ਸੁਧਾਰ ਕਿਵੇਂ ਸੰਭਵ ਹੋ ਸਕਦੇ ਹਨ

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ