Welcome to Canadian Punjabi Post
Follow us on

22

April 2021
ਅੰਤਰਰਾਸ਼ਟਰੀ

ਅਮਰੀਕਾ ਸਰਕਾਰ ਵੱਲੋਂ ਭਾਰਤੀ ਪ੍ਰੋਫੈਸ਼ਨਲਜ਼ ਨੂੰ ਰਾਹਤ

April 02, 2021 09:19 AM

* ਐਚ-1 ਬੀ ਵੀਜ਼ਾ ਜਾਰੀ ਕਰਨ ਉੱਤੇ ਲੱਗੀ ਰੋਕ ਖਤਮ


ਨਵੀਂ ਦਿੱਲੀ, 1 ਅਪਰੈਲ, (ਪੋਸਟ ਬਿਊਰੋ)-ਅਮਰੀਕਾ ਦੀ ਸਰਕਾਰ ਨੇ ਆਪਣੇ ਰੁਜ਼ਗਾਰ ਬਾਜ਼ਾਰ ਉੱਤੇ ਨਜ਼ਰ ਰੱਖਦੇ ਹੋਏ ਭਾਰਤੀ ਆਈਟੀ ਪ੍ਰੋਫੈਸ਼ਨਲਜ਼ ਨੂੰ ਵੱਡੀ ਰਾਹਤ ਦੇ ਦਿੱਤੀ ਹੈ। ਸਰਕਾਰ ਦੇਇਸ ਐਲਾਨ ਨਾਲ ਵਿਦੇਸ਼ੀ ਕਾਮਿਆਂ ਨੂੰ ਜਾਰੀ ਕੀਤੇ ਜਾਂਦੇ ਐਚ-1 ਬੀ ਵੀਜ਼ਾ ਸਮੇਤ ਸਾਰੇ ਵੀਜਿ਼ਆਂ ਉੱਤੇ ਪਾਬੰਦੀ ਖਤਮ ਹੋ ਗਈ ਹੈ।
ਵਰਨਣ ਯੋਗ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 31 ਮਾਰਚ ਤੱਕ ਅਜਿਹੇ ਵੀਜਿ਼ਆਂ ਦੇ ਬਾਰੇ ਪਾਬੰਦੀ ਲਾ ਦਿੱਤੀ ਸੀ, ਪਰ ਜੋਅ ਬਾਇਡੇਨ ਦੀ ਸਰਕਾਰ ਇਸ ਪਾਬੰਦੀ ਨੂੰ ਅੱਗੇ ਵਧਾਉਣ ਦਾ ਕੋਈ ਨੋਟੀਫੀਕੇਸ਼ਨ ਜਾਰੀ ਨਹੀਂ ਕੀਤਾ ਤੇ ਇਹ ਖਤਮ ਹੋਣ ਦਿੱਤੀ ਹੈ। ਡੋਨਾਲਡ ਟਰੰਪ ਸਰਕਾਰ ਨੇ ਪਿਛਲੇ ਜੂਨਵਿੱਚ ਐਚ-1-ਬੀ ਸਮੇਤ ਵਿਦੇਸ਼ੀ ਕਰਮਚਾਰੀਆਂ ਨੂੰ ਜਾਰੀ ਕੀਤੇ ਜਾਂਦੇ ਸਾਰੇ ਵੀਜਿ਼ਆਂ ਉੱਤੇ 31 ਦਸੰਬਰ ਤੱਕ ਪਾਬੰਦੀ ਲਾ ਦਿੱਤੀ ਸੀ ਅਤੇਫਿਰ ਉਸਨੇ ਇਸ ਪਾਬੰਦੀ ਦੀ ਆਖਰੀ ਮਿਤੀ 31 ਮਾਰਚ ਤੱਕ ਵਧਾ ਦਿੱਤੀ ਸੀ, ਜਿਹੜੀ ਇਸ ਵਕਤ ਖਤਮ ਹੋ ਗਈ ਹੈ। ਡੋਨਾਲਡ ਟਰੰਪ ਦੀ ਦਲੀਲ ਸੀ ਕਿ ਆਰਥਿਕ ਗਤੀਵਿਧੀਆਂ ਦੇ ਸੁਧਾਰ ਵੇਲੇ ਇਹ ਵੀਜ਼ਾ ਅਮਰੀਕਾ ਦੀ ਲੇਬਰ ਮਾਰਕੀਟ ਲਈ ਖਤਰਾ ਹਨ। ਬਾਇਡੇਨ ਨੇ ਚੋਣ ਪ੍ਰਚਾਰ ਦੌਰਾਨ ਟਰੰਪ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਨੂੰ ਬੇਰਹਿਮ ਦੱਸਦੇ ਹੋਏ ਐਚ-1-ਬੀ ਵੀਜ਼ਾਦੀ ਸਸਪੈਂਸ਼ਨ ਹਟਾਉਣ ਦਾ ਵਾਅਦਾ ਕੀਤਾ ਸੀ।
ਅਸਲ ਵਿੱਚ ਐਚ-ਬੀ ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ, ਜਿਹੜਾ ਆਈ ਟੀ ਪ੍ਰੋਫੈਸ਼ਨਲਜ਼ ਵਿਚ ਬਹੁਤ ਵੱਡੀ ਆਸ ਦੀ ਕਿਰਨ ਮੰਨਿਆ ਜਾਂਦਾ ਹੈ। ਇਹ ਵੀਜ਼ਾ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਨੂੰ ਵਿਸ਼ੇਸ ਨੌਕਰੀਆਂ ਲਈ ਰੱਖਣ ਦਾ ਹੱਕ ਦੇਂਦਾ ਹੈ, ਜਿਨ੍ਹਾਂ ਦੀ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਉਨ੍ਹਾਂ ਕੰਪਨੀਆਂ ਨੂੰ ਲੋੜ ਹੁੰਦੀ ਹੈ। ਹਰ ਸਾਲ ਵੱਖ-ਵੱਖ ਸ਼੍ਰੇਣੀਆਂ ਵਿਚ ਏਦਾਂ ਦੇ 85 ਹਜ਼ਾਰ ਵੀਜ਼ਾ ਜਾਰੀ ਕੀਤੇ ਜਾਂਦੇ ਹਨ ਤੇ ਇਸ ਦਾ ਵੱਡਾ ਹਿੱਸਾ ਆਈ ਟੀ ਸੇਵਾਵਾਂ ਦੇ ਰਹੀਆਂ ਭਾਰਤੀ ਕੰਪਨੀਆਂ, ਜਿਵੇਂ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਲਿਮਟਿਡ, ਇਨਫੋਸਿਸ ਲਿਮਟਿਡ ਅਤੇ ਵਿਪਰੋ ਲਿਮਟਿਡ ਆਦਿ ਇਸਤੇਮਾਲ ਕਰਦੀਆਂ ਹਨ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ
ਬੇਰੋਜ਼ਗਾਰਾਂ ਦੇ ਦੌਰ ਵਿੱਚ ਇੱਕ ਕੰਪਨੀ ਨੇ ਕੁੱਤਿਆਂ ਦੇ ਲਈ ਲੱਖਾਂ ਦੀ ਤਨਖਾਹ ਵਾਲੀ ਵੈਂਕੇਸੀ ਕੱਢੀ
ਪਾਕਿ ਤੋਂ 19 ਸਾਲੀਂ ਛੁੱਟ ਕੇ ਆਏ ਜੰਮੂ-ਕਸ਼ਮੀਰ ਦੇ ਧਰਮ ਸਿੰਘ ਨੇ ਸੱਚਾਈ ਬਿਆਨ ਕੀਤੀ
ਬ੍ਰਿਟੇਨ ਵਿੱਚ ਸੋਗ ਸਮਾਪਤ ਹੋਣ ਪਿੱਛੋਂ ਮਹਾਰਾਣੀ ਦੇ ਸਾਸ਼ਨ ਕਾਲ ਦੇ 70 ਸਾਲਾ ਜਸ਼ਨ ਸ਼ੁਰੂ
ਅਮਰੀਕਾ ਨੇ ਕਿਹਾ: ਅਸੀਂ ਭਾਰਤ ਦੀਆਂ ਜ਼ਰੂਰਤਾਂ ਸਮਝਦੇ ਹਾਂ
ਕੋਰੋਨਾ ਦੇ ਦੌਰਾਨ ਹਰਿਆਲੀ ਨਾਲ ਨਜ਼ਦੀਕੀ ਫਾਇਦੇਮੰਦ ਰਹੇਗੀ
ਫਲੌਇਡ ਮਾਮਲੇ ਵਿੱਚ ਸਾਬਕਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ
ਪਾਕਿ ਸਰਕਾਰ ਫਰਾਂਸੀਸੀ ਰਾਜਦੂਤ ਨੂੰ ਕੱਢਣ ਲਈ ਪਾਰਲੀਮੈਂਟ ਵਿੱਚ ਮਤਾ ਪਾਸ ਕਰੇਗੀ
ਯੂਰਪੀਅਨ ਸਾਕਰ ਵਿੱਚ ਫੁੱਟ: 12 ਫੁੱਟਬਾਲ ਕਲੱਬਾਂ ਵੱਲੋਂ ਆਪਣੀ ਵੱਖਰੀ ਲੀਗ ਬਣਾਉਣ ਦਾ ਐਲਾਨ
ਪਾਕਿਸਤਾਨ `ਚ ਕੱਟੜਵਾਦੀ ਗਰੁੱਪ ਨੇ ਬੰਦੀ ਬਣਾਏ ਪੁਲਸ ਵਾਲੇ ਛੱਡੇ