Welcome to Canadian Punjabi Post
Follow us on

18

April 2021
ਪੰਜਾਬ

ਰਾਮ ਰਹੀਮ ਨਾਲ ਜੁੜੀਆਂ, ਪੁਲਸ ਸਹੀ ਜਾਂਚ ਨਹੀਂ ਕਰ ਰਹੀ

March 28, 2021 02:21 AM

ਚੰਡੀਗੜ੍ਹ, 27 ਮਾਰਚ (ਪੋਸਟ ਬਿਊਰੋ)- ਚਾਰ ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਮੌੜ ਮੰਡੀ ਵਿੱਚ ਹੋਏ ਬੰਬ ਧਮਾਕੇ ਦੀਆਂ ਤਾਰਾਂ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨਾਲ ਜੁੜਨ ਦਾ ਦੋਸ਼ ਲਾ ਕੇ ਪੰਜਾਬ ਪੁਲਸ ਉੱਤੇ ਸਹੀ ਜਾਂਚ ਨਾ ਕਰਨ ਦੀ ਦੋਸ਼ ਹੇਠ ਇਸ ਦੀ ਜਾਂਚ ਐਨ ਆਈ ਏ ਜਾਂ ਸੀ ਬੀ ਆਈ ਕੋਲੋਂ ਕਰਵਾਉਣ ਦੀ ਮੰਗ ਬਾਰੇ ਮੁੜ ਵਿਚਾਰ ਲਈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਅਰਜ਼ੀ ਦਾਖ਼ਲ ਕੀਤੀ ਗਈ ਹੈ।
ਵਕੀਲ ਐਮ ਐਸ ਜੋਸ਼ੀ ਰਾਹੀਂਇਸ ਪਟੀਸ਼ਨ ਦਾਇਰ ਕਰਕੇ ਕਿਹਾ ਗਿਆ ਹੈ ਕਿ ਇਸ ਦੀ ਜਾਂਚ ਐਨ ਆਈ ਏ ਜਾਂ ਸੀ ਬੀ ਆਈ ਤੋਂ ਕਰਾਈ ਜਾਣੀ ਚਾਹੀਦੀ ਹੈ। ਹਾਈ ਕੋਰਟ ਨੇ ਜਾਂਚ ਉੱਤੇ ਪਟੀਸ਼ਨਰ ਨੂੰ ਤਸੱਲੀ ਨਾ ਹੋਣ ਦੀ ਸੂਰਤ ਵਿੱਚ ਅਰਜ਼ੀ ਉੱਤੇ ਮੁੜ ਵਿਚਾਰ ਲਈ ਕੋਰਟ ਵਿੱਚ ਪਹੁੰਚ ਕਰਨ ਦੀ ਛੋਟ ਦਿੱਤੀ ਸੀ।ਪਟੀਸ਼ਨਰ ਨੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਤਾਂ ਪੰਜਾਬ ਪੁਲਸ ਨੇ ਕਿਹਾ ਕਿ ਜਾਂਚ ਮੁਕੰਮਲ ਹੋ ਗਈ ਹੈ ਤੇ ਦੋਸ਼ ਪੱਤਰ ਹੇਠਲੀ ਅਦਾਲਤ ਵਿੱਚ ਪੇਸ਼ ਹੋ ਚੁੱਕੇ ਹਨ, ਜਿਸ ਨਾਲ ਹਾਈ ਕੋਰਟ ਨੇ ਪਟੀਸ਼ਨਰ ਦੀ ਅਰਜ਼ੀ ਰੱਦ ਕਰ ਦਿੱਤੀ ਸੀ, ਪਰ ਅਸਲ ਵਿੱਚ ਪੰਜਾਬ ਪੁਲਸ ਨੇ ਪਟੀਸ਼ਨਰ ਨੂੰ ਮੌੜ ਬੰਬ ਧਮਾਕੇ ਦੀ ਜਾਂਚ ਦੇ ਚਾਲਾਣ ਦੀ ਕਾਪੀ ਨਹੀਂ ਦਿੱਤੀ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਨੇ ਹਾਈ ਕੋਰਟ ਨੂੰ ਗੁਮਰਾਹ ਕੀਤਾ ਹੈ ਕਿਉਂਕਿ ਰਾਮ ਰਹੀਮ ਦੇ ਨੇੜਲੇ ਤਿੰਨ ਸਾਧੂਆਂ ਨੂੰ ਨਾਮਜ਼ਦ ਕਰਕੇ ਚਲਾਣ ਪੇਸ਼ ਕਰ ਕੇ ਕਿਹਾ ਗਿਆ ਕਿ ਅਗਲੀ ਜਾਂਚ ਉਦੋਂ ਹੀ ਚੱਲ ਸਕੇਗੀ, ਜਦੋਂ ਇਹ ਲੋਕ ਗ਼੍ਰਿਫ਼ਤਾਰ ਕੀਤੇ ਜਾਣਗੇ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਇਹ ਦੋਸ਼ੀ ਭਗੌੜੇ ਅਪਰਾਧੀ ਵੀ ਐਲਾਨੇ ਜਾ ਚੁੱਕੇ ਹਨ।
ਪਟੀਸ਼ਨਰ ਨੇ ਕਿਹਾ ਕਿ ਕਿਉਂਕਿ ਪੁਲਸ ਨੇ ਜਾਂਚ ਮੁਕੰਮਲ ਨਹੀਂ ਕੀਤੀ ਤੇ ਜਾਂਚ ਮੁਕੰਮਲ ਨਾ ਹੋਣ ਕਰ ਕੇ ਹਾਈ ਕੋਰਟ ਵੱਲੋਂ ਪਟੀਸ਼ਨਰ ਦੀ ਅਰਜ਼ੀ ਰੱਦ ਕਰਨ ਦਾ ਹੁਕਮ ਠੀਕ ਨਹੀਂ ਸੀ, ਇਸ ਲਈ ਇਸ ਬਾਰੇ ਪਹਿਲੀ ਅਰਜ਼ੀ ਉੱਤੇ ਮੁੜ ਵਿਚਾਰ ਕੀਤਾ ਜਾਵੇ। ਪਟੀਸ਼ਨਰ ਨੇ ਕੋਰਟ ਦਾ ਧਿਆਨ ਦਿਵਾਇਆ ਹੈ ਕਿ ਜਿਸ ਕਾਰ ਵਿੱਚ ਬੰਬ ਧਮਾਕਾ ਹੋਇਆ, ਉਹ ਰਾਮ ਰਹੀਮ ਦੀ ਨਿੱਜੀ ਰਿਹਾਇਸ਼ ਵਾਲੀ ਵਰਕਸ਼ਾਪ ਵਿੱਚ ਤਿਆਰ ਹੋਈ ਸੀ ਤੇ ਧਮਾਕਾ ਰਾਮ ਰਹੀਮ ਦੇ ਕੁੜਮ ਹਰਮਿੰਦਰ ਜੱਸੀ ਦੀ ਚੋਣ ਰੈਲੀ ਵਿੱਚ ਹੋਇਆ ਸੀ, ਜਿਸ ਪਿੱਛੇ ਡੂੰਘੀ ਰਾਜਸੀ ਸਾਜਸ਼ ਹੈ ਅਤੇ ਤਾਰਾਂ ਰਾਮ ਰਹੀਮ ਨਾਲ ਜੁੜੀਆਂ ਹੋਈਆਂ ਹਨ। ਇਹ ਵੀ ਦੋਸ਼ ਲਾਇਆ ਗਿਆ ਕਿ ਧਮਾਕਾ ਚੋਣਾਂ ਦੌਰਾਨ ਹੋਇਆ ਤੇ ਵੋਟਰਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਕੀਤਾ ਗਿਆ ਜਾਪਦਾ ਹੈ, ਇਸ ਲਈ ਇਹ ਧਮਾਕਾ ਲੋਕਤੰਤਰ ਦਾ ਕਤਲ ਹੈ ਅਤੇ ਉਂਜ ਵੀ ਹਾਈ ਕੋਰਟ ਨੇ ਐੱਸ ਆਈ ਟੀ ਨੂੰ ਹੁਕਮ ਦਿੱਤਾ ਸੀ ਕਿ ਮੁੱਖ ਦੋਸ਼ੀ ਨੂੰ ਲੱਭਿਆ ਜਾਵੇ, ਇਸ ਲਈ ਐੱਸ ਆਈ ਟੀ ਨੂੰ ਸਮਾਂਬੱਧ ਕੀਤਾ ਸੀ, ਪਰ ਅਜੇ ਤੱਕ ਮੁੱਖ ਦੋਸ਼ੀ ਤਾਂ ਦੂਰ ਦੀ ਗੱਲ, ਕੋਈ ਦੋਸ਼ੀ ਨਹੀਂ ਫੜਿਆ ਗਿਆ। ਦੋਸ਼ ਲਾਇਆ ਗਿਆ ਹੈ ਕਿ ਰਾਮ ਰਹੀਮ ਨਾਲ ਤਾਰਾਂ ਜੁੜੀਆਂ ਹੋਣ ਕਰ ਕੇ ਅਤੇ ਰਾਜਸੀ ਕਾਰਨਾਂ ਕਰਕੇ ਪੁਲਸ ਜਾਂਚ ਢਿੱਲੀ ਚੱਲ ਰਹੀ ਹੈ ਅਤੇ ਉਂਜ ਵੀ ਇਹ ਅੰਤਰਰਾਜੀ ਮਾਮਲਾ ਹੈ, ਇਸ ਲਈ ਜਾਂਚ ਐਨ ਆਈ ਏ ਜਾਂ ਸੀ ਬੀ ਆਈ ਨੂੰ ਦੇਣ ਲਈ ਪਹਿਲਾਂ ਦਾਖ਼ਲ ਕੀਤੀ ਗਈ ਅਰਜ਼ੀ ਉੱਤੇ ਮੁੜ ਵਿਚਾਰ ਕੀਤਾ ਜਾਵੇ ਤੇ ਜਾਂਚ ਐਨ ਆਈ ਏ ਜਾਂ ਸੀ ਬੀ ਆਈ ਹਵਾਲੇ ਕੀਤੀ ਜਾਵੇ।

Have something to say? Post your comment
ਹੋਰ ਪੰਜਾਬ ਖ਼ਬਰਾਂ
ਮੱਧ ਪ੍ਰਦੇਸ਼ ਤੋਂ ਚਲਾਏ ਜਾ ਰਹੇ ਗੈਂਗ ਦਾ ਪੰਜਾਬ ਪੁਲਸ ਵੱਲੋਂ ਪਰਦਾਫਾਸ਼
ਮੌੜ ਮੰਡੀ ਬੰਬ ਧਮਾਕਾ ਕੇਸ ਵਿੱਚ ਐਸ ਆਈ ਟੀ ਦੀ ਜਾਂਚ ਤੋਂ ਹਾਈ ਕੋਰਟ ਸੰਤੁਸ਼ਟ
ਕੋਟਕਪੂਰਾ ਕੇਸ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸੱਦੀ ਮੀਟਿੰਗ ਬੇਨਤੀਜਾ ਰਹੀ
ਜੇ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਤਫ਼ਤੀਸ਼ੀ ਰਿਪੋਰਟ ਸਰਕਾਰ ਨੇ ਜਨਤਕ ਨਾ ਕੀਤੀ ਤਾਂ ਕੈਪਟਨ ਦਾ ਹਸ਼ਰ ਬਾਦਲਾਂ ਤੋਂ ਵੀ ਮਾੜਾ ਹੋਵੇਗਾ : ਬੀਰ ਦਵਿੰਦਰ ਸਿੰਘ
ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ 'ਤੇ ਵਿੱਤ ਵਿਭਾਗ ਨੇ ਆੜ੍ਹਤੀਆਂ ਦੀ 151.45 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਕੀਤੀ
ਮੱਛੀ ਪਾਲਣ ਅਫਸਰ ਦੀਆਂ 27 ਅਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ
ਮੁੱਖ ਮੰਤਰੀ ਕੋਵਿਡ ਰਾਹਤ ਫੰਡ ਦੇ ਪੈਸਿਆਂ ਦਾ ਹਿਸਾਬ ਦੇਣ ਕੈਪਟਨ ਅਮਰਿੰਦਰ ਸਿੰਘ : ਭਗਵੰਤ ਮਾਨ
ਸੁਨੀਲ ਜਾਖੜ ਨੇ ਕਿਹਾ: ਕੋਟਕਪੂਰਾ ਅਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਨੂੰ ਅੰਜਾਮ ਤੱਕ ਪਹੁੰਚਾਏਗੀ ਕਾਂਗਰਸ ਸਰਕਾਰ
ਮੁੱਖ ਮੰਤਰੀ ਨੇ ਅਪ੍ਰੈਲ ਦੇ ਅੰਤ ਤੱਕ 45 ਸਾਲ ਤੋਂ ਵੱਧ ਉਮਰ ਦੀ ਆਬਾਦੀ ਨੂੰ ਟੀਕਾਕਰਨ ਹੇਠ ਲਿਆਉਣ ਲਈ ਰੋਜ਼ਾਨਾ 2 ਲੱਖ ਦਾ ਟੀਚਾ ਮਿੱਥਿਆ
ਸਿੰਗਲਾ ਦੇ ਨਿਰਦੇਸ਼ਾਂ ’ਤੇ ਸਿੱਖਿਆ ਵਿਭਾਗ ਦੀ ਦਾਖਲਾ ਮੁਹਿੰਮ ਦੇ ਨਾਲ ਨਾਲ ਆਨ ਲਾਈਨ ਸਿੱਖਿਆ ਨੇ ਵੀ ਤੇਜ਼ੀ ਫੜੀ