Welcome to Canadian Punjabi Post
Follow us on

22

April 2021
ਮਨੋਰੰਜਨ

ਗੁਰਫਤਿਹ ਸਿੰਘ ਨਾਲ ਡੈਬਿਊ ਕਰੇਗੀ ਸ਼ਨਾਇਆ ਕਪੂਰ

March 29, 2021 02:16 AM

ਪਿੱਛੇ ਜਿਹੇ ਅਭਿਨੇਤਾ ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਦੀ ਡੈਬਿਊ ਫਿਲਮ ਦੀ ਸ਼ੂਟਿੰਗ ਜੁਲਾਈ ਤੋਂ ਸ਼ੁਰੁੂ ਹੋਣ ਦੀਆਂ ਖਬਰਾਂ ਆਈਆਂ ਸਨ। ਇਸ ਦੇ ਬਾਅਦ ਫਿਲਮ ਵਿੱਚ ਸ਼ਨਾਇਆ ਦੇ ਸਹਿ ਕਲਾਕਾਰਾਂ ਬਾਰੇ ਅਟਕਲਾਂ ਜਾਰੀ ਹਨ। ਖਬਰ ਹੈ ਕਿ ਸ਼ਨਾਇਆ ਗੁਰਫਤਿਹ ਸਿੰਘ ਪੀਰਜ਼ਾਦਾ ਅਤੇ ਲਕਸ਼ ਲਾਲਵਾਨੀ ਨਾਲ ਕਰੀਅਰ ਦੀ ਸ਼ੁਰੂ ਕਰ ਸਕਦੀ ਹੈ। ਉਹ ਪਿੱਛੇ ਜਿਹੇ ਕਰਣ ਜੌਹਰ ਦੀ ਟੈਲੇਂਟ ਏਜੰਸੀ ਧਰਮਾ ਕਾਰਨਸਟੋਨ ਨਾਲ ਜੁੜੀ ਹੈ। ਗੁਰਫਤਿਹ ਅਤੇ ਲਕਸ਼ ਵੀ ਇਸ ਨਾਲ ਜੁੜੇ ਹਨ। ਖਬਰਾਂ ਹਨ ਕਿ ਸ਼ਨਾਇਆ ਦੀ ਪਹਿਲੀ ਫਿਲਮ ‘ਸਟੂਡੈਂਟ ਆਫ ਦੀ ਈਅਰ 3’ ਹੋ ਸਕਦੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਸ਼ਨਾਇਆ ਦੀ ਪਹਿਲੀ ਫਿਲਮ ਪ੍ਰੇਮ ਤਿ੍ਰਕੋਣ ਉੱਤੇ ਆਧਾਰਤ ਰੋਮਾਂਟਿਕ ਕਾਮੇਡੀ ਹੋਵੇਗੀ। ਦੂਜੇ ਪਾਸੇ ਸ਼ਵੇਤਾ ਤਿਵਾੜੀ ਦੀ ਬੇਟੀ ਪਲਕ ਤਿਵਾੜੀ ਦੀ ਪਹਿਲੀ ਫਿਲਮ ‘ਰੋਜ਼ੀ : ਦ ਸੈਫਰਾਨ ਚੈਪਟਰ’ ਵਿੱਚ ਅਰਬਾਨ ਖਾਨ ਅਤੇ ਮਲਿਕਾ ਸਹਿਰਾਵਤ ਦੀ ਐਂਟਰੀ ਹੋਈ ਹੈ। ਵਿਵੇਕ ਓਬਰਾਏ ਦੇ ਪ੍ਰੋਡਕਸ਼ਨ ਵਿੱਚ ਬਣ ਰਹੀ ਇਸ ਫਿਲਮ ਦੀ ਸ਼ੂਟਿੰਗ ਪਲਕ ਅਗਲੇ ਮਹੀਨੇ ਤੋਂ ਸ਼ੁਰੂ ਕਰ ਸਕਦੀ ਹੈ। ਵਿਸ਼ਾਲ ਰੰਜਨ ਮਿਸ਼ਰਾ ਦੇ ਨਿਰਦੇਸ਼ਨ ਵਾਲੀ ਇਸ ਹਾਰਰ ਫਿਲਮ ਵਿੱਚ ਵਿਵੇਕ ਐਕਟਿੰਗ ਵੀ ਕਰਨਗੇ।

Have something to say? Post your comment