Welcome to Canadian Punjabi Post
Follow us on

22

April 2021
ਮਨੋਰੰਜਨ

ਫਿਲਮਾਂ ਵਿੱਚ ਮਿਹਨਤ, ਕਾਬਲੀਅਤ ਤੇ ਕਿਸਮਤ ਦੀ ਜ਼ਰੂਰਤ ਹੁੰਦੀ ਹੈ : ਪਾਰੁਲ ਗੁਲਾਟੀ

April 01, 2021 03:15 AM

ਵੈੱਬ ਸੀਰੀਜ਼ ‘ਹੇ ਪ੍ਰਭੂ 2’ ਵਿੱਚ ਇੱਕ ਵਾਰ ਫਿਰ ਅਰੁਣਿਮਾ ਦੇ ਕਿਰਦਾਰ ਵਿੱਚ ਪਾਰੁਲ ਗੁਲਾਟੀ ਨਜ਼ਰ ਆਈ ਹੈ। ਐਮੇਕਸ ਪਲੇਅਰ ਉੱਤੇ ਸਟ੍ਰੀਮਿੰਗ ਲਈ ਇਹ ਕਾਮੇਡੀ ਸ਼ੋਅ ਸਾਲ 2019 ਵਿੱਚ ਰਿਲੀਜ਼ ਹੋਏ ਸ਼ੋਅ ‘ਹੇ ਪ੍ਰਭੂ' ਦਾ ਦੂਸਰਾ ਸੀਜ਼ਨ ਹੈ। ਪਾਰੁਲ ਨਾਲ ਹੋਲੀ, ਇਸ ਸ਼ੋਅ ਅਤੇ ਉਸ ਦੇ ਨਿੱਜੀ ਜੀਵਨ ਬਾਰੇ ਗੱਲਬਾਤ ਹੋਈ। ਪੇਸ਼ ਹਨ ਉਸ ਦੇ ਕੁਝ ਅੰਸ਼-
* ਹੋਲੀ ਤੁਸੀਂ ਕਿਸ ਤਰ੍ਹਾਂ ਮਨਾਉਣਾ ਪਸੰਦ ਕਰਦੇ ਹੋ?
- ਮੈਂ ਰੋਹਤਕ ਵਿੱਚ ਬਹੁਤ ਧੂਮਧਾਮ ਨਾਲ ਹੋਲੀ ਮਨਾਉਂਦੀ ਸੀ। ਇਹ ਦਿਨ ਮੇਰੇ ਲਈ ਦੋਸਤਾਂ ਨਾਲ ਬਾਹਰ ਜਾ ਕੇ ਖੂਬ ਮਸਤੀ ਕਰਨ ਦਾ ਹੁੰਦਾ ਸੀ। ਪਾਪਾ ਨੂੰ ਰੰਗ ਪਸੰਦ ਨਹੀਂ ਹੈ। ਉਹ ਮੰਮੀ ਨੂੰ ਵੀ ਹੋਲੀ ਨਾ ਮਨਾਉਣ ਦਿੰਦੇ। ਕਦੇ-ਕਦੇ ਤਾਂ ਪਾਪਾ ਨੂੰ ਵੀ ਰੰਗ ਲਾ ਕੇ ਭੱਜ ਜਾਂਦੀ ਸੀ। ਮੁੰਬਈ ਆਉਣ ਪਿੱਛੋਂ ਮੈਂ ਓਦ੍ਹਾਂ ਦੀ ਹੋਲੀ ਨਹੀਂ ਖੇਡ ਸਕੀ। ਸੰਯੋਗਵਸ਼ ਹਰ ਹੋਲੀ ਉੱਤੇ ਅਗਲੇ ਦਿਨ ਮੇਰਾ ਸ਼ੂਟ ਹੁੰਦਾ ਸੀ। ਮੈਨੂੰ ਯਾਦ ਹੈ ਕਿ ‘ਹੇ ਪ੍ਰਭੂ' ਦੇ ਪਹਿਲੇ ਸੀਜਨ ਦੀ ਸ਼ੂਟਿੰਗ ਵੀ ਅਸੀਂ ਹੋਲੀ ਦੇ ਅਗਲੇ ਦਿਨ ਸ਼ੁਰੂ ਕੀਤੀ ਸੀ।
* ਇਸ ਵਾਰ ਕੋਰੋਨਾ ਦਾ ਵੀ ਖਤਰਾ ਸੀ, ਕੀ ਯੋਜਨਾਵਾਂ ਸਨ?
- ਮੈਂ ਕੋਰੋਨਾ ਦਾ ਸ਼ਿਕਾਰ ਹੋਈ ਸੀ। ਇਸ ਲਈ ਇਸ ਵਾਰ ਮੈਂ ਘਰ ਹੀ ਰਹੀ ਅਤੇ ਅਤੇ ਘਰ ਵਾਲਿਆਂ ਦੇ ਨਾਲ ਹੀ ਹੋਲੀ ਖੇਡੀ। ਲੋਕਾਂ ਨੂੰ ਵੀ ਘਰ ਉੱਤੇ ਹੀ ਹੋਲੀ ਮਨਾਉਣ ਦੀ ਸਲਾਹ ਦਿੱਤੀ।
* ਹੋਲੀ ਉੱਤੇ ਕਿਸੇ ਦੀਆਂ ਹਰਕਤਾਂ ਦਾ ਕਦੇ ਤੁਸੀਂ ਬੁਰਾ ਮੰਨਿਆ?
- ਜਦ ਤੱਕ ਸਾਡੇ ਆਪਣੇ ਲੋਕ ਹੋਲੀ ਖੇਡਦੇ ਹਨ ਤਦ ਤੱਕ ਠੀਕ ਹੈ, ਪਰ ਜੇ ਕੋਈ ਬਾਹਰ ਦਾ ਅਣਜਾਣ ਵਿਅਕਤੀ ਰੰਗ ਲਾ ਜਾਏ ਤਾਂ ਮੈਂ ਜ਼ਰੂਰ ਬੁਰਾ ਮੰਨਦੀ ਹਾਂ। ਮੈਂ ਬਚਪਨ ਵਿੱਚ ਇੱਕ ਵਾਰ ਪਾਪਾ ਨਾਲ ਵਰਿੰਦਾਵਨ ਹੋਲੀ ਮਨਾਉਣ ਗਈ। ਕਿਸੇ ਨੇ ਉਥੇ ਮੈਨੂੰ ਬਹੁਤ ਬਤਮੀਜ਼ੀ ਨਾਲ ਰੰਗ ਲਾਇਆ ਸੀ। ਇਹ ਮੇਰੇ ਲਈ ਬਹੁਤ ਬੁਰਾ ਅਨੁਭਵ ਰਿਹਾ ਹੈ।
* ਇਸ ਸ਼ੋਅ ਦੇ ਰਿਲੀਜ਼ ਵਿੱਚ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ?
- ਕਿਸੇ ਪ੍ਰੋਜੈਕਟ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਡੇ ਕੰਟਰੋਲ ਵਿੱਚ ਨਹੀਂ ਹੁੰਦੀਆਂ। ਸਾਡੀ ਟੀਮ ਇਸ ਸ਼ੋਅ ਦੀ ਸ਼ੂਟਿੰਗ ਸਾਲ 2019 ਦੇ ਅੰਤ ਵਿੱਚ ਸ਼ੁਰੂ ਕਰਨ ਵਾਲੀ ਸੀ, ਪਰ ਕੁਝ ਸਮੱਸਿਆਵਾਂ ਕਾਰਨ ਸ਼ੂਟਿੰਗ ਪਿਛਲੇ ਸਾਲ ਫਰਵਰੀ ਵਿੱਚ ਕਰਨ ਦਾ ਫੈਸਲਾ ਕੀਤਾ। ਫਰਵਰੀ ਵਿੱਚ ਕੁਝ ਦਿਨ ਸ਼ੂਟ ਕੀਤਾ, ਉਸ ਦੇ ਅੱਗੇ ਗੋਆ ਵਿੱਚ ਸ਼ੂਟਿੰਗ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ, ਫਿਰ ਮਹਾਮਾਰੀ ਤੇ ਲਾਕਡਾਊਨ ਆ ਗਿਆ। ਇਸ ਦੇ ਬਾਅਦ ਅਸੀਂ ਪਿਛਲੇ ਸਾਲ ਅਗਸਤ ਅਤੇ ਸਤੰਬਰ ਵਿੱਚ ਇਸ ਸ਼ੋਅ ਨੂੰ ਸ਼ੂਟ ਕੀਤਾ।
* ਨਿੱਜੀ ਜੀਵਨ ਵਿੱਚ ਇੰਟਰਨੈਟ ਮੀਡੀਆ ਨੂੰ ਕਿੰਨਾ ਮਹੱਤਵ ਦਿੰਦੇ ਹੋ?
- ਸ਼ੋਅ ਵਿੱਚ ਭਾਵੇਂ ਮੇਰਾ ਕਿਰਦਾਰ ਇੰਟਰਨੈਟ ਮੀਡੀਆ ਦੇ ਦਿਖਾਵੇ ਦਾ ਯਕੀਨ ਨਹੀਂ ਰੱਖਦਾ, ਪਰ ਨਿੱਜੀ ਜੀਵਨ ਵਿੱਚ ਮੈਨੂੰ ਇੰਟਰਨੈੱਟ ਮੀਡੀਆ `ਤੇ ਸਮਾਂ ਬਿਤਾਉਣਾ ਪਸੰਦ ਹੈ। ਅੱਜ ਇਸ ਦੇ ਮਹੱਤਵ ਅਤੇ ਪ੍ਰਭਾਵ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ। ਲਾਕਡਾਊਨ ਦੌਰਾਨ ਅਸੀਂ ਜੁੜੇ ਰਹੇ ਤਾਂ ਉਸ ਦਾ ਕਾਰਨ ਇੰਟਰਨੈਟ ਮੀਡੀਆ ਹੀ ਹੈ। ਪਹਿਲਾਂ ਮੈਂ ਬਹੁਤ ਉਤਸੁਕ ਰਹਿੰਦੀ ਸੀ, ਪਰ ਅੱਜ ਜੋ ਚੰਗਾ ਲੱਗਦਾ ਹੈ, ਸਿਰਫ ਉਹੀ ਚੀਜ਼ਾਂ ਪੋਸਟ ਕਰਦੀ ਹਾਂ।
* ਅੱਗੇ ਦੀਆਂ ਕੀ ਯੋਜਨਾਵਾਂ ਹਨ?
- ਫਿਲਮਾਂ ਵਿੱਚ ਕੰਮ ਕਰਨਾ ਦਿਲੀ ਤਮੰਨਾ ਹੈ, ਪਰ ਫਿਲਹਾਲ ਡਿਜੀਟਲ ਪਲੇਟਫਾਰਮ ਉੱਤੇ ਖੁਸ਼ ਹਾਂ। ਇਥੇ ਮੈਨੂੰ ‘ਯੋਰ ਆਨਰ’, ‘ਦ ਰਾਇਕਰ ਕੇਸ’ ਅਤੇ ‘ਇਲਲੀਗਲ’ ਵਰਗੇ ਸ਼ੋਅ ਵਿੱਚ ਕੰਮ ਦਾ ਮੌਕਾ ਮਿਲਿਆ, ਜੋ ਫਿਲਮਾਂ ਵਿੱਚ ਸ਼ਾਇਦ ਹੀ ਮਿਲਦਾ। ਡਿਜੀਟਲ ਪਲੇਟਫਾਰਮ ਉੱਤੇ ਬਿਨਾਂ ਸਹਿਯੋਗ ਜਾਂ ਸਿਫਾਰਸ਼ ਦੇ ਚੰਗਾ ਕੰਮ ਮਿਲ ਜਾਂਦਾ ਹੈ। ਫਿਲਮਾਂ ਲਈ ਹੋਰ ਵੀ ਵੱਧ ਮਿਹਨਤ, ਕਾਬਲੀਅਤ ਅਤੇ ਕਿਸਮਤ ਦੀ ਲੋੜ ਹੁੰਦੀ ਹੈ। ਅੱਗੇ ਮੇਰੀ ‘ਯੋਰ ਆਨਰ 2’ ਅਤੇ ‘ਇਲਲੀਗਲ 2’ ਵੀ ਕਤਾਰ ਵਿੱਚ ਹਨ।

Have something to say? Post your comment