Welcome to Canadian Punjabi Post
Follow us on

22

April 2021
ਭਾਰਤ

ਭਾਰਤ ਵਿੱਚ ਅਕਤੂਬਰ ਤੋਂ ਬਾਅਦ ਇੱਕੋ ਦਿਨ ਕੋਰੋਨਾ ਦੇ ਸਭ ਤੋਂ ਵੱਧ 72,330 ਕੇਸ ਮਿਲੇ

April 02, 2021 09:11 AM

* ਗੁਜਰਾਤ ਸਰਕਾਰ ਵੱਲੋਂ ਸੂਬਾਈ ਬਾਰਡਰਾਂ ਉੱਤੇ ਸਖ਼ਤੀ


ਨਵੀਂ ਦਿੱਲੀ, 1 ਅਪਰੈਲ, (ਪੋਸਟ ਬਿਊਰੋ)-ਭਾਰਤ ਵਿੱਚਬੀਤੇ 11 ਅਕਤੂਬਰ ਤੋਂ ਬਾਅਦ ਅੱਜ ਵੀਰਵਾਰ ਨੂੰ ਸਭ ਤੋਂ ਵੱਧ 72,330 ਕੋਰੋਨਾ ਇਨਫੈਕਸ਼ਨ ਦੇ ਨਵੇਂ ਕੇਸਮਿਲੇ ਹਨ। ਇਸ ਸਾਲ ਪਹਿਲੀ ਵਾਰ ਇੱਕੋ ਦਿਨਏਨੇ ਜਿ਼ਆਦੇਕੇਸਮਿਲਣ ਨਾਲ ਅੱਜ ਤਕ ਕੁਲ ਕੇਸਾਂ ਦੀ ਗਿਣਤੀ ਇੱਕ ਕਰੋੜ 23 ਲੱਖ ਤੋਂ ਟੱਪ ਗਈ ਹੈ। ਓਦੋਂ ਪਹਿਲਾਂ 11 ਅਕਤੂਬਰ 2020 ਨੂੰ 24 ਘੰਟਿਆਂਵਿੱਚ ਕੋਰੋਨਾ ਦੇ 74,383 ਕੇਸ ਦਰਜ ਕੀਤੇ ਗਏ ਸਨ।
ਇਸ ਸੰਬੰਧ ਵਿੱਚ ਵੀਰਵਾਰ ਸ਼ਾਮ ਤੱਕ ਦੇ ਅੰਕੜਿਆਂ ਅਨੁਸਾਰ 459 ਹੋਰ ਮੌਤਾਂ ਹੋਣ ਨਾਲ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ 1,63,428 ਹੋ ਚੁੱਕੀ ਹੈ। ਬੀਤੇ ਦਿਨ ਜਿਹੜੇ 459 ਲੋਕ ਮਾਰੇ ਗਏ, ਉਨ੍ਹਾਂ ਵਿਚ 227 ਦੀ ਮੌਤ ਇਕੱਲੇ ਮਹਾਰਾਸ਼ਟਰ ਵਿੱਚ ਹੋਈ ਹੈ। ਇਸ ਪਿੱਛੋਂ ਪੰਜਾਬ55, ਛੱਤੀਸਗੜ੍ਹ39, ਕਰਨਾਟਕ26, ਤਾਮਿਲਨਾਡੂ19, ਕੇਰਲਾ15 ਅਤੇ ਦਿੱਲੀ ਤੇ ਉੱਤਰ ਪ੍ਰਦੇਸ਼ਵਿੱਚ 11-11 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਅੱਜ ਤੱਕ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 54649, ਕਰਨਾਟਕ ਵਿੱਚ 12567,ਤਾਮਿਲ ਨਾਡੂ ਵਿੱਚ 12719, ਦਿੱਲੀਵਿੱਚ11027, ਪੱਛਮੀ ਬੰਗਾਲ ਵਿੱਚ 10329, ਉੱਤਰ ਪ੍ਰਦੇਸ਼ ਵਿੱਚ 8811, ਆਂਧਰਾਵਿੱਚ 7217 ਤੇ ਪੰਜਾਬ ਵਿੱਚ 6,868 ਮੌਤਾਂ ਹੋ ਚੁੱਕੀਆਂ ਹਨ।
ਓਧਰ ਪੰਜਾਬ ਵਿੱਚ ਅੱਜ ਵੀਰਵਾਰ ਫਿਰ 60 ਲੋਕਾਂ ਦੀ ਮੌਤ ਹੋ ਗਈ ਤੇ ਇਸ ਸਾਲ ਇਕੋ ਦਿਨਵਿੱਚਕੋਰੋਨਾ ਦੇ ਸਭ ਤੋਂ ਵੱਧ 3187 ਨਵੇਂ ਕੇਸਮਿਲੇ ਹਨ। ਜਲੰਧਰਵਿੱਚ ਸਭ ਤੋਂ ਵੱਧ 416, ਮੋਹਾਲੀਵਿੱਚ 409, ਲੁਧਿਆਣਾਵਿੱਚ 376, ਅੰਮ੍ਰਿਤਸਰਵਿੱਚ 332, ਪਟਿਆਲਾ ਤੋਂ 268, ਹੁਸ਼ਿਆਰਪੁਰ258, ਰੋਪੜ186, ਬਠਿੰਡਾ165, ਗੁਰਦਾਸਪੁਰ127 ਅਤੇ ਕਪੂਰਥਲਾਵਿੱਚ 100 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਇਸ ਦੌਰਾਨ ਤੇਜ਼ੀ ਨਾਲ ਫੈਲਦੀ ਕੋਵਿਡ-19 ਦੀ ਦੂਸਰੀ ਲਹਿਰ ਕਾਰਨ ਗੁਜਰਾਤ ਸਰਕਾਰ ਨੇ ਇਸਰਾਜਵਿੱਚਦਾਖਲੇ ਬਾਰੇ ਸਖ਼ਤੀ ਵਧਾ ਦਿੱਤੀ ਹੈ। ਡੂੰਗਰਪੁਰ ਜਿ਼ਲੇਵਿਚਲੇ ਰਤਨਪੁਰ ਅਤੇ ਮਾਂਡਲੀ ਉਡਵਾ ਬਾਰਡਰਾਂ ਨੂੰ ਗੁਜਰਾਤ ਪੁਲਸ ਨੇ ਸੀਲ ਕਰ ਦਿੱਤੀ ਅਤੇ ਨਾਕਾਬੰਦੀ ਕਰਨ ਪਿੱਛੋਂ ਹਰ ਗੱਡੀਤੇ ਉਸ ਵਿੱਚ ਸਵਾਰ ਲੋਕਾਂ ਦੀ ਵੈਕਸੀਨ ਰਿਪੋਰਟ ਤੇ ਉਸ ਦੇ ਨੈਗੇਟਿਵ ਸਰਟੀਫਿਕੇਟ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਗੁਜਰਾਤ ਵਿੱਚ ਆਉਣ ਦਿੱਤਾ ਜਾ ਰਿਹਾ ਹੈ।

 

Have something to say? Post your comment
ਹੋਰ ਭਾਰਤ ਖ਼ਬਰਾਂ
ਮੰਗਲ ਉੱਤੇ ਹੈਲੀਕਾਪਟਰ ਉਡਾਣ ਵਿੱਚ ਭਾਰਤ ਮੂਲ ਦੇ ਵਿਗਿਆਨੀ ਦੀ ਅਹਿਮ ਭੂਮਿਕਾ
ਮੁਖਤਾਰ ਅੰਸਾਰੀ ਨਾਲ ਜੁੜੇ ‘ਐਂਬੂਲੈਂਸ ਕਾਂਡ’ ਵਿੱਚ ਮਊ ਦੀ ਭਾਜਪਾ ਆਗੂ ਡਾ. ਅਲਕਾ ਸਣੇ ਦੋ ਗ਼੍ਰਿਫ਼ਤਾਰ
ਭਾਰਤ ਵਿੱਚ ਅੰਤਮ ਸੰਸਕਾਰ ਵੀ ਕਾਰੋਬਾਰ ਬਣ ਗਿਆ
ਕੋਰੋਨਾ ਵਾਇਰਸ ਨੂੰ ਛਾਨਣ ਵਾਲੇ ਤੇ ਧੁੱਪ ਨਾਲ ਖੁਦ ਧੋਤੇ ਜਾਣ ਵਾਲੇ ਮਾਸਕ ਬਣਨਗੇ
ਕੋਰੋਨਾ ਵਿਰੁੱਧ ਜੰਗ: ਰੱਖਿਆ ਮੰਤਰੀ ਨੇ ਰੱਖਿਆ ਸੰਗਠਨਾਂ ਤੇ ਛਾਉਣੀ ਬੋਰਡਾਂ ਨੂੰ ਵੀ ਮੈਦਾਨ ਵਿੱਚ ਉਤਾਰਿਆ
ਸੁਸ਼ਾਂਤ ਰਾਜਪੂਤ ਬਾਰੇ ਫਿਲਮਾਂ ਬਣਾਉਣ ਵਾਲਿਆਂ ਨੂੰ ਹਾਈ ਕੋਰਟ ਦਾ ਨੋਟਿਸ
ਭਾਰਤ ਵਿੱਚ ਲੱਖਾਂ ਵੈਕਸੀਨ ਖੁਰਾਕਾਂ ਬਰਬਾਦ ਹੋਣ ਦਾ ਭੇਦ ਖ਼ੁੱਲ੍ਹਾ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਦੇਸ਼ ਬਚਾਉਣਾ ਹੈ ਤਾਂ ਰਾਜ ਸਰਕਾਰਾਂ ਲਾਕਡਾਊਨ ਨੂੰ ਆਖ਼ਰੀ ਬਦਲ ਵਜੋਂ ਵਰਤਣ
ਰੈਮਡੇਸਿਵਿਰ ਦਾ ਬੱਦੀ ਤੋਂ ਕਨੈਕਸ਼ਨ: ਪੁਲਸ ਨੇ ਰਿਕਾਰਡ ਦੇਖਿਆ
ਸਮੁੰਦਰੀ ਫੌਜ ਨੇ ਮੱਛੀਆਂ ਫੜਨ ਵਾਲੇ ਜਹਾਜ਼ ਵਿੱਚੋਂ 3000 ਕਰੋੜ ਦੀ ਡਰੱਗ ਫੜੀ