Welcome to Canadian Punjabi Post
Follow us on

18

April 2021
ਭਾਰਤ

ਦਿੱਲੀ ਹਾਈ ਕੋਰਟ ਨੇ ਬਾਦਲ ਦਲ ਨੂੰ ਦਿੱਲੀ ਗੁਰਦੁਆਰਾਂ ਚੋਣਾਂ ਲੜਨ ਦੀ ਪ੍ਰਵਾਨਗੀ ਦਿੱਤੀ

April 01, 2021 08:06 AM

* ਸਾਰਾ ਦਿਨ ਕਾਨੂੰਨੀ ਭੱਜਦੌੜ ਪਿੱਛੋਂ ਅਕਾਲੀ ਦਲ ਦਾ ਸਾਹ ਸੌਖਾ

ਨਵੀਂ ਦਿੱਲੀ, 31 ਮਾਰਚ, (ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਗੁਰਦੁਆਰਾ ਚੋਣਾਂ ਬਾਰੇ ਡਾਇਰੈਕਟਰ ਵੱਲੋਂ 25 ਅਪਰੈਲ ਨੂੰ ਚੋਣਾਂ ਦੇ ਐਲਾਨ ਪਿੱਛੋਂ ਪੂਰਾ ਇੱਕ ਦਿਨ ਅਕਾਲੀ ਦਲ (ਬਾਦਲ) ਦੀ ਲੀਡਰਸਿ਼ਪ ਨੂੰ ਭਾਜੜ ਪਈ ਰਹੀ, ਪਰ ਅੱਜ ਦਿੱਲੀ ਹਾਈ ਕੋਰਟ ਦੇ ਐਲਾਨ ਨਾਲ ਉਸ ਦਾ ਸਾਹ ਸੌਖਾ ਹੋ ਗਿਆ ਹੈ।
ਵਰਨਣ ਯੋਗ ਹੈ ਕਿ ਦਿੱਲੀ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਅਤੇ ਦਿੱਲੀ ਦੇ ਗੁਰਦੁਆਰਾ ਚੋਣਾਂ ਬਾਰੇ ਡਾਇਰੈਕਟਰ ਨੇ ਵੀ ਇਹ ਕਹਿ ਦਿੱਤਾ ਸੀ ਕਿ ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਧਾਰਮਿਕ ਪਾਰਟੀਆਂ ਹੀ ਲੜ ਸਕਦੀਆਂ ਹਨ ਅਤੇ ਬਾਦਲ ਅਕਾਲੀ ਦਲ ਕਿਉਂਕਿ ਪਾਰਲੀਮੈਂਟ ਤੇ ਵਿਧਾਨ ਸਭਾ ਚੋਣਾਂ ਲੜਨ ਵਾਲੀ ਰਾਜਸੀ ਧਿਰ ਹੈ, ਉਹ ਗੁਰਦੁਆਰਾ ਚੋਣਾਂ ਵਿੱਚ ਸ਼ਾਮਲ ਨਹੀਂ ਹੋ ਸਕਦੀ। ਇਸ ਦੇ ਬਾਅਦ ਅਕਾਲੀ ਦਲ ਬਾਦਲ ਨੇ ਹਾਈ ਕੋਰਟ ਤੱਕ ਤੁਰੰਤ ਰਾਹਤ ਲਈ ਪਹੁੰਚ ਕੀਤੀ ਤਾਂ ਉਸ ਨੂੰ ਹਾਈ ਕੋਰਟ ਨੇਰਾਹਤ ਦੇ ਦਿੱਤੀ ਹੈ। ਹਾਈ ਕੋਰਟ ਦੇ ਹੁਕਮਾਂ ਮੁਤਾਬਕਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਚੋਣਾਂਸ਼ੋਮਣੀ ਅਕਾਲੀ ਦਲ‘ਬਾਲਟੀ’ ਚੋਣ ਨਿਸ਼ਾਨਨਾਲ ਲੜੇਗਾ। ਇਸ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਚੋਣਦੇ ਡਾਇਰੈਕਟਰ ਨੇ ਇਨ੍ਹਾਂ ਚੋਣਾਂ ਲਈ ਜਿਨ੍ਹਾਂ ਧਾਰਮਿਕ ਪਾਰਟੀਆਂ ਦੀ ਸੂਚੀ ਜਾਰੀ ਕੀਤੀ, ਉਨ੍ਹਾਂ ਵਿਚੋਂ ਬਾਦਲ ਦਲ ਬਾਹਰ ਕਰ ਦਿੱਤਾ ਸੀ। ਇਸ ਪਿੱਛੋਂ ਅਕਾਲੀ ਦਲ ਨੇ ਝਟਾਪਟ ਹਾਈ ਕੋਰਟ ਨੂੰ ਅਰਜ਼ੀ ਦਿੱਤੀ ਤੇ ਹਾਈ ਕੋਰਟ ਦੀ ਡਬਲ ਬੈਂਚ ਨੇ ਅਕਾਲੀ ਦਲ ਦੇ ਹੱਕਦਾ ਫੈਸਲਾ ਦੇ ਦਿੱਤਾ । ਹਾਈ ਕੋਰਟ ਦੇ ਇਸ ਫੈਸਲੇ ਮੁਤਾਬਕ ਬਾਦਲ ਅਕਾਲੀ ਦਲ ਦਿੱਲੀ ਵਿੱਚਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਸਕੇਗਾ।
ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਨੇ ਕਮੇਟੀ ਦੀਆਂ ਚੋਣਾਂ ਲਈ ਜਿਹੜੀਆਂ 6 ਹੋਰ ਧਾਰਮਿਕ ਪਾਰਟੀਆਂ ਦੀ ਸੂਚੀ ਜਾਰੀ ਕੀਤੀ ਹੈ, ਉਨ੍ਹਾ ਵਿੱਚੋਂ ਪੰਥਕ ਸੇਵਾ ਦਲ ਦਾ ਚੋਣ ਨਿਸ਼ਾਨ ਟਰੈਕਟਰ ਚਲਾਉਂਦਾ ਕਿਸਾਨ ਹੈ, ਆਮ ਅਕਾਲੀ ਦਲ ਦਾ ਨਿਸ਼ਾਨ ਬਲੈਕ ਬੋਰਡ, ਜਾਗੋ (ਜੱਗ ਆਸਰਾ ਗੁਰੂ ਓਟ) ਦਾ ਨਿਸ਼ਾਨ ਕਿਤਾਬ, ਪੰਥਕ ਅਕਾਲੀ ਦਲ ਦਾ ਨਿਸ਼ਾਨ ਮੋਮਬੱਤੀ, ਸਿੱਖ ਸਦਭਾਵਨਾ ਦਲ ਦਾ ਨਿਸ਼ਾਨ ਟੇਬਲ ਲੈਂਪ ਅਤੇ ਸਰਨਾ ਭਰਾਵਾਂ ਵਾਲੇ ਸ਼੍ਰੋਮਣੀ ਅਕਾਲੀ ਦਲ-ਦਿੱਲੀ ਦਾ ਨਿਸ਼ਾਨ ਕਾਰ ਹੈ। ਇਸ ਪਿੱਛੋਂਕੋਰਟ ਦੇ ਫੈਸਲੇ ਨਾਲ ਸੱਤਵੀਂ ਧਿਰ ਵਜੋਂ ਸ਼੍ਰੋਮਣੀ ਅਕਾਲੀ ਦਲ ਵੀ ਚੋਣਾਂ ਲੜੇਗਾ, ਜਿਸ ਦਾ ਨਿਸ਼ਾਨ ਬਾਲਟੀ ਹੋਵੇਗਾ। 25 ਅਪਰੈਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੀਆਂ ਚੋਣਾਂ ਲਈ ਵੋਟਿੰਗ ਹੋਵੇਗੀ, ਜਿਸਲਈ ਅੱਜ 31 ਮਾਰਚ ਤੋਂ ਨਾਮਜ਼ਦਗੀ ਪੱਤਰ ਭਰਨ ਦਾ ਕੰਮ ਸ਼ੁਰੂ ਹੋਇਆ ਅਤੇ 7 ਅਪਰੈਲ ਤੱਕ ਜਾਰੀ ਰਹੇਗਾ, ਜਿਸ ਦੇ ਬਾਅਦ 25 ਅਪਰੈਲ ਨੂੰ ਵੋਟਾਂ ਪੈ ਕੇ 28 ਅਪੈਲ ਨੂੰ ਇਨ੍ਹਾਂ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ।

Have something to say? Post your comment
ਹੋਰ ਭਾਰਤ ਖ਼ਬਰਾਂ
ਚੈੱਕ ਬਾਊਂਸ ਦੇ ਕੇਸਾਂ ਦੇ ਜਲਦ ਨਿਪਟਾਰੇ ਲਈ ਸੁਪਰੀਮ ਕੋਰਟ ਵੱਲੋਂ ਨਿਰਦੇਸ਼ ਜਾਰੀ
ਪਲਾਟ ਅਲਾਟਮੈਂਟ ਕੇਸ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੂੰ ਝਟਕਾ
ਭਾਰਤ ਦੀ ਸਰਿਤਾ ਨੇ ਸੰਸਾਰ ਕੁਸ਼ਤੀ ਮੁਕਾਬਲੇ ਵਿੱਚ ਗੋਲਡ ਜਿੱਤਿਆ
ਕੋਰੋਨਾ ਦੇ ਵਧਦੇ ਜਾਣ ਕਾਰਨ ਨਿਰੰਜਨੀ ਅਖਾੜੇ ਵੱਲੋਂ ਕੁੰਭ ਮੇਲੇ ਦੀ ਅਗਾਊਂ ਸਮਾਪਤੀ
ਕਿਸਾਨਾਂ ਦਾ ਧਰਨਾ ਚੁਕਾਉਣ ਲਈ ‘ਅਪਰੇਸ਼ਨ ਕਲੀਨ’ ਦੀ ਤਿਆਰੀ ਦੇ ਚਰਚੇ
ਭਾਰਤ ਵਿੱਚ ਕੋਰੋਨਾ ਦੇ ਕਾਰਨ ਹਾਲਤ ਹੋਰ ਵਿਗੜਦੇ ਦਿੱਸਣ ਲੱਗੇ
ਲਾਪਤਾ ਧੀ ਨੂੰ ਲੱਭਣ ਬਦਲੇ ਪੁਲਸ ਵੱਲੋਂ ਰਿਸ਼ਵਤ ਮੰਗਣ ਉੱਤੇ ਪਿਓ ਵੱਲੋਂ ਖੁਦਕੁਸ਼ੀ
ਸੁਪਰੀਮ ਕੋਰਟ ਨੇ ਕਿਹਾ: ਹਾਈ ਕੋਰਟ ਨੂੰ ਸ਼ੁਰੂਆਤੀ ਜਾਂਚ ਵਿੱਚ ਦਖਲ ਨਹੀਂ ਦੇਣਾ ਚਾਹੀਦਾ
ਸੁਸ਼ੀਲ ਚੰਦਰਾ ਨੇ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਿਆ
ਮਹਾਰਾਣਾ ਪ੍ਰਤਾਪ ਬਾਰੇ ਟਿੱਪਣੀ ਕਰਨ ਉੱਤੇ ਭਾਜਪਾ ਨੇਤਾ ਕਟਾਰੀਆ ਨੂੰ ਮਾਫ਼ੀ ਮੰਗਣੀ ਪਈ