Welcome to Canadian Punjabi Post
Follow us on

22

April 2021
ਭਾਰਤ

ਮ੍ਰਿਤਕ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ

March 28, 2021 02:28 AM

ਨਵੀਂ ਦਿੱਲੀ, 27 ਮਾਰਚ (ਪੋਸਟ ਬਿਊਰੋ)- ਮ੍ਰਿਤਕ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਪ੍ਰਿਅੰਕਾ ਨੂੰ ਰਾਹਤ ਦੇਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੇ ਖ਼ਿਲਾਫ਼ ਐਕਟਰੈੱਸ ਰੀਆ ਚੱਕਰਵਰਤੀ ਨੇ ਸਿ਼ਕਾਇਤ ਦਰਜ ਕਰਵਾਈ ਅਤੇਰਾਜਪੂਤ ਦੀਆਂ ਦਵਾਈਆਂ ਬਦਲਣ ਦਾ ਦੋਸ਼ ਲਾਇਆ ਸੀ। ਪ੍ਰਿਅੰਕਾ ਨੇ ਸਿ਼ਕਾਇਤ ਰੱਦ ਕਰਨ ਦੀ ਮੰਗ ਲਈ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ।
ਚੀਫ ਜਸਟਿਸ ਐਸ ਏ ਬੋਬਡੇ ਦੀ ਅਗਵਾਈ ਵਾਲੀ ਬੈਂਚ ਨੇ ਕੱਲ੍ਹ ਪ੍ਰਿਅੰਕਾ ਦੀ ਅਰਜ਼ੀ ਰੱਦ ਕਰ ਦਿੱਤੀ। ਰੀਆ ਨੇ ਦੋਸ਼ ਲਾਇਆ ਹੈ ਕਿ ਸੁਸ਼ਾਂਤ ਦੇ ਇਲਾਜ ਲਈ ਦਿੱਤੀਆਂ ਜਾ ਰਹੀਆਂ ਦਵਾਈਆਂ ਉਸ ਦੀਆਂ ਭੈਣਾਂ ਨੇ ਬਦਲ ਦਿੱਤੀਆਂ ਤੇ ਉਸ ਦੀ ਜਗ੍ਹਾ ਗਲਤ ਦਵਾਈ ਦਿੱਤੀ ਸੀ। ਇਸ ਨਾਲ ਉਸ ਦੀ ਸਿਹਤ ਹੋਰ ਖ਼ਰਾਬ ਹੋ ਗਈ ਅਤੇ ਉਸ ਨੇ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ। ਦੋਵਾਂ ਭੈਣਾ ਨੇ ਪਹਿਲਾਂ ਮੰੁਬਈ ਹਾਈਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ। ਹਾਈਕੋਰਟ ਨੇ ਸੁਸ਼ਾਂਤ ਦੀ ਦੂਸਰੀ ਭੈਣ ਮੀਤੂ ਨੂੰ ਰਾਹਤ ਦੇ ਦਿੱਤੀ ਸੀ, ਪਰ ਪ੍ਰਿਅੰਕਾ ਦੇ ਬਾਰੇ ਕਿਹਾ ਸੀ ਕਿ ਉਹ ਕੇਸ ਚੱਲਦਾ ਰਹੇਗਾ ਅਤੇ ਉਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸੇ ਦੌਰਾਨ ਪ੍ਰਿਅੰਕਾ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਮੰਗਲ ਉੱਤੇ ਹੈਲੀਕਾਪਟਰ ਉਡਾਣ ਵਿੱਚ ਭਾਰਤ ਮੂਲ ਦੇ ਵਿਗਿਆਨੀ ਦੀ ਅਹਿਮ ਭੂਮਿਕਾ
ਮੁਖਤਾਰ ਅੰਸਾਰੀ ਨਾਲ ਜੁੜੇ ‘ਐਂਬੂਲੈਂਸ ਕਾਂਡ’ ਵਿੱਚ ਮਊ ਦੀ ਭਾਜਪਾ ਆਗੂ ਡਾ. ਅਲਕਾ ਸਣੇ ਦੋ ਗ਼੍ਰਿਫ਼ਤਾਰ
ਭਾਰਤ ਵਿੱਚ ਅੰਤਮ ਸੰਸਕਾਰ ਵੀ ਕਾਰੋਬਾਰ ਬਣ ਗਿਆ
ਕੋਰੋਨਾ ਵਾਇਰਸ ਨੂੰ ਛਾਨਣ ਵਾਲੇ ਤੇ ਧੁੱਪ ਨਾਲ ਖੁਦ ਧੋਤੇ ਜਾਣ ਵਾਲੇ ਮਾਸਕ ਬਣਨਗੇ
ਕੋਰੋਨਾ ਵਿਰੁੱਧ ਜੰਗ: ਰੱਖਿਆ ਮੰਤਰੀ ਨੇ ਰੱਖਿਆ ਸੰਗਠਨਾਂ ਤੇ ਛਾਉਣੀ ਬੋਰਡਾਂ ਨੂੰ ਵੀ ਮੈਦਾਨ ਵਿੱਚ ਉਤਾਰਿਆ
ਸੁਸ਼ਾਂਤ ਰਾਜਪੂਤ ਬਾਰੇ ਫਿਲਮਾਂ ਬਣਾਉਣ ਵਾਲਿਆਂ ਨੂੰ ਹਾਈ ਕੋਰਟ ਦਾ ਨੋਟਿਸ
ਭਾਰਤ ਵਿੱਚ ਲੱਖਾਂ ਵੈਕਸੀਨ ਖੁਰਾਕਾਂ ਬਰਬਾਦ ਹੋਣ ਦਾ ਭੇਦ ਖ਼ੁੱਲ੍ਹਾ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਦੇਸ਼ ਬਚਾਉਣਾ ਹੈ ਤਾਂ ਰਾਜ ਸਰਕਾਰਾਂ ਲਾਕਡਾਊਨ ਨੂੰ ਆਖ਼ਰੀ ਬਦਲ ਵਜੋਂ ਵਰਤਣ
ਰੈਮਡੇਸਿਵਿਰ ਦਾ ਬੱਦੀ ਤੋਂ ਕਨੈਕਸ਼ਨ: ਪੁਲਸ ਨੇ ਰਿਕਾਰਡ ਦੇਖਿਆ
ਸਮੁੰਦਰੀ ਫੌਜ ਨੇ ਮੱਛੀਆਂ ਫੜਨ ਵਾਲੇ ਜਹਾਜ਼ ਵਿੱਚੋਂ 3000 ਕਰੋੜ ਦੀ ਡਰੱਗ ਫੜੀ