Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਬਰੈਂਪਟਨ ਤੋਂ ਕਿਡਨੈਪ ਕੀਤੀ ਗਈ ਲੜਕੀ ਤੇ ਮਸ਼ਕੂਕ ਦਾ ਨਹੀਂ ਲੱਗ ਰਿਹਾ ਥਹੁ-ਪਤਾ

March 29, 2021 07:32 AM

ਕਿਡਨੈਪਿੰਗ ਵਿੱਚ ਵਰਤੀ ਗਈ ਕਾਰ ਬਰੈਂਪਟਨ ਤੋਂ ਬਰਾਮਦ

ਬਰੈਂਪਟਨ, 28 ਮਾਰਚ (ਪੋਸਟ ਬਿਊਰੋ) : ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਲੇ ਰੰਗ ਦੀ ਹੌਂਡਾ ਸਿਵਿਕ ਮਿਲੀ ਹੈ ਜਿਸਦੀ ਵਰਤੋਂ ਬਰੈਂਪਟਨ ਵਿੱਚ ਸਵੇਰ ਸਮੇਂ ਹੋਈ ਹਿੰਸਕ ਕਿਡਨੈਪਿੰਗ ਵਿੱਚ ਕੀਤੀ ਗਈ। ਪਰ ਮਸ਼ਕੂਕ ਤੇ ਕਿਡਨੈਪ ਕੀਤੀ ਗਈ ਲੜਕੀ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗਿਆ ਹੈ।
ਜਿਸ ਥਾਂ ਤੋਂ ਇਹ ਕਿਡਨੈਪਿੰਗ ਹੋਈ ਉਸ ਥਾਂ ਤੋਂ ਪੰਜ ਕਿਲੋਮੀਟਰ ਦੀ ਦੂਰੀ ਉੱਤੇ ਇਹ ਹੌਂਡਾ ਸਿਵਿਕ ਖਾਲੀ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਐਤਵਾਰ ਸਵੇਰੇ 3:00 ਵਜੇ ਉਸ ਸਮੇਂ ਵਾਪਰੀ ਜਦੋਂ ਉਨ੍ਹਾਂ ਨੂੰ ਅਜਿਹੀਆਂ ਕਈ ਖਬਰਾਂ ਮਿਲੀਆਂ ਕਿ ਇੱਕ ਵਿਅਕਤੀ ਬਰੈਂਪਟਨ ਦੇ ਘਰ ਦੇ ਬਾਹਰ ਜ਼ੋਰ ਜ਼ੋਰ ਦੀ ਰੌਲਾ ਪਾ ਰਿਹਾ ਹੈ ਤੇ ਦਰਵਾਜ਼ੇ ਭੰਨ੍ਹ ਰਿਹਾ ਹੈ।ਜਦੋਂ ਪੁਲਿਸ ਮੇਅਫੀਲਡ ਰੋਡ ਤੇ ਮਿਸੀਸਾਗਾ ਰੋਡ ਇਲਾਕੇ ਵਿੱਚ ਅਡਵੈਂਚਰਾ ਰੋਡ ਉੱਤੇ ਸਥਿਤ ਘਰ ਵਿੱਚ ਪਹੁੰਚੀ ਤਾਂ ਉਨ੍ਹਾਂ ਘਰ ਵਿੱਚੋਂ ਇੱਕ ਮਹਿਲਾ ਦੀਆਂ ਚੀਕਾਂ ਸੁਣੀਆਂ।
ਸਪੈਸ਼ਲ ਇਨਵੈਸਟੀਗੇਸ਼ਨਜ਼ ਯੂਨਿਟ ਅਨੁਸਾਰ ਪੁਲਿਸ ਘਰ ਵਿੱਚ ਦਾਖਲ ਹੋਈ ਤੇ ਉਨ੍ਹਾਂ ਵੇਖਿਆ ਕਿ ਗੈਰਾਜ ਵਿੱਚ ਇੱਕ ਡਰਾਈਵਰ ਆਪਣੀ ਸੀਟ ਉੱਤੇ ਬੈਠਾ ਹੈ ਤੇ ਇੱਕ ਮਹਿਲਾ ਪਿਛਲੀ ਸੀਟ ਉੱਤੇ ਬੈਠੀ ਹੈ। ਐਸਆਈਯੂ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਦੋਵਾਂ ਧਿਰਾਂ ਵਿੱਚ ਬਹਿਸ ਹੋਈ ਤੇ ਫਿਰ ਦੋ ਪੁਲਿਸ ਅਧਿਕਾਰੀਆਂ ਨੇ ਗੱਡੀ ਵਾਲੇ ਪਾਸੇ ਗੋਲੀਆਂ ਚਲਾ ਦਿੱਤੀਆਂ। ਗੱਡੀ ਵਿੱਚ ਬੈਠਾ ਹੋਣ ਕਾਰਨ ਉਹ ਵਿਅਕਤੀ ਮਹਿਲਾ ਨੂੰ ਅੰਦਰ ਲੈ ਕੇ ਹੀ ਗੈਰਾਜ ਤੋਂ ਗੱਡੀ ਭਜਾ ਕੇ ਲੈ ਗਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਕਿਡਨੈਪਰ ਨੂੰ ਗੋਲੀ ਲੱਗੀ ਜਾਂ ਨਹੀਂ ਇਸ ਬਾਰੇ ਵੀ ਕੁੱਝ ਪਤਾ ਨਹੀਂ ਲੱਗ ਸਕਿਆ।
ਪੁਲਿਸ ਨੇ ਮਸ਼ਕੂਕ ਦੀ ਪਛਾਣ 21 ਸਾਲਾ ਕਵਾਮੀ ਗਾਰਵੁੱਡ ਵਜੋਂ ਕੀਤੀ ਹੈ ਤੇ ਕਿਡਨੈਪ ਹੋਈ 23 ਸਾਲਾ ਮਹਿਲਾ ਦੀ ਪਛਾਣ ਸਲੀਨਾ ਓਉਕ ਵਜੋਂ ਦੱਸੀ ਗਈ ਹੈ। ਇਹ ਵੀ ਦੱਸਿਆ ਗਿਆ ਕਿ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ ਤੇ ਉਨ੍ਹਾਂ ਦੇ ਨਿਜੀ ਸਬੰਧ ਵੀ ਸਨ ਤੇ ਜਾਂਚਕਾਰਾਂ ਦਾ ਕਹਿਣਾ ਹੈ ਕਿ ਗਾਰਵੁੱਡ ਹਥਿਆਰਬੰਦ ਤੇ ਖਤਰਨਾਕ ਹੈ। ਦੁਪਹਿਰ ਵਿੱਚ ਪੁਲਿਸ ਨੇ ਦੱਸਿਆ ਕਿ ਪੁਲਿਸ ਗਾਰਵੁੱਡ ਨੂੰ ਜਾਣਦੀ ਹੈ ਤੇ ਉਹ ਜੀਟੀਏ ਵਿੱਚ ਚਾਰ ਵਾਰੰਟਸ ਤਹਿਤ ਵਾਂਟਿਡ ਹੈ। ਉਸ ਖਿਲਾਫ ਫਰਸਟ ਡਿਗਰੀ ਮਰਡਰ ਦੇ ਸਬੰਧ ਵਿੱਚ ਵੀ ਵਾਰੰਟ ਜਾਰੀ ਕੀਤਾ ਗਿਆ ਹੈ, ਜੋ ਜੁਲਾਈ 2020 ਵਿੱਚ ਟੋਰਾਂਟੋ ਪੁਲਿਸ ਵੱਲੋਂ ਕੀਤਾ ਗਿਆ ਸੀ।

   

 

 
Have something to say? Post your comment