Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਬਾਇਡੇਨ ਨੇ ਓਬਾਮਾ ਕੇਅਰ ਦਾ ਘੇਰਾ ਵਧਾਇਆ, ਬੀਮਾ ਪਾਲਸੀਆਂ ਦੀ ਕੀਮਤ ਘਟਾਈ

March 26, 2021 01:52 AM

ਕੋਲੰਬਸ (ਅਮਰੀਕਾ), 25 ਮਾਰਚ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਕਿਹਾ ਹੈ ਕਿ ਉਨ੍ਹਾਂ ਦਾ 1.9 ਅਰਬ ਡਾਲਰ ਦਾ ਰਾਹਤ ਪੈਕੇਜ ਬਰਾਕ ਓਬਾਮਾ ਪ੍ਰਸ਼ਾਸਨ ਦੇ ਐਫੋਰਡਏਬਲ ਕੇਅਰ ਐਕਟ ਦੇ ਵਾਅਦੇ ਉੱਤੇ ਆਧਾਰਤ ਹੋਵੇਗਾ, ਜਿਹੜਾ 11 ਸਾਲ ਪਹਿਲਾਂ ਕਾਨੂੰਨ ਬਣਾਇਆ ਗਿਆ ਸੀ।
ਬਾਇਡੇਨ ਦਾ ਕੋਵਿਡ 19 ਰਾਹਤ ਕਾਨੂੰਨ ਓਬਾਮਾਕੇਅਰ ਹੇਠ ਮਿਲਦੀਆਂ ਰਾਹਤਾਂ ਨੂੰ ਹੁਲਾਰਾ ਦੇਵੇਗਾ, ਜਿਸ ਦੇ ਨਾਲ ਕੋਰੋਨਾ ਮਹਾਮਾਰੀ ਕਾਰਨ ਲੰਬੇ ਸਮੇਂ ਦੀਆਂ ਵਿੱਤੀ ਅਤੇ ਹੋਰ ਮੁਸ਼ਕਲਾਂ ਝੱਲਣ ਵਾਲੇ ਲੱਖਾਂ ਲੋਕਾਂ ਨੂੰ ਰਾਹਤ ਮਿਲੇਗੀ। ਇਸ ਹੇਠ ਹੈਲਥ ਕੇਅਰ ਜੀਓਵੀ ਰਾਹੀਂ ਪਾਲਿਸੀਆਂ ਖਰੀਦਣ ਵਾਲੇ ਲੋਕਾਂ ਨੂੰ ਪਾਲਿਸੀ ਲਈ 100 ਡਾਲਰ ਘੱਟ ਅਦਾ ਕਰਨਾ ਪੈਣਗੇ।ਬਾਇਡੇਨ ਨੇ ਕੱਲ੍ਹ ਓਹਾਈਓ ਦੇ ਕੋਲੰਬਸ ਵਿੱਚ ਜੇਮਸ ਕੈਂਸਰ ਹਸਪਤਾਲ ਵਿੱਚ ਕਿਹਾ, ‘‘ਸਾਡਾ ਫਰਜ਼ ਸਿਰਫ ਇਸ ਨੂੰ ਬਚਾਉਣਾ ਹੀ ਨਹੀਂ, ਇਸ ਨੂੰ ਬਿਹਤਰ ਬਣਾਉਣਾ ਅਤੇ ਦੇਸ਼ ਨੂੰ ਅਜਿਹਾ ਬਣਾਉਣਾ ਹੈ ਜਿੱਥੇ ਸਾਰਿਆਂ ਨੂੰ ਸਿਹਤ ਸੇਵਾਵਾਂ ਦਾ ਹੱਕ ਹੋਵੇ।'' ਉਨ੍ਹਾਂ ਕਿਹਾ, ‘‘ਇਸ ਨਾਲ ਲੱਖਾਂ ਪਰਵਾਰ ਨਿਸ਼ਚਿੰਤ ਹੋ ਕੇ ਸੌਂ ਸਕਣਗੇ ਕਿਉਂਕਿ ਬਿਮਾਰ ਹੋਣ ਦੀ ਸੂਰਤ ਵਿੱਚ ਵੀ ਉਨ੍ਹਾਂ ਨੂੰ ਖਰਚੇ ਦਾ ਭੈਅ ਨਹੀਂ ਸਤਾਏਗਾ।'' ਪ੍ਰਸ਼ਾਸਨ ਵੱਲੋਂ ਕੱਲ੍ਹ ਐਲਾਨ ਕੀਤਾ ਗਿਆ ਕਿ ਲੋਕ ਸਬਸਿਡਰੀ ਹੈਲਥ ਕੇਅਰ ਵਾਲੇ ਜੀਓਵੀ ਬੀਮੇ ਲਈ 15 ਅਗਸਤ ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ