Welcome to Canadian Punjabi Post
Follow us on

22

April 2021
ਅੰਤਰਰਾਸ਼ਟਰੀ

ਸ਼ਾਹੀ ਪਰਿਵਾਰ ਤੋ ਨਿੱਖੜਿਆ ਪ੍ਰਿੰਸ ਹੈਰੀ ਨੌਕਰੀ ਕਰਨ ਲੱਗਾ

March 26, 2021 08:27 AM

* ਬੈਟਰਅੱਪ ਦੇ ਚੀਫ ਇੰਪੈਕਟ ਅਫਸਰ ਦਾ ਅਹੁਦਾ ਸੰਭਾਲੇਗਾ

ਸਾਨ ਫ੍ਰਾਂਸਿਸਕੋ, 25 ਮਾਰਚ, (ਪੋਸਟ ਬਿਊਰੋ)- ਬ੍ਰਿਟੇਨ ਦੇ ਸ਼ਾਹੀ ਪਰਿਵਾਰ ਨੂੰ ਛੱਡ ਕੇ ਸਧਾਰਨ ਜਿ਼ੰਦਗੀ ਗੁਜ਼ਾਰ ਰਹੇ ਡਿਊਕ ਆਫ ਸਸੈਕਸ ਪ੍ਰਿੰਸ ਹੈਰੀ ਨੇ ਨੌਕਰੀ ਕਰਨ ਦਾ ਫ਼ੈਸਲਾ ਲਿਆ ਹੈ। ਉਹ ਮੰਗਲਵਾਰ ਨੂੰ ਸਾਨ ਫ੍ਰਾਂਸਿਸਕੋ ਦੇ ਇਕ ਸਟਾਰਟ ਅੱਪ ਬੈਟਰਅੱਪ ਨਾਲ ਚੀਫ ਇੰਪੈਕਟ ਅਫਸਰ (ਸੀ ਆਈ ਓ) ਵਜੋਂ ਜੁੜ ਗਏ ਹਨ। ਉਨ੍ਹਾਂ ਦੀ ਇਸ ਨੌਕਰੀ ਤੋਂ ਸੈਲਰੀ ਨਹੀਂ ਦੱਸੀ ਗਈ। ਇਹ ਕੰਪਨੀ ਕਾਮਿਆਂ ਦੀ ਮੈਂਟਲ ਹੈੱਲਥ ਦੇ ਬਾਰੇ ਕੰਮ ਕਰਦੀ ਹੈ।
ਪਤਾ ਲੱਗਾ ਹੈ ਕਿ ਪ੍ਰਿੰਸ ਹੈਰੀ ਇਸ ਕੰਪਨੀ ਦੇ ਮਾਨਸਿਕ ਸਿਹਤ ਪ੍ਰਾਜੈਕਟ ਦੀ ਨਿਗਰਾਨੀ ਕਰਨਗੇ ਅਤੇ ਇਸ ਦੀ ਪੂਰੀ ਜਿ਼ਮੇਵਾਰੀ ਉਨ੍ਹਾ ਦੀ ਹੋਵੇਗੀ। ਇਸ ਦੇ ਨਾਲ ਹੈਰੀ ਇਕ ਹੋਰ ਸਮਾਜਿਕ ਭੂਮਿਕਾ ਵਜੋਂ ਉਹ ਰੂਪਰਟ ਮਰਡੋਕ ਦੀ ਨੂੰਹ ਕੈਥਰੀਨ ਦੇ ਐਸਪਿਨ ਇੰਸਟੀਚਿਊਟ ਵਿਚ ਕਮਿਸ਼ਨਰ ਵਜੋਂ ਗਲਤ ਸੂਚਨਾ ਦਾ ਪਸਾਰਾ ਰੋਕਣ ਦਾ ਕੰਮ ਕਰਨਗੇ। ਇਹ ਉਨ੍ਹਾਂ ਦੀ ਆਨਰੇਰੀ ਸਰਵਿਸ ਹੋਵੇਗੀ, ਜਿਸ ਨੂੰ ਲੋਕਾਂ ਵੱਲੋਂ ਸਲਾਹਿਆ ਗਿਆ ਹੈ।
ਇਸ ਦੌਰਾਨ ਹੈਰੀ ਨੇ ਸੀ ਈ ਓ ਨਿਯੁਕਤ ਕੀਤੇ ਜਾਣਪਿੱਛੋਂ ਕਿਹਾ ਕਿ ਮੈਂ ਕੰਪਨੀ ਦੇ ਮਾਨਸਿਕ ਸਿਹਤ ਪ੍ਰਾਜੈਕਟ ਦਾ ਹਿੱਸਾ ਬਣ ਕੇ ਕੰਮ ਕਰਾਂਗਾ।ਪ੍ਰਿੰਸ ਹੈਰੀ ਨੂੰ ਕੰਪਨੀ ਦੇ ਸੀ ਈ ਓ ਐਲੇਕਸੀ ਰੌਬਿਚਾਕਸ ਕੰਪਨੀ ਦੇ ਲਈ ਇਕਦਮ ਸਹੀ ਦੱਸਦੇ ਹੋਏਕਿਹਾ ਕਿ ਹੈਰੀ ਦਾ ਉਤਸ਼ਾਹਿਤ ਕਰਨ ਤੇ ਕੰਮ ਨਾਲ ਅਸਰ ਛੱਡਣ ਦਾ ਤਰੀਕਾ ਵਧੀਆ ਹੈ। ਹੈਰੀ ਦੀ ਨੌਕਰੀ ਵਾਲੀ ਬੈਟਰਅੱਪ ਕੰਪਨੀ ਮਾਰਸ ਤੇ ਲਿੰਕਡਿਨ ਆਦਿ ਕੰਪਨੀਆਂ ਦੇ ਮੁਲਾਜ਼ਮਾਂ ਦੀ ਮਾਨਸਿਕ ਸਿਹਤ ਅਤੇ ਕੋਚਿੰਗ ਦੇ ਖੇਤਰ ਵਿਚ ਕੰਮ ਕਰਦੀ ਹੈ। ਬੈਟਰਅੱਪ 12,556 ਕਰੋੜ ਦੀ ਨੈੱਟਵਰਥ ਵਾਲੀ ਹੈਲਥ ਟੈਕ ਕੰਪਨੀ ਹੈ।
ਬ੍ਰਿਟੇਨ ਦੇ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਪਿੱਛੋਂ ਸਾਬਕਾ ਐਕਟਰੈੱਸ ਮੇਗਨ ਮਰਕੇਲ ਅਤੇ ਪ੍ਰਿੰਸ ਹੈਰੀ ਅੱਜਕੱਲ੍ਹ ਕੈਲੀਫੋਰਨੀਆ ਵਿਚ ਰਹਿ ਰਹੇ ਸਨ। ਉਹ ਕਮਾਈ ਦੇ ਖੇਤਰ ਵਿਚਲਗਾਤਾਰਸਰਗਰਮ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਨੈੱਟਫਲਿਕਸ ਨਾਲ ਕੰਟੈਂਟ ਤਿਆਰ ਕਰਨ ਅਤੇ ਸਪਾਟੀਫਾਈ ਲਈ ਪਾਡਕਾਸਟ ਬਣਾਉਣ ਦੇ ਸਮਝੌਤੇ ਉੱਤੇ ਦਸਖ਼ਤ ਕੀਤੇ ਹਨ। ਬੈਟਰਅੱਪ ਕੰਪਨੀ ਨਾਲ ਆਪਣੀ ਨਵੀਂ ਸਾਂਝ ਦੀ ਜਾਣਕਾਰੀ ਹੈਰੀ ਨੇ ਬਲਾਗ ਪੋਸਟ ਵਿਚ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬੈਟਰਅੱਪ ਟੀਮ ਨਾਲ ਇਸ ਲਈ ਜੁੜ ਰਹੇ ਹਨ ਕਿ ਉਹ ਕੰਪਨੀ ਦੇ ਮਾਨਸਿਕ ਸਿਹਤ ਮਿਸ਼ਨ ਉੱਤੇ ਭਰੋਸਾ ਕਰਦੇ ਹਨ। ਬੈਟਰਅੱਪ ਦੀ ਸ਼ੁਰੂਆਤ ਸਾਲ 2013 ਵਿਚ ਹੋਈ ਸੀ ਅਤੇ ਅੱਜਕੱਲ੍ਹ ਇਸ ਵਿਚ ਕਰਮਚਾਰੀਆਂ ਦੀ ਗਿਣਤੀ ਵਧ ਕੇ 270 ਹੋ ਗਈ ਹੈ ਅਤੇ ਕਰੀਬ 2000 ਕੋਚ ਦਾ ਇਕ ਨੈੱਟਵਰਕ ਕੰਪਨੀ ਵਿਚ ਸ਼ਾਮਲ ਹੈ। ਕੰਪਨੀ ਦੇ ਕਲਾਈਂਟਸ ਵਿਚ ਨਾਸਾ, ਸ਼ੇਵਰਾਨ, ਮਾਰਕ, ਸਨੈਪ ਅਤੇ ਵਾਰਨਰ ਮੀਡੀਆ ਆਦਿ ਕੰਪਨੀਆਂ ਸ਼ਾਮਲ ਹਨ।
ਪਿਛਲੇਰੇ ਹਫਤੇ ਹੈਰੀ ਨੇ ਓਪਰਾ ਵਿਨਫ੍ਰੇ ਨੂੰ ਦੱਸਿਆ ਸੀ ਕਿ ਉਹ ਸ਼ਾਹੀ ਜਿ਼ੰਦਗੀ ਦੇ ਦੌਰਾਨ ਇਕ ਕੈਦੀ ਵਾਂਗ ਮਹਿਸੂਸ ਕਰਦੇ ਸਨ। ਪਿਛਲੇ ਸਾਲ ਮਾਇਕ ਤੌਰ ਉੱਤੇ ਵੱਖ ਕੀਤੇ ਜਾਣ ਅਤੇ ਆਪਣੀ ਸੁਰੱਖਿਆ ਗੁਆਉਣ ਪਿੱਛੋਂ ਉਨ੍ਹਾਂ ਨੂੰ ਵੱਡਾ ਝਟਕਾ ਲੱਗਾ ਸੀ। ਹੈਰੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦੇ ਪਰਵਾਰ ਨੇ ਮੇਗਨ ਦਾ ਸਾਥ ਨਹੀਂ ਦਿੱਤਾ। ਦੋ ਨਸਲਾਂ ਨਾਲ ਸੰਬੰਧ ਰੱਖਣ ਵਾਲੀ ਮੇਗਨ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਗਰਭਵਤੀ ਹੋਈ ਤਾਂ ਇਸ ਗੱਲ ਦੀ ਕਾਫੀ ਚਿੰਤਾ ਜ਼ਾਹਰ ਕੀਤੀ ਗਈ ਸੀ ਕਿ ਉਨ੍ਹਾਂ ਦੇ ਬੇਟੇ ਦਾ ਰੰਗ ਕਿੱਦਾਂ ਦਾ ਹੋਵੇਗਾ। ਮੇਗਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਉਸ ਵਕਤ ਖੁਦਕੁਸ਼ੀ ਕਰਨ ਦੇ ਖਿਆਲ ਆਉਣ ਲੱਗ ਪਏ ਸਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੈਨੇਡਾ ਨੂੰ ਸਰਪਲੱਸ ਵੈਕਸੀਨ ਭੇਜੇਗਾ ਅਮਰੀਕਾ
ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ
ਬੇਰੋਜ਼ਗਾਰਾਂ ਦੇ ਦੌਰ ਵਿੱਚ ਇੱਕ ਕੰਪਨੀ ਨੇ ਕੁੱਤਿਆਂ ਦੇ ਲਈ ਲੱਖਾਂ ਦੀ ਤਨਖਾਹ ਵਾਲੀ ਵੈਂਕੇਸੀ ਕੱਢੀ
ਪਾਕਿ ਤੋਂ 19 ਸਾਲੀਂ ਛੁੱਟ ਕੇ ਆਏ ਜੰਮੂ-ਕਸ਼ਮੀਰ ਦੇ ਧਰਮ ਸਿੰਘ ਨੇ ਸੱਚਾਈ ਬਿਆਨ ਕੀਤੀ
ਬ੍ਰਿਟੇਨ ਵਿੱਚ ਸੋਗ ਸਮਾਪਤ ਹੋਣ ਪਿੱਛੋਂ ਮਹਾਰਾਣੀ ਦੇ ਸਾਸ਼ਨ ਕਾਲ ਦੇ 70 ਸਾਲਾ ਜਸ਼ਨ ਸ਼ੁਰੂ
ਅਮਰੀਕਾ ਨੇ ਕਿਹਾ: ਅਸੀਂ ਭਾਰਤ ਦੀਆਂ ਜ਼ਰੂਰਤਾਂ ਸਮਝਦੇ ਹਾਂ
ਕੋਰੋਨਾ ਦੇ ਦੌਰਾਨ ਹਰਿਆਲੀ ਨਾਲ ਨਜ਼ਦੀਕੀ ਫਾਇਦੇਮੰਦ ਰਹੇਗੀ
ਫਲੌਇਡ ਮਾਮਲੇ ਵਿੱਚ ਸਾਬਕਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ
ਪਾਕਿ ਸਰਕਾਰ ਫਰਾਂਸੀਸੀ ਰਾਜਦੂਤ ਨੂੰ ਕੱਢਣ ਲਈ ਪਾਰਲੀਮੈਂਟ ਵਿੱਚ ਮਤਾ ਪਾਸ ਕਰੇਗੀ
ਯੂਰਪੀਅਨ ਸਾਕਰ ਵਿੱਚ ਫੁੱਟ: 12 ਫੁੱਟਬਾਲ ਕਲੱਬਾਂ ਵੱਲੋਂ ਆਪਣੀ ਵੱਖਰੀ ਲੀਗ ਬਣਾਉਣ ਦਾ ਐਲਾਨ