Welcome to Canadian Punjabi Post
Follow us on

18

April 2021
ਭਾਰਤ

ਦੇਸ਼ ਧਰੋਹ ਦੇ ਕੇਸ ਵਿੱਚ 12 ਜਣਿਆਂ ਨੂੰ ਉਮਰ ਕੈਦ, ਇੱਕ ਬਰੀ

April 01, 2021 02:43 AM

ਜੈਪੁਰ, 31 ਮਾਰਚ (ਪੋਸਟ ਬਿਊਰੋ)- ਰਾਜਸਥਾਨ ਦੇ ਜੈਪੁਰ ਜ਼ਿਲ੍ਹੇ ਵਿੱਚਜ਼ਿਲ੍ਹਾ ਅਤੇ ਸੈਸ਼ਨ ਕੋਰਟ ਦੇ ਜੱਜ ਉਮਾਸ਼ੰਕਰ ਵਿਆਸ ਨੇ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿਮੀ) ਦੇ ਸਲੀਪਰ ਸੈਲ ਨਾਲ ਸਬੰਧਤ ਕੇਸ ਦਾ ਫੈਸਲਾ ਸੁਣਾਉਂਦੇ ਹੋਏ ਸਾਲ 2014 ਵਿੱਚ ਗ਼੍ਰਿਫ਼ਤਾਰ ਕੀਤੇ ਗਏ 13 ਮੈਂਬਰਾਂ ਵਿੱਚੋਂ 12 ਨੂੰ ਅੱਤਵਾਦੀ ਸਰਗਰਮੀਆਂ ਦੇ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਇੱਕ ਨੂੰ ਬਰੀ ਕਰ ਦਿੱਤਾ ਹੈ।
ਦੋਸ਼ੀ ਪਾਏ ਗਏ ਲੋਕਾਂ ਵਿੱਚ ਅਬਦੁਲ ਮਜ਼ੀਦ, ਮੁਹੰਮਦ ਵਾਹਿਦ, ਮੁਹੰਮਦ ਉਮਰ, ਮੁਹੰਮਦ ਆਕਿਬ, ਮੁਹੰਮਦ ਵੱਕਾਰ, ਮੁਹੰਮਦ ਅੰਮਾਰ, ਬਰਕਤ ਅਲੀ, ਮੁਹੰਮਦ ਮਾਰੂਫ, ਅਸ਼ਰਫ ਅਲੀ, ਮੁਹੰਮਦ ਸਾਕਿਬ ਅੰਸਾਰੀ, ਵਕਾਰ ਅਜ਼ਹਰ ਅਤੇ ਮੁਹੰਮਦ ਸੱਜਾਦ ਸ਼ਾਮਲ ਹਨ। ਜੋਧਪੁਰ ਦੇ ਵਸਨੀਕ ਅਸ਼ਰਫ ਇਕਬਾਲ ਨੂੰ ਬਰੀ ਕਰ ਦਿੱਤਾ ਗਿਆ। ਇਨ੍ਹਾਂ ਵਿੱਚੋਂ ਇੱਕ ਬਿਹਾਰ ਦਾ ਹੈ, ਜਦੋਂਕਿ ਬਾਕੀ ਰਾਜਸਥਾਨ ਦੇ ਵਸਨੀਕ ਹਨ।ਐਂਟੀ ਟੈਰਰਿਸਟ ਸਕੁਆਡ (ਏ ਟੀ ਐਸ)ਅਤੇ ਸਪੈਸ਼ਲ ਅਪਰੇਸ਼ਨ ਗਰੁੱਪ (ਐਸ ਓ ਜੀ) ਨੇ ਇਸ ਮਾਮਲੇ ਵਿੱਚ 177 ਗਵਾਹਾਂ ਦੇ ਬਿਆਨ ਦਰਜ ਕਰਵਾਏ ਅਤੇ 506 ਦਸਤਾਵੇਜ਼ ਪੇਸ਼ ਕੀਤੇ ਸਨ।ਵਰਣਨਯੋਗ ਹੈ ਕਿ ਰਾਜਸਥਾਨ ਵਿੱਚ ਸਿਮੀ ਦੇ ਸਲੀਪਰ ਸੈਲ ਨਾਲ ਸਬੰਧਤ ਇਹ ਲੱਗਭਗ ਸੱਤ ਸਾਲ ਪੁਰਾਣਾ ਕੇਸ ਹੈ। ਦਿੱਲੀ ਵਿੱਚ ਗ਼੍ਰਿਫ਼ਤਾਰ ਕੀਤੇ ਅੱਤਵਾਦੀਆਂ ਤੋਂ ਮਿਲੀ ਜਾਣਕਾਰੀ ਪਿੱਛੋਂ ਰਾਜਸਥਾਨ ਵਿੱਚ ਏ ਟੀ ਐਸ ਅਤੇ ਐਸ ਓ ਜੀ ਦੀਆਂ ਟੀਮਾਂ ਨੇ 2014 ਵਿੱਚ ਜੈਪੁਰ, ਸੀਕਰ ਤੇ ਹੋਰ ਜ਼ਿਲ੍ਹਿਆਂ ਵਿੱਚੋਂ 13 ਸ਼ੱਕੀ ਨੌਜਵਾਨਾਂ ਨੂੰ ਗ਼੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਉੱਤੇ ਦੋਸ਼ ਸੀ ਕਿ ਇਹ ਪਾਬੰਦੀਸ਼ੁਦਾ ਸੰਗਠਨ ਸਿਮੀ ਨਾਲ ਜੁੜੇ ਹੋਏ ਹਨ ਅਤੇ ਰਾਜਸਥਾਨ ਵਿੱਚ ਅੱਤਵਾਦੀ ਸਰਗਰਮੀਆਂ ਲਈ ਬੰਬ ਆਦਿ ਬਣਾਉਣ ਦੇ ਕੰਮ ਵਿੱਚ ਲੱਗੇ ਹੋਏ ਸਨ।

Have something to say? Post your comment
ਹੋਰ ਭਾਰਤ ਖ਼ਬਰਾਂ
ਚੈੱਕ ਬਾਊਂਸ ਦੇ ਕੇਸਾਂ ਦੇ ਜਲਦ ਨਿਪਟਾਰੇ ਲਈ ਸੁਪਰੀਮ ਕੋਰਟ ਵੱਲੋਂ ਨਿਰਦੇਸ਼ ਜਾਰੀ
ਪਲਾਟ ਅਲਾਟਮੈਂਟ ਕੇਸ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੂੰ ਝਟਕਾ
ਭਾਰਤ ਦੀ ਸਰਿਤਾ ਨੇ ਸੰਸਾਰ ਕੁਸ਼ਤੀ ਮੁਕਾਬਲੇ ਵਿੱਚ ਗੋਲਡ ਜਿੱਤਿਆ
ਕੋਰੋਨਾ ਦੇ ਵਧਦੇ ਜਾਣ ਕਾਰਨ ਨਿਰੰਜਨੀ ਅਖਾੜੇ ਵੱਲੋਂ ਕੁੰਭ ਮੇਲੇ ਦੀ ਅਗਾਊਂ ਸਮਾਪਤੀ
ਕਿਸਾਨਾਂ ਦਾ ਧਰਨਾ ਚੁਕਾਉਣ ਲਈ ‘ਅਪਰੇਸ਼ਨ ਕਲੀਨ’ ਦੀ ਤਿਆਰੀ ਦੇ ਚਰਚੇ
ਭਾਰਤ ਵਿੱਚ ਕੋਰੋਨਾ ਦੇ ਕਾਰਨ ਹਾਲਤ ਹੋਰ ਵਿਗੜਦੇ ਦਿੱਸਣ ਲੱਗੇ
ਲਾਪਤਾ ਧੀ ਨੂੰ ਲੱਭਣ ਬਦਲੇ ਪੁਲਸ ਵੱਲੋਂ ਰਿਸ਼ਵਤ ਮੰਗਣ ਉੱਤੇ ਪਿਓ ਵੱਲੋਂ ਖੁਦਕੁਸ਼ੀ
ਸੁਪਰੀਮ ਕੋਰਟ ਨੇ ਕਿਹਾ: ਹਾਈ ਕੋਰਟ ਨੂੰ ਸ਼ੁਰੂਆਤੀ ਜਾਂਚ ਵਿੱਚ ਦਖਲ ਨਹੀਂ ਦੇਣਾ ਚਾਹੀਦਾ
ਸੁਸ਼ੀਲ ਚੰਦਰਾ ਨੇ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਿਆ
ਮਹਾਰਾਣਾ ਪ੍ਰਤਾਪ ਬਾਰੇ ਟਿੱਪਣੀ ਕਰਨ ਉੱਤੇ ਭਾਜਪਾ ਨੇਤਾ ਕਟਾਰੀਆ ਨੂੰ ਮਾਫ਼ੀ ਮੰਗਣੀ ਪਈ