Welcome to Canadian Punjabi Post
Follow us on

22

April 2021
ਭਾਰਤ

ਕੇਰਲ ਦੇ ਸਾਬਕਾ ਐਮ ਪੀ ਦਾ ਬਿਆਨ : ਅਣਵਿਆਹਿਆ ਰਾਹੁਲ ਗਾਂਧੀ ਕੁੜੀਆਂ ਦੇ ਕਾਲਜ ਜਾਂਦੈ, ਕੁੜੀਆਂ ਉਸ ਦੇ ਅੱਗੇ ਨਾ ਝੁਕਣ

April 01, 2021 02:40 AM

ਕੇਰਲ, 31 ਮਾਰਚ (ਪੋਸਟ ਬਿਊਰੋ)- ਕੇਰਲ ਦੇ ਸਾਬਕਾ ਪਾਰਲੀਮੈਂਟ ਮੈਂਬਰ ਜਾਇਸ ਜਾਰਜ ਨੇ ਪਿਛਲੇ ਹਫ਼ਤੇ ਕੋਚੀ ਦੇ ਇੱਕ ਮਹਿਲਾ ਕਾਲਜ ਵਿੱਚ ਵਿਦਿਆਰਥਣਾਂ ਨਾਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਗੱਲਬਾਤ ਦੇ ਬਾਰੇ ਵਿੱਚ ਕਾਂਗਰਸ ਆਗੂ ਵਿਰੁੱਧ ਅਪਮਾਨਜਨਕ ਬਿਆਨ ਦੇ ਕੇ ਵਿਵਾਦ ਖੜਾ ਕਰ ਦਿੱਤਾ ਹੈ।
ਸਾਬਕਾ ਐਮ ਪੀ ਜਾਰਜ ਨੇ ਇੱਕ ਚੋਣ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਵਿਰੁੱਧ ਬੇਹੱਦ ਅਪਮਾਨ ਜਨਕ ਟਿਪਣੀ ਕੀਤੀ ਹੈ। ਇਸਬਿਆਨ ਬਾਰੇ ਚਰਚਾ ਤੋਂ ਬਚਦੇ ਹੋਏ ਕੇਰਲ ਦੇ ਮੁੱਖ ਮੰਤਰੀ ਪਿਨੇਰਾਈ ਵਿਜੇਇਨ ਨੇ ਕਿਹਾ ਕਿ ਖੱਬਾ ਲੋਕਤੰਤਰੀ ਮੋਰਚਾ (ਐਲ ਡੀ ਐਫ਼) ਰਾਹੁਲ ਗਾਂਧੀ ਉੱਤੇ ਕੀਤੀ ਗਈ ਨਿੱਜੀ ਟਿੱਪਣੀ ਦੇ ਨਾਲ ਨਹੀਂ ਹੈ। ਉਨ੍ਹਾਂ ਕਾਸਰਗੋਡਾ ਵਿੱਚ ਕਿਹਾ, ‘‘ਅਸੀਂ ਉਨ੍ਹਾਂ ਦਾ ਰਾਜਨੀਤਕ ਰੂਪ ਨਾਲ ਵਿਰੋਧ ਕਰਾਂਗੇ, ਨਿੱਜੀ ਤੌਰ ਉੱਤੇ ਨਹੀਂ।''
ਜਾਰਜ ਨੇ ਕਾਂਗਰਸ ਦੇ ਸਾਂਝੇ ਲੋਕਤੰਤਰੀ ਮੋਰਚਾ (ਯੂ ਡੀਐਫ਼)ਅਤੇ ਖਾਸਤੌਰ ਉੱਤੇ ਰਾਹੁਲ ਗਾਂਧੀ ਉੱਤੇ ਹਮਲਾ ਕਰਦੇ ਹੋਏ ਕਿਹਾ, ‘‘ਰਾਹੁਲ ਗਾਂਧੀ ਸਿਰਫ਼ ਮਹਿਲਾ ਕਾਲਜਾਂ ਦਾ ਦੌਰਾ ਕਰਨਗੇ ਤੇ ਸਾਬਕਾ ਕਾਂਗਰਸ ਪ੍ਰਧਾਨ ਦਾ ਸਾਹਮਣਾ ਕਰਨ ਦੌਰਾਨ ਲੜਕੀਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।'' ਉਨ੍ਹਾਂ ਕਿਹਾ, ‘‘ਲੜਕੀਆਂ ਉਨ੍ਹਾਂ ਸਾਹਮਣੇ ਕਦੇ ਨਾ ਝੁਕਣ, ਉਹ ਅਣਵਿਆਹੇ ਹਨ, ਜਿਸ ਕਾਰਨ ਸਮਸਿਆ ਪੈਦਾ ਕਰ ਸਕਦੇ ਹਨ।''
ਕੋਚੀ ਦੇ ਸੇਂਟ ਟੇਰੇਸਾ ਕਾਲਜ ਵਿੱਚ ਇੱਕ ਵਿਦਿਆਰਥਣ ਦੀ ਬੇਨਤੀ ਉੱਤੇਰਾਹੁਲ ਗਾਂਧੀ ਨੇ ਅਕਿਡੋ ਸਿਖਾਇਆ ਸੀ। ਸਾਬਕਾ ਐਮ ਪੀ ਜਾਰਜ ਦੀ ਇਹ ਟਿੱਪਣੀ ਉਸ ਦੇ ਬਾਅਦ ਆਈ ਹੈ। ਇਸਦੇ ਵਿਰੋਧ ਵਿੱਚ ਕਾਂਗਰਸ ਆਗੂਆਂ ਨੇ ਜਾਇਸ ਜਾਰਜ ਦੀ ਗ਼੍ਰਿਫ਼ਤਾਰੀ ਦੀ ਮੰਗ ਕੀਤੀ ਹੈ।ਕੇਰਲ ਦੇ ਵਿਰੋਧੀ ਧਿਰ ਦੇ ਨੇਤਾ ਰਮਸ਼ ਚੇਨੀਥਲਾ ਨੇ ਜਾਰਜ ਦੀ ਟਿੱਪਣੀ ਨੂੰ ਔਰਤਾਂ ਅਤੇ ਰਾਹੁਲ ਗਾਂਧੀ ਦੇ ਵਿਰੁੱਧ ਦੱਸਿਆ ਹੈ। ਉਨ੍ਹਾਂ ਕਿਹਾ, ‘‘ਉਸ (ਜਾਰਜ) ਵਿਰੁੱਧ ਕੇਸ ਦਰਜ ਹੋਣਾ ਚਾਹੀਦਾ ਹੈ। ਉਸ ਨੇ ਔਰਤਾਂ ਅਤੇ ਰਾਹੁਲ ਗਾਂਧੀ ਦਾ ਅਪਮਾਨ ਵੀ ਕੀਤਾ ਹੈ।'' ਇਸ ਦੇ ਬਾਅਦ ਜਾਰਜ ਨੇ ਇਸ ਟਿਪਣੀ ਦੇ ਲਈ ਅਫਸੋਸ ਜ਼ਾਹਰ ਕੀਤਾ ਹੈ, ਪਰ ਇਸ ਨਾਲ ਵਿਵਾਦ ਰੁਕ ਨਹੀਂ ਸਕਿਆ।

Have something to say? Post your comment
ਹੋਰ ਭਾਰਤ ਖ਼ਬਰਾਂ
ਮੰਗਲ ਉੱਤੇ ਹੈਲੀਕਾਪਟਰ ਉਡਾਣ ਵਿੱਚ ਭਾਰਤ ਮੂਲ ਦੇ ਵਿਗਿਆਨੀ ਦੀ ਅਹਿਮ ਭੂਮਿਕਾ
ਮੁਖਤਾਰ ਅੰਸਾਰੀ ਨਾਲ ਜੁੜੇ ‘ਐਂਬੂਲੈਂਸ ਕਾਂਡ’ ਵਿੱਚ ਮਊ ਦੀ ਭਾਜਪਾ ਆਗੂ ਡਾ. ਅਲਕਾ ਸਣੇ ਦੋ ਗ਼੍ਰਿਫ਼ਤਾਰ
ਭਾਰਤ ਵਿੱਚ ਅੰਤਮ ਸੰਸਕਾਰ ਵੀ ਕਾਰੋਬਾਰ ਬਣ ਗਿਆ
ਕੋਰੋਨਾ ਵਾਇਰਸ ਨੂੰ ਛਾਨਣ ਵਾਲੇ ਤੇ ਧੁੱਪ ਨਾਲ ਖੁਦ ਧੋਤੇ ਜਾਣ ਵਾਲੇ ਮਾਸਕ ਬਣਨਗੇ
ਕੋਰੋਨਾ ਵਿਰੁੱਧ ਜੰਗ: ਰੱਖਿਆ ਮੰਤਰੀ ਨੇ ਰੱਖਿਆ ਸੰਗਠਨਾਂ ਤੇ ਛਾਉਣੀ ਬੋਰਡਾਂ ਨੂੰ ਵੀ ਮੈਦਾਨ ਵਿੱਚ ਉਤਾਰਿਆ
ਸੁਸ਼ਾਂਤ ਰਾਜਪੂਤ ਬਾਰੇ ਫਿਲਮਾਂ ਬਣਾਉਣ ਵਾਲਿਆਂ ਨੂੰ ਹਾਈ ਕੋਰਟ ਦਾ ਨੋਟਿਸ
ਭਾਰਤ ਵਿੱਚ ਲੱਖਾਂ ਵੈਕਸੀਨ ਖੁਰਾਕਾਂ ਬਰਬਾਦ ਹੋਣ ਦਾ ਭੇਦ ਖ਼ੁੱਲ੍ਹਾ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਦੇਸ਼ ਬਚਾਉਣਾ ਹੈ ਤਾਂ ਰਾਜ ਸਰਕਾਰਾਂ ਲਾਕਡਾਊਨ ਨੂੰ ਆਖ਼ਰੀ ਬਦਲ ਵਜੋਂ ਵਰਤਣ
ਰੈਮਡੇਸਿਵਿਰ ਦਾ ਬੱਦੀ ਤੋਂ ਕਨੈਕਸ਼ਨ: ਪੁਲਸ ਨੇ ਰਿਕਾਰਡ ਦੇਖਿਆ
ਸਮੁੰਦਰੀ ਫੌਜ ਨੇ ਮੱਛੀਆਂ ਫੜਨ ਵਾਲੇ ਜਹਾਜ਼ ਵਿੱਚੋਂ 3000 ਕਰੋੜ ਦੀ ਡਰੱਗ ਫੜੀ