Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਭਾਰਤ

ਧਰਮ ਬਦਲੀ ਦੇ ਦੋਸ਼ ਵਿੱਚ ਦੋ ਨੰਨਾਂ ਸਣੇ ਚਾਰ ਜਣਿਆਂ ਨੂੰ ਰੇਲ ਗੱਡੀ ਵਿੱਚੋਂ ਲਾਹਿਆ

March 25, 2021 08:29 AM

* ਈਸਾਈ ਭਾਈਚਾਰੇ ਵੱਲੋਂ ਮੁੱਖ ਮੰਤਰੀ ਯੋਗੀ ਨੂੰ ਸ਼ਿਕਾਇਤ

ਝਾਂਸੀ, 24 ਮਾਰਚ, (ਪੋਸਟ ਬਿਊਰੋ)- ਬੀਤੀ19 ਮਾਰਚ ਨੂੰ ਹਜ਼ਰਤ ਨਿਜ਼ਾਮੂਦੀਨ ਤੋਂ ਉੜੀਸਾ ਦੇਪੁਰੀਨੂੰ ਜਾਣ ਵਾਲੀ ਉੱਤਕਲ ਐਕਸਪ੍ਰੈੱਸਰੇਲ ਗੱਡੀ ਵਿੱਚੋਂ ਦੋ ਨੰਨਾਂ ਸਣੇ ਚਾਰ ਔਰਤਾਂ ਨੂੰ ਧਰਮ ਬਦਲੀ ਦੇ ਦੋਸ਼ ਵਿੱਚਲਾਹਦਿੱਤਾ ਗਿਆ। ਇਨ੍ਹਾਂ ਈਸਾਈ ਸਾਧਵੀਆਂ, ਨੰਨਾਂ, ਦੇ ਵਿਰੁੱਧ ਹੋਈ ਇਸ ਕਾਰਵਾਈ ਨਾਲ ਸਖ਼ਤ ਨਾਰਾਜ਼ ਕੇਰਲ ਕੈਥਲਿਕ ਬਿਸ਼ਪ ਕੌਂਸਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਸ਼ਿਕਾਇਤ ਕੀਤੀ ਅਤੇ ਕੇਰਲ ਦੇ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਖ਼ਲ ਦੇਣ ਲਈ ਕਿਹਾ ਹੈ।
ਪਤਾ ਲੱਗਾ ਹੈ ਕਿ ਬੀਤੀ 19 ਮਾਰਚ ਨੂੰ ਦਿੱਲੀ ਦੇ ਵਿਕਾਸਪੁਰੀ ਵਿੱਚ ਰਹਿੰਦੀਆਂ ਦੋ ਨੰਨਜ਼ ਲੀਬੀਆ ਥਾਮਸ ਤੇ ਹੇਮਲਤਾ ਦੋ ਹੋਰ ਦੋ ਲੜਕੀਆਂ ਸ਼ਵੇਤਾ ਅਤੇ ਬੀ. ਤਰੰਗ ਨਾਲ ਉਤਕਲ ਐਕਸਪ੍ਰੈੱਸ ਰਾਹੀਂ ਓਡੀਸ਼ਾ ਦੇ ਰੁੜਕੇਲਾ ਵੱਲ ਜਾ ਰਹੀਆਂ ਸਨ। ਗਵਾਲੀਅਰ ਸਟੇਸ਼ਨ ਤੋਂ ਥੋੜ੍ਹੀ ਅੱਗੇ ਤਾਂ ਗੱਡੀਵਿੱਚ ਸਫਰ ਕਰਦੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਭਾਜਪਾ ਦੀ ਵਿਦਿਆਰਥੀ ਜਥੇਬੰਦੀ) ਦੇ ਕੁਝ ਵਰਕਰਾਂ ਦੀ ਨਜ਼ਰ ਧਾਰਮਿਕ ਲਿਬਾਸ ਵਾਲੀਆਂ ਦੋ ਕੁੜੀਆਂ ਉੱਤੇਪਈ। ਉਨ੍ਹਾਂ ਨਾਲ ਦੋ ਲੜਕੀਆਂ ਸਾਦੇ ਕੱਪੜਿਆਂ ਵਿੱਚ ਸਨ। ਉਨ੍ਹਾਂ ਨੇ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਕੁੜੀਆਂ ਨੇ ਨਾਂਹ ਕਰ ਦਿੱਤੀ। ਦੋਵੇਂ ਨੰਨਜ਼ਵੀ ਸਾਦੇ ਕੱਪੜਿਆਂ ਵਿੱਚਬੈਠੀਆਂ ਦੋ ਲੜਕੀਆਂ ਬਾਰੇ ਨਹੀਂ ਬੋਲੀਆਂ ਤਾਂ ਵਰਕਰਾਂ ਨੂੰ ਜ਼ਬਰਨ ਧਰਮ ਬਦਲੀ ਕਰਵਾਉਣ ਦਾ ਸੱ਼ਕ ਹੋਣ ਕਰ ਕੇ ਹਿੰਦੂ ਸੰਗਠਨ ਦੇ ਸਥਾਨਕ ਆਗੂਅਤੇ ਹੋਰ ਕਈ ਵਰਕਰਾਂ ਨੂੰ ਸੱਦ ਕੇ ਸਰਕਾਰੀ ਰੇਲਵੇ ਪੁਲਿਸ ਨੂੰ ਸੂਚਨਾ ਦਿੱਤੀ। ਗੱਡੀਜਦੋਂ ਝਾਂਸੀ ਪੁੱਜੀ ਤਾਂ ਏਬੀਵੀਪੀ ਦੇ ਆਗੂਅਜੇ ਸ਼ੰਕਰ ਤਿਵਾੜੀ ਦੀ ਸ਼ਿਕਾਇਤ ਉੱਤੇਜੀਆਰਪੀ (ਗੌਰਮਿੰਟ ਰੇਲਵੇ ਪੁਲੀਸ) ਨੇ ਚਾਰੇ ਲੜਕੀਆਂ ਨੂੰ ਰੇਲ ਗੱਡੀ ਤੋਂ ਲਾਹ ਲਿਆ ਤੇ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ। ਦੋਵਾਂ ਲੜਕੀਆਂ ਤੋਂ ਉਨ੍ਹਾਂ ਦੇ ਮਾਪਿਆਂ ਬਾਰੇ ਪੁੱਛਣਮਗਰੋਂ ਜੀਆਰਪੀ ਨੇ ਕਿਹਾ ਕਿ ਧਰਮ ਬਦਲੀ ਵਰਗੀ ਕੋਈ ਗੱਲ ਨਹੀਂ ਸੀ ਹੋ ਰਹੀ। ਇਸ ਦੇ ਬਾਅਦ ਲੜਕੀਆਂ ਨੂੰ ਰੇਲ ਗੱਡੀਵਿੱਚਅੱਗੇ ਜਾਣ ਦਿੱਤਾ ਗਿਆ। ਜੀ ਆਰ ਪੀ ਨੇ ਕਿਹਾ ਕਿ ਕੰਟਰੋਲ ਰੂਮ ਤੋਂ ਮਿਲੀ ਸ਼ਿਕਾਇਤ ਦੇ ਕਾਰਨ ਲੜਕੀਆਂ ਤੋਂ ਪੁੱਛਗਿੱਛ ਕੀਤੀ ਹੈ, ਪਰ ਧਰਮ ਬਦਲੀ ਵਰਗਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ