Welcome to Canadian Punjabi Post
Follow us on

18

April 2021
ਭਾਰਤ

ਡਰੱਗ ਕੇਸ ਵਿੱਚ ਅਦਾਕਾਰ ਐਜਾਜ਼ ਖਾਨ ਗ੍ਰਿਫਤਾਰ

April 02, 2021 02:20 AM

ਮੁੰਬਈ, 1 ਅਪ੍ਰੈਲ (ਪੋਸਟ ਬਿਊਰੋ)- ਐਨ ਸੀ ਬੀ (ਨਾਰਕੋਟਿਕਸ ਕੰਟਰੋਲ ਬਿਊਰੋ) ਨੇ ਬਾਲੀਵੁੱਡ ਡਰੱਗ ਕੇਸ ਵਿੱਚ ਅਦਾਕਾਰ ਅਤੇ ਬਿੱਗ ਬੌਸ ਦੇ ਸਾਬਕਾ ਮੁਕਾਬਲੇਬਾਜ਼ ਐਜਾਜ਼ ਖਾਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਸੰਬੰਧ ਵਿੱਚ ਐਨ ਸੀ ਬੀ ਦੇ ਸੀਨੀਅਰ ਅਫਸਰਾਂ ਨੇ ਆਖਿਆ ਕਿ ਐਜਾਜ਼ ਮੰਗਲਵਾਰ ਨੂੰ ਹਵਾਈ ਅੱਡੇ ਉੱਤੇ ਪੁੱਜਿਆ ਤਾਂ ਉਸ ਨੂੰ ਮੁੰਬਈ ਜ਼ੋਨਲ ਯੂਨਿਟ ਨੇ ਹਿਰਾਸਤ ਵਿੱਚ ਲੈ ਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਡਰੱਗ ਕੇਸ ਵਿੱਚ ਗ੍ਰਿਫਤਾਰ ਕੀਤੇ ਦੋਸ਼ੀਸ਼ਦਾਬ ਬਟਾਟਾ ਕੋਲੋਂ ਪੁੱਛਗਿੱਛ ਦੌਰਾਨ ਐਜਾਜ਼ ਦਾ ਨਾਂਅ ਆਇਆ ਸੀ। ਖਾਨ ਕੋਲੋਂ ਐਨ ਸੀ ਬੀ ਦੇ ਦੱਖਣੀ ਮੁੰਬਈ ਦਫਤਰ ਵਿੱਚ ਪੁੱਛਗਿੱਛ ਕੀਤੀ ਗਈ ਤੇ ਮੰਗਲਵਾਰ ਦੇਰ ਸ਼ਾਮ ਉਸ ਦੇ ਬਿਆਨ ਦਰਜ ਕੀਤੇ ਗਏ। ਪੜਤਾਲ ਦੌਰਾਨ ਡਰੱਗ ਕੇਸ ਵਿੱਚ ਉਸ ਦੀ ਭੂਮਿਕਾ ਲੱਭਣਮਗਰੋਂ ਉਸ ਦੀ ਗ੍ਰਿਫਤਾਰੀ ਪਾਈ ਗਈ।ਇਸ ਕੇਸ ਵਿੱਚ ਐਨ ਸੀ ਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀ ਅਗਵਾਈ ਵਾਲੀ ਟੀਮ ਨੇ ਮੰਗਲਵਾਰ ਨੂੰ ਅੰਧੇਰੀ ਅਤੇ ਲੋਖੰਡਵਾਲਾ ਨੇੜਲੇ ਖੇਤਰਾਂ ਵਿੱਚ ਛਾਪੇ ਵੀ ਮਾਰੇ। ਐਨ ਸੀ ਬੀ ਦਫਤਰ ਜਾਣ ਤੋਂ ਪਹਿਲਾਂ ਐਜਾਜ਼ ਖਾਨ ਨੇ ਮੀਡੀਆ ਨੂੰ ਕਿਹਾ ਸੀ ਕਿ ਉਸ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ, ਉਹ ਖੁਦ ਐਨ ਸੀ ਬੀ ਅਫਸਰਾਂ ਨੂੰ ਮਿਲਣ ਆਇਆ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਚੈੱਕ ਬਾਊਂਸ ਦੇ ਕੇਸਾਂ ਦੇ ਜਲਦ ਨਿਪਟਾਰੇ ਲਈ ਸੁਪਰੀਮ ਕੋਰਟ ਵੱਲੋਂ ਨਿਰਦੇਸ਼ ਜਾਰੀ
ਪਲਾਟ ਅਲਾਟਮੈਂਟ ਕੇਸ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੂੰ ਝਟਕਾ
ਭਾਰਤ ਦੀ ਸਰਿਤਾ ਨੇ ਸੰਸਾਰ ਕੁਸ਼ਤੀ ਮੁਕਾਬਲੇ ਵਿੱਚ ਗੋਲਡ ਜਿੱਤਿਆ
ਕੋਰੋਨਾ ਦੇ ਵਧਦੇ ਜਾਣ ਕਾਰਨ ਨਿਰੰਜਨੀ ਅਖਾੜੇ ਵੱਲੋਂ ਕੁੰਭ ਮੇਲੇ ਦੀ ਅਗਾਊਂ ਸਮਾਪਤੀ
ਕਿਸਾਨਾਂ ਦਾ ਧਰਨਾ ਚੁਕਾਉਣ ਲਈ ‘ਅਪਰੇਸ਼ਨ ਕਲੀਨ’ ਦੀ ਤਿਆਰੀ ਦੇ ਚਰਚੇ
ਭਾਰਤ ਵਿੱਚ ਕੋਰੋਨਾ ਦੇ ਕਾਰਨ ਹਾਲਤ ਹੋਰ ਵਿਗੜਦੇ ਦਿੱਸਣ ਲੱਗੇ
ਲਾਪਤਾ ਧੀ ਨੂੰ ਲੱਭਣ ਬਦਲੇ ਪੁਲਸ ਵੱਲੋਂ ਰਿਸ਼ਵਤ ਮੰਗਣ ਉੱਤੇ ਪਿਓ ਵੱਲੋਂ ਖੁਦਕੁਸ਼ੀ
ਸੁਪਰੀਮ ਕੋਰਟ ਨੇ ਕਿਹਾ: ਹਾਈ ਕੋਰਟ ਨੂੰ ਸ਼ੁਰੂਆਤੀ ਜਾਂਚ ਵਿੱਚ ਦਖਲ ਨਹੀਂ ਦੇਣਾ ਚਾਹੀਦਾ
ਸੁਸ਼ੀਲ ਚੰਦਰਾ ਨੇ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਿਆ
ਮਹਾਰਾਣਾ ਪ੍ਰਤਾਪ ਬਾਰੇ ਟਿੱਪਣੀ ਕਰਨ ਉੱਤੇ ਭਾਜਪਾ ਨੇਤਾ ਕਟਾਰੀਆ ਨੂੰ ਮਾਫ਼ੀ ਮੰਗਣੀ ਪਈ