Welcome to Canadian Punjabi Post
Follow us on

18

April 2021
ਅੰਤਰਰਾਸ਼ਟਰੀ

ਵਲਾਦੀਮੀਰ ਪੁਤਿਨ ਨੂੰ 2 ਵਾਰ ਹੋਰ ਰਾਸ਼ਟਰਪਤੀ ਬਣਨ ਲਈ ਮੌਕਾ ਦੇ ਦਿੱਤਾ ਗਿਆ

April 02, 2021 09:12 AM

* ਰੂਸ ਦੀ ਪਾਰਲੀਮੈਂਟ ਨੇ ਬਿੱਲ ਪਾਸ ਕਰ ਕੇ ਮਨਜ਼ੂਰੀ ਦਿੱਤੀ


ਮਾਸਕੋ, 1 ਅਪਰੈਲ, (ਪੋਸਟ ਬਿਊਰੋ)-ਰੂਸ ਦੀ ਪਾਰਲੀਮੈਂਟ ਦੇ ਉਤਲੇ ਹਾਊਸ ਨੇ ਵਲਾਦੀਮੀਰ ਪੁਤਿਨ ਨੂੰ 2024 ਤੋਂ ਬਾਅਦ ਵੀ ਲਗਾਤਾਰ ਦੋ ਵਾਰੀ ਰਾਸ਼ਟਰਪਤੀ ਬਣਾਈ ਰੱਖਣ ਦਾ ਬਿੱਲ ਪਾਸ ਕਰ ਦਿੱਤਾ ਹੈ। ਇਹਬਿੱਲ ਹੇਠਲੇ ਹਾਊਸ ਨੇਇਕ ਹਫਤਾਂ ਪਹਿਲਾਂ ਪਾਸ ਕਰ ਦਿੱਤਾ ਸੀ। ਖੁਦ ਪੁਤਿਨ ਦੇ ਦਸਖਤਾਂ ਪਿੱਛੋਂ ਇਹ ਕਾਨੂੰਨ ਬਣ ਜਾਵੇਗਾ।
ਵਰਨਣ ਯੋਗ ਹੈ ਕਿ ਜੁਲਾਈ 2020ਵਿੱਚ ਜਿਨ੍ਹਾਂ ਸੰਵਿਧਾਨਕ ਸੋਧਾਂ ਲਈ ਸਾਰੇ ਦੇਸ਼ ਵਿੱਚ ਰਿਫਰੈਂਡਮ ਕਰਨ ਦੇ ਵਕਤ ਵੱਡੇ ਪੱਧਰ ਉੱਤੇ ਲੋਕਾਂ ਦੀ ਸਹਿਮਤੀ ਮਿਲੀ ਸੀ, ਇਹ ਕਾਰਵਾਈ ਉਸ ਦੇ ਆਧਾਰ ਉੱਤੇ ਕੀਤੀ ਗਈ ਹੈ।ਇਸ ਬਿੱਲ ਦੇ ਕਾਨੂੰਨ ਬਣਨ ਨਾਲ ਪੁਤਿਨ ਦੇ 2036 ਤੱਕ ਰਾਸ਼ਟਰਪਤੀ ਬਣੇ ਰਹਿਣ ਦਾ ਰਾਹ ਸਾਫ ਹੋ ਜਾਵੇਗਾ। ਇਸ ਪਿੱਛੋਂਇੱਕੋ ਬਦਲ ਰਹੇਗਾ ਕਿ ਉਹ ਆਪਣੀ ਮਰਜ਼ੀ ਨਾਲ ਅਹੁਦਾ ਛੱਡ ਸਕਦੇ ਹਨ। ਪੁਤਿਨ (68 ਸਾਲ) ਦਾ ਚੌਥਾ ਕਾਰਜਕਾਲ 2024 ਵਿੱਚ ਪੂਰਾ ਹੋਣਾ ਹੈ, ਪਰ ਸੰਵਿਧਾਨਕ ਬਦਲਾਅ ਨਾਲ ਉਹ 6 ਸਾਲ ਦੇ ਦੋ ਹੋਰ ਕਾਰਜਕਾਲ ਰਾਸ਼ਟਰਪਤੀ ਬਣੇ ਰਹਿ ਸਕਦੇ ਹਨ। ਵਲਾਦੀਮੀਰ ਪੁਤਿਨ ਸਾਲ 2000 ਤੋਂ ਰੂਸ ਦੀ ਸੱਤਾਦੇ ਸਿਖਰ ਉੱਤੇ ਹਨ।
ਇਸ ਤੋਂ ਇਲਾਵਾ ਪਿਛਲੇ ਦਸੰਬਰ ਵਿੱਚਰੂਸ ਦੇ ਸੰਵਿਧਾਨਵਿੱਚ ਨਵੀਂ ਸੋਧ ਪਾਸ ਕੀਤੀ ਗਈ, ਜਿਸ ਨਾਲਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਵੀ ਅਪਰਾਧਿਕ ਕੇਸਦਰਜ ਨਹੀਂ ਦਰਜ ਹੋ ਸਕੇਗਾ ਅਤੇ ਸਾਬਕਾ ਰੂਸੀ ਰਾਸ਼ਟਰਪਤੀਆਂ ਨੂੰ ਕਿਸੇ ਵੀ ਅਪਰਾਧ ਦੇ ਲਈ ਸਾਰੀ ਉਮਰ ਦੀ ਛੋਟ ਦਿੱਤੀ ਜਾਵੇਗੀ ਅਤੇ ਉਹ ਪੁਲਸ ਦੀ ਪੁੱਛਗਿੱਛ ਤੋਂ ਬਚੇ ਰਹਿਣਗੇ। ਅਹੁਦਾ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਉਮਰ ਭਰ ਪਾਰਲੀਮੈਂਟ ਦੇ ਉਤਲੇ ਹਾਊਸਵਿੱਚ ਸੈਨੇਟਰ ਬਣਨ ਦੀ ਖੁੱਲ੍ਹ ਹੋਵੇਗੀ।

Group
     
Writer
Category
 Sub  Segment  Status 
Heading
Reporter
Summary
                   
Paragraph  
Font Family  
Font Size  
 
         
   
   
                                 
   
   
 
Pathp
Words:0
Matter
                   
Paragraph  
Font Family  
Font Size  
 
         
   
   
                                 
   
   
 
Pathp
Words:0

* ਰੂਸ ਦੀ ਪਾਰਲੀਮੈਂਟ ਨੇ ਬਿੱਲ ਪਾਸ ਕਰ ਕੇ ਮਨਜ਼ੂਰੀ ਦਿੱਤੀ

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤ ਵਿੱਚ ਮਿਲਿਆ ਕੋਰੋਨਾ ਦਾ ਖ਼ਤਰਨਾਕ ਰੂਪ ਬ੍ਰਿਟੇਨ ਵਿੱਚ ਵੀ ਜਾ ਪਹੁੰਚਿਆ
ਮਿਆਂਮਾਰ ਵਿੱਚ ਫ਼ੌਜੀ ਸ਼ਾਸਨ ਦੇ ਮੁਕਾਬਲੇ‘ ਏਕਤਾ ਸਰਕਾਰ’ ਬਣਾਈ ਗਈ
ਅਮਰੀਕਾ ਦੇ 10 ਡੈਮੋਕ੍ਰੇਟਿਕ ਐਮਪੀਜ਼ ਵੱਲੋਂ ਭਾਰਤ ਵਿਰੁੱਧ ਰੋਕਾਂ ਹਟਾਉਣ ਦੀ ਮੰਗ
ਇੰਡੀਆਨਾਪੋਲਿਸ ਦੀ ਫੈਡੈਕਸ ਫੈਸਿਲਿਟੀ ਉੱਤੇ ਚੱਲੀ ਗੋਲੀ, 8 ਹਲਾਕ
ਯੂਕਰੇਨ ਦੀ ਕੌੜ ਕਾਰਨ ਅਮਰੀਕਾ ਨੇ 10 ਰੂਸੀ ਡਿਪਲੋਮੈਟ ਕੱਢੇ
ਫਰਾਂਸ ਨੇ ਪਾਕਿ ਵਿਚਲੇ ਫਰਾਂਸੀਸੀ ਨਾਗਰਿਕਾਂ ਅਤੇ ਕੰਪਨੀਆਂ ਤੁਰੰਤ ਨਿਕਲ ਆਉਣ ਨੂੰ ਕਿਹਾ
ਅਮਿਤ ਸ਼ਾਹ ਦੇ ਬਿਆਨ ਤੋਂ ਬੰਗਲਾਦੇਸ਼ ਦੀ ਸਰਕਾਰ ਭੜਕੀ
ਪਾਕਿਸਤਾਨ ਸਰਕਾਰ ਨੇ ਕੋਰੋਨਾ ਦੇ ਵਧਦੇ ਕੇਸਾਂ ਦਾ ਭਾਂਡਾ ਲੋਕਾਂ ਸਿਰ ਭੰਨਿਆ
ਮੋਦੀ ਦੇ ਮਿੱਤਰ ਅਡਾਨੀ ਦੀ ਕੰਪਨੀ ਨੂੰ ਅਮਰੀਕਾ ਵਿੱਚ ਵੱਡਾ ਝਟਕਾ
ਦਾਂਤੇ ਰਾਈਟ ਨੂੰ ਮਾਰਨ ਦੇ ਸਬੰਧ ਵਿੱਚ ਸਾਬਕਾ ਮਿਨੀਸੋਟਾ ਪੁਲਿਸ ਅਧਿਕਾਰੀ ਨੂੰ ਕੀਤਾ ਗਿਆ ਚਾਰਜ