Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਲਾਈਫ ਸਟਾਈਲ

ਰਸੋਈ : ਪਾਲਕ ਅਤੇ ਮੂੰਗੀ ਦੀ ਦਾਲ

April 01, 2021 03:21 AM

ਸਮੱਗਰੀ: ਅੱਧਾ ਕਿਲੋ ਪਾਲਕ, ਇੱਕ ਕੱਪ ਮੂੰਗੀ ਦੀ ਦਾਲ, ਇੱਕ ਟਮਾਟਰ, ਦੋ ਲਸਣ ਦੀਆਂ ਕਲੀਆਂ ਕੱਟੀਆਂ ਹੋਈਆਂ, ਥੋੜ੍ਹਾ ਅਦਰਕ ਬਰੀਕ ਕੱਟਿਆ ਹੋਇਆ, ਇੱਕ ਚਮਚ ਜ਼ੀਰਾ, ਇੱਕ ਚਮਚ ਅਜਵਾਇਣ, ਇੱਕ ਚਮਚ ਲਾਲ ਮਿਰਚ ਪਾਊਡਰ, ਅੱਧਾ-ਚਮਚ ਹਲਦੀ, ਦੋ ਚਮਚ ਧਨੀਆ ਪਾਊਡਰ, ਇੱਕ ਨਿੰਬੂ।
ਵਿਧੀ: ਸਭ ਤੋਂ ਪਹਿਲਾਂ ਮੂੰਗੀ ਦੀ ਦਾਲ ਧੋ ਕੇ ਪ੍ਰੈਸ਼ਰ ਕੁੱਕਰ ਵਿੱਚ ਉਬਾਲੋ। ਉਸ ਤੋਂ ਬਾਅਦ ਇਕ ਬਰਤਨ ਵਿੱਚ ਤੇਲ ਪਾਓ। ਤੇਲ ਗਰਮ ਹੋਣ ਉੱਤੇ ਉਸ ਵਿੱਚ ਜ਼ੀਰ, ਅਜਵਾਇਣ ਪਾਓ। ਭੁੰਨਣ ਤੋਂ ਬਾਅਦ ਲਸਣ ਅਤੇ ਅਦਰਕ ਵੀ ਪਾ ਦਿਓ। ਦੋ ਮਿੰਟ ਬਾਅਦ ਕੱਟਿਆ ਟਮਾਟਰ ਪਾ ਕੇ ਭੁੰਨ ਲਓ ਤੇ ਉਸ ਵਿੱਚ ਉਬਲੀ ਹੋਈ ਦਾਲ ਪਾ ਦਿਓ। ਦਾਲ ਗਾੜ੍ਹੀ ਹੋਣ ਉੱਤੇ ਥੋੜ੍ਹਾ ਪਾਣੀ ਪਾਣੀ ਪਾਉ। ਸਵਾਦ ਅਨੁਸਾਰ ਨਮਕ, ਲਾਲ ਮਿਰਚ, ਹਲਦੀ ਪਾਊਡਰ ਤੇ ਧਨੀਆ ਪਾ ਕੇ ਦਾਲ ਸਜਾਓ। ਉਸ ਤੋਂ ਬਾਅਦ ਬਰੀਕ ਕੱਟੀ ਪਾਲਕ ਚੰਗੀ ਤਰ੍ਹਾਂ ਮਿਲਾ ਕੇ ਥੋੜ੍ਹੀ ਦੇਰ ਹੋਰ ਪਕਾਉ। ਨਿੰਬੂ ਦਾ ਰਸ ਮਿਲਾ ਕੇ ਰੋਟੀ ਅਤੇ ਚੌਲਾਂ ਨਾਲ ਵਰਤਾਓ।

 
Have something to say? Post your comment