Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ
 
ਕੈਨੇਡਾ

ਪੰਜਾਬ ਪੰਜਾਬੀ,ਪੰਜਾਬੀਅਤ ਪ੍ਰਤੀ ਸੇਵਾਵਾਂ ਲਈ, ਪ੍ਰੀਤ ਗਿੱਲ ਨੂੰ “ਵਤਨੋਂ ਪਾਰ ਪੰਜਾਬੀ” ਐਵਾਰਡ!

March 25, 2021 10:23 AM
ਪ੍ਰੋਫੈਸਰ ਹਰਜਸਪ੍ਰੀਤ ਗਿੱਲ ਨੂੰ “ਵਤਨੋਂ ਪਾਰ ਪੰਜਾਬੀ” ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਕੰਵਲਜੀਤ ਸਿੰਘ ਕੰਵਲ

ਟਰਾਂਟੋ (ਪੋਸਟ ਬਿਓਰੋ) ਬੀਤੇ ਦਿਨੀਂ ਰੌਸ਼ਨ ਕਲਾ ਕੇਂਦਰ ਗੱਜਰ (ਹੁਸਿ਼ਆਰ ਪੁਰ) ਵੱਲੋਂ ਆਪਣੇ ਸਲਾਨਾਂ ਅਦਬੀ ਮੇਲੇ ਚ ਵਤਨੋਂ ਪਾਰ ਪੰਜਾਬੀ ਅਦਾਰੇ ਦੇ ਸਹਿਯੋਗ ਨਾਲ ਕੈਨੇਡਾ ਵਿੱਚ ਪੰਜਾਬੀ ਮਾਂ ਬੋਲੀ ਦੀਆਂ ਸੇਵਾਵਾਂ ਪ੍ਰਤੀ ਬਰੈਂਮਪਟਨ ਵਸਨੀਕ ਪ੍ਰੋਫੈਸਰ ਹਰਜਸਪ੍ਰੀਤ ਗਿੱਲ ਨੂੰ “ਵਤਨੋ ਪਾਰ ਪੰਜਾਬੀ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਹ ਐਵਾਰਡ ਉਹਨਾਂ ਦੀ ਗੈਰ ਹਾਜਰੀ ਕਾਰਨ ਉੱਘੀ ਸ਼ਇਰਾ ਅਮਰਜੀਤ ਅਮਰ ਨੇ ਉਸ ਸਮੇਂ ਪ੍ਰਾਪਤ ਕੀਤਾ। ਇਸ ਐਵਾਰਡ ਵਿੱਚ ਯਾਦਗਾਰੀ ਮੋਮੈਂਟੋ,ਸ਼ਾਲ ਅਤੇ ਨਕਦ ਰਾਸ਼ੀ ਸ਼ਾਮਲ ਸੀ। ਅੱਜ ਅਦਾਰਾ ਵਤਨੋਂ ਪਾਰ ਪੰਜਾਬੀ ਦੇ ਦਫਤਰ ਚ ਹੋਏ ਇਕ ਸਾਦਾ ਸਮਾਗਮ ਚ ਇਹ ਐਵਾਰਡ ਪ੍ਰੋ: ਹਰਜਸਪ੍ਰੀਤ ਗਿੱਲ ਹੁਰਾਂ ਨੂੰ ਵਤਨੋਂ ਪਾਰ ਪੰਜਾਬੀ ਦੇ ਕਰਤਾ ਧਰਤਾ ਕੰਵਲਜੀਤ ਸਿੰਘ ਕੰਵਲ ਵੱਲੋਂ ਪਰਦਾਨ ਕੀਤਾ ਗਿਆ ਅਤੇ ਅਦਾਰਾ ਰੌਸ਼ਨ ਕਲਾ ਕੇਂਦਰ ਟਰਾਂਟੋ ਦੀ ਕਰਤਾ ਧਰਤਾ ਪੁਸ਼ਪਿੰਦਰ ਜੋਸਨ ਵੱਲੋਂ ਉਹਨਾਂ ਨੂੰ ਸ਼ਾਲ ਪਰਦਾਨ ਕੀਤਾ ਗਿਆ ਇਸ ਮੌਕੇ ਪ੍ਰੋ: ਹਰਜਸਪ੍ਰੀਤ ਗਿੱਲ ਨੇ ਕਿਹਾ ਕਿ ਰੌਸ਼ਨ ਕਲਾ ਕੇਂਦਰ ਅਤੇ ਅਦਾਰਾ ਵਤਨੋਂ ਪਾਰ ਪੰਜਾਬੀ ਦੀ ਉਹ ਦਿੱਲ ਦੀਆਂ ਡੂੰਘਾਈਆਂ ਤੋਂ ਧੰਨਵਾਦ ਕਰਦੀ ਹੈ ਜਿਹਨਾਂ ਨੇ ਮੇਰੀਆਂ ਪੰਜਾਬ ਪੰਜਾਬੀ ਅਤੇ ਪੰਜਾਬੀਅੱਤ ਲਈ ਕੀਤੀਆਂ ਸੇਵਾਂਵਾਂ ਨੂੰ ਮਾਣ ਦਿੱਤਾ ਹੈ ਉਹਨਾਂ ਨੇ ਇਸ ਐਵਾਰਡ ਵਿੱਚ ਮਿਲੀ ਰਾਸ਼ੀ ਨੂੰ ਧੰਨਵਾਦਸਹਿਤ ਰੌਸ਼ਨ ਕਲਾ ਕੇਂਦਰ ਕਾਰਜਾਂ ਲਈ ਦੇ ਦਿੱਤੀ। ਚੇਤੇ ਰਹੇ ਪ੍ਰੌ: ਹਰਜਸਪ੍ਰੀਤ ਗਿੱਲ ਜਿੱਥੇ ਪੰਜਾਬ ਵਿੱਚ ਬੀਤੇ ਸਮੇਂ ਅਧਿਆਪਨ ਦੀਆਂ ਸੇਵਾਵਾਂ ਨਿਭਾਉਂਦੇ ਰਹੇ ਹਨ ਉੱਥੇ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਪਰਫੁਲਤਾ ਲਈ ਵੱਧ ਚੜ੍ਹ ਕੇ ਹਿੱਸਾ ਪਾਇਆ ਅਤੇ ਕੈਨੇਡਾ ਪੁੱਜਣ ਤੋਂ ਬਾਅਦ ਉਹ ਬੀਤੇ ਲੰਬੇ ਸਮੇਂ ਤੋਂ ਵੱਖ ਵੱਖ ਸਾਹਿਤ ਸਭਾਵਾਂ,ਟੀ ਵੀ ਚੈਨਲਾਂ ਅਤੇ ਹੋਰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਪਰਫੁਲੱਤਾ ਲਈ ਸਦਾ ਮੋਹਰਲੀਆਂ ਕਤਾਂਰਾਂ ਚ ਰਹੇ ਹਨ ਅਤੇ ਹੁਣ ਉਹ ਪ੍ਰੀਤ ਪੰਜਾਬੀ ਨਾਂ ਦੇ ਆਪਣੇ ਪੰਜਾਬੀ ਚੈਨਲ ਨੂੰ ਹੋਸਟ ਕਰਨ ਜਾ ਰਹੇ ਹਨ। ਇਸ ਸਮਾਗਮ ਚ ਸ਼ਾਮਲ ਬਲਰਾਜ ਚੀਮਾਂ ੇ ਅਜਾਇਬ ਸਿੰਘ ਸੰਘਾ ਅਤੇ ਪੁਸ਼ਪਿੰਦਰ ਜੋਸਨ ਹੁਰਾਂ ਨੇ ਪ੍ਰੌ: ਹਰਜਸਪਰੀਤ ਗਿੱਲ ਹੁਰਾਂ ਨੂੰ ਵਧਾਈ ਦਿੱਤੀ ਅਤੇ ਆਸ ਕੀਤੀ ਕਿ ਉਹ ਆਉਣ ਵਾਲੇ ਸਮੇਂ ਚ ਵੀ ਇਸੇ ਤਰਾਂ੍ਹ ਆਪਣੀਆਂ ਸੇਵਾਵਾਂ ਨਾਲ ਭਾਈਚਾਰੇ ਨੂੰ ਨਿਵਾਜਦੇ ਰਹਿਣਗੇ। ਪਰਮਜੀਤ ਸਿੰਘ ਗਿੱਲ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼