Welcome to Canadian Punjabi Post
Follow us on

18

April 2021
ਪੰਜਾਬ

ਔਰਤ ਵੱਲੋਂ ਡੀ ਸੀ ਦਫਤਰ ਦੀ ਕਲਰਕ ਉੱਤੇ 40 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼

March 26, 2021 02:13 AM

ਜਲੰਧਰ, 25 ਮਾਰਚ (ਪੋਸਟ ਬਿਊਰੋ)- ਇਸ ਸ਼ਹਿਰ ਦੇ ਕਬੀਰ ਨਗਰ ਵਾਸੀ ਭਾਰਤੀ ਭਗਤ ਨੇ ਡੀ ਸੀ ਘਨਸ਼ਾਮ ਥੋਰੀ ਨੂੰ ਸ਼ਿਕਾਇਤ ਦੇ ਕੇ ਕਲਰਕ ਮੀਨੂੰ ਉੱਤੇ 40 ਹਜ਼ਾਰ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਹੈ।
ਭਾਰਤੀ ਨੇ ਕਿਹਾ ਕਿ ਉਹ ਡਾਕ ਵਿਭਾਗ ਵਿੱਚ ਮਾਲਟੀ ਟਾਸਕਿੰਗ ਸਟਾਫ ਦੀ ਨੌਕਰੀ ਕਰਦੀ ਹੈ ਅਤੇ ਇਸ ਸਮੇਂ ਜਲੰਧਰ ਦੇ ਸਿਟੀ ਹੈਡ ਆਫਿਸ ਵਿੱਚ ਤੈਨਾਤ ਹੈ। ਉਸ ਨੇ ਕਿਹਾ ਕਿ ਉਸ ਦੀ ਨੌਕਰੀ ਐਸ ਸੀ ਕੋਟੇ ਵਿੱਚੋਂ ਲੱਗੀ ਸੀ ਤੇ ਵਿਭਾਗੀ ਤੌਰ ਉੱਤੇ ਪ੍ਰਮੋਸ਼ਨ ਵੇਲੇ ਤਹਿਸੀਲਦਾਰ-1 ਤੋਂ ਐਸ ਸੀ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਮੰਗੀ ਸੀ। ਭਾਰਤੀ ਨੇ ਕਿਹਾ ਕਿ ਡਿਪਾਰਟਮੈਂਟ ਵੈਰੀਫਿਕੇਸ਼ਨ ਦੇ ਅਸਲੀ ਦਸਤਾਵੇਜ਼ ਐਸ ਸੀ ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਜਨਵਰੀ 2021 ਵਿੱਚ ਤਹਿਸੀਲਦਾਰ-1 ਦੇ ਦਫਤਰ ਨੂੰ ਵੈਰੀਫਿਕੇਸ਼ਨ ਲਈ ਭੇਜੇ ਪੇਪਰ ਅੱਜ ਤੱਕ ਵੈਰੀਫਾਈ ਨਹੀਂ ਕੀਤੇ ਗਏ। ਭਾਰਤੀ ਨੇ ਕਿਹਾ ਕਿ ਕੱਲ੍ਹ ਉਸਨੂੰ ਸਟਾਫ ਮੈਂਬਰ ਅਮਰਜੋਤ ਨੇ ਦੱਸਿਆ ਕਿ ਵੈਰੀਫਿਕੇਸ਼ਨ ਫਾਈਲ ਮੀਨੂੰ ਕੋਲ ਹੈ ਅਤੇ ਉਸ ਦਾ ਨੰਬਰ ਦੇ ਦਿੱਤਾ। ਇਸ ਉੱਤੇ ਉਸ ਦੇ ਮੋਬਾਈਲ ਉੱਤੇ ਕਾਲ ਕੀਤੀ ਤਾਂ ਉਸ ਨੇ ਕਿਹਾ ਕਿ ਤਹਿਸੀਲਦਾਰ ਨਾਲ ਇਸ ਬਾਰੇ ਗੱਲ ਕਰਨੀ ਪਵੇਗੀ, ਫਾਈਲ ਮਿਲ ਨਹੀਂ ਰਹੀ ਤੇ ਕੁਝ ਦੇਰ ਬਾਅਦ ਗੱਲ ਕਰਨ ਨੂੰ ਕਿਹਾ। ਭਾਰਤੀ ਨੇ ਕਿਹਾ ਕਿ ਉਸ ਨੇ ਜਦ ਪੰਜ ਮਿੰਟ ਬਾਅਦ ਦੋਬਾਰਾ ਫੋਨ ਕੀਤਾ ਤਾਂ ਉਕਤ ਮੈਡਮ ਨੇ ਕਿਹਾ ਕਿ ਜੇ ਤੁਸੀਂ ਕੇਸ ਪਾਸ ਕਰਵਾਉਣਾ ਚਾਹੁੰਦੇ ਹੋ ਤਾਂ 40 ਹਜ਼ਾਰ ਰੁਪਏ ਦੇਣੇ ਪੈਣਗੇ, ਨਹੀਂ ਤਾਂ ਰਿਪੋਰਟ ਕਰ ਦਿੱਤੀ ਜਾਏਗੀ ਕਿ ਰਿਕਾਰਡ ਨਹੀਂ ਮਿਲ ਰਿਹਾ, ਜਿਸ ਦੇ ਕਾਰਨ ਤੁਹਾਨੂੰ ਨੌਕਰੀ ਵਿੱਚ ਪ੍ਰੇਸ਼ਾਨੀ ਹੋਵੇਗੀ।ਉਨ੍ਹਾਂ ਦਸਿਆ ਕਿ ਸਾਰੀ ਗੱਲਬਾਤ ਦੀ ਰਿਕਾਰਡਿੰਗ ਮੌਜੂਦ ਹੈ ਅਤੇ ਜਾਂਚ ਏਜੰਸੀ ਜਾਂ ਅਧਿਕਾਰੀ ਉਕਤ ਰਿਕਾਰਡਿੰਗ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਪੇਸ਼ ਕੀਤੀ ਜਾ ਸਕਦੀ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਮੱਧ ਪ੍ਰਦੇਸ਼ ਤੋਂ ਚਲਾਏ ਜਾ ਰਹੇ ਗੈਂਗ ਦਾ ਪੰਜਾਬ ਪੁਲਸ ਵੱਲੋਂ ਪਰਦਾਫਾਸ਼
ਮੌੜ ਮੰਡੀ ਬੰਬ ਧਮਾਕਾ ਕੇਸ ਵਿੱਚ ਐਸ ਆਈ ਟੀ ਦੀ ਜਾਂਚ ਤੋਂ ਹਾਈ ਕੋਰਟ ਸੰਤੁਸ਼ਟ
ਕੋਟਕਪੂਰਾ ਕੇਸ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸੱਦੀ ਮੀਟਿੰਗ ਬੇਨਤੀਜਾ ਰਹੀ
ਜੇ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਤਫ਼ਤੀਸ਼ੀ ਰਿਪੋਰਟ ਸਰਕਾਰ ਨੇ ਜਨਤਕ ਨਾ ਕੀਤੀ ਤਾਂ ਕੈਪਟਨ ਦਾ ਹਸ਼ਰ ਬਾਦਲਾਂ ਤੋਂ ਵੀ ਮਾੜਾ ਹੋਵੇਗਾ : ਬੀਰ ਦਵਿੰਦਰ ਸਿੰਘ
ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ 'ਤੇ ਵਿੱਤ ਵਿਭਾਗ ਨੇ ਆੜ੍ਹਤੀਆਂ ਦੀ 151.45 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਕੀਤੀ
ਮੱਛੀ ਪਾਲਣ ਅਫਸਰ ਦੀਆਂ 27 ਅਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ
ਮੁੱਖ ਮੰਤਰੀ ਕੋਵਿਡ ਰਾਹਤ ਫੰਡ ਦੇ ਪੈਸਿਆਂ ਦਾ ਹਿਸਾਬ ਦੇਣ ਕੈਪਟਨ ਅਮਰਿੰਦਰ ਸਿੰਘ : ਭਗਵੰਤ ਮਾਨ
ਸੁਨੀਲ ਜਾਖੜ ਨੇ ਕਿਹਾ: ਕੋਟਕਪੂਰਾ ਅਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਨੂੰ ਅੰਜਾਮ ਤੱਕ ਪਹੁੰਚਾਏਗੀ ਕਾਂਗਰਸ ਸਰਕਾਰ
ਮੁੱਖ ਮੰਤਰੀ ਨੇ ਅਪ੍ਰੈਲ ਦੇ ਅੰਤ ਤੱਕ 45 ਸਾਲ ਤੋਂ ਵੱਧ ਉਮਰ ਦੀ ਆਬਾਦੀ ਨੂੰ ਟੀਕਾਕਰਨ ਹੇਠ ਲਿਆਉਣ ਲਈ ਰੋਜ਼ਾਨਾ 2 ਲੱਖ ਦਾ ਟੀਚਾ ਮਿੱਥਿਆ
ਸਿੰਗਲਾ ਦੇ ਨਿਰਦੇਸ਼ਾਂ ’ਤੇ ਸਿੱਖਿਆ ਵਿਭਾਗ ਦੀ ਦਾਖਲਾ ਮੁਹਿੰਮ ਦੇ ਨਾਲ ਨਾਲ ਆਨ ਲਾਈਨ ਸਿੱਖਿਆ ਨੇ ਵੀ ਤੇਜ਼ੀ ਫੜੀ