Welcome to Canadian Punjabi Post
Follow us on

18

April 2021
ਭਾਰਤ

ਦਿੱਲੀ ਹਾਈਕੋਰਟ ਦਾ ਹੁਕਮ ਸਿਰਫ਼ ਧਾਰਮਿਕ ਪਾਰਟੀ ਹੀ ਦਿੱਲੀ ਵਿਚਲੀਆਂ ਗੁਰਦੁਆਰਾ ਚੋਣਾਂ ਲੜ ਸਕੇਗੀ

March 28, 2021 02:27 AM

ਨਵੀਂ ਦਿੱਲੀ, 27 ਮਾਰਚ (ਪੋਸਟ ਬਿਊਰੋ)- ਦਿੱਲੀ ਗੁਰਦੁਆਰਾ ਚੋਣਾਂ ਸਬੰਧੀ ਚੱਲਦੇ ਕੇਸ ਵਿੱਚ ਦਿੱਲੀ ਹਾਈਕੋਰਟ ਨੇ ਕੱਲ੍ਹ ਸਪੱਸ਼ਟ ਕਰ ਦਿੱਤਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਿਰਫ਼ ਧਾਰਮਿਕ ਪਾਰਟੀਆਂ ਲੜ ਸਕਦੀਆਂ ਹਨ। ਅਦਾਲਤ ਦੇ ਇਸ ਹੁਕਮ ਨਾਲ ਸਿਆਸੀ ਚੋਣਾਂ ਲੜਨ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਵੱਡੀ ਮੁਸ਼ਕਿਲ ਹੋ ਸਕਦੀ ਹੈ। ਅਦਾਲਤ ਨੇ ਗੁਰਦੁਆਰਾ ਚੋਣ ਡਾਇਰੈਕਟਰ ਨੂੰ ਹੁਕਮ ਦਿੱਤੇ ਹਨ ਕਿ ਦਿੱਲੀ ਗੁਰਦੁਆਰਾ ਚੋਣਾਂ ਦੌਰਾਨ ਦਿੱਲੀ ਗੁਰਦੁਆਰਾ ਐਕਟ ਦੇ ਤੈਅ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।
ਸੁਪਰੀਮ ਕੋਰਟ ਦੇ ਵਕੀਲ ਐਚ ਐਸ ਫੂਲਕਾ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਅਕਾਲੀ ਦਲ ਬਾਦਲ ਨੂੰ ਝਟਕਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਸਰਨਾ ਗਰੁੱਪ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਗੁਰਦੁਆਰਾ ਚੋਣ ਡਾਇਰੈਕਟਰ ਨੂੰ ਲਿਖਤੀ ਰੂਪ ਵਿੱਚ ਦੱਸਣ ਕਿ ਉਨ੍ਹਾਂ ਦੀ ਪਾਰਟੀ ਧਾਰਮਿਕ ਪਾਰਟੀ ਹੈ, ਜੋ ਸਿਆਸੀ ਚੋਣਾਂ ਨਹੀਂ ਲੜਦੀ।ਅਕਾਲੀ ਦਲ ਬਾਦਲ ਦੀ ਉਹ ਦਲੀਲ ਅਦਾਲਤ ਨੇ ਰੱਦ ਕਰ ਦਿੱਤੀ, ਜਿਸ ਹੇਠ ਉਸ ਨੇ ਨਿਯਮ ਨੂੰ ਚੁਣੌਤੀ ਦੇ ਕੇ ਇਹ ਕਿਹਾ ਸੀ ਕਿ ਗੁਰਦੁਆਰਾ ਚੋਣਾਂ ਸਿਰਫ਼ ਧਾਰਮਿਕ ਪਾਰਟੀ ਲੜ ਸਕਦੀ ਹੈ। ਅਦਾਲਤ ਨੇ ਬਾਦਲ ਅਕਾਲੀ ਦਲ ਦੀ ਪਟੀਸ਼ਨ ਉੱਤੇਹੀ ਗੁਰਦੁਆਰਾ ਚੋਣ ਮੰਤਰੀ ਰਜਿੰਦਰ ਗੌਤਮ ਦੇ ਆਫ਼ਿਸ ਆਰਡਰ ਉੱਤੇ ਵੀ ਰੋਕ ਲਾ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਜੋ ਵੀ ਹਦਾਇਤ ਜਾਰੀ ਕਰਨੀ ਹੈ, ਉਹ ਚੋਣਾਂ ਕਰਵਾਉਣ ਲਈ ਗੁਰਦੁਆਰਾ ਡਾਇਰੈਕਟਰ ਜਾਰੀ ਕਰਨਗੇ।

Have something to say? Post your comment
ਹੋਰ ਭਾਰਤ ਖ਼ਬਰਾਂ
ਚੈੱਕ ਬਾਊਂਸ ਦੇ ਕੇਸਾਂ ਦੇ ਜਲਦ ਨਿਪਟਾਰੇ ਲਈ ਸੁਪਰੀਮ ਕੋਰਟ ਵੱਲੋਂ ਨਿਰਦੇਸ਼ ਜਾਰੀ
ਪਲਾਟ ਅਲਾਟਮੈਂਟ ਕੇਸ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੂੰ ਝਟਕਾ
ਭਾਰਤ ਦੀ ਸਰਿਤਾ ਨੇ ਸੰਸਾਰ ਕੁਸ਼ਤੀ ਮੁਕਾਬਲੇ ਵਿੱਚ ਗੋਲਡ ਜਿੱਤਿਆ
ਕੋਰੋਨਾ ਦੇ ਵਧਦੇ ਜਾਣ ਕਾਰਨ ਨਿਰੰਜਨੀ ਅਖਾੜੇ ਵੱਲੋਂ ਕੁੰਭ ਮੇਲੇ ਦੀ ਅਗਾਊਂ ਸਮਾਪਤੀ
ਕਿਸਾਨਾਂ ਦਾ ਧਰਨਾ ਚੁਕਾਉਣ ਲਈ ‘ਅਪਰੇਸ਼ਨ ਕਲੀਨ’ ਦੀ ਤਿਆਰੀ ਦੇ ਚਰਚੇ
ਭਾਰਤ ਵਿੱਚ ਕੋਰੋਨਾ ਦੇ ਕਾਰਨ ਹਾਲਤ ਹੋਰ ਵਿਗੜਦੇ ਦਿੱਸਣ ਲੱਗੇ
ਲਾਪਤਾ ਧੀ ਨੂੰ ਲੱਭਣ ਬਦਲੇ ਪੁਲਸ ਵੱਲੋਂ ਰਿਸ਼ਵਤ ਮੰਗਣ ਉੱਤੇ ਪਿਓ ਵੱਲੋਂ ਖੁਦਕੁਸ਼ੀ
ਸੁਪਰੀਮ ਕੋਰਟ ਨੇ ਕਿਹਾ: ਹਾਈ ਕੋਰਟ ਨੂੰ ਸ਼ੁਰੂਆਤੀ ਜਾਂਚ ਵਿੱਚ ਦਖਲ ਨਹੀਂ ਦੇਣਾ ਚਾਹੀਦਾ
ਸੁਸ਼ੀਲ ਚੰਦਰਾ ਨੇ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਿਆ
ਮਹਾਰਾਣਾ ਪ੍ਰਤਾਪ ਬਾਰੇ ਟਿੱਪਣੀ ਕਰਨ ਉੱਤੇ ਭਾਜਪਾ ਨੇਤਾ ਕਟਾਰੀਆ ਨੂੰ ਮਾਫ਼ੀ ਮੰਗਣੀ ਪਈ