Welcome to Canadian Punjabi Post
Follow us on

22

April 2021
ਪੰਜਾਬ

ਮਾਮੂਲੀ ਝਗੜੇ ਵਿੱਚ ਚਾਕੂ ਮਾਰ ਕੇ ਵਿਦਿਆਰਥੀ ਦਾ ਕਤਲ

April 01, 2021 03:09 AM

ਫਗਵਾੜਾ, 31 ਮਾਰਚ (ਪੋਸਟ ਬਿਊਰੋ)- ਦੋਸਤਾਂ ਨਾਲ ਹੋਲੀ ਖੇਡਣ ਲਈ ਮੋਹਾਲੀ ਤੋਂ ਫਗਵਾੜਾ ਦੇ ਚਹੇੜੂ ਵਿਚਲੇ ਪੀ ਜੀ ਵਿੱਚ ਆਏ ਇੱਕ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਖਬਰ ਹੈ। ਮ੍ਰਿਤਕ ਦੀ ਪਛਾਣ ਆਸਤ ਅੰਸਾਰੀ (32) ਪੁੱਤਰ ਨਸੀਰ ਅੰਸਾਰੀ ਵਾਸੀ ਸਿਸਟਮ ਨਗਰ ਸਿੱਕਮ ਵਜੋਂ ਹੋਈ ਹੈ।
ਥਾਣਾ ਸਤਨਾਮਪੁਰਾ ਦੀ ਚਹੇੜੂ ਪੁਲਸ ਚੌਕੀ ਦੇ ਇੰਚਾਰਜ ਦਰਸ਼ਨ ਸਿੰਘ ਦੇ ਮੁਤਾਬਕ ਮ੍ਰਿਤਕ ਆਸਤ ਅੰਸਾਰੀ ਮੋਹਾਲੀ ਦੇ ਅਭੀਪੁਰ ਕਾਲਜ ਵਿੱਚ ਆਟੋਮੋਬਾਈਲ ਦਾ ਡਿਪਲੋਮਾ ਕਰ ਰਿਹਾ ਸੀ ਅਤੇ ਉਥੇ ਆਪਣੇ ਦੋਸਤ ਮੁਹੰਮਦ ਨਾਲ ਰਹਿੰਦਾ ਸੀ। ਉਨ੍ਹਾਂ ਦਾ ਇੱਕ ਦੋਸਤ ਸ਼ਸਾਂਕ ਫਗਵਾੜੇ ਦੇ ਚਹੇੜੂ ਨੇੜੇ ਲਾਅ ਗੇਟ ਨੇੜੇ ਪੀ ਜੀ ਵਿੱਚ ਰਹਿੰਦਾ ਸੀ। ਅੰਸਾਰੀ ਆਪਣੇ ਦੋਸਤ ਮੁਹੰਮਦ ਨਾਲ ਸ਼ਨੀਵਾਰ ਨੂੰ ਮੋਹਾਲੀ ਤੋਂ ਫਗਵਾੜਾ ਵਿੱਚ ਸਸ਼ਾਂਕ ਕੋਲ ਹੋਲੀ ਖੇਡਣ ਆਇਆ ਸੀ।ਪੁਲਸ ਦੇ ਮੁਤਾਬਕ ਸਸ਼ਾਂਕ ਦਾ ਟਿ੍ਰਪਲ ਐਕਸਲ ਕੈਫੇ ਹੈ ਅਤੇ ਇੱਥੇ ਰੰਜਨ ਕੁਮਾਰ ਨਾਂਅ ਦਾ ਨੌਜਵਾਨ ਸ਼ੈਫ ਦਾ ਕੰਮ ਕਰਦਾ ਸੀ। ਹੋਲੀ ਵਾਲੇ ਦਿਨ ਮੋਬਾਈਲ ਫੜਨ ਤੋਂ ਆਸਤ ਅੰਸਾਰੀ ਤੇ ਸ਼ੈਫ ਰੰਜਨ ਕੁਮਾਰ ਦਾ ਝਗੜਾ ਹੋ ਗਿਆ ਤਾਂ ਰੰਜਨ ਨੇ ਆਸਤ ਅੰਸਾਰੀ ਦੇ ਢਿੱਡ ਵਿੱਚ ਚਾਕੂ ਮਾਰ ਦਿੱਤਾ। ਆਸਤ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਤਾਪ ਬਾਜਵਾ ਵੱਲੋਂ ਦੋਸ਼: ਮੁੱਖ ਮੰਤਰੀ ਦੇ ਹੁਕਮਾਂ ਦੇ ਉਲਟ ਐਡਵੋਕੇਟ ਜਨਰਲ ਨੰਦਾ ਨੇ ਬਾਹਰੋਂ ਵਕੀਲ ਲਿਆਂਦੇ ਸਨ
ਪਟਿਆਲਾ ਰਾਜ ਘਰਾਣੇ ਨਾਲ ਭਿੜਨ ਲਈ ਨਵਜੋਤ ਸਿੱਧੂ ਘਰ ਵਾਪਸੀ ਕਰਨਗੇ
ਕੈਨੇਡਾ ਜਾਣ ਵਾਸਤੇ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਯਾਤਰੀਆਂ ਵੱਲੋਂ ਹੰਗਾਮਾ
ਕੈਪਟਨ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ 2.14 ਲੱਖ ਹੋਰ ਸਮਾਰਟ ਫੋਨ ਵੰਡਣ ਦਾ ਐਲਾਨ
ਕੋਟਕਪੂਰਾ ਗੋਲ਼ੀਕਾਂਡ ਦਾ ਮੁੱਖ ਗਵਾਹ ਅਜੀਤ ਸਿੰਘ ਪੰਜਾਬ ਸਰਕਾਰ ਉੱਤੇ ਭੜਕਿਆ
ਫੂਲਕਾ ਨੇ ਕੁੰਵਰ ਦੇ ਦੋਸ਼ ਨਕਾਰ ਕੇ ਕਿਹਾ: ਕੇਸ ਲੜਨ ਦੀ ਗੱਲ ਉੱਤੇ ਅੱਜ ਵੀ ਕਾਇਮ ਹਾਂ
ਕੁੰਵਰ ਵਿਜੇ ਪ੍ਰਤਾਪ ਦਾ ਸਿੱਧਾ ਦੋਸ਼ ਸਰਕਾਰ ਦੇ ਆਦੇਸ਼ਾਂ ਦੇ ਬਾਵਜੂਦ ਐਡਵੋਕੇਟ ਜਨਰਲ ਇਕ ਵਾਰੀ ਵੀ ਅਦਾਲਤ ਪੇਸ਼ ਨਹੀਂ ਹੋਇਆ
75 ਸਾਲਾਂ ਤੋਂ ਪੈਨਸ਼ਨ ਲੈ ਰਹੀ 122 ਸਾਲਾ ਬਜ਼ੁਰਗ ਔਰਤ ਦੀ ਮੌਤ
ਅਧਿਆਪਕਾ ਦੇ ਪਤੀ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਰਾਏਪੁਰ ਦਾ ਨਿਗਮ ਕਮਿਸ਼ਨਰ ਨੂੰ ਲੀਗਲ ਨੋਟਿਸ