Welcome to Canadian Punjabi Post
Follow us on

22

April 2021
ਪੰਜਾਬ

ਆਮ ਆਦਮੀ ਪਾਰਟੀ ਪੰਜਾਬ ਵਿੱਚ ਬਿਜਲੀ ਦਰਾਂ ਦੇ ਵਾਧੇ ਵਿਰੁੱਧ 7 ਅਪਰੈਲ ਤੋਂ ਅੰਦੋਲਨ ਛੇੜੇਗੀ

April 01, 2021 08:07 AM

ਜਲੰਧਰ, 31 ਮਾਰਚ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਦਿਨੋਂ ਦਿਨ ਵਧਦੀਆਂ ਬਿਜਲੀ ਦਰਾਂਵਿਰੁੱਧ 7 ਅਪਰੈਲ ਤੋਂ ਅੰਦੋਲਨ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਦਿੱਲੀਵਾਂਗ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦੇਣ ਨੂੰ ਮਜਬੂਰ ਕੀਤਾ ਜਾਵੇਗਾ। ਜਲੰਧਰ ਵਿੱਚ ਅੱਜ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ, ਪਾਰਟੀ ਵੱਲੋਂ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ, ਕੋ-ਇੰਚਾਰਜ ਰਾਘਵ ਚੱਢਾ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੀਤਾ, ਜਿੱਥੇ ਪਾਰਟੀ ਦੇਹੋਰ ਕਈਸੂਬਾਈ ਆਗੂ ਵੀ ਹਾਜ਼ਰ ਸਨ।
ਇਸ ਮੌਕੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਮਹਿੰਗਾਈ ਦੌਰਾਨ ਪੰਜਾਬ ਸਰਕਾਰ ਦੀ ਨੀਤੀਕਾਰਨ ਦਿਨੋਂ ਦਿਨ ਵਧਦੇ ਬਿਜਲੀ ਰੇਟਾਂ ਨੇ ਲੋਕਾਂ ਦਾ ਜਿਉਣਾ ਔਖਾ ਕੀਤਾ ਹੈ ਤੇ ਸਰਕਾਰ ਬਿਜਲੀ ਦਰਾਂ ਘਟਾਉਣ ਦੀ ਥਾਂ ਵਧਾ ਰਹੀ ਹੈ। ਉਨਾਂ ਕਿਹਾ ਕਿ ਇਹਦਰਾਂ ਘਟਾਉਣ ਲਈਪੰਜਾਬ ਸਰਕਾਰ ਨੂੰ ਮਜਬੂਰ ਕਰਨ ਵਾਸਤੇਆਮ ਆਦਮੀ ਪਾਰਟੀ ਅਗਲੇ ਹਫਤੇ ਤੋਂ ਜਨ ਅੰਦੋਲਨ ਸ਼ੁਰੂਕਰੇਗੀ, ਜਿਹੜਾ ਹਰ ਗਲੀ, ਹਰ ਪਿੰਡ, ਸ਼ਹਿਰ, ਕਸਬੇ ਤੱਕ ਪਹੁੰਚੇਗਾ ਅਤੇ ਸਾਡੇ ਵਾਲੰਟੀਅਰ ਘਰ-ਘਰ ਜਾ ਕੇ ਬਿਜਲੀ ਬਿੱਲਾਂ ਬਾਰੇ ਦੱਸਣਗੇ ਤੇ ਇਸ ਦੌਰਾਨ ਬਿਜਲੀ ਬਿੱਲ ਸਾੜੇ ਜਾਣਗੇ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਨਿੱਜੀ ਹਿੱਤਾਂ ਲਈ ਪ੍ਰਾਈਵੇਟ ਕੰਪਨੀਆਂ ਨਾਲ ਮਹਿੰਗੇ ਸਮਝੌਤੇ ਕੀਤੇ ਸਨ ਅਤੇ ਕਾਂਗਰਸ ਸਰਕਾਰ ਨੇ ਇਹ ਸਮਝੌਤੇ ਜਾਰੀ ਰੱਖੇ ਹਨ।ਪਾਰਟੀ ਦੇ ਕੇਂਦਰੀ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਤਿੰਨ ਨਿੱਜੀ ਥਰਮਲਾਂ ਤੋਂ ਪੰਜਾਬ ਸਰਕਾਰ ਬਿਜਲੀ ਨਾ ਖਰੀਦੇ ਤਾਂ ਵੀ ਉਸਨੂੰ ਕਰੋੜਾਂ ਰੁਪਏ ਉਨਾਂ ਪਲਾਂਟਾਂ ਨੂੰ ਦੇਣੇ ਪੈਣਗੇ। ਉਨਾਂ ਕਿਹਾ ਕਿ ਪੰਜਾਬ ਵਿਚ ਬਿਜਲੀ ਪੈਦਾ ਕਰ ਕੇ ਏਥੇ ਹੀ ਮਹਿੰਗੀ ਬਿਜਲੀ ਦਿੱਤੀ ਜਾਂਦੀ ਹੈ, ਜਦ ਕਿ ਦਿੱਲੀਦਾ ਆਪਣਾ ਕੋਈ ਥਰਮਲ ਨਹੀਂ ਤੇ ਬਾਹਰੋ ਬਿਜਲੀ ਖਰੀਦਕੇ ਵੀ ਅਰਵਿੰਦ ਕੇਜਰੀਵਾਲ ਸਰਕਾਰ ਲੋਕਾਂ ਨੂੰ ਮੁਫਤ ਦੇ ਰਹੀ ਹੈ। ਉਨਾਂ ਕਿਹਾ ਕਿ ਦਿੱਲੀ ਵਾਂਗ ਮੁਫਤ ਬਿਜਲੀ ਦੀ ਮੰਗ ਲਈ ਪੰਜਾਬ ਵਿੱਚ ਅੰਦੋਲਨ ਕੀਤਾ ਜਾਵੇਗਾ।
ਰਾਘਵ ਚੱਢਾ ਨੇ ਦਿੱਲੀਤੇ ਪੰਜਾਬ ਦੇ ਲੋਕਾਂ ਦੇ ਘਰਾਂ ਦੇ ਬਿਜਲੀ ਬਿੱਲ ਦਿਖਾ ਕੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਲੁੱਟ ਕੇ ਨਿੱਜੀ ਕੰਪਨੀਆਂ ਨੂੰ ਸਰਕਾਰੀ ਖਜ਼ਾਨਾ ਲੁਟਾ ਰਹੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰਦਿੱਲੀ ਵਾਂਗ ਬਿਜਲੀ ਬਿੱਲ ਘੱਟ ਕਰਨ ਦੀਚੁਣੌਤੀ ਦਿੱਤੀ ਅਤੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ 7 ਅਪਰੈਲ ਤੋਂ ਹਰ ਜ਼ਿਲੇ, ਹਰ ਪਿੰਡ, ਬਲਾਕ, ਸ਼ਹਿਰ, ਹਰ ਗਲੀ ਵਿੱਚ ਬਿਜਲੀ ਬਿੱਲ ਸਾੜ ਕੇ ਮੰਗ ਕਰੇਗੀ ਕਿ ਦਿੱਲੀਦੀ ਕੇਜਰੀਵਾਲ ਸਰਕਾਰ ਵੱਲੋਂ ਮੁਫਤ ਬਿਜਲੀ ਦੇਣ ਵਾਂਗ ਏਥੇ ਵੀ ਬਿਜਲੀ ਮੁਫਤ ਹੋਣੀਚਾਹੀਦੀ ਹੈ। ਉਨ੍ਹਾਂ ਦਿੱਲੀ ਦਾ ਇਕ ਬਿੱਲ ਦਿਖਾ ਕੇ ਕਿਹਾ ਕਿ ਬਿਜਲੀ ਖਪਤ 174 ਯੂਨਿਟ ਹੈ, ਪਰ ਬਿਜਲੀ ਬਿੱਲ ਜ਼ੀਰੋ, ਦੂਸਰੇ ਬਿੱਲ ਦੇ ਯੂਨਿਟ ਖਪਤ 220 ਅਤੇ ਬਿੱਲ ਲਗਭਗ ਜ਼ੀਰੋ, ਸਿਰਫ ਚਾਰ ਰੁਪਏ ਹੈ। ਇਕ ਹੋਰ ਘਰ ਦਾ ਬਿੱਲ ਦਿਖਾ ਕੇ ਕਿਹਾ ਕਿ ਬਿਜਲੀ ਖਪਤ 236 ਯੂਨਿਟ ਅਤੇ ਬਿੱਲ ਜ਼ੀਰੋ ਹੈ ਅਤੇ ਇਹ ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਵਿਕਾਸ ਮਾਡਲ ਹੈ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਭੇਜੇ ਬਿੱਲ ਦਿਖਾ ਕੇ ਕਿਹਾ ਕਿ ਯੂਨਿਟ ਖਪਤ 480 ਤੇ ਬਿੱਲ 3570 ਰੁਪਏ ਹੈ ਅਤੇ ਦੂਸਰੇ ਬਿੱਲ ਵਿੱਚ1156 ਯੂਨਿਟ ਖਪਤ ਅਤੇ ਬਿੱਲ9570 ਰੁਪਏ ਹੈ, ਜਦ ਕਿ ਤੀਸਰੇ ਬਿੱਲ ਦੀ ਯੂਨਿਟ ਖਪਤ 380 ਤੇ ਬਿੱਲ 3690 ਰੁਪਏ ਹੈ। ਉਨ੍ਹਾਂ ਕਿਹਾ ਕਿ ਇੱਕ ਬਿੱਲ ਦੀਬਿਜਲੀ ਖਪਤ 0 ਅਤੇ ਬਿੱਲ 1040 ਰੁਪਏ ਹੈ।ਹਰਪਾਲ ਸਿੰਘ ਚੀਮਾ ਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਦੇ ਨਿੱਜੀ ਕੰਪਨੀਆਂ ਨਾਲ ਸਮਝੌਤਿਆਂ ਕਾਰਨ ਹਜ਼ਾਰਾਂ ਕਰੋੜ ਰੁਪਏ ਨਿੱਜੀ ਕੰਪਨੀਆਂ ਨੂੰ ਜਾ ਰਹੇ ਹਨ, ਜਿਨ੍ਹਾਂ ਦਾ ਕਮਿਸ਼ਨ ਪਹਿਲਾਂ ਅਕਾਲੀ ਖਾਂਦੇ ਸਨ, ਅੱਜਕੱਲ੍ਹ ਕਾਂਗਰਸੀ ਖਾ ਰਹੇ ਹਨ।

Have something to say? Post your comment
ਹੋਰ ਪੰਜਾਬ ਖ਼ਬਰਾਂ
ਕੈਨੇਡਾ ਜਾਣ ਵਾਸਤੇ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਯਾਤਰੀਆਂ ਵੱਲੋਂ ਹੰਗਾਮਾ
ਕੈਪਟਨ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ 2.14 ਲੱਖ ਹੋਰ ਸਮਾਰਟ ਫੋਨ ਵੰਡਣ ਦਾ ਐਲਾਨ
ਕੋਟਕਪੂਰਾ ਗੋਲ਼ੀਕਾਂਡ ਦਾ ਮੁੱਖ ਗਵਾਹ ਅਜੀਤ ਸਿੰਘ ਪੰਜਾਬ ਸਰਕਾਰ ਉੱਤੇ ਭੜਕਿਆ
ਫੂਲਕਾ ਨੇ ਕੁੰਵਰ ਦੇ ਦੋਸ਼ ਨਕਾਰ ਕੇ ਕਿਹਾ: ਕੇਸ ਲੜਨ ਦੀ ਗੱਲ ਉੱਤੇ ਅੱਜ ਵੀ ਕਾਇਮ ਹਾਂ
ਕੁੰਵਰ ਵਿਜੇ ਪ੍ਰਤਾਪ ਦਾ ਸਿੱਧਾ ਦੋਸ਼ ਸਰਕਾਰ ਦੇ ਆਦੇਸ਼ਾਂ ਦੇ ਬਾਵਜੂਦ ਐਡਵੋਕੇਟ ਜਨਰਲ ਇਕ ਵਾਰੀ ਵੀ ਅਦਾਲਤ ਪੇਸ਼ ਨਹੀਂ ਹੋਇਆ
75 ਸਾਲਾਂ ਤੋਂ ਪੈਨਸ਼ਨ ਲੈ ਰਹੀ 122 ਸਾਲਾ ਬਜ਼ੁਰਗ ਔਰਤ ਦੀ ਮੌਤ
ਅਧਿਆਪਕਾ ਦੇ ਪਤੀ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਰਾਏਪੁਰ ਦਾ ਨਿਗਮ ਕਮਿਸ਼ਨਰ ਨੂੰ ਲੀਗਲ ਨੋਟਿਸ
ਲਾਕਡਾਊਨ ਦੇ ਡਰ ਕਾਰਨ ਪਰਵਾਸੀ ਮਜ਼ਦੂਰ ਫਿਰ ਘਰਾਂ ਨੂੰ ਪਰਤਣ ਲੱਗੇ
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਲਈ