Welcome to Canadian Punjabi Post
Follow us on

18

April 2021
ਟੋਰਾਂਟੋ/ਜੀਟੀਏ

ਏਸ਼ੀਅਨ ਕਮਿਊਨਿਟੀ ਖਿਲਾਫ ਹੇਟ ਕ੍ਰਾਈਮ ਬਣਿਆ ਚਿੰਤਾ ਦਾ ਵਿਸ਼ਾ

March 27, 2021 02:17 AM

ਓਨਟਾਰੀਓ, 26 ਮਾਰਚ (ਪੋਸਟ ਬਿਊਰੋ) : ਇਸ ਹਫਤੇ ਵਿੱਚ ਦੂਜੀ ਵਾਰੀ ਡਾਊਨਟਾਊਨ ਦੀ ਬਿਲਡਿੰਗ ਵਿੱਚ ਏਸ਼ੀਅਨ ਕਮਿਊਨਿਟੀ ਨੂੰ ਨਿਸ਼ਾਨਾ ਬਣਾ ਕੇ ਭੰਨ੍ਹ ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਇਹ ਦੋਵੇਂ ਮਾਮਲੇ ਇੱਕ ਦੂਜੇ ਨਾਲ ਜੁੜੇ ਹੋਏ ਹਨ।
ਪਹਿਲੀ ਘਟਨਾ ਮੰਗਲਵਾਰ ਨੂੰ ਗੇਰਾਰਡ ਤੇ ਓਨਟਾਰੀਓ ਸਟਰੀਟਸ ਨੇੜੇ ਵਾਪਰੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਇਮਾਰਤ ਦੀ ਸਾਈਡ ਉੱਤੇ ਏਸ਼ੀਅਨ ਕਮਿਊਨਿਟੀ ਦੇ ਖਿਲਾਫ ਨਸਲੀ ਟਿੱਪਣੀਆਂ ਲਿਖੀਆ ਮਿਲੀਆਂ। ਪੁਲਿਸ ਨੇ ਇਸ ਨੂੰ ਹੇਟ ਕ੍ਰਾਈਮ ਦੱਸਦਿਆਂ ਆਖਿਆ ਕਿ ਹੇਟ ਕ੍ਰਾਈਮ ਯੂਨਿਟ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਰ ਵੀਰਵਾਰ ਨੂੰ ਪੁਲਿਸ ਨੂੰ ਇੱਕ ਇਹੋ ਜਿਹੀ ਹੀ ਹੋਰ ਘਟਨਾ ਦੀ ਜਾਣਕਾਰੀ ਦਿੱਤੀ ਗਈ।
ਇਹ ਘਟਨਾ ਰਾਇਰਸਨ ਯੂਨੀਵਰਸਿਟੀ ਦੇ ਕੈਂਪਸ ਵਿੱਚ ਚਰਚ ਤੇ ਗੋਲਡ ਸਟਰੀਟਸ ਇਲਾਕੇ ਵਿੱਚ ਵਾਪਰੀ। ਪੁਲਿਸ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਹੀ ਭੰਨ੍ਹ ਤੋੜ ਇੱਕ ਕੌਂਕਰੀਟ ਦੇ ਥਮ੍ਹਲੇ ਉੱਤੇ ਕੀਤੀ ਗਈ ਸੀ ਤੇ ਏਸ਼ੀਅਨ ਕਮਿਊਨਿਟੀ ਦੇ ਖਿਲਾਫ ਨਸਲੀ ਟਿੱਪਣੀਆਂ ਵੀ ਲਿਖੀਆਂ ਗਈਆਂ ਸਨ। ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਨਿਊਜ਼ ਰਲੀਜ਼ ਵਿੱਚ ਪੁਲਿਸ ਨੇ ਆਖਿਆ ਕਿ ਇਨ੍ਹਾਂ ਦੋਵਾਂ ਨੂੰ ਹੇਟ ਕ੍ਰਾਈਮ ਮੰਨ ਕੇ ਹੀ ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮੇਅਰ ਜੌਹਨ ਟੋਰੀ ਨੇ ਗੇਰਾਰਡ ਤੇ ਓਨਟਾਰੀਓ ਸਟਰੀਟਸ ਇਲਾਕੇ ਵਿੱਚ ਵਾਪਰੀ ਹੇਟ ਕ੍ਰਾਈਮ ਦੀ ਘਟਨਾ ਦਾ ਜਿ਼ਕਰ ਕਰਦਿਆਂ ਆਖਿਆ ਕਿ ਇਸ ਤਰ੍ਹਾਂ ਦੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਟੋਰੀ ਨੇ ਵੀਰਵਾਰ ਨੂੰ ਕਾਊਂਸਲਰਜ਼ ਡੈਨਜਿ਼ਲ ਮਿਨਾਨ-ਵੌਂਗ, ਸਿੰਥੀਆ ਲਾਇ, ਕ੍ਰਿਸਟੀਨ ਵੌਂਗ ਟੈਮ, ਟੋਰਾਂਟੋ ਪੁਲਿਸ ਚੀਫ ਜੇਮਜ਼ ਰੈਮਰ ਤੇ ਡਿਪਟੀ ਚੀਫ ਪੀਟਰ ਯੁਏਨ ਤੇ ਈਸਟ ਏਸ਼ੀਅਨ ਕਮਿਊਨਿਟੀ ਦੇ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਇਹ ਵਿਚਾਰ ਚਰਚਾ ਕੀਤੀ ਗਈ ਕਿ ਪਿਛਲੇ ਕੁੱਝ ਮਹੀਨਿਆਂ ਵਿੱਚ ਏਸ਼ੀਅਨ ਕਮਿਊਨਿਟੀਜ਼ ਖਿਲਾਫ ਵਧੇ ਹੇਟ ਕ੍ਰਾਈਮਜ਼ ਨੂੰ ਕਿਵੇਂ ਠੱਲ੍ਹ ਪਾਈ ਜਾਵੇ।  

   

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮੇਅਰ ਪੈਟ੍ਰਿਕ ਬ੍ਰਾਊਨ ਦੇ ਘਰ ਬੇਟੀ ਨੇ ਲਿਆ ਜਨਮ
ਤੇਜ਼ੀ ਨਾਲ ਵੱਧ ਰਹੇ ਕੋਵਿਡ-19 ਮਾਮਲਿਆਂ ਦਰਮਿਆਨ ਫੋਰਡ ਨੇ ਹੋਰਨਾਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਤੋਂ ਮੰਗੀ ਮਦਦ
ਫ਼ਾਰਮਰਜ਼ ਸੁਪੋਰਟ ਗਰੁੱਪ ਬਰੈਂਪਟਨ ਵੱਲੋਂ ਵਿਸਾਖੀ 17 ਤੇ 18 ਅਪ੍ਰੈਲ ਨੂੰ ਜ਼ੂਮ ਮਾਧਿਅਮ ਰਾਹੀਂ ਵਿਦਵਾਨਾਂ ਦੇ ਭਾਸ਼ਨਾਂ ਨਾਲ ਮਨਾਈ ਜਾਏਗੀ
ਮਿਸੀਸਾਗਾ ਦੇ ਪਾਰਕ ਵਿੱਚ ਮਿਲੀ ਇੱਕ ਵਿਅਕਤੀ ਦੀ ਲਾਸ਼
ਡਾਕਟਰਾਂ ਤੇ ਹੋਰਨਾਂ ਫਰੰਟਲਾਈਨ ਵਰਕਰਜ਼ ਲਈ ਫਰੀ ਐਮਰਜੰਸੀ ਚਾਈਲਡ ਕੇਅਰ ਮੁਹੱਈਆ ਕਰਾਵੇਗੀ ਫੋਰਡ ਸਰਕਾਰ
ਪ੍ਰੋਵਿੰਸ ਵਿੱਚ ਕਰਫਿਊ ਲਾਉਣ ਦੀ ਤਿਆਰੀ ਕਰ ਰਹੀ ਹੈ ਫੋਰਡ ਸਰਕਾਰ !
ਕੈਨੇਡਾ ਫੈੱਡਰਲ ਸਰਕਾਰ ਨੇ ਕੈਨੇਡੀਅਨ ਏਅਰ ਲਾਈਨ ਇੰਡਸਟਰੀ ਅਤੇ ਨੌਕਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਏਅਰ ਕੈਨੇਡਾ ਲਈ ਕੀਤਾ ਵਿੱਤੀ ਸਹਾਇਤਾ ਅਤੇ ਸਮਝੌਤੇ ਦਾ ਐਲਾਨ - ਸੋਨੀਆ ਸਿੱਧੂ, ਸੰਸਦ ਮੈਂਬਰ ਬਰੈਂਪਟਨ ਸਾਊਥ
ਵੈਕਸੀਨ ਦੀ ਵੰਡ ਦੇ ਮੁੱਦੇ ਨੂੰ ਸਿਆਸੀ ਰੰਗਤ ਦੇਣ ਤੋਂ ਬਾਜ ਆਉਣ ਵਿਰੋਧੀ ਧਿਰਾਂ : ਫੋਰਡ
ਨੌਰਥ ਯੌਰਕ ਵਿੱਚ ਚੱਲੀ ਗੋਲੀ , 17 ਸਾਲਾ ਲੜਕਾ ਜ਼ਖ਼ਮੀ
ਫੋਰਡ ਵੱਲੋਂ ਲੋਕਾਂ ਨੂੰ ਪ੍ਰੋਵਿੰਸ ਦੇ ਅੰਦਰ ਤੇ ਬਾਹਰ ਟਰੈਵਲ ਨਾ ਕਰਨ ਦੀ ਅਪੀਲ