Welcome to Canadian Punjabi Post
Follow us on

29

March 2024
 
ਪੰਜਾਬ

484 ਕਰੋੜ ਰੁਪਏ ਦੀ ਬੋਗਸ ਬਿਲਿੰਗ ਦੇ ਦੋਸ਼ ਵਿੱਚ ਦੋ ਕਾਬੂ

March 28, 2021 02:24 AM

ਲੁਧਿਆਣਾ, 27 ਮਾਰਚ (ਪੋਸਟ ਬਿਊਰੋ)- ਸੇਂਟ੍ਰਲ ਜੀ ਐੱਸ ਟੀ ਵਿਭਾਗ ਨੇ ਖੰਨਾ ਦੇ ਦੋ ਲੋਕਾਂ ਨੂੰ ਫਰਜ਼ੀ ਕੰਪਨੀਆਂ ਬਣਾ ਕੇ ਬਿਲਿੰਗ ਕਰ ਕੇ ਇਨਪੁਟ ਕ੍ਰੈਡਿਟ ਟੈਕਸ (ਆਈ ਟੀ ਸੀ) ਕਲੇਮ ਨਾਲ ਸਰਕਾਰ ਨਾਲ ਠੱਗੀ ਦੇ ਦੋਸ਼ ਵਿੱਚ ਫੜਿਆ ਹੈ। ਵਿਭਾਗ ਨੂੰ ਦੋਸ਼ੀਆਂ ਤੋਂ 19 ਫਰਜ਼ੀ ਫਰਮ ਦੇ ਸਬੂਤ ਮਿਲੇ ਹਨ, ਜਿਨ੍ਹਾਂ ਨੇ 484 ਕਰੋੜ ਦੀ ਬੋਗਸ ਬਿਲਿੰਗ ਕੀਤੀ ਤੇ 48 ਕਰੋੜ ਰੁਪਏ ਦੇ ਆਈ ਟੀ ਸੀ ਕਲੇਮ ਭਰ ਕੇ ਸਰਕਾਰ ਤੋਂ 40 ਕਰੋੜ ਦਾ ਰਿਫੰਡ ਲਿਆ ਸੀ।
ਪ੍ਰਿੰਸੀਪਲ ਕਮਿਸ਼ਨਰ ਆਸ਼ੁਤੋਸ਼ ਬਰਨਵਾਲ ਤੇ ਐਂਟੀ ਇਵੇਜ਼ਨ ਵਿੰਗ ਨੇ ਦੱਸਿਆ ਕਿ ਖੰਨਾ ਦੇ ਬਲਜਿੰਦਰ ਸਿੰਘ ਬੰਟੀ ਨੇ ਪਹਿਲਾਂ ਫਰਜ਼ੀ ਧਾਗਾ ਫਰਮ ਬਣਾਈ ਅਤੇ ਫਿਰ ਫਰਜ਼ੀ ਬਿਲ ਬਣਾ ਕੇ ਸਰਕਾਰ ਨਾਲ ਠੱਗੀ ਕੀਤੀ ਸੀ। ਉਸ ਨੂੰ ਖੰਨਾ ਵਾਲੇ ਘਰ ਤੋਂ ਫੜਿਆ ਗਿਆ ਤੇ 44 ਲੱਖ 60 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ। ਬਲਜਿੰਦਰ ਨੇ ਪੁੱਛਗਿੱਛ ਵਿੱਚ ਮੰਨਿਆ ਕਿ ਉਹ ਫਰਜ਼ੀ ਬਿਲ ਬਣਾ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਰਗੜਾ ਲਾ ਚੁੱਕਾ ਹੈ। ਅਦਾਲਤ ਨੇ ਦੋਸ਼ੀ ਨੂੰ 26 ਅਪ੍ਰੈਲ ਤੱਕ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿੱਤਾ ਹੈ। ਬਲਜਿੰਦਰ ਦਾ ਇੱਕ ਸਹਿਯੋਗੀ ਵਿਸ਼ਾਲ ਸਿੰਘ ਵੀ ਵਿਭਾਗ ਨੇ ਫੜਿਆ ਹੈ, ਜਿਸ ਨੇ ਗਿਰੀਰਾਜ ਟ੍ਰੇਡਿੰਗ ਕੰਪਨੀ ਬਣਾ ਕੇ 19 ਫਰਮਾਂ ਦਾ ਕਾਰੋਬਾਰ ਦਿਖਾਇਆ ਤੇ ਵਿਭਾਗ ਨੂੰ ਢਾਈ ਕਰੋੜ ਰੁਪਏ ਦਾ ਰਗੜਾ ਲਾਇਆ ਹੈ। ਉਸ ਨੇ ਮੰਨਿਆ ਕਿ ਉਸ ਨੇ 21.89 ਕਰੋੜ ਦੀ ਜਾਲੀ ਬਿਲਿੰਗ ਕੀਤੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ