Welcome to Canadian Punjabi Post
Follow us on

13

July 2025
 
ਪੰਜਾਬ

ਸ਼੍ਰੋਮਣੀ ਅਕਾਲੀ ਦਲ ਨੇ ਮੁਖਤਿਆਰ ਅੰਸਾਰੀ ਨੂੰ ਪੰਜਾਬ ਵਿਚ ਦੋ ਸਾਲਾਂ ਤੋਂ ਸਿਆਸੀ ਸ਼ਰਣ ਦੇਣ ਦੇ ਮਾਮਲੇ ਦੀ ਫੌਜਦਾਰੀ ਸਾਜ਼ਿਸ਼ ਦੀ ਨਿਆਂਇਕ ਜਾਂਚ ਮੰਗੀ

March 26, 2021 05:42 PM
ਫਾਈਲ ਫੋਟੋ

ਕਾਂਗਰਸ ਸਰਕਾਰ ਜਵਾਬ ਦੇਵੇ ਕਿ ਇਸਨੇ ਕਿਸ ਮੰਤਵ ਨਾਲ ਇਸ ਪੱਧਰ ਦੇ ਘਿਨੌਣੇ ਅਪਰਾਧੀ ਨੂੰ ਸ਼ਰਣ ਦਿੱਤੀ : ਡਾ.ਚੀਮਾ


ਚੰਡੀਗੜ੍ਹ, 26 ਮਾਰਚ (ਪੋਸਟ ਬਿਊਰੋ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਸ ਫੌਜਦਾਰੀ ਸਾਜ਼ਿਸ਼ ਦੀ ਨਿਆਂਇਕ ਹਿਰਾਸਤ ਦੀ ਮੰਗ ਕੀਤੀ ਜਿਸ ਤਹਿਤ ਸਿਆਸੀ ਸਾਜ਼ਿਸ਼ ਅਧੀਨ ਅੰਡਰ ਵਰਲਡ ਦੇ ਡਾਨ ਮੁਖ਼ਤਾਰ ਅੰਸਾਰੀ ਨੁੰ ਰੋਪੜ ਜੇਲ੍ਹ ਵਿਚ ‘ਸਰਕਾਰੀ ਮਹਿਮਾਨ’ ਵਜੋਂ ਦੋ ਸਾਲਾਂ ਤੋਂ ਰੱਖਿਆ ਗਿਆ ।
ਸੁਪਰੀਮ ਕੋਰਟ ਵੱਲੋਂ ਸੁਣਾਏ ਫੈਸਲੇ, ਜਿਸ ਵਿਚ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਅੰਸਾਰੀ ਨੂੰ ਉੱਤਰ ਪ੍ਰਦੇਸ਼ ਵਿਚ ਤਬਦੀਲ ਕੀਤਾ ਜਾਵੇ ਤਾਂ ਜੋ ਉਹ ਉਥੇ ਆਪਣੇ ਗੁਨਾਹਾਂ ਦਾ ਜਵਾਬ ਦੇਵੇ, ਦਾ ਸਵਾਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਫੈਸਲੇ ਨਾਲ ਦੇਸ਼ ਭਰ ਵਿਚ ਪੰਜਾਬ ਦੀ ਬਦਨਾਮੀ ਹੋਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪ੍ਰਭਾਵ ਗਿਆ ਹੈ ਕਿ ਕਾਂਗਰਸ ਪਾਰਟੀ ਅਪਰਾਧੀਆਂ ਨੁੰ ਬਚਾਉਣ ਲਈ ਕਿਸੇ ਵੀ ਪੱਧਰ ਤੱਕ ਡਿੱਗ ਸਕਦੀ ਹੈ। ਉਹਨਾਂ ਕਿਹਾ ਕਿ ਇਹ ਫੈਸਲਾ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਉਂਦਾ ਹੈ ਜਿਸਨੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰ ਕੇ ਅੰਸਾਰੀ ਨੁੰ ਦੋ ਸਾਲਾਂ ਤੋਂ ਉੱਤਰ ਪ੍ਰਦੇਸ਼ ਭੇਜਣ ਤੋਂ ਰੋਕੀਂ ਰੱਖਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੁੰ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਇਕ ਖੰੁਖਾਰ ਅਪਰਾਧੀ ਨੁੰ ਆਪਣੀਆਂ ਜੇਲ੍ਹਾਂ ਵਿਚ ਰੱਖਣ ਪਿੱਛੇ ਇਸਦਾ ਮਕਸਦ ਕੀ ਹੈ ਤੇ ਇਸਨੇ ਚੋਟੀ ਦੇ ਵਕੀਲ ਕਰ ਕੇ ਅੰਸਾਰੀ ਨੁੰ ਉੱਤਰ ਪ੍ਰਦੇਸ਼ ਭੇਜਣ ਦਾ ਵਿਰੋਧ ਕਰਨ ਲਈ ਵੱਡੀ ਰਕਮ ਕਿਉਂ ਖਰਚ ਕੀਤੀ ਹੈ।
ਡਾ. ਚੀਮਾ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਪੜਤਾਲ ਵਿਚ ਕੇਸ ਦੇ ਸਾਰੇ ਪੱਖਾਂ ਨੁੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਜਿਹਨਾਂ ਵਿਚ ਅੰਸਾਰੀ ਦੀ ਗ੍ਰਿਫਤਾਰੀ ਤੇ 7 ਜਨਵਰੀ 2019 ਨੁੰ ‘ਇਕ ਅੰਸਾਰੀ’ ਵੱਲੋਂ ਇਕ ਪ੍ਰਾਪਰਟੀ ਡੀਲਰ ਨੂੰ ਧਮਕੀ ਦਿੱਤੇ ਜਾਣ ਤੋਂ ਬਾਅਦ ਉਸਨੁੰ ਪੰਜਾਬ ਲਿਆਉਣ ਦਾ ਮਾਮਲਾ ਵੀ ਸ਼ਾਮਲ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ਼ਿਕਾਇਤ ਦਾ ਸਰੂਪ ਸ਼ੱਕੀ ਹੋਣ ਦੇ ਬਾਵਜੂਦ ਵੀ ਮੁਹਾਲੀ ਪੁਲਿਸ ਨੇ ਬਿਜਲੀ ਦੀ ਤੇਜ਼ ਰਫਤਾਰ ਨਾਲ ਕੇਸ ਦਰਜ ਕੀਤਾ ਤੇ ਅਗਲੇ ਹੀ ਦਿਨ 12 ਜਨਵਰੀ ਨੂੰ ਗੈਂਗਸਟਰ ਲਈ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਲਏ ਤੇ ਉਸਨੁੰ 22 ਜਨਵਰੀ ਨੁੰ ਅਦਾਲਤ ਵਿਚ ਪੇਸ਼ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਮਗਰੋਂ ਮੁਹਾਲੀ ਪੁਲਿਸ ਨੇ ਪੁੱਠਾ ਗੇਅਰ ਪਾ ਲਿਆ ਤੇ ਅਗਲੇ 60 ਦਿਨਾਂ ਵਿਚ ਚਲਾਨ ਹੀ ਪੇਸ਼ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਅੰਸਾਰੀ ਨੇ ਜ਼ਮਾਨਤ ਵਾਸਤੇ ਅਪਲਾਈ ਨਹੀਂ ਕੀਤਾ ਤੇ ਸੂਬਾ ਸਰਕਾਰ ਨੂੰ ਨਾ ਸਿਰਫ ਉਸਨੁੰ ਜੇਲ੍ਹ ਵਿਚ ਰੱਖ ਕੇ ਬੁਲਕਿ ਇਕ ਤੋਂ ਬਾਅਦ ਇਕ ਬਹਾਨਾ ਘੜ ਕੇ ਉਸਨੁੰ ਉੱਤਰ ਪ੍ਰਦੇਸ਼ ਤਬਦੀਲ ਕਰਨ ਤੋਂ ਰੋਕਣ ਵਿਚ ਹੀ ਸੰਤੁਸ਼ਟੀ ਪ੍ਰਗਟ ਕੀਤੀ।
ਡਾ. ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਰਵੱਈਏ ਨੇ ਗਲਤ ਉਦਾਹਰਣ ਪੇਸ਼ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਸੁਬਾ ਸਰਕਾਰਾਂ ਹੀ ਇਕ ਦੂਜੇ ਨਾਲ ਸਹਿਯੋਗ ਕਰਨ ਲਈ ਤਿਆਰ ਨਹੀਂ ਹਨ ਤਾਂ ਫਿਰ ਅਸੀਂ ਇਕ ਦੂਜੇ ਮੁਲਕਾਂ ਤੋਂ ਅਪਰਾਧੀਆਂ ਨੂੰ ਇਕ ਦੂਜੇ ਹਵਾਲੇ ਕਰਨ ਦੀ ਆਸ ਕਿਵੇਂ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਸਿਰਫ ਅਪਰਾਧੀਆਂ ਦੇ ਹੌਂਸਲੇ ਹੀ ਬੁਲੰਦ ਹੋਣਗੇ ਤੇ ਸੂਬੇ ਵਿਚ ਅਪਰਾਧ ਵਧੇਗਾ। ਉਹਨਾਂ ਕਿਹਾਕਿ ਅਜਿਹੀਆਂ ਕਾਰਵਾਈਆਂ ਕਾਰਨ ਹੀ ਪੰਜਾਬ ਅਪਰਾਧੀਆਂ ਦਾ ਗੜ੍ਹ ਬਣ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਅਪਰਾਧੀ ਅਪਰਾਧ ਕਰਨ ਤੋਂਬਾਅਦ ਪੰਜਾਬ ਤੋਂ ਯੂ ਪੀ ਭੱਜਦੇ ਸਨ ਪਰ ਹੁਣ ਉਲਟਾ ਦੌਰ ਚੱਲ ਪਿਆ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਯੂਨੀਵਰਸਿਟੀ ਦੇ ਹਲਫ਼ਨਾਮੇ ਦੇ ਫੈਸਲੇ ਨੂੰ ਹਰਜੋਤ ਬੈਂਸ ਨੇ ਤਾਨਾਸ਼ਾਹੀ ਅਤੇ ਮਨਮਾਨੀ ਦੱਸਿਆ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੋਰੀ `ਚ ਪਾ ਕੇ ਡਿਵਾਈਡਰ `ਤੇ ਸੁੱਟੀ ਲੜਕੀ ਦੀ ਲਾਸ਼ ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂ ਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆ ਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ ਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸ ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ