Welcome to Canadian Punjabi Post
Follow us on

22

April 2021
ਭਾਰਤ

ਬੰਬੇ ਹਾਈ ਕੋਰਟ ਨੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਦੀ ਖਿਚਾਈ ਕੀਤੀ

April 02, 2021 02:14 AM

ਮੁੰਬਈ, 1 ਅਪ੍ਰੈਲ (ਪੋਸਟ ਬਿਊਰੋ)- ਬੰਬੇ ਹਾਈ ਕੋਰਟ ਨੇ ਮੁੰਬਈ ਪੁਲਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਨੂੰ ਸਵਾਲ ਕੀਤਾ ਕਿ ਜੇ ਉਨ੍ਹਾਂ ਨੂੰ ਪਤਾ ਸੀ ਕਿ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਕੁਝ ਗਲਤ ਕਰ ਰਹੇ ਹਨ ਤਾਂ ਉਨ੍ਹਾਂ ਮੰਤਰੀ ਦੇ ਖਿਲਾਫ ਪੁਲਸ ਨੂੰ ਸ਼ਿਕਾਇਤ ਕਿਉਂ ਨਹੀਂ ਸੀ ਦਿੱਤੀ।
ਵਰਨਣ ਯੋਗ ਹੈ ਕਿ ਇਸ ਅਧਿਕਾਰੀ ਨੇ ਦਾਅਵਾ ਕੀਤਾ ਸੀ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਪੁਲਸ ਇੰਸਪੈਕਟਰ ਸਚਿਨ ਵਜ਼ੇ ਨੂੰ ਬਾਰਾਂ ਤੇ ਰੈਸਟੋਰੈਂਟਾਂ ਤੋਂ 100 ਕਰੋੜ ਰੁਪਏ ਇਕੱਠੇ ਕਰਨ ਨੂੰ ਕਿਹਾ ਸੀ, ਪਰ ਮੰਤਰੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਚੀਫ ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਜੀ ਐਸ ਕੁਲਕਰਨੀ ਦੇ ਡਿਵੀਜ਼ਨ ਬੈਂਚ ਨੇ ਪਰਮਬੀਰ ਨੂੰ ਕਿਹਾ ਕਿ ਕੇਸ ਦਰਜ ਹੋਣ ਤੋਂ ਬਿਨਾਂ ਹਾਈ ਕੋਰਟ ਦਖਲ ਨਹੀਂ ਦੇ ਸਕਦੀਅਤੇ ਨਾ ਸੀ ਬੀ ਆਈ ਵਰਗੀ ਕਿਸੇ ਆਜ਼ਾਦ ਏਜੰਸੀ ਨੂੰ ਜਾਂਚ ਲਈ ਕਹੀ ਸਕਦੀ ਹੈ। ਚੀਫ ਜਸਟਿਸ ਦੀਪਾਂਕਰ ਦੱਤਾ ਨੇ ਪਰਮਬੀਰ ਸਿੰਘ ਨੂੰ ਕਿਹਾ, ‘ਤੁਸੀਂ ਸੀਨੀਅਰ ਪੁਲਸ ਅਧਿਕਾਰੀ ਹੋ, ਸਾਧਾਰਨ ਵਿਅਕਤੀ ਨਹੀਂ, ਤੁਹਾਨੂੰ ਕਿਸੇ ਗਲਤ ਕੰਮ ਖਿਲਾਫ ਸ਼ਿਕਾਇਤ ਦਰਜ ਕਰਾਉਣੀ ਚਾਹੀਦੀ ਸੀ। ਇਹ ਜਾਣਕਾਰੀ ਹੋਣ ਉੱਤੇ ਵੀ ਕਿ ਤੁਹਾਡਾ ਬੌਸ ਗਲਤ ਕਰ ਰਿਹਾ ਹੈ, ਤੁਸੀਂ ਚੁੱਪ ਰਹੇ।' ਪਰਮਬੀਰ ਸਿੰਘ ਨੇ 25 ਮਾਰਚ ਨੂੰ ਹਾਈ ਕੋਰਟ ਵਿੱਚ ਅਪਰਾਧਕ ਲੋਕ ਹਿੱਤ ਪਟੀਸ਼ਨ ਦਾਇਰ ਕਰ ਕੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਖਿਲਾਫ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਸੀ। ਅਦਾਲਤ ਨੇ ਕਿਹਾ ਕਿ ਪੁਲਸ ਅਧਿਕਾਰੀ ਹਾਈ ਕੋਰਟ ਨੂੰ ਮੈਜਿਸਟਰੇਟ ਕੋਰਟ ਨਹੀਂ ਬਣਾ ਸਕਦਾ। ਉਨ੍ਹਾਂ ਕਿਹਾ ‘ਢੁਕਵਾਂ ਅਤੇ ਸਹੀ ਤਰੀਕਾ ਇਹ ਹੈ ਕਿ ਪਹਿਲਾਂ ਤੁਸੀਂ ਪੁਲਸ ਨੂੰ ਸ਼ਿਕਾਇਤ ਦਿਓ। ਜੇ ਪੁਲਸ ਕੇਸ ਦਰਜ ਨਹੀਂ ਕਰਦੀ ਤਾਂ ਤੁਹਾਡੇ ਕੋਲ ਮੈਜਿਸਟਰੇਟ ਨੂੰ ਅਰਜ਼ੀ ਦੇਣ ਦਾ ਬਦਲ ਹੈ। ਪਰਮਬੀਰ ਦੇ ਵਕੀਲ ਵਿਕਰਮ ਨਨਕਾਨੀ ਨੇ ਕਿਹਾ ਕਿ ਉਸ ਦਾ ਕਲਾਈਂਟ ਇਸ ਚੱਕਰਵਿਊ ਤੋਂ ਬਚਣਾ ਚਾਹੁੰਦਾ ਸੀ। ਅਦਾਲਤ ਨੇ ਵਕੀਲ ਨਨਕਾਨੀ ਨੂੰ ਪੁਛਿਆ ਕਿ ‘ਕੀ ਦੇਸ਼ਮੁਖ ਨੇ ਜਦ ਪੈਸਾ ਇਕੱਠਾ ਕਰਨ ਲਈ ਕਿਹਾ ਸੀ ਤਾਂ ਪਰਮਬੀਰ ਮੌਕੇ ਉੱਤੇ ਹਾਜ਼ਰ ਸੀ? ਅਜਿਹਾ ਨਹੀਂ ਤਾਂ ਇਹ ਨਿਰੀ ਕਹਿਣ ਦੀ ਗੱਲ ਹੈ।' ਹਾਈ ਕੋਰਟ ਨੇ ਕਿਹਾ ਕਿ ਜਿਨ੍ਹਾਂ ਪੁਲਸ ਅਫਸਰਾਂ ਨੂੰ ਦੇਸ਼ਮੁਖ ਵੱਲੋਂ ਆਪਣੀ ਰਿਹਾਇਸ਼ ਉੱਤੇ ਸੱਦਣ ਬਾਰੇ ਕਿਹਾ ਗਿਆ ਹੈ, ਉਨ੍ਹਾਂ ਵਿੱਚੋਂ ਕਿਸੇ ਨੇ ਵੀ ਐਫੀਡੇਵਿਟ ਨਹੀਂ ਦਿੱਤਾ। ਮਹਾਰਾਸ਼ਟਰ ਸਰਕਾਰ ਵੱਲੋਂ ਪੇਸ਼ ਐਡਵੋਕੇਟ ਜਨਰਲ ਆਸ਼ੂਤੋਸ਼ ਕੁੰਭਕੋਨੀ ਨੇ ਪਟੀਸ਼ਨ ਰੱਦ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਇਹ ਨਿੱਜੀ ਰੰਜਿਸ਼ ਕਾਰਨ ਦਾਇਰ ਕੀਤੀ ਗਈ ਹੈ, ਲੋਕ ਹਿੱਤ ਦਾ ਇਸ ਵਿੱਚ ਕੁਝ ਨਹੀਂ ਹੈ। ਬੰਬੇ ਹਾਈ ਕੋਰਟ ਨੇ ਪਟੀਸ਼ਨ ਕਾਇਮ ਰੱਖਣ ਜਾਂ ਨਾ ਰੱਖਣ ਬਾਰੇ ਫੈਸਲਾ ਰਾਖਵਾਂ ਰੱਖ ਲਿਆ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਮੰਗਲ ਉੱਤੇ ਹੈਲੀਕਾਪਟਰ ਉਡਾਣ ਵਿੱਚ ਭਾਰਤ ਮੂਲ ਦੇ ਵਿਗਿਆਨੀ ਦੀ ਅਹਿਮ ਭੂਮਿਕਾ
ਮੁਖਤਾਰ ਅੰਸਾਰੀ ਨਾਲ ਜੁੜੇ ‘ਐਂਬੂਲੈਂਸ ਕਾਂਡ’ ਵਿੱਚ ਮਊ ਦੀ ਭਾਜਪਾ ਆਗੂ ਡਾ. ਅਲਕਾ ਸਣੇ ਦੋ ਗ਼੍ਰਿਫ਼ਤਾਰ
ਭਾਰਤ ਵਿੱਚ ਅੰਤਮ ਸੰਸਕਾਰ ਵੀ ਕਾਰੋਬਾਰ ਬਣ ਗਿਆ
ਕੋਰੋਨਾ ਵਾਇਰਸ ਨੂੰ ਛਾਨਣ ਵਾਲੇ ਤੇ ਧੁੱਪ ਨਾਲ ਖੁਦ ਧੋਤੇ ਜਾਣ ਵਾਲੇ ਮਾਸਕ ਬਣਨਗੇ
ਕੋਰੋਨਾ ਵਿਰੁੱਧ ਜੰਗ: ਰੱਖਿਆ ਮੰਤਰੀ ਨੇ ਰੱਖਿਆ ਸੰਗਠਨਾਂ ਤੇ ਛਾਉਣੀ ਬੋਰਡਾਂ ਨੂੰ ਵੀ ਮੈਦਾਨ ਵਿੱਚ ਉਤਾਰਿਆ
ਸੁਸ਼ਾਂਤ ਰਾਜਪੂਤ ਬਾਰੇ ਫਿਲਮਾਂ ਬਣਾਉਣ ਵਾਲਿਆਂ ਨੂੰ ਹਾਈ ਕੋਰਟ ਦਾ ਨੋਟਿਸ
ਭਾਰਤ ਵਿੱਚ ਲੱਖਾਂ ਵੈਕਸੀਨ ਖੁਰਾਕਾਂ ਬਰਬਾਦ ਹੋਣ ਦਾ ਭੇਦ ਖ਼ੁੱਲ੍ਹਾ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਦੇਸ਼ ਬਚਾਉਣਾ ਹੈ ਤਾਂ ਰਾਜ ਸਰਕਾਰਾਂ ਲਾਕਡਾਊਨ ਨੂੰ ਆਖ਼ਰੀ ਬਦਲ ਵਜੋਂ ਵਰਤਣ
ਰੈਮਡੇਸਿਵਿਰ ਦਾ ਬੱਦੀ ਤੋਂ ਕਨੈਕਸ਼ਨ: ਪੁਲਸ ਨੇ ਰਿਕਾਰਡ ਦੇਖਿਆ
ਸਮੁੰਦਰੀ ਫੌਜ ਨੇ ਮੱਛੀਆਂ ਫੜਨ ਵਾਲੇ ਜਹਾਜ਼ ਵਿੱਚੋਂ 3000 ਕਰੋੜ ਦੀ ਡਰੱਗ ਫੜੀ