Welcome to Canadian Punjabi Post
Follow us on

18

April 2021
ਅੰਤਰਰਾਸ਼ਟਰੀ

ਏਸ਼ੀਆਈ ਲੋਕਾਂ ਵਿਰੁੱਧ ਹਿੰਸਾ ਕਰਨ ਵਾਲਿਆਂ ਉੱਤੇ ਸਖਤ ਕਾਰਵਾਈ ਹੋਵੇਗੀ: ਬਾਇਡੇਨ

April 02, 2021 01:58 AM

ਵਾਸ਼ਿੰਗਟਨ, 1 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਏਸ਼ੀਅਨ ਅਮਰੀਕੀ ਭਾਈਚਾਰੇ ਖਿਲਾਫ ਹਿੰਸਾ ਅਤੇ ਵਿਦੇਸ਼ੀਆਂ ਨਾਲ ਨਫਰਤ ਦੀ ਭਾਵਨਾ ਨਾਲ ਨਜਿੱਠਣ ਲਈ ਹੋਰ ਕਦਮ ਉਠਾਉਣ ਦਾ ਐਲਾਨ ਕੀਤਾ ਹੈ। ਮੰਗਲਵਾਰ ਕੀਤੇ ਐਲਾਨਾਂ ਵਿੱਚ ਏਸ਼ੀਅਨ ਮੂਲ ਦੇ ਅਮਰੀਕੀਆਂ ਅਤੇ ਪ੍ਰਸ਼ਾਂਤ ਮਹਾਸਾਗਰ ਦੇਸ਼ਾਂ ਦੇ ਵਾਸੀਆਂ (ਏ ਏ ਪੀ ਆਈ) ਉੱਤੇ ਵ੍ਹਾਈਟ ਹਾਊਸ ਦੀ ਪਹਿਲ ਨੂੰ ਮੁੜ ਸ਼ੁਰੂ ਅਤੇ ਮਜ਼ਬੂਤ ਕਰਨਾ ਸ਼ਾਮਲ ਹੈ। ਇਸ ਪਹਿਲ ਦਾ ਮਕਸਦ ਏਸ਼ੀਆਈ ਲੋਕਾਂ ਖਿਲਾਫ ਭੇਦਭਾਵ ਅਤੇ ਹਿੰਸਾ ਨਾਲ ਨਜਿੱਠਣਾ ਹੈ।
ਬਾਇਡੇਨ ਨੇ ਟਵੀਟ ਕੀਤਾ, ‘ਅਸੀਂ ਏਸ਼ੀਅਨ ਅਮਰੀਕੀਆਂ ਖਿਲਾਫ ਵਧਦੀ ਹਿੰਸਾ ਬਾਰੇ ਚੁੱਪ ਨਹੀਂ ਬੈਠ ਸਕਦੇ। ਇਸ ਲਈ ਮੈਂ ਏਸ਼ੀਅਨ ਵਿਰੋਧੀ ਅਪਰਾਧਾਂ ਨਾਲ ਨਜਿੱਠਣ ਲਈ ਨਿਆਂ ਵਿਭਾਗ ਵਿੱਚ ਹੋਰ ਕਦਮ ਚੁੱਕ ਰਿਹਾ ਹਾਂ। ਇਹ ਹਮਲੇੇ ਗਲਤ ਅਤੇ ਅਮਰੀਕਾ ਦੀ ਭਾਵਨਾ ਦੇ ਉਲਟ ਹਨ ਅਤੇ ਇਨ੍ਹਾਂ ਨੂੰ ਰੋਕਣਾ ਹੋਵੇਗਾ।' ਇਸ ਦੇ ਨਾਲ ਹੀ ਉਨ੍ਹਾਂ ਨੇ ਏਸ਼ੀਆਈ ਅਮਰੀਕੀਆਂ ਖਿਲਾਫ ਨਫਰਤ ਦੀ ਭਾਵਨਾ ਖਤਮ ਕਰਨ ਲਈ ਕੋਵਿਡ-19 ਇਕੁਇਟੀ ਟਾਸਕ ਫੋਰਸ ਕਮੇਟੀ ਬਣਾਉਣ ਦਾ ਐਲਾਨ ਵੀ ਕੀਤਾ। ਇਸ ਦੌਰਾਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਟਵੀਟ ਕੀਤਾ, ‘ਸਾਡੇ ਵਿੱਚੋਂ ਕਿਸੇ ਇੱਕ ਦਾ ਵੀ ਨੁਕਸਾਨ ਕਰਨਾ ਸਾਡੇ ਸਾਰਿਆਂ ਦਾ ਨੁਕਸਾਨ ਕਰਨਾ ਹੈ।' ਹੈਰਿਸ ਨੇ ਕਿਹਾ, ‘ਸਾਡਾ ਪ੍ਰਸ਼ਾਸਨ ਏਸ਼ੀਆਈ ਅਮਰੀਕੀ ਭਾਈਚਾਰੇ ਖਿਲਾਫ ਵਧਦੀ ਹਿੰਸਾ ਨਾਲ ਨਜਿੱਠਣ ਲਈ ਕਦਮ ਚੁੱਕ ਰਿਹਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤ ਵਿੱਚ ਮਿਲਿਆ ਕੋਰੋਨਾ ਦਾ ਖ਼ਤਰਨਾਕ ਰੂਪ ਬ੍ਰਿਟੇਨ ਵਿੱਚ ਵੀ ਜਾ ਪਹੁੰਚਿਆ
ਮਿਆਂਮਾਰ ਵਿੱਚ ਫ਼ੌਜੀ ਸ਼ਾਸਨ ਦੇ ਮੁਕਾਬਲੇ‘ ਏਕਤਾ ਸਰਕਾਰ’ ਬਣਾਈ ਗਈ
ਅਮਰੀਕਾ ਦੇ 10 ਡੈਮੋਕ੍ਰੇਟਿਕ ਐਮਪੀਜ਼ ਵੱਲੋਂ ਭਾਰਤ ਵਿਰੁੱਧ ਰੋਕਾਂ ਹਟਾਉਣ ਦੀ ਮੰਗ
ਇੰਡੀਆਨਾਪੋਲਿਸ ਦੀ ਫੈਡੈਕਸ ਫੈਸਿਲਿਟੀ ਉੱਤੇ ਚੱਲੀ ਗੋਲੀ, 8 ਹਲਾਕ
ਯੂਕਰੇਨ ਦੀ ਕੌੜ ਕਾਰਨ ਅਮਰੀਕਾ ਨੇ 10 ਰੂਸੀ ਡਿਪਲੋਮੈਟ ਕੱਢੇ
ਫਰਾਂਸ ਨੇ ਪਾਕਿ ਵਿਚਲੇ ਫਰਾਂਸੀਸੀ ਨਾਗਰਿਕਾਂ ਅਤੇ ਕੰਪਨੀਆਂ ਤੁਰੰਤ ਨਿਕਲ ਆਉਣ ਨੂੰ ਕਿਹਾ
ਅਮਿਤ ਸ਼ਾਹ ਦੇ ਬਿਆਨ ਤੋਂ ਬੰਗਲਾਦੇਸ਼ ਦੀ ਸਰਕਾਰ ਭੜਕੀ
ਪਾਕਿਸਤਾਨ ਸਰਕਾਰ ਨੇ ਕੋਰੋਨਾ ਦੇ ਵਧਦੇ ਕੇਸਾਂ ਦਾ ਭਾਂਡਾ ਲੋਕਾਂ ਸਿਰ ਭੰਨਿਆ
ਮੋਦੀ ਦੇ ਮਿੱਤਰ ਅਡਾਨੀ ਦੀ ਕੰਪਨੀ ਨੂੰ ਅਮਰੀਕਾ ਵਿੱਚ ਵੱਡਾ ਝਟਕਾ
ਦਾਂਤੇ ਰਾਈਟ ਨੂੰ ਮਾਰਨ ਦੇ ਸਬੰਧ ਵਿੱਚ ਸਾਬਕਾ ਮਿਨੀਸੋਟਾ ਪੁਲਿਸ ਅਧਿਕਾਰੀ ਨੂੰ ਕੀਤਾ ਗਿਆ ਚਾਰਜ