Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

ਓਨਟਾਰੀਓ ਵਿੱਚ ਗ੍ਰੇਅ ਜ਼ੋਨ ਰੀਜਨਜ਼ ਵਿੱਚ ਵਾਲ ਕਟਵਾਉਣ ਤੇ ਆਊਟਡੋਰ ਫਿੱਟਨੈੱਸ ਕਲਾਸਾਂ ਜਲਦ ਕੀਤੀਆਂ ਜਾਣਗੀਆਂ ਸ਼ੁਰੂ

March 27, 2021 12:30 AM

ਟੋਰਾਂਟੋ, 26 ਮਾਰਚ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਵੱਲੋਂ ਗ੍ਰੇਅ ਜ਼ੋਨ ਵਿੱਚ ਵਾਲ ਕਟਵਾਉਣ ਤੇ ਆਊਟਡੋਰ ਫਿੱਟਨੈੱਸ ਕਲਾਸਾਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਤੇ ਹੈਮਿਲਟਨ ਵਿੱਚ ਮੁੜ ਲਾਕਡਾਊਨ ਲਾਇਆ ਜਾਵੇਗਾ।
ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਇੱਕ ਨਿਊਜ਼ ਰਲੀਜ਼ ਵਿੱਚ ਸਰਕਾਰ ਨੇ ਆਖਿਆ ਕਿ ਪਰਸਨਲ ਕੇਅਰ ਸਰਵਿਸਿਜ਼ ਜਿਵੇਂ ਕਿ ਨਾਈ ਦੀ ਦੁਕਾਨ, ਹੇਅਰ ਐਂਡ ਨੇਲ ਸੈਲੌਂ, ਬੌਡੀ ਆਰਟ ਅਸਟੈਬਲਿਸ਼ਮੈਂਟਸ ਨੂੰ ਅਪੁਆਇੰਟਮੈਂਟ ਦੇ ਆਧਾਰ ਉੱਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। 12 ਅਪਰੈਲ ਤੋਂ ਇਨ੍ਹਾਂ ਥਾਂਵਾਂ ਨੂੰ 25 ਫੀ ਸਦੀ ਤੋਂ ਵੀ ਘੱਟ ਦੀ ਸਮਰੱਥਾ ਨਾਲ ਚਲਾਉਣ ਦੀ ਖੁੱਲ੍ਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਆਊਟਡੋਰ ਫਿੱਟਨੈੱਸ ਕਲਾਸਾਂ 29 ਮਾਰਚ ਤੋਂ 10 ਵਿਅਕਤੀਆਂ ਦੀ ਸਮਰੱਥਾ ਨਾਲ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਇਨ੍ਹਾਂ ਤਬਦੀਲੀਆਂ ਉੱਤੇ ਅਜੇ ਓਨਟਾਰੀਓ ਦੇ ਲੈਫਟੀਨੈਂਟ ਗਵਰਨਰ ਵੱਲੋਂ ਮੋਹਰ ਲਾਈ ਜਾਣੀ ਬਾਕੀ ਹੈ। ਹੈਮਿਲਟਨ ਵਿੱਚ ਮੁੜ ਲਾਕਡਾਊਨ ਲਾਏ ਜਾਣ ਦਾ ਫੈਸਲਾ ਸਿਟੀ ਵਿੱਚ ਕੋਵਿਡ-19 ਕੇਸਾਂ ਦੀ ਦਰ 37·6 ਫੀ ਸਦੀ ਹੋਣ ਕਾਰਨ ਲਿਆ ਗਿਆ। ਇਸ ਤੋਂ ਇਲਾਵਾ ਈਸਟਰਨ ਓਨਟਾਰੀਓ ਨੂੰ ਵੀ ਆਰੇਂਜ ਲੈਵਲ ਤੋਂ ਰੈੱਡ ਲੈਵਲ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਗ੍ਰੇਅ ਜ਼ੋਨ ਵਿਚਲੇ ਮਰੀਨਾਜ਼ ਤੇ ਬੋਟਿੰਗ ਕਲੱਬ ਨੂੰ ਕਲੱਬਹਾਊਸ ਜਾਂ ਰੈਸਟੋਰੈਂਟਸ, ਬਾਰ ਤੇ ਹੋਰ ਫੂਡ ਤੇ ਡਰਿੰਕ ਅਸਟੈਬਲਿਸ਼ਮੈਂਟ ਨੂੰ ਆਊਟਡੋਰ ਡਾਈਨਿੰਗ ਲਈ ਸੋਮਵਾਰ ਤੋਂ ਇਜਾਜ਼ਤ ਦਿੱਤੀ ਜਾ ਰਹੀ ਹੈ। ਇਨ੍ਹਾਂ ਨੂੰ ਲੋਕਾਂ ਦੀ ਗਿਣਤੀ ਸੀਮਤ ਹੀ ਰੱਖਣੀ ਹੋਵੇਗੀ।

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ