Welcome to Canadian Punjabi Post
Follow us on

22

April 2021
ਮਨੋਰੰਜਨ

ਸਬਰ ਰੱਖੋ, ਰੰਗ ਮੁੜ ਕੇ ਆਉਣਗੇ : ਅਮਾਇਰਾ ਦਸਤੂਰ

April 01, 2021 03:17 AM

ਲਾਕਡਾਊਨ ਦੇ ਦੌਰਾਨ ਲਾਈਮਲਾਈਟ ਵਿੱਚ ਰਹਿਣ ਦੇ ਉਪਾਅ ਲੱਭਣ ਦੇ ਥਾਂ ਅਭਿਨੇਤਰੀ ਅਮਾਇਰਾ ਦਸਤੂਰ ਆਪਣੇ ਡਾਕਟਰ ਪਿਤਾ ਨਾਲ ਕੋਰੋਨਾ ਵਾਇਰਸ ਨਾਲ ਲੜਨ ਵਿੱਚ ਬਿਜ਼ੀ ਸੀ। ਉਸ ਦੀ ਫਿਲਮ ‘ਕੋਈ ਜਾਨੇ ਨਾ ਦੋ' ਸਿਨੇਮਾ ਘਰਾਂ ਵਿੱਚ ਰਿਲੀਜ਼ ਲਈ ਤਿਆਰ ਹੈ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਅਮਾਇਰਾ ਨਾਲ ਗੱਲਬਾਤ ਦੇ ਅੰਸ਼ :
* ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀ ਹੋਲੀ ਕਿੰਨੀ ਅਲੱਗ ਰਹੀ?
- ਯਕੀਨਨ ਹੋਲੀ ਪਹਿਲੇ ਵਰਗੀ ਨਹੀਂ। ਜ਼ਰੂਰੀ ਵੀ ਹੈ ਕਿ ਲੋਕ ਆਪਣੇ ਘਰਾਂ ਵਿਚ ਰਹਿ ਕੇ ਹੋਲੀ ਮਨਾਉਣ। ਹੋਲੀ ਵਿੱਚ ਤੁਹਾਡੇ ਦੋਸਤ ਤੇ ਪਰਵਾਰ ਨਾਲ ਹੋਣੇ ਚਾਹੀਦੇ ਹਨ, ਤਦ ਹੋਲੀ ਦੇ ਪ੍ਰੈਂਕਸ ਕਰਨ ਵਿੱਚ ਮਜ਼ਾ ਆਉਂਦਾ ਹੈ, ਪਰ ਕੋਈ ਗੱਲ ਨਹੀਂ, ਅਗਲੇ ਸਾਲ ਹੋਲੀ ਫਿਰ ਉਹੋ ਜਿਹੀ ਹੋਵੇਗੀ, ਢੇਰ ਸਾਰੇ ਰੰਗਾਂ ਵਾਲੀ।
* ਲਾਕਡਾਊਨ ਨੂੰ ਇੱਕ ਸਾਲ ਬੀਤ ਗਿਆ। ਪਿੱਛੇ ਮੁੜ ਕੇ ਦੇਖਦੇ ਹੋ ਤਾਂ ਕਿਹੜੀਆਂ ਗੱਲਾਂ ਯਾਦ ਆਉਂਦੀਆਂ ਹਨ?
- ਉਸ ਦੌਰਾਨ ਮੈਂ ਪਾਪਾ-ਮੰਮੀ ਨਾਲ ਰਹਿਣ ਲਈ ਚਲੀ ਗਈ ਸੀ। ਪਾਪਾ ਡਾਕਟਰ ਹਨ। ਉਨ੍ਹਾਂ ਦੇ ਸੈਕਟਰੀ ਅਤੇ ਸਟਾਫ ਲਾਕਡਾਊਨ ਦੇ ਕਾਰਨ ਨਾ ਪਹੁੰਚ ਸਕੇ, ਇਸ ਲਈ ਮੈਂ ਪਾਪਾ ਦੇ ਨਾਲ ਹਸਪਤਾਲ ਜਾਂਦੀ ਸੀ, ਉਨ੍ਹਾਂ ਦੇ ਨਾਲ ਸੈਕਟਰੀ ਦੀ ਤਰ੍ਹਾਂ ਕੰਮ ਕਰਦੀ ਸੀ। ਮੈਂ ਖੁਦ ਨਾਲੋਂ ਪਾਪਾ ਲਈ ਚਿੰਤਤ ਸੀ। ਉਹ ਰੋਜ਼ ਹਸਪਤਾਲ ਜਾਂਦੇ ਸਨ, ਪਰ ਮੈਂ ਜਾਣਦੀ ਸੀ ਕਿ ਜੇ ਉਹ ਹਸਪਤਾਲ ਨਹੀਂ ਜਾਣਗੇ ਤਾਂ ਅਸੀਂ ਇਸ ਵਾਇਰਸ ਨੂੰ ਕਿਵੇਂ ਹਰਾਵਾਂਗੇ। ਇਹ ਉਨ੍ਹਾਂ ਦਾ ਕੰਮ ਸੀ। ਫਰੰਟਲਾਈਨ ਵਰਕਰਾਂ ਨੇ ਮਹਾਮਾਰੀ ਦੌਰਾਨ ਸਾਡੇ ਲਈ ਜਿੰਨਾ ਕੀਤਾ, ਉਸ ਲਈ ਸ਼ਬਦ ਘੱਟ ਪੈ ਜਾਣਗੇ। ਮੈਨੂੰ ਪਾਪਾ ਉੱਤੇ ਮਾਣ ਹੈ।
* ਤੁਸੀਂ ਪਿਛਲੇ ਸਾਲ ਬਹੁਤ ਜ਼ਿਆਦਾ ਲਾਈਮਲਾਈਟ ਵਿੱਚ ਨਹੀਂ ਰਹੇ, ਕੋਈ ਖਾਸ ਕਾਰਨ?
- ਮੇਰੇ ਦਿਮਾਗ ਵਿੱਚ ਕਦੇ ਅਜਿਹਾ ਕੁਝ ਆਇਆ ਹੀ ਨਹੀਂ। ਮੈਨੂੰ ਪਤਾ ਹੈ ਕਿ ਮੈਂ ਕਿੱਥੇ ਹਾਂ ਅਤੇ ਮੇਰਾ ਕਰੀਅਰ ਕਿਸ ਦਿਸ਼ਾ ਉੱਤੇ ਹੈ ਤਾਂ ਮੈਂ ਦੁਚਿੱਤੀ ਸੀ।
* ਇੰਨੇ ਸਮੇਂ ਬਾਅਦ ਤੁਹਾਡੀ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਬਾਕਸ ਆਫਿਸ ਬਾਰੇ ਨਰਵਸਨੈਸ ਹੈ?
- ਅੱਜਕੱਲ੍ਹ ਮੈਂ ਨਰਵਸ ਨਹੀਂ, ਉਤਸੁਕ ਰਹਿੰਦੀ ਹਾਂ। ਫਿਲਮ ਦਾ ਚੱਲਣਾ ਜਾਂ ਨਾ ਚੱਲਣਾ ਸਭ ਦਰਸ਼ਕਾਂ ਦੇ ਹੱਥ ਹੁੰਦਾ ਹੈ। ਇਹ ਫਿਲਮ ਸਿਨੇਮਾਘਰਾਂ ਲਈ ਬਣੀ ਸੀ, ਪਰ ਇਹ ਓ ਟੀ ਟੀ ਉੱਤੇ ਆਉਂਦੀ ਤਾਂ ਵੀ ਕੋਈ ਬੁਰਾਈ ਨਹੀਂ, ਪਰ ਇਹ ਇੱਕ ਥ੍ਰਿਲਰ ਫਿਲਮ ਹੈ, ਜੋ ਸਾਊਂਡਸ ਦੇ ਨਾਲ ਸਿਨੇਮਾਘਰਾਂ ਵਿੱਚ ਹੀ ਚੰਗੀ ਲੱਗਦੀ। ਇਹੀ ਕਾਰਨ ਹੈ ਕਿ ਓ ਟੀ ਟੀ ਦੇ ਇੰਨੇ ਆਫਰਸ ਹੋਣ ਦੇ ਬਾਜੂਦ ਅਸੀਂ ਇਹ ਓ ਟੀ ਟੀ ਉੱਤੇ ਰਿਲੀਜ਼ ਨਹੀਂ ਕੀਤੀ। ਭਾਰਤੀ ਸਿਨੇਮਾ ਵਿੱਚ ਬਹੁਤ ਚੰਗੀ ਮਰਡਰ ਮਿਸਟਰੀ ਫਿਲਮਾਂ ਦੇਖੀਆਂ ਨਹੀਂ ਹਨ। ਇਸ ਲਈ ਮੈਂ ਇਸ ਫਿਲਮ ਦਾ ਫਿਲਮ ਬਣੀ ਸੀ।
* ਫਿਲਮ ਵਿੱਚ ਤੁਹਾਡਾ ਕਿਰਦਾਰ ਕਿਸ ਤਰ੍ਹਾਂ ਦਾ ਹੋਵੇਗਾ?
- ਮੇਰਾ ਕਿਰਦਾਰ ਬਿਲਕੁਲ ਓਦਾਂ ਦਾ ਹੈ, ਜਿਵੇਂ ਮੈਂ ਅਸਲ ਜ਼ਿੰਦਗੀ ਵਿੱਚ ਹਾਂ। ਉਹ ਜਿੰਦਾਦਿਲ ਲੜਕੀ ਹੈ। ਉਸ ਨੂੰ ਕਿਸੇ ਚੀਜ਼ ਦਾ ਡਰ ਨਹੀਂ। ਉਸ ਦੀ ਜ਼ਿੰਦਗੀ ਬਹੁਤ ਰੋਮਾਂਚਕ ਹੈ। ਮੇਰਾ ਮੰਨਣਾ ਹੈ ਕਿ ਇੱਕੋ ਜ਼ਿੰਦਗੀ ਹੈ, ਉਸ ਨੂੰ ਖੁੱਲ੍ਹ ਕੇ ਜੀਉਣਾ ਚਾਹੀਦਾ ਹੈ। ਮੈਨੂੰ ਟ੍ਰੈਵਲਿੰਗ, ਨਵੇਂ ਲੋਕਾਂ ਨੂੰ ਮਿਲਣਾ, ਸਾਡੀ ਅਲੱਗ ਅਲੱਗ ਸੰਸਕ੍ਰਿਤੀਆਂ ਨੂੰ ਸਮਝਣਾ ਅਤੇ ਵਰਕਆਊਟ ਕਰਨਾ ਚੰਗਾ ਲੱਗਦਾ ਹੈ। ਰੈਸਟੋਰੈਂਟ ਜਾ ਕੇ ਚੰਗਾ ਖਾਣਾ ਖਾਣਾ ਵੀ ਬਹੁਤ ਪਸੰਦ ਹੈ।
* ਪ੍ਰਭੂਦੇਵਾ ਦੇ ਨਾਲ ਤੁਹਾਡੀ ਤਮਿਲ ਫਿਲਮ ‘ਬਘੀਰਾ’ ਰਿਲੀਜ਼ ਹੋਣ ਵਾਲੀ ਹੈ। ਪ੍ਰਭੂ ਦੇਵਾ ਨਾਲ ਕੰਮ ਦਾ ਅਨੁਭਵ ਕਿਹੋ ਜਿਹਾ ਰਿਹਾ?
- ਜਦ ਮੈਨੂੰ ਇਹ ਫਿਲਮ ਆਫਰ ਹੋਈ ਤਾਂ ਮੈਂ ਸਾਫ ਕਹਿ ਦਿੱਤਾ ਕਿ ਮੈਂ ਪ੍ਰਭੂ ਸਰ ਦੇ ਸਾਹਮਣੇ ਡਾਂਸ ਨਹੀਂ ਕਰਾਂਗੀ। ਮੈਂ ਡਾਂਸ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਕਿਉਂਕਿ ਉਹ ਦੇਸ਼ ਦੇ ਬਿਹਤਰੀਨ ਡਾਂਸਰਾਂ ਵਿੱਚੋਂ ਇੱਕ ਹਨ। ਮੇਰੇ ਵਿੱਚ ਉਨ੍ਹਾਂ ਸਾਹਮਣੇ ਡਾਂਸ ਕਰਨ ਦਾ ਆਤਮ ਵਿਸ਼ਵਾਸ ਨਹੀਂ ਸੀ। ਉਹ ਕਮਾਲ ਦੇ ਐਕਟਰ ਵੀ ਹਨ। ਇਹ ਥ੍ਰਿਲਰ ਫਿਲਮ ਹੈ।

Have something to say? Post your comment