Welcome to Canadian Punjabi Post
Follow us on

20

September 2024
ਬ੍ਰੈਕਿੰਗ ਖ਼ਬਰਾਂ :
ਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ
 
ਟੋਰਾਂਟੋ/ਜੀਟੀਏ

ਹੁਣ ਟੋਰਾਂਟੋ ਵਿੱਚ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਹੋਵੇਗਾ ਟੀਕਾਕਰਣ

March 27, 2021 01:33 AM

ਟੋਰਾਂਟੋ, 26 ਮਾਰਚ (ਪੋਸਟ ਬਿਊਰੋ) : ਟੋਰਾਂਟੋ ਵੱਲੋਂ 70 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਕੱਲ੍ਹ ਤੋਂ ਹੀ ਸਿਟੀ ਵੱਲੋਂ ਚਲਾਏ ਜਾਣ ਵਾਲੇ ਕਲੀਨਿਕ ਵਿੱਚ ਅਪੁਆਇੰਟਮੈਂਟ ਰਾਹੀਂ ਕੋਵਿਡ-19 ਵੈਕਸੀਨ ਲਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਮੇਅਰ ਜੌਨ ਟੋਰੀ ਨੇ ਸ਼ੁੱਕਰਵਾਰ ਦੁਪਹਿਰ ਨੂੰ ਇਸ ਤਬਦੀਲੀ ਬਾਰੇ ਐਲਾਨ ਕੀਤਾ। ਉਨ੍ਹਾਂ ਇਹ ਖੁਲਾਸਾ ਵੀ ਕੀਤਾ ਕਿ ਅਗਲੇ ਹਫਤੇ 30,000 ਵੈਕਸੀਨੇਸ਼ਨ ਅਪੁਆਇੰਟਮੈਂਟਸ ਸਿਟੀ ਵੱਲੋਂ ਚਲਾਏ ਜਾਣ ਵਾਲੇ ਕਲੀਨਿਕਸ ਵਿੱਚ ਅਜੇ ਵੀ ਉਪਲਬਧ ਹਨ। ਟੋਰੀ ਨੇ ਆਖਿਆ ਕਿ ਸਾਡੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇ ਉਹ ਯੋਗ ਹਨ ਤਾਂ ਵੈਕਸੀਨੇਸ਼ਨ ਕਰਵਾਉਣ ਲਈ ਅੱਗੇ ਆਂਉਣ।ਇਹ ਸਮਾਜ ਲਈ ਸੱਭ ਤੋਂ ਵੱਡਾ ਯੋਗਦਾਨ ਹੋਵੇਗਾ।
ਕਈ ਹੋਰ ਪਬਲਿਕ ਹੈਲਥ ਯੂਨਿਟਸ ਵੱਲੋਂ ਪਹਿਲਾਂ ਤੋਂ ਹੀ 70 ਸਾਲ ਤੋਂ ਉੱਤੇ ਦੇ ਲੋਕਾਂ ਨੂੰ ਵੈਕਸੀਨ ਲਾਉਣ ਦਾ ਸਿਲਸਿਲਾ ਸੁ਼ਰੂ ਕੀਤਾ ਜਾ ਚੁੱਕਿਆ ਹੈ ਪਰ ਹੁਣ ਤੱਕ ਟੋਰਾਂਟੋ ਵਿੱਚ 75 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਦਾ ਹੀ ਟੀਕਾਕਰਣ ਕੀਤਾ ਜਾਂਦਾ ਰਿਹਾ ਹੈ। ਨੌਰਥ ਯੌਰਕ ਵਿੱਚ ਦ ਹੈਂਗਰ ਵਿਖੇ ਸਿਟੀ ਵੱਲੋਂ ਆਪਰੇਟ ਕੀਤੇ ਜਾਣ ਵਾਲੇ ਕਲੀਨਿਕ ਦੀ ਸ਼ੁਰੂਆਤ 5 ਅਪਰੈਲ ਤੋਂ ਕੀਤੀ ਜਾਵੇਗੀ।

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤ ਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤ ਕਾਊਂਸਲਰ ਨਿਕ ਰੂਲਰ ਹੋਣਗੇ ਸ਼ਹਿਰ ਦੇ ਨਵੇਂ ਫਾਇਰ ਚੀਫ ਬਰੈਂਪਟਨ ਦੇ ਮੌਸਮ `ਤੇ ਇੱਕ ਨਜ਼ਰ, ਅੱਜ ਧੁੱਪ ਨਿਕਲੀ ਰਹੇਗੀ ਈਟੋਬਿਕੋਕ ਵਿੱਚ ਵਾਹਨ ਪਲਟਣ ਕਾਰਨ 1 ਵਿਅਕਤੀ ਜਖ਼ਮੀ ਓਂਟਾਰੀਓ ਫਾਰਮਾਸਿਸਟਾਂ ਦੇ ਕਾਰਜ ਖੇਤਰ ਨੂੰ ਹੋਰ ਵਧਾਉਣ `ਤੇ ਕੀਤਾ ਜਾ ਰਿਹਾ ਵਿਚਾਰ ਮਿਸੀਸਾਗਾ ਵਿੱਚ ਕਾਰ `ਚ ਔਰਤ ਨੂੰ ਲੱਗੀ ਗੋਲੀ, ਪੁਲਿਸ ਨੇ ਸ਼ੱਕੀ ਵਾਹਨ ਦੀਆਂ ਤਸਵੀਰਾਂ ਕੀਤੀਆਂ ਜਾਰੀ ਟੋਰਾਂਟੋ ਦਾ ਨਵਾਂ ਪਾਰਕ ਲੇਸਲੀ ਲੁਕਆਊਟ ਲੋਕਾਂ ਲਈ ਖੁੱਲ੍ਹਿਆ, ਮੇਅਰ ਓਲੀਵੀਆ ਚਾਓ ਨੇ ਕੀਤਾ ਉਦਘਾਟਨ ਕਿੰਗਸਟਨ, ਓਂਟਾਰੀਓ ਵਿਚ ਇੱਕ ਕੈਂਪ ਵਿਚ ਚਾਕੂ ਨਾਲ ਹਮਲਾ, 2 ਲੋਕਾਂ ਦੀ ਮੌਤ, ਤੀਸਰੇ ਦੀ ਹਾਲਤ ਗੰਭੀਰ, ਮੁਲਜ਼ਮ ਗ੍ਰਿਫ਼ਤਾਰ ਬਾਇਵਰਡ ਮਾਰਕੀਟ ਵਿੱਚ ਦੇਰ ਰਾਤ ਛੁਰੇਬਾਜ਼ੀ ਦੌਰਾਨ ਇੱਕ ਵਿਅਕਤੀ ਦੀ ਮੌਤ