Welcome to Canadian Punjabi Post
Follow us on

22

April 2021
ਅੰਤਰਰਾਸ਼ਟਰੀ

ਰੂਸ ਵਿੱਚ ਜਾਨਵਰਾਂ ਨੂੰ ਵੀ ਕੋਰੋਨਾ ਵਾਇਰਸ ਦਾ ਟੀਕਾ ਲੱਗੇਗਾ

April 02, 2021 02:01 AM

ਮਾਸਕੋ, 1 ਅਪ੍ਰੈਲ (ਪੋਸਟ ਬਿਊਰੋ)- ਕੋਰੋਨਾ ਵਾਇਰਸ ਦਾ ਕਹਿਰ ਮਨੁੱਖਾਂ ਦੇ ਨਾਲ ਜਾਨਵਰਾਂ ਨੂੰ ਵੀ ਝੱਲਣਾ ਪੈ ਰਿਹਾ ਹੈ। ਇਸ ਲਈ ਰੂਸ ਨੇ ਜਾਨਵਰਾਂ ਲਈ ਕੋਰੋਨਾ ਵਾਇਰਸ ਵਿਰੁੱਧ ਦੁਨੀਆ ਦਾ ਪਹਿਲਾ ਟੀਕਾ ਬਣਾ ਲਿਆ ਹੈ।
ਭਾਵੇਂ ਅਜੇ ਤੱਕ ਦੁਨੀਆ ਦੇ ਸਾਰੇ ਦੇਸ਼ ਕੋਰੋਨਾ ਨੂੰ ਮਾਤ ਪਾਉਣ ਲਈ ਆਪਣੇ-ਆਪਣੇ ਪੱਧਰ ਉੱਤੇ ਕੋਸ਼ਿਸ਼ਾਂ ਕਰ ਰਹੇ ਹਨ, ਪਰ ਇਹ ਦਾਅਵਾ ਨਹੀਂ ਕੀਤਾ ਗਿਆ ਕਿ ਵੈਕਸੀਨ ਪੂਰੀ ਸਮਰਥ ਹੈ। ਰੂਸ ਵੱਲੋਂ ਜਾਨਵਰਾਂ ਲਈ ਬਣਾਈ ਗਈ ਇਸ ਨਵੀਂ ਵੈਕਸੀਨ ਦਾ ਨਾਂ ਕਾਰਨੀਵੈਕ ਕੋਵ ਹੈ। ਦੇਸ਼ ਦੇ ਖੇਤੀ ਮਾਮਲਿਆਂ ਉੱਤੇ ਨਜ਼ਰ ਰੱਖਣ ਵਾਲੀ ਸੰਸਥਾ ਰੋਜੇਲਖੋਨਾਜੋਰ ਨੇ ਇਸ ਬਾਰੇ ਦੱਸਿਆ ਕਿ ਇਹ ਵੈਕਸੀਨ ਇਸ ਲਈ ਬਣਾਈ ਗਈ ਹੈ ਕਿ ਜਾਨਵਰਾਂ ਦੀ ਰੱਖਿਆ ਕੀਤੀ ਜਾ ਸਕੇ ਅਤੇ ਜੇ ਜਾਨਵਰ ਕੋਰੋਨਾ ਤੋਂ ਬਚੇ ਰਹਿਣਗੇ ਤਾਂ ਮਨੁੱਖ ਵੀ ਸੁਰੱਖਿਅਤ ਰਹਿਣਗੇ।
ਵਰਨਣ ਯੋਗ ਹੈ ਕਿ ਰੂਸ ਵਿੱਚ ਮਨੁੱਖਾਂ ਦੇ ਲਈ ਕੋਰੋਨਾ ਵਾਇਰਸ ਦੇ ਤਿੰਨ ਟੀਕੇ ਪਹਿਲਾਂਹਨ, ਜਿਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਵੈਕਸੀਨ ਸਪੁਤਨਿਕ ਹੈ। ਮਾਸਕੋ ਨੇ ਦੋ ਹੋਰ ਵੈਕਸੀਨ ਐਪੀਵੈਕਕੋਰੋਨਾ ਅਤੇ ਕੋਵੀਵੈਕ ਨੂੰ ਵੀ ਐਮਰਜੈਂਸੀ ਮਨਜ਼ੂਰੀ ਦਿੱਤੀ ਹੈ। ਸੰਸਥਾ ਨੇ ਦੱਸਿਆ ਕਿ ਜਾਨਵਰਾਂ ਲਈ ਕੋਰੋਨਾ ਵੈਕਸੀਨ ਕਾਰਨੀਵੈਕ-ਕੋਵ ਰੋਜੇਲਖੋਨਾਜੋਰ ਦੀ ਹੀ ਇੱਕ ਇਕਾਈ ਵੱਲੋਂ ਵਿਕਸਤ ਕੀਤੀ ਗਈ ਹੈ। ਰੋਜੇਲਖੋਨਾਜੋਰ ਦੇ ਉਪ ਮੁਖੀ ਕੋਂਸਟੇਂਟਿਨ ਸਵੇਨਕੋਵ ਨੇ ਇਸ ਬਾਰੇ ਕਿਹਾ ਕਿ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਪਿਛਲੇ ਸਾਲ ਅਕਤੂਬਰ ਵਿੱਚ ਸ਼ੁਰੂ ਹੋਇਆ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੈਨੇਡਾ ਨੂੰ ਸਰਪਲੱਸ ਵੈਕਸੀਨ ਭੇਜੇਗਾ ਅਮਰੀਕਾ
ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ
ਬੇਰੋਜ਼ਗਾਰਾਂ ਦੇ ਦੌਰ ਵਿੱਚ ਇੱਕ ਕੰਪਨੀ ਨੇ ਕੁੱਤਿਆਂ ਦੇ ਲਈ ਲੱਖਾਂ ਦੀ ਤਨਖਾਹ ਵਾਲੀ ਵੈਂਕੇਸੀ ਕੱਢੀ
ਪਾਕਿ ਤੋਂ 19 ਸਾਲੀਂ ਛੁੱਟ ਕੇ ਆਏ ਜੰਮੂ-ਕਸ਼ਮੀਰ ਦੇ ਧਰਮ ਸਿੰਘ ਨੇ ਸੱਚਾਈ ਬਿਆਨ ਕੀਤੀ
ਬ੍ਰਿਟੇਨ ਵਿੱਚ ਸੋਗ ਸਮਾਪਤ ਹੋਣ ਪਿੱਛੋਂ ਮਹਾਰਾਣੀ ਦੇ ਸਾਸ਼ਨ ਕਾਲ ਦੇ 70 ਸਾਲਾ ਜਸ਼ਨ ਸ਼ੁਰੂ
ਅਮਰੀਕਾ ਨੇ ਕਿਹਾ: ਅਸੀਂ ਭਾਰਤ ਦੀਆਂ ਜ਼ਰੂਰਤਾਂ ਸਮਝਦੇ ਹਾਂ
ਕੋਰੋਨਾ ਦੇ ਦੌਰਾਨ ਹਰਿਆਲੀ ਨਾਲ ਨਜ਼ਦੀਕੀ ਫਾਇਦੇਮੰਦ ਰਹੇਗੀ
ਫਲੌਇਡ ਮਾਮਲੇ ਵਿੱਚ ਸਾਬਕਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ
ਪਾਕਿ ਸਰਕਾਰ ਫਰਾਂਸੀਸੀ ਰਾਜਦੂਤ ਨੂੰ ਕੱਢਣ ਲਈ ਪਾਰਲੀਮੈਂਟ ਵਿੱਚ ਮਤਾ ਪਾਸ ਕਰੇਗੀ
ਯੂਰਪੀਅਨ ਸਾਕਰ ਵਿੱਚ ਫੁੱਟ: 12 ਫੁੱਟਬਾਲ ਕਲੱਬਾਂ ਵੱਲੋਂ ਆਪਣੀ ਵੱਖਰੀ ਲੀਗ ਬਣਾਉਣ ਦਾ ਐਲਾਨ