Welcome to Canadian Punjabi Post
Follow us on

18

April 2021
ਪੰਜਾਬ

ਕੋਰੋਨਾ ਦੀ ਮਾਰ ਹੋਰ ਵਧੀ: ਪੰਜਾਬ ਵਿੱਚ ਇਸ ਸਾਲ ਇੱਕੋ ਦਿਨ ਸਭ ਤੋਂ ਵੱਧ 69 ਮੌਤਾਂ, 2963 ਨਵੇਂ ਕੇਸ ਮਿਲੇ

March 29, 2021 10:08 AM

* ਭਾਰਤ ਵਿੱਚ ਇਸ ਸਾਲ ਪਹਿਲੀ ਵਾਰ ਇੱਕੋ ਦਿਨ 300 ਤੋਂ ਵੱਧ ਮੌਤਾਂ

ਚੰਡੀਗੜ੍ਹ, 28 ਮਾਰਚ, (ਪੋਸਟ ਬਿਊਰੋ)- ਪੰਜਾਬ ਵਿਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗ ਪਈ ਹੈ। ਅੱਜ ਐਤਵਾਰ ਨੂੰ 29 ਮਰੀਜ਼ਾਂ ਦੀ ਮੌਤ ਹੋ ਗਈ। ਇਹ ਇਸ ਸਾਲ ਇੱਕੋ ਦਿਨ ਵਿਚ ਸਭ ਤੋਂ ਵੱਧਮੌਤਾਂ ਹਨ ਅਤੇ ਦਸ ਦਿਨਾਂ ਵਿਚ 488 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੇਸ ਵੀ ਵਧ ਰਹੇ ਹਨ।
ਅੱਜ ਐਤਵਾਰ ਨੂੰ ਪੰਜਾਬ ਵਿੱਚਕੋਰੋਨਾ ਦੇ 2963 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ। ਸਭ ਤੋਂ ਵੱਧ ਲੁਧਿਆਣੇ ਦੇ 437 ਕੇਸ, ਅੰਮ੍ਰਿਤਸਰ 372, ਪਟਿਆਲਾ 307, ਮੋਹਾਲੀ 291 ਅਤੇ ਹੁਸ਼ਿਆਰਪੁਰ ਦੇ 289 ਕੇਸਮਿਲੇਹਨ, ਪਰ ਸਭ ਤੋਂ ਵੱਧ 3308 ਸਰਗਰਮ ਕੇਸ ਇਸ ਵਕਤ ਜਲੰਧਰ ਵਿਚ ਹਨ, ਜਿਸ ਤੋਂ ਬਾਅਦ ਮੋਹਾਲੀ ਵਿਚ 3301 ਮਰੀਜ਼ ਹਨ। ਅੱਜ ਐਤਵਾਰ ਨੂੰ ਲੁਧਿਆਣੇ ਵਿਚ ਕੋਰੋਨਾ ਦੇ ਕਾਰਨ ਸਭ ਤੋਂ ਵੱਧ ਦਸ ਲੋਕਾਂ ਦੀ ਮੌਤ ਹੋਈ, ਹੁਸ਼ਿਆਰਪੁਰ ਤੇ ਜਲੰਧਰ ਵਿਚ ਅੱਠ-ਅੱਠ, ਗੁਰਦਾਸਪੁਰ ਵਿਚ ਛੇ, ਅੰਮ੍ਰਿਤਸਰ, ਕਪੂਰਥਲਾ, ਮੋਹਾਲੀ ਅਤੇ ਬਠਿੰਡੇ ਵਿੱਚ ਚਾਰ-ਚਾਰ, ਫਾਜ਼ਿਲਕਾ, ਤਰਨਤਾਰਨ, ਰੋਪੜ ਤੇ ਨਵਾਂਸ਼ਹਿਰ ਵਿਚ ਤਿੰਨ-ਤਿੰਨ, ਸੰਗਰੂਰ, ਪਟਿਆਲਾ ਤੇ ਫਿਰੋਜ਼ਪੁਰ ਵਿਚ ਦੋ-ਦੋ ਤੇ ਫ਼ਰੀਦਕੋਟ, ਫ਼ਤਹਿਗੜ੍ਹ ਸਾਹਿਬ ਤੇ ਮੋਗੇ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ।
ਸਾਰੇ ਭਾਰਤ ਵਿੱਚ ਇਸ ਸਾਲ ਵਿੱਚ ਪਹਿਲੀ ਵਾਰ ਇੱਕੋ ਦਿਨ ਵਿੱਚਕੋਰੋਨਾ ਦੇ ਨਾਲ ਤਿੰਨ ਸੌ ਤੋਂ ਵੱਧ ਲੋਕਾਂ ਦੀ ਮੌਤ ਹੋਈ ਅਤੇ 63 ਹਜ਼ਾਰ ਤੋਂ ਵੱਧ ਨਵੇਂ ਕੇਸ ਮਿਲੇ ਹਨ। ਕੇਂਦਰੀ ਸਿਹਤ ਮੰਤਰਾਲੇਮੁਤਾਬਕ ਬੀਤੇ 24 ਘੰਟਿਆਂ ਵਿੱਚ 62,714 ਨਵੇਂ ਕੇਸ ਮਿਲੇ ਹਨ, ਇਸ ਤੋਂ ਪਹਿਲਾਂ ਪਿਛਲੇ ਸਾਲ 16 ਅਕਤੂਬਰ ਨੂੰ ਇਸ ਤੋਂਵੱਧ 63,371 ਕੇਸ ਮਿਲੇ ਸਨ। ਇਸ ਦੌਰਾਨ ਅੱਜ 312 ਲੋਕਾਂ ਦੀ ਮੌਤ ਹੋਈ ਹੈ ਅਤੇ ਬੀਤੇ 25 ਦਸੰਬਰ 2020 ਨੂੰ ਇਸ ਤੋਂ ਵੱਧ 336 ਮੌਤਾਂ ਹੋਈਆਂ ਸਨ। ਭਾਰਤ ਵਿੱਚ ਮੌਤਾਂ ਦੀ ਕੁੱਲ ਗਿਣਤੀ 1 ਲੱਖ 61 ਹਜ਼ਾਰ ਤੋਂ ਟੱਪ ਗਈ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਮੱਧ ਪ੍ਰਦੇਸ਼ ਤੋਂ ਚਲਾਏ ਜਾ ਰਹੇ ਗੈਂਗ ਦਾ ਪੰਜਾਬ ਪੁਲਸ ਵੱਲੋਂ ਪਰਦਾਫਾਸ਼
ਮੌੜ ਮੰਡੀ ਬੰਬ ਧਮਾਕਾ ਕੇਸ ਵਿੱਚ ਐਸ ਆਈ ਟੀ ਦੀ ਜਾਂਚ ਤੋਂ ਹਾਈ ਕੋਰਟ ਸੰਤੁਸ਼ਟ
ਕੋਟਕਪੂਰਾ ਕੇਸ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸੱਦੀ ਮੀਟਿੰਗ ਬੇਨਤੀਜਾ ਰਹੀ
ਜੇ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਤਫ਼ਤੀਸ਼ੀ ਰਿਪੋਰਟ ਸਰਕਾਰ ਨੇ ਜਨਤਕ ਨਾ ਕੀਤੀ ਤਾਂ ਕੈਪਟਨ ਦਾ ਹਸ਼ਰ ਬਾਦਲਾਂ ਤੋਂ ਵੀ ਮਾੜਾ ਹੋਵੇਗਾ : ਬੀਰ ਦਵਿੰਦਰ ਸਿੰਘ
ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ 'ਤੇ ਵਿੱਤ ਵਿਭਾਗ ਨੇ ਆੜ੍ਹਤੀਆਂ ਦੀ 151.45 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਕੀਤੀ
ਮੱਛੀ ਪਾਲਣ ਅਫਸਰ ਦੀਆਂ 27 ਅਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ
ਮੁੱਖ ਮੰਤਰੀ ਕੋਵਿਡ ਰਾਹਤ ਫੰਡ ਦੇ ਪੈਸਿਆਂ ਦਾ ਹਿਸਾਬ ਦੇਣ ਕੈਪਟਨ ਅਮਰਿੰਦਰ ਸਿੰਘ : ਭਗਵੰਤ ਮਾਨ
ਸੁਨੀਲ ਜਾਖੜ ਨੇ ਕਿਹਾ: ਕੋਟਕਪੂਰਾ ਅਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਨੂੰ ਅੰਜਾਮ ਤੱਕ ਪਹੁੰਚਾਏਗੀ ਕਾਂਗਰਸ ਸਰਕਾਰ
ਮੁੱਖ ਮੰਤਰੀ ਨੇ ਅਪ੍ਰੈਲ ਦੇ ਅੰਤ ਤੱਕ 45 ਸਾਲ ਤੋਂ ਵੱਧ ਉਮਰ ਦੀ ਆਬਾਦੀ ਨੂੰ ਟੀਕਾਕਰਨ ਹੇਠ ਲਿਆਉਣ ਲਈ ਰੋਜ਼ਾਨਾ 2 ਲੱਖ ਦਾ ਟੀਚਾ ਮਿੱਥਿਆ
ਸਿੰਗਲਾ ਦੇ ਨਿਰਦੇਸ਼ਾਂ ’ਤੇ ਸਿੱਖਿਆ ਵਿਭਾਗ ਦੀ ਦਾਖਲਾ ਮੁਹਿੰਮ ਦੇ ਨਾਲ ਨਾਲ ਆਨ ਲਾਈਨ ਸਿੱਖਿਆ ਨੇ ਵੀ ਤੇਜ਼ੀ ਫੜੀ