Welcome to Canadian Punjabi Post
Follow us on

18

April 2021
ਭਾਰਤ

ਆਰ ਟੀ ਆਈ ਕਾਰਕੁਨ ਵੱਲੋਂ ਦੋਸ਼ ਹਿਰਾਸਤ ਵਿੱਚ ਐਨ ਆਈ ਏ ਨੇ ਕਿਹਾ ਕਿ ਆਰ ਐਸ ਐਸ, ਭਾਜਪਾ ਵਿੱਚ ਚਲੇ ਜਾਵੋ, ਜ਼ਮਾਨਤ ਦਿਵਾ ਦਿਆਂਗੇ

March 25, 2021 03:13 AM

ਗੁਹਾਟੀ, 24 ਮਾਰਚ (ਪੋਸਟ ਬਿਊਰੋ)- ਆਰਟੀਆਈ ਕਾਰਕੰੁਨ ਅਖਿਲ ਗੋਗੋਈ ਨੇ ਜੇਲ੍ਹ ਤੋਂ ਲਿਖੇ ਇੱਕ ਪੱਤਰ ਵਿੱਚ ਦੋਸ਼ ਲਾਇਆ ਹੈ ਕਿ ਹਿਰਾਸਤ ਵਿੱਚ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਉੱਤੇ ਪ੍ਰੇਸ਼ਾਨ ਕਰਨ ਪਿੱਛੋਂ ਐਨ ਆਈ ਏ ਅਧਿਕਾਰੀਆਂ ਨੇ ਉਨ੍ਹਾਂ ਨੂੰ ਆਰ ਐਸ ਐਸ ਜਾਂ ਭਾਜਪਾ ਵਿੱਚ ਸ਼ਾਮਲ ਹੋਣ ਉੱਤੇ ਤਤਕਾਲ ਜ਼ਮਾਨਤ ਦਿਵਾਉਣ ਦੇ ਲਈ ਪੇਸ਼ਕਸ਼ ਕੀਤੀ ਸੀ। ਇਸ ਪੱਤਰ ਨਾਲ ਹਲਚਲ ਮੱਚ ਸਕਦੀ ਹੈ।
ਅਖਿਲ ਗੋਗੋਈ ਦੀ ਨਵੀਂ ਪਾਰਟੀ ਰਾਇਜੋਰ ਦਲ ਵੱਲੋਂ ਜਾਰੀ ਪੱਤਰ ਵਿੱਚ ਦੋਸ਼ ਲਾਇਆ ਕਿ ਕਿਸਾਨ ਆਗੂ ਨੂੰ ਅਦਾਲਤ ਦੀ ਇਜਾਜ਼ਤ ਬਿਨਾਂ 18 ਦਸੰਬਰ 2019 ਨੂੰ ਦਿੱਲੀ ਲਿਜਾਇਆ ਗਿਆ ਸੀ। ਉਨ੍ਹਾਂ ਨੇ ਲਿਖਿਆ, ‘‘ਮੈਨੂੰ ਐਨ ਆਈ ਏ ਮੁੱਖ ਦਫ਼ਤਰ ਵਿੱਚ ਲਾਕਅੱਪ ਨੰਬਰ ਇੱਕ ਵਿੱਚ ਰੱਖਿਆ ਅਤੇ ਸਿਰਫ਼ ਇੱਕ ਗੰਦਾ ਕੰਬਲ ਦਿੱਤਾ ਗਿਆ। ਮੈਂ ਤਿੰਨ ਚਾਰ ਡਿਗਰੀ ਸੈਲਸੀਅਸ ਤਾਪਮਾਨ ਵਿੱਚ ਜ਼ਮੀਨ ਉੱਤੇ ਸੁੱਤਾ ਰਿਹਾ।'' ਉਸ ਨੇ ਦੇਸ਼ ਲਾਇਆ ਕਿ ਐਨ ਆਈ ਏ ਅਧਿਕਾਰੀਆਂ ਨੇ ਪੁੱਛਗਿੱਛ ਦੌਰਾਨ ਉਸ ਨੂੰ ਆਰ ਐਸ ਐਸ ਵਿੱਚ ਸ਼ਾਮਲ ਹੋਣ ਉੱਤੇਝੱਟ ਜ਼ਮਾਨਤ ਦੇਣ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਕਿਹਾ, ‘‘ਮੈਂ ਜਦ ਇਸ ਅਪਮਾਨ ਭਰੀ ਪੇਸ਼ਕਸ਼ ਵਿਰੁੱਧ ਬੋਲਿਆ ਤਾਂ ਉਨ੍ਹਾਂ ਨੇ ਭਾਜਪਾ ਵਿੱਚਰਲ ਜਾਣਦੀ ਇੱਕ ਹੋਰ ਪੇਸ਼ਕਸ਼ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਕਿਸੇ ਖ਼ਾਲੀ ਸੀਟ ਤੋਂ ਵਿਧਾਨ ਸਭਾ ਚੋਣ ਲੜ ਕੇ ਮੰਤਰੀ ਬਣ ਸਕਦਾ ਹਾਂ।'' ਆਰਟੀਆਈ ਕਾਰਕੰੁਨ ਨੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ‘ਕਿਸਾਨ ਮੁਕਤੀ ਸੰਗਰਾਮ ਕਮੇਟੀ' (ਕੇ ਐਮ ਐਸ ਐਸ) ਛੱਡ ਕੇ ਅਸਾਮ ਦੇ ਲੋਕਾਂ ਦਾ ਧਰਮ ਬਦਲ ਕੇ ਉਨ੍ਹਾਂ ਨੂੰ ਇਸਾਈ ਬਣਾਉਣ ਦੇ ਵਿਰੁੱਧ ਕੰਮ ਕਰਨ ਉੱਤੇ ਇੱਕ ਐਨਜੀਓ (ਗੈਰ ਸਰਕਾਰੀ ਸੰਸਥਾ) ਸ਼ੁਰੂ ਕਰਨ ਲਈ 20 ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਵੀ ਰੱਖੀ ਸੀ। ਗੋਗੋਈ ਨੇ ਕਿਹਾ, ‘‘ਮੈਂ ਜਦੋਂ ਉਨ੍ਹਾਂ ਦੀ ਗੱਲ ਨਹੀਂ ਮੰਨੀ ਤਾਂ ਉਨ੍ਹਾਂ ਮੁੱਖ ਮੰਤਰੀ ਜਾਂ ਅਸਾਮ ਦੇ ਕਿਸੇ ਪ੍ਰਭਾਵਸ਼ਾਲੀ ਮੰਤਰੀ ਨਾਲ ਮੁਲਾਕਾਤ ਕਰਾਉਣ ਦੀ ਤਜਵੀਜ਼ ਰੱਖੀ, ਪਰ ਮੈਂ ਉਹ ਵੀ ਠੁਕਰਾ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਨੇ ਐਨ ਆਈ ਏ ਦੀ ਕੋਈ ਗੱਲ ਨਹੀਂ ਮੰਨੀ ਤਾਂ ਉਨ੍ਹਾਂ ਨੂੰ ਸਰਕਾਰ ਦੀ ਆਗਿਆ ਨਾ ਮੰਨਣ ਵਾਲਾ ਨਾਗਰਿਕ ਕਰਾਰ ਦਿੱਤਾ ਗਿਆ ਤੇ ਉਨ੍ਹਾਂ ਵਿਰੁੱਧ ਗੰਭੀਰ ਕੇਸ ਦਰਜ ਕੀਤੇ ਗਏ। ਗੋਗੋਈ ਨੇ ਕਿਹਾ, ‘‘ਮੈਨੂੰ ਤਜਵੀਜ਼ ਨਾ ਮੰਨਣ ਉਤੇ ਗੰਭੀਰ ਨਤੀਜੇ ਭੁਗਤਣਅਤੇ ਮੌਤ ਦੀ ਵੀ ਧਮਕੀ ਦੇ ਨਾਲ 10 ਸਾਲ ਦੀ ਜੇਲ੍ਹ ਦੀ ਧਮਕੀ ਦਿੱਤੀ ਗਈ। ਇੰਨੀਆਂ ਸਰੀਰਕ ਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਪਿੱਛੋਂ 20 ਦਸੰਬਰ ਦੀ ਰਾਤ ਮੇਰੀ ਸਿਹਤ ਖ਼ਰਾਬ ਹੋ ਗਈ।'' ਗੋਗੋਈ ਨੂੰ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹਿਸੰਕ ਪ੍ਰਦਰਸ਼ਨਾਂ ਵਿੱਚ ਭੂਮਿਕਾ ਲਈ ਦਸੰਬਰ 2019 ਵਿੱਚ ਗ਼੍ਰਿਫ਼ਤਾਰ ਕੀਤਾ ਗਿਆ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਚੈੱਕ ਬਾਊਂਸ ਦੇ ਕੇਸਾਂ ਦੇ ਜਲਦ ਨਿਪਟਾਰੇ ਲਈ ਸੁਪਰੀਮ ਕੋਰਟ ਵੱਲੋਂ ਨਿਰਦੇਸ਼ ਜਾਰੀ
ਪਲਾਟ ਅਲਾਟਮੈਂਟ ਕੇਸ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੂੰ ਝਟਕਾ
ਭਾਰਤ ਦੀ ਸਰਿਤਾ ਨੇ ਸੰਸਾਰ ਕੁਸ਼ਤੀ ਮੁਕਾਬਲੇ ਵਿੱਚ ਗੋਲਡ ਜਿੱਤਿਆ
ਕੋਰੋਨਾ ਦੇ ਵਧਦੇ ਜਾਣ ਕਾਰਨ ਨਿਰੰਜਨੀ ਅਖਾੜੇ ਵੱਲੋਂ ਕੁੰਭ ਮੇਲੇ ਦੀ ਅਗਾਊਂ ਸਮਾਪਤੀ
ਕਿਸਾਨਾਂ ਦਾ ਧਰਨਾ ਚੁਕਾਉਣ ਲਈ ‘ਅਪਰੇਸ਼ਨ ਕਲੀਨ’ ਦੀ ਤਿਆਰੀ ਦੇ ਚਰਚੇ
ਭਾਰਤ ਵਿੱਚ ਕੋਰੋਨਾ ਦੇ ਕਾਰਨ ਹਾਲਤ ਹੋਰ ਵਿਗੜਦੇ ਦਿੱਸਣ ਲੱਗੇ
ਲਾਪਤਾ ਧੀ ਨੂੰ ਲੱਭਣ ਬਦਲੇ ਪੁਲਸ ਵੱਲੋਂ ਰਿਸ਼ਵਤ ਮੰਗਣ ਉੱਤੇ ਪਿਓ ਵੱਲੋਂ ਖੁਦਕੁਸ਼ੀ
ਸੁਪਰੀਮ ਕੋਰਟ ਨੇ ਕਿਹਾ: ਹਾਈ ਕੋਰਟ ਨੂੰ ਸ਼ੁਰੂਆਤੀ ਜਾਂਚ ਵਿੱਚ ਦਖਲ ਨਹੀਂ ਦੇਣਾ ਚਾਹੀਦਾ
ਸੁਸ਼ੀਲ ਚੰਦਰਾ ਨੇ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਿਆ
ਮਹਾਰਾਣਾ ਪ੍ਰਤਾਪ ਬਾਰੇ ਟਿੱਪਣੀ ਕਰਨ ਉੱਤੇ ਭਾਜਪਾ ਨੇਤਾ ਕਟਾਰੀਆ ਨੂੰ ਮਾਫ਼ੀ ਮੰਗਣੀ ਪਈ