Welcome to Canadian Punjabi Post
Follow us on

18

April 2021
ਅੰਤਰਰਾਸ਼ਟਰੀ

ਭਾਰਤ ਦੀ ਦਵਾਈ ਕੰਪਨੀ ਨੂੰ ਅਮਰੀਕਾ ਵਿੱਚ ਪੰਜ ਕਰੋੜ ਡਾਲਰ ਦਾ ਜੁਰਮਾਨਾ

March 26, 2021 01:56 AM

ਵਾਸ਼ਿੰਗਟਨ, 25 ਮਾਰਚ (ਪੋਸਟ ਬਿਊਰੋ)- ਅਮਰੀਕੀ ਨਿਆਂ ਵਿਭਾਗ ਨੇ ਭਾਰਤੀ ਦਵਾਈ ਕੰਪਨੀ ਨੂੰ ਰਿਕਾਰਡ ਵਿੱਚ ਓਹਲਾ ਰੱਖਣ ਅਤੇ ਨਸ਼ਟ ਕਰਨ ਦਾ ਦੋਸ਼ੀ ਮੰਨਦਿਆਂ ਪੰਜ ਕਰੋੜ ਡਾਲਰ ਦਾ ਜੁਰਮਾਨਾ ਕੀਤਾ ਹੈ।
ਅਸਲ ਵਿੱਚ ਕਿਸੇ ਵੀ ਦਵਾਈ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ (ਐਫ ਡੀ ਏ) ਉਸ ਥਾਂ ਦਾ ਨਿਰੀਖਣ ਕਰਦਾ ਹੈ, ਜਿੱਥੇ ਇਸ ਨੂੰ ਬਣਾਇਆ ਜਾ ਰਿਹਾ ਹੈ। 2013 ਵਿੱਚ ਐਫ ਡੀ ਏ ਦੀ ਟੀਮ ਨੇ ਮੈਨੂਫੈਕਚਰਿੰਗ ਪਲਾਂਟ ਦਾ ਨਿਰੀਖਣ ਕੀਤਾ, ਪਰ ਇਸ ਦੌਰਾਨ ਕੰਪਨੀ ਨੇ ਨਾ ਸਿਰਫ ਜ਼ਰੂਰੀ ਰਿਕਾਰਡ ਲੁਕਾਏ ਬਲਕਿ ਉਨ੍ਹਾਂ ਨੂੰ ਨਸ਼ਟ ਵੀ ਕਰ ਦਿੱਤਾ, ਜਿਸ ਕਾਰਨ ਉਸ ਦੇ ਖਿਲਾਫ ਕਾਰਵਾਈ ਹੋਈ ਹੈ।
ਇਸ ਤੋਂ ਪਹਿਲਾਂ ਫ੍ਰੈਜੈਨੀਅਸ ਕਾਬੀ ਆਨਕੋਲਾਜੀ ਲਿਮਟਿਡ (ਐਫ ਕੇ ਓ ਐਲ) ਨੂੰ ਐਫ ਡੀ ਏ ਕਾਨੂੰਨਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਸੀ। ਜਾਂਚ ਦੌਰਾਨ ਕੰਪਨੀ ਜ਼ਰੂਰੀ ਦਸਤਾਵੇਜ਼ ਦੇਣ ਵਿਚ ਨਾਕਾਮ ਰਹੀ ਸੀ। ਐਫ ਕੇ ਓ ਐਲ ਦਾ ਪੱਛਮੀ ਬੰਗਾਲ ਦੇ ਕਲਿਆਣੀ ਵਿੱਚ ਮੈਨੂਫੈਕਚਰਿੰਗ ਪਲਾਂਟ ਹੈ। ਇੱਥੇ ਅਮਰੀਕਾ ਵਿੱਚ ਵੇਚਣ ਲਈ ਕੈਂਸਰ ਨਾਲ ਜੁੜੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ। ਕੰਪਨੀ ਨੇ ਆਪਣਾ ਅਪਰਾਧ ਮੰਨ ਲਿਆ ਹੈ। ਕੰਪਨੀ ਉੱਤੇ ਤਿੰਨ ਕਰੋੜ ਡਾਲਰ ਦਾ ਅਪਰਾਧਕ ਜੁਰਮਾਨਾ ਲਾਏ ਜਾਣ ਦੇ ਨਾਲ ਦੋ ਕਰੋੜ ਡਾਲਰ ਹੋਰ ਜੁਰਮਾਨਾ ਲਾਇਆ ਗਿਆ ਹੈ। ਜੱਜ ਨੇ ਕਿਹਾ ਕਿ ਦਵਾਈ ਨਿਰਮਾਣ ਨਾਲ ਜੁੜੇ ਰਿਕਾਰਡ ਨੂੰ ਲੁਕਾਉਣ ਤੇ ਨਸ਼ਟ ਕਰਨ ਨਾਲ ਐਫ ਕੇ ਓ ਐਲ ਨੇ ਨਾ ਸਿਰਫ ਐਫ ਡੀ ਏ ਦੇ ਨਿਯਮਾਂ ਦੀ ਉਲੰਘਣਾ ਕੀਤੀ, ਗੰਭੀਰ ਬਿਮਾਰ ਮਰੀਜ਼ਾਂ ਨੂੰ ਵੀ ਖਤਰੇ ਵਿੱਚ ਪਾਇਆ ਹੈ।
ਇਸ ਦੌਰਾਨ ਕੈਲੀਫੋਰਨੀਆ ਦੀ ਇੱਕ ਅਮਰੀਕੀ ਅਦਾਲਤ ਨੇ ਭਾਰਤੀ ਨਾਗਰਿਕ ਦੀਪਾਂਸ਼ੂ ਖੇਰ ਨੂੰ ਦੋ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਦੀਪਾਂਸ਼ੂ ਨੂੰ ਕੰਪਨੀ ਵੱਲੋਂ ਕੱਢੇ ਜਾਣ ਪਿੱਛੋਂ ਸਰਵਰ ਨੂੰ ਅਕਸੈਸ ਕਰ ਕੇ 1200 ਮਾਈਕਰੋਸਾਫਟ ਯੂਜ਼ਰ ਦਾ ਅਕਾਊਂਟ ਡਿਲੀਟ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਉਸ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਹ ਆਪਣੀ ਗ੍ਰਿਫਤਾਰੀ ਲਈ ਜਾਰੀ ਵਾਰੰਟ ਤੋਂ ਅਣਜਾਣ 11 ਜਨਵਰੀ 2021 ਨੂੰ ਭਾਰਤ ਤੋਂ ਅਮਰੀਕਾ ਪੁੱਜਾ ਸੀ। ਉਸ 'ਤੇ ਸਾਢੇ ਪੰਜ ਲੱਖ ਤੋਂ ਜ਼ਿਆਦਾ ਡਾਲਰ ਦਾ ਜੁਰਮਾਨਾ ਵੀ ਲਾਇਆ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤ ਵਿੱਚ ਮਿਲਿਆ ਕੋਰੋਨਾ ਦਾ ਖ਼ਤਰਨਾਕ ਰੂਪ ਬ੍ਰਿਟੇਨ ਵਿੱਚ ਵੀ ਜਾ ਪਹੁੰਚਿਆ
ਮਿਆਂਮਾਰ ਵਿੱਚ ਫ਼ੌਜੀ ਸ਼ਾਸਨ ਦੇ ਮੁਕਾਬਲੇ‘ ਏਕਤਾ ਸਰਕਾਰ’ ਬਣਾਈ ਗਈ
ਅਮਰੀਕਾ ਦੇ 10 ਡੈਮੋਕ੍ਰੇਟਿਕ ਐਮਪੀਜ਼ ਵੱਲੋਂ ਭਾਰਤ ਵਿਰੁੱਧ ਰੋਕਾਂ ਹਟਾਉਣ ਦੀ ਮੰਗ
ਇੰਡੀਆਨਾਪੋਲਿਸ ਦੀ ਫੈਡੈਕਸ ਫੈਸਿਲਿਟੀ ਉੱਤੇ ਚੱਲੀ ਗੋਲੀ, 8 ਹਲਾਕ
ਯੂਕਰੇਨ ਦੀ ਕੌੜ ਕਾਰਨ ਅਮਰੀਕਾ ਨੇ 10 ਰੂਸੀ ਡਿਪਲੋਮੈਟ ਕੱਢੇ
ਫਰਾਂਸ ਨੇ ਪਾਕਿ ਵਿਚਲੇ ਫਰਾਂਸੀਸੀ ਨਾਗਰਿਕਾਂ ਅਤੇ ਕੰਪਨੀਆਂ ਤੁਰੰਤ ਨਿਕਲ ਆਉਣ ਨੂੰ ਕਿਹਾ
ਅਮਿਤ ਸ਼ਾਹ ਦੇ ਬਿਆਨ ਤੋਂ ਬੰਗਲਾਦੇਸ਼ ਦੀ ਸਰਕਾਰ ਭੜਕੀ
ਪਾਕਿਸਤਾਨ ਸਰਕਾਰ ਨੇ ਕੋਰੋਨਾ ਦੇ ਵਧਦੇ ਕੇਸਾਂ ਦਾ ਭਾਂਡਾ ਲੋਕਾਂ ਸਿਰ ਭੰਨਿਆ
ਮੋਦੀ ਦੇ ਮਿੱਤਰ ਅਡਾਨੀ ਦੀ ਕੰਪਨੀ ਨੂੰ ਅਮਰੀਕਾ ਵਿੱਚ ਵੱਡਾ ਝਟਕਾ
ਦਾਂਤੇ ਰਾਈਟ ਨੂੰ ਮਾਰਨ ਦੇ ਸਬੰਧ ਵਿੱਚ ਸਾਬਕਾ ਮਿਨੀਸੋਟਾ ਪੁਲਿਸ ਅਧਿਕਾਰੀ ਨੂੰ ਕੀਤਾ ਗਿਆ ਚਾਰਜ