Welcome to Canadian Punjabi Post
Follow us on

03

July 2025
 
ਭਾਰਤ

ਉਮੀਦਵਾਰ ਵੱਲੋਂ ਵੋਟਰਾਂ ਨੂੰ ਚੰਨ ਦੀ ਸੈਰ ਕਰਾਉਣ ਦਾ ਵਾਅਦਾ

March 28, 2021 11:54 PM

ਮੁਦਰਾਇ, 28 ਮਾਰਚ (ਪੋਸਟ ਬਿਊਰੋ)- ਤਾਮਿਲ ਨਾਡੂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਹਰ ਸਿਆਸੀ ਆਗੂ ਵੋਟਰਾਂ ਨੂੰ ਲੁਭਾਉਣ ਲਈ ਪ੍ਰਚਾਰ ਦੇ ਵੱਖ-ਵੱਖ ਤਰੀਕੇ ਅਪਣਾ ਰਿਹਾ ਹੈ ਅਤੇ ਇੱਕ ਤੋਂ ਵੱਧ ਕੇ ਇੱਕ ਵਾਅਦੇ ਕਰ ਰਿਹਾ ਹੈ। ਇੱਕ ਆਜ਼ਾਦ ਉਮੀਦਵਾਰ ਨੇ ਹੈਰਾਨ ਕਰਨ ਵਾਲੇ ਵਾਅਦਿਆਂ ਦੀ ਝੜੀ ਲਾ ਦਿੱਤੀ ਹੈ।
ਇਸ ਉਮੀਦਵਾਰ ਨੇ ਲੋਕਾਂ ਨੂੰ ਚੰਨ ਦੀ ਸੈਰ ਕਰਾਉਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਦੇ ਚੋਣ ਵਾਅਦੇ ਅਜੀਬ ਅਤੇ ਅਸੰਭਵ ਲੱਗ ਸਕਦੇ ਹਨ, ਪਰ ਉਮੀਦਵਾਰ ਆਰ ਸਰਵਨਣ ਦਾ ਕਹਿਣਾ ਹੈ ਕਿ ਚੰਨ ਦੀ 100 ਦਿਨਾਂ ਮੁਫਤ ਯਾਤਰਾ, ਮੁਫਤ ਆਈਫੋਨ ਅਤੇ ਇੱਥੋਂ ਤੱਕ ਕਿ ਇੱਕ ਛੋਟਾ ਹੈਲੀਕਾਪਟਰ ਦੇਣ ਦਾ ਵਾਅਦਾ ਉਸ ਵੱਲੋਂ ਪੱਕਾ ਹੈ। ਉਹ ਮਦੁਰਾਇ ਦੱਖਣ ਤੋਂ ਚੋਣ ਮੈਦਾਨ ਵਿੱਚ ਹੈ। ਸਰਵਨਣ ਨੇ ਵਿਧਾਇਕ ਚੁਣੇ ਜਾਣ ਉਤੇ ਹਰ ਪਰਿਵਾਰ ਦੇ ਬੈਂਕ ਖਾਤਿਆਂ ਵਿੱਚ ਇੱਕ ਕਰੋੜ ਰੁਪਏ ਸਾਲਾਨਾ ਜਮ੍ਹਾਂ ਕਰਾਉਣ ਦਾ ਵਾਅਦਾ ਵੀ ਕੀਤਾ ਹੈ। ਉਨ੍ਹਾਂ ਨੇ 14 ਚੋਣ ਵਾਅਦਿਆਂ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਘਰੇਲੂ ਕੰਮਾਂ ਵਿੱਚ ਮਦਦ ਕਰਨ ਲਈ ਮੁਫਤ ਰੋਬੋਟ, ਸਾਰਿਆਂ ਲਈ ਸਵੀਮਿੰਗ ਪੂਲ ਦੇ ਨਾਲ ਤਿੰਨ ਮੰਜ਼ਿਲਾ ਘਰ, ਇੱਕ ਛੋਟਾ ਹੈਲੀਕਾਪਟਰ, ਵਿਆਹ ਲਈ ਔਰਤਾਂ ਨੂੰ ਸੋਨੇ ਦੇ ਗਹਿਣੇ, ਹਰ ਪਰਵਾਰ ਦੇ ਲਈ ਇੱਕ ਕਿਸ਼ਤੀ ਅਤੇ ਨੌਜਵਾਨਾਂ ਨੂੰ ਆਪਣੇ ਵਪਾਰ ਸ਼ੁਰੂ ਕਰਨ ਲਈ ਇੱਕ ਕਰੋੜ ਰੁਪਏ ਦੇਣਾ ਸ਼ਾਮਲ ਹੈ। ਇਹੀ ਨਹੀਂ, ਉਨ੍ਹਾਂ ਨੇ ਇੱਕ ਪੁਲਾੜ ਖੋਜ ਸਟੇਸ਼ਨ ਅਤੇ ਇੱਕ ਰਾਕੇਟ ਲਾਂਚ ਪੈਡ ਤੋਂ ਇਲਾਵਾ ਆਪਣੇ ਚੋਣ ਖੇਤਰ ਨੂੰ ਠੰਢਾ ਰੱਖਣ ਲਈ 300 ਫੁੱਟ ਉਚ ਨਕਲੀ ਬਰਫ ਦਾ ਪਹਾੜ ਸਥਾਪਤ ਕਰਨ ਦਾ ਵਾਅਦਾ ਵੀ ਕੀਤਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ