Welcome to Canadian Punjabi Post
Follow us on

18

April 2021
ਟੋਰਾਂਟੋ/ਜੀਟੀਏ

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਬਾਰੇ ਜ਼ੂਮ-ਮੀਟਿੰਗ ਵਿਚ ਲੁਧਿਆਣੇ ਤੋਂ ਪ੍ਰੋ. ਜਗਮੋਹਨ ਸਿੰਘ ਅਤੇ ਲਾਹੌਰ ਤੋਂ ਸਈਦਾ ਦੀਪ ਨੇ ਕੀਤੀ ਸ਼ਮੂਲੀਅਤ

March 26, 2021 06:40 AM

ਬਰੈਂਪਟਨ, (ਡਾ. ਝੰਡ) - ਬਰੈਂਪਟਨ ਵਿਚ ਸਰਗ਼ਰਮ 'ਫ਼ਾਰਮਰਜ਼ ਸਪੋਰਟ ਗਰੁੱਪ' ਵੱਲੋਂ ਲੰਘੇ ਸ਼ਨੀਵਾਰ 20 ਮਾਰਚ ਨੂੰ ‘23 ਮਾਰਚ ਦੇ ਸ਼ਹੀਦਾਂ’ -ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ- ਨੂੰ ਸਮੱਰਪਿਤ ਜ਼ੂਮ-ਮੀਟਿੰਗ ਵਿਚ ਪ੍ਰਸਿੱਧ ਪੰਜਾਬੀ ਵਿਦਵਾਨ, ਬੁੱਧੀਜੀਵੀ ਤੇ ਮਨੁੱਖੀ ਅਧਿਕਾਰਾਂ ਲਈ ਸਰਗ਼ਰਮ ਨੇਤਾ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਅਤੇ ਲਾਹੌਰ ਤੋਂ ਮੋਹਤਰਿਮਾ ਸਈਦਾ ਦੀਪ ਮੁੱਖ-ਬੁਲਾਰਿਆਂ ਵਜੋਂ ਰੂ-ਬ-ਰੂ ਹੇਏ। ਜਿੱਥੇ ਪ੍ਰੋ. ਜਗਮੋਹਨ ਸਿੰਘ ਵੱਲੋਂੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੀ ਅਜੋਕੇ ਸਮੇਂ ਵਿਚ ਪ੍ਰਸੰਗਕਿਤਾ ਉੱਪਰ ਆਪਣੇ ਵਿਚਾਰ ਪੇਸ਼ ਕੀਤੇ ਗਏ, ਉੱਥੇ ਦੂਸਰੇ ਬੁਲਾਰੇ ਸਈਦਾ ਦੀਪ ਨੇ ਲਾਹੌਰ ਦੇ ‘ਸ਼ਾਦਮਨ ਚੌਕ’ ਜਿੱਥੇ ਪੁਰਾਣੀ ਜੇਲ੍ਹ ਵਿਚ ਇਨ੍ਹਾਂ ਤਿੰਨਾਂ ਸ਼ਹੀਦਾਂ ਨੂੰ ਫ਼ਾਂਸੀ ਦਿੱਤੀ ਗਈ ਸੀ, ਦੇ ਇਸ ਹਿੱਸੇ ਦਾ ਨਾਂ ‘ਸ਼ਹੀਦ ਭਗਤ ਸਿੰਘ ਚੌਂਕ’ ਰੱਖਣ ਲਈ ਕੀਤੀ ਗਈ ਜੱਦੋਜਹਿਦ (ਜੋ ਹੁਣ ਵੀ ਜਾਰੀ ਹੈ), ਬਾਰੇ ਜਾਣਕਾਰੀ ਇਸ ਮੀਟਿੰਗ ਵਿਚ ਸ਼ਾਮਲ ਹੋਣ ਵਾਲਿਆਂ ਨਾਲ ਸਾਂਝੀ ਕੀਤੀ।
ਪ੍ਰੋਗਰਾਮ ਦੇ ਆਰੰਭ ਵਿਚ ਦੋਹਾਂ ਬੁਲਾਰਿਆਂ ਬਾਰੇ ਸੰਖੇਪ ਜਾਣਕਾਰੀ ਡਾ. ਕੰਵਲਜੀਤ ਕੌਰ ਵੱਲੋਂ ਦਿੱਤੀ ਗਈ। ਉਪਰੰਤ, ਹਰਿੰਦਰ ਹੁੰਦਲ ਵੱਲੋਂ ਮੁੁੱਖ-ਬੁਲਾਰੇ ਅਤੇ ਮੀਟਿੰਗ ਵਿਚ ਹਾਜ਼ਰ ਵਿਅੱਕਤੀਆਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਪ੍ਰੋ. ਜਗਮੋਹਨ ਸਿੰਘ ਨੇ ਆਪਣੀ ਗੱਲ ਸ਼ੁਰੂ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਸੰਕਲਪ ‘ਸੰਪੂਰਨ ਆਜ਼ਾਦੀ’ ਦਾ ਸੀ ਜੋ ਅਧੂਰਾ ਹੀ ਰਹਿ ਗਿਆ ਹੈ। ਉਹ ਸਮਾਜਵਾਦੀ ਸੋਚ ਤੇ ਸਵੈ-ਵਿਸ਼ਵਾਸ ਵਿਚ ਯਕੀਨ ਰੱਖਦੇ ਸਨ ਅਤੇ ਇਸ ਸੋਚ ਨੂੰ ਸਮੁੱਚੇ ਭਾਰਤ ਵਿਚ ਫੈ਼ਲਾਉਣਾ ਚਾਹੁੰਦੇ ਸਨ, ਅਤੇ ਇਸ ਦੇ ਲਈ ਉਨ੍ਹਾਂ ਪੂਰਾ ਤਾਣ ਲਾਇਆ। ਆਪਣੇ ਸੰਬੋਧਨ ਨੂੰ ਦਿੱਲੀ ਵਿਚ ਚੱਲ ਰਹੇ ਅਜੋਕੇ ਕਿਸਾਨੀ ਅੰਦੋਲਨ ਨਾਲ ਜੋੜਦਿਆਂ ਹੋਇਆਂ ਉਨ੍ਹਾਂ ਕਿਹਾ ਕਿ 1857 ਦੇ ਆਜ਼ਾਦੀ ਦੇ ਪਹਿਲੇ ਸੰਗਰਾਮ ਦੌਰਾਨ ਅੰਦੋਲਨਕਾਰੀ ਆਪਣੇ ਸੰਦੇਸ਼ ‘ਰੋਟੀ’ ਨੂੰ ਅੱਗੇ ਤੋਂ ਅੱਗੇ ਤੋਰਦਿਆਂ ਹੋਏ ਦਿੰਦੇ ਸਨ। ਅਜੋਕਾ ਕਿਸਾਨੀ ਸੰਘਰਸ਼ ਵੀ ਅਜੋਕੀ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਰੋਜ਼ੀ-ਰੋਟੀ ਅਤੇ ਉਨ੍ਹਾਂ ਦੀ ਭਵਿੱਖਮਈ ਹੋਂਦ ਦੀ ਖ਼ਾਤਰ ਹੀ ਆਰੰਭ ਹੋਇਆ ਹੈ। ਉਨ੍ਹਾਂ ਅਨੁਸਾਰ ਇਹ ਸ਼ਾਂਤਮਈ ਅੰਦੋਲਨ ਸੂਝਮਈ ਕਿਸਾਨ ਆਗੂਆਂ ਦੀ ਅਗਵਾਈ ਵਿਚ ਬਾਖ਼ੂਬੀ ਚੱਲ ਰਿਹਾ ਹੈ। ਉਨ੍ਹਾਂ ਸ. ਭਗਤ ਸਿੰਘ ਵੱਲੋਂ ਨਨਕਾਣਾ ਸਾਹਿਬ ਦੇ 21 ਫ਼ਰਵਰੀ 1921 ਦੇ ਸ਼ਹੀਦੀ ਸਾਕੇ ਤੋਂ ਬਾਅਦ ਰੋਸ ਵਜੋਂ ਆਮ ਲੋਕਾਂ (ਜੋ ਬਾਅਦ ਵਿਚ ‘ਅਕਾਲੀ’ ਅਖਵਾਏ) ਵਾਂਗ ਖ਼ੁਦ ਵੀ ਕਾਲ਼ੀ ਪੱਗੜੀ ਬੰਨ੍ਹਣ ਦਾ ਜਿ਼ਕਰ ਕੀਤਾ। ਇਸ ਦੇ ਨਾਲ਼ ਹੀ ਉਨ੍ਹਾਂ ਸਿੱਖਾਂ ਦੇ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੀ ਦਿੱਲੀ ਵਿਚ ਹੋਈ ਸ਼ਹੀਦੀ ਤੋਂ ਪਹਿਲਾਂ ਉਨ੍ਹਾਂ ਵੱਲੋਂ ਉਚਾਰੇ ਗਏ ਦੋ ਸਲੋਕਾਂ ਦਾ ਵੀ ਬਾਖ਼ੂਬੀ ਬਿਆਨ ਕੀਤਾ ਜਿਨ੍ਹਾਂ ਵਿਚ ਗੁਰੂ ਸਾਹਿਬ ਪਹਿਲੇ ਸਲੋਕ ਵਿਚਲੇ “ਬਲ ਛੁਟਕਿਓ ਬੰਧਨ ਪਰੈ ਕਛੂ ਨਾ ਹੋਤਿ ਉਪਾਏ” ਦੇ ਜੁਆਬ ਵਿਚ ਦੂਸਰੇ ਸਲੋਕ ਵਿਚ ਮਨੁੱਖ ਦੀ ਚੜ੍ਹਦੀ ਕਲਾ ਦੇ ਪ੍ਰਤੀਕ “ਬਲ ਹੋਆ ਬੰਧਨ ਛੁਟੈ ਸਭ ਕਿਛ ਹੋਤਿ ਉਪਾਏ” ਦਾ ਉਚਾਰਨ ਕਰਦੇੇ ਹਨ।
ਮੀਟਿੰਗ ਦੇ ਦੂਸਰੇ ਭਾਗ ਦੇ ਬੁਲਾਰੇ ਮੋਗਤਰਿਮਾ ਸਈਦੀ ਦੀਪ ਦੇ ਸਨਮਾਨ ਵਿਚ ਸ਼ਮਸ਼ਾਦ ਸ਼ਮਸ ਵੱਲੋਂ ਕਹੇ ਗਏ ਸੁਆਗ਼ਤੀ ਸ਼ਬਦਾਂ ਤੋਂ ਬਾਅਦ ਉਨ੍ਹਾਂ ਵੱਲੋਂ ਛੇੜੇ ਗਏ ਮੁੱਦੇ ਲਾਹੌਰ ਵਿਚ ਸ਼ਾਮਦਨ ਚੌਂਕ ਦਾ ਨਾਂ ਬਦਲ ਕੇ ‘ਸ਼ਹੀਦ ਭਗਤ ਸਿੰਘ ਚੌਂਕ’ ਰੱਖਣ ਦੀ ਜੱਦੋਜਹਿਦ ਦੇ ਮੁੱਦੇ ਨੂੰ ਹਾਜ਼ਰੀਨ ਨੇ ਬੜੀ ਉਤਸੁਕਤਾ ਨਾਲ ਸੁਣਿਆਂ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਉਹ 2003 ਤੋਂ ਇਸ ਦੇ ਲਈ ਆਪਣੇ ਹਮਖਿ਼ਆਲ ਵਿਅੱਕਤੀਆਂ ਦੇ ਸਹਿਯੋਗ ਨਾਲ ਇਸ ਦੇ ਲਈ ਸਿਰਤੋੜ ਕੋਸਿ਼ਸ਼ਾਂ ਕਰ ਰਹੇ ਹਨ ਪਰ ਕੁਝ ਕੱਟੜਪੰਥੀ ਮੁੱਲਾਂ ਤੇ ਮੌਲਾਣਿਆਂ ਵੱਲੋਂ ਅਦਾਲਤ ਵਿਚ ਕੀਤੇ ਗਏ ਕੇਸ ਕਾਰਨ ਇਹ ਮਾਮਲਾ ਅੱਗੇ ਹੀ ਅੱਗੇ ਲਟਕਦਾ ਜਾ ਰਿਹਾ ਹੈ। ਉਨ੍ਹਾਂ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ-ਦਿਵਸ ‘ਤੇ ਪ੍ਰੋ. ਜਗਮੋਹਨ ਸਿੰਘ ਅਤੇ ਹੋਰ ਸਾਥੀਆਂ ਨੂੰ ਲਾਹੌਰ ਆਉਣ ਅਤੇ ਉੱਥੇ ਭਗਤ ਸਿੰਘ ਦਾ ਜਨਮ-ਦਿਨ ਸਾਂਝੇ ਤੌਰ ‘ਤੇ ਮਨਾਉਣ ਅਤੇ ਉੱਥੇ ਇਸ ਮੌਕੇ ਇਹ ਮੰਗ ਹੋਰ ਵੀ ਜ਼ੋਰਦਾਰ ਢੰਗ ਨਾਲ ਉਠਾਉਣ ਦਾ ਸੱਦਾ ਦਿੱਤਾ। ਇਸ ਸਬੰਧੀ ਕੀਤੇ ਗਏ ਇਕ ਸੁਆਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਪਹਿਲੀਆਂ ਹਕੂਮਤਾਂ ਵਾਂਗ ਅਜੋਕੀ ਹਕੂਮਤ ਵੀ ਇਸ ਸਬੰਧੀ ਸੁਹਿਰਦ ਨਹੀਂ ਲੱਗਦੀ ਅਤੇ ਲੱਗਭੱਗ ਸਾਰੀਆਂ ਪਾਰਟੀਆਂ ਹੀ ਕੱਟੜਪੰਥੀਆਂ ਦੇ ਪ੍ਰਭਾਵ ਹੇਠ ਹਨ।
ਇਸ ਜ਼ੂਮ-ਮੀਟਿੰਗ ਦਾ ਸੰਚਾਲਨ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਕੀਤਾ ਗਿਆ। ਡਾ. ਹਰਦੀਪ ਸਿੰਘ ਅਟਵਾਲ ਵੱਲੋਂ ਮਹਿਮਾਨ ਬੁਲਾਰਿਆਂ ਅਤੇ ਮੀਟਿੰਗ ਵਿਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਲੁਧਿਆਣੇ ਵਿਚ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ-ਘਰ ਨੂੰ ਸ਼ਹੀਦੀ ਯਾਦਗਾਰ ਬਨਾਉਣ ਲਈ ਕੀਤੇ ਗਏ ਯਤਨਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਵਿਚਾਰ ਦੋਹਾਂ ਬੁਲਾਰਿਆਂ ਨਾਲ ਸੰਵਾਦ ਰਚਾਉਣ ਵਾਲਿਆਂ ਵਿਚ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰ ਅੰਮ੍ਰਿਤ ਢਿੱਲੋਂ, ਡਾ. ਹਰਦੀਪ ਸਿੰਘ ਅਟਵਾਲ, ਮਲਕੀਅਤ ਸਿੰਘ, ਹਰਪਰਮਿੰਦਰਜੀਤ ਗ਼ਦਰੀ, ਡਾ. ਸੁਖਦੇਵ ਸਿੰਘ ਝੰਡ, ਰਵਿੰਦਰ ਸਹਿਰਾਅ, ਹਰਿੰਦਰ ਹੁੰਦਲ, ਜਸਵੀਰ ਮੰਗੂਵਾਲ, ਪਰਮਿੰਦਰ ਸਵੈਚ ਤੇ ਕਈ ਹੋਰ ਸ਼ਾਮਲ ਸਨ। ‘ਪੰਜਾਬੀ ਦੁਨੀਆਂ’ ਟੀ.ਵੀ. ਵੱਲੋਂ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਕੀਤਾ ਗਿਆ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮੇਅਰ ਪੈਟ੍ਰਿਕ ਬ੍ਰਾਊਨ ਦੇ ਘਰ ਬੇਟੀ ਨੇ ਲਿਆ ਜਨਮ
ਤੇਜ਼ੀ ਨਾਲ ਵੱਧ ਰਹੇ ਕੋਵਿਡ-19 ਮਾਮਲਿਆਂ ਦਰਮਿਆਨ ਫੋਰਡ ਨੇ ਹੋਰਨਾਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਤੋਂ ਮੰਗੀ ਮਦਦ
ਫ਼ਾਰਮਰਜ਼ ਸੁਪੋਰਟ ਗਰੁੱਪ ਬਰੈਂਪਟਨ ਵੱਲੋਂ ਵਿਸਾਖੀ 17 ਤੇ 18 ਅਪ੍ਰੈਲ ਨੂੰ ਜ਼ੂਮ ਮਾਧਿਅਮ ਰਾਹੀਂ ਵਿਦਵਾਨਾਂ ਦੇ ਭਾਸ਼ਨਾਂ ਨਾਲ ਮਨਾਈ ਜਾਏਗੀ
ਮਿਸੀਸਾਗਾ ਦੇ ਪਾਰਕ ਵਿੱਚ ਮਿਲੀ ਇੱਕ ਵਿਅਕਤੀ ਦੀ ਲਾਸ਼
ਡਾਕਟਰਾਂ ਤੇ ਹੋਰਨਾਂ ਫਰੰਟਲਾਈਨ ਵਰਕਰਜ਼ ਲਈ ਫਰੀ ਐਮਰਜੰਸੀ ਚਾਈਲਡ ਕੇਅਰ ਮੁਹੱਈਆ ਕਰਾਵੇਗੀ ਫੋਰਡ ਸਰਕਾਰ
ਪ੍ਰੋਵਿੰਸ ਵਿੱਚ ਕਰਫਿਊ ਲਾਉਣ ਦੀ ਤਿਆਰੀ ਕਰ ਰਹੀ ਹੈ ਫੋਰਡ ਸਰਕਾਰ !
ਕੈਨੇਡਾ ਫੈੱਡਰਲ ਸਰਕਾਰ ਨੇ ਕੈਨੇਡੀਅਨ ਏਅਰ ਲਾਈਨ ਇੰਡਸਟਰੀ ਅਤੇ ਨੌਕਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਏਅਰ ਕੈਨੇਡਾ ਲਈ ਕੀਤਾ ਵਿੱਤੀ ਸਹਾਇਤਾ ਅਤੇ ਸਮਝੌਤੇ ਦਾ ਐਲਾਨ - ਸੋਨੀਆ ਸਿੱਧੂ, ਸੰਸਦ ਮੈਂਬਰ ਬਰੈਂਪਟਨ ਸਾਊਥ
ਵੈਕਸੀਨ ਦੀ ਵੰਡ ਦੇ ਮੁੱਦੇ ਨੂੰ ਸਿਆਸੀ ਰੰਗਤ ਦੇਣ ਤੋਂ ਬਾਜ ਆਉਣ ਵਿਰੋਧੀ ਧਿਰਾਂ : ਫੋਰਡ
ਨੌਰਥ ਯੌਰਕ ਵਿੱਚ ਚੱਲੀ ਗੋਲੀ , 17 ਸਾਲਾ ਲੜਕਾ ਜ਼ਖ਼ਮੀ
ਫੋਰਡ ਵੱਲੋਂ ਲੋਕਾਂ ਨੂੰ ਪ੍ਰੋਵਿੰਸ ਦੇ ਅੰਦਰ ਤੇ ਬਾਹਰ ਟਰੈਵਲ ਨਾ ਕਰਨ ਦੀ ਅਪੀਲ