Welcome to Canadian Punjabi Post
Follow us on

18

April 2021
ਅੰਤਰਰਾਸ਼ਟਰੀ

ਯੂ ਕੇ ਦੀ ਕੁਈਨ ਐਲਿਜ਼ਾਬੈਥ ਵੱਲੋਂ ਪ੍ਰਿੰਸ ਵਿਲੀਅਮ ਨੂੰ ਮਹੱਤਵਪੂਰਨ ਜ਼ਿੰਮੇਵਾਰੀ

March 25, 2021 03:05 AM

ਗਲਾਸਗੋ, 24 ਮਾਰਚ (ਪੋਸਟ ਬਿਊਰੋ)- ਮਹਾਰਾਣੀ ਐਲਿਜ਼ਾਬੈਥ ਨੇ ਚਰਚ ਆਫ਼ ਸਕਾਟਲੈਂਡਜ ਦੀ ਜਨਰਲ ਅਸੈਂਬਲੀ ਵਿੱਚ ਉਸ ਦੀ ਨੁਮਾਇੰਦਗੀ ਲਈ ਪ੍ਰਿੰਸ ਵਿਲੀਅਮ ਨੂੰ ਲਾਰਡ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ।
ਇਸ ਤੋਂ ਪਹਿਲਾਂ 38 ਸਾਲਾਂ ਦੇ ਪ੍ਰਿੰਸ ਵਿਲੀਅਮ ਨੂੰ 2020 ਵਿੱਚ ਇਹ ਭੂਮਿਕਾ ਦਿੱਤੀ ਗਈ ਸੀ, ਪਰ ਜਨਰਲ ਅਸੈਂਬਲੀ ਨੂੰ ਮਹਾਮਾਰੀ ਕਾਰਨ ਪਿਛਲੇ ਮਈ ਵਿੱਚ ਰੱਦ ਕਰਨਾ ਪਿਆ ਸੀ। ਸ਼ਾਹੀ ਪਰਵਾਰ ਦੀ ਵੈਬਸਾਈਟ ਅਨੁਸਾਰ ਲਾਰਡ ਹਾਈ ਕਮਿਸ਼ਨਰ ਦੀ ਭੂਮਿਕਾ ਰਾਜ ਅਤੇ ਚਰਚ ਦੇ ਵਿਚਾਲੇ ਸੰਬੰਧ ਕਾਇਮ ਰੱਖਣ ਦੀ ਹੈ ਤੇ ਇੱਕ ਲਾਰਡ ਹਾਈ ਕਮਿਸ਼ਨਰ ਨਿਯੁਕਤ ਕਰਨ ਦੀ ਪ੍ਰੰਪਰਾ ਲੰਬੇ ਸਮੇਂ ਤੋਂ ਚੱਲ ਰਹੀ ਹੈ, ਜੋ 16ਵੀਂ ਸਦੀ ਦੇ ਬਾਅਦ ਵਾਲੇ ਹਿੱਸੇ ਵਿੱਚ ਸ਼ੁਰੂ ਹੋਈ ਸੀ। ਲਾਰਡ ਹਾਈ ਕਮਿਸ਼ਨਰ ਜਨਰਲ ਅਸੈਂਬਲੀ ਦੇ ਉਦਘਾਟਨੀ ਅਤੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਾ ਹੈ ਅਤੇ ਇਸਦੀ ਕਾਰਵਾਈ ਬਾਰੇ ਮਹਾਰਾਣੀ ਨੂੰ ਰਿਪੋਰਟ ਕਰਦਾ ਹੈ।ਜਨਰਲ ਅਸੈਂਬਲੀ ਦੇ ਕਾਰਜਕਾਲ ਲਈ ਲਾਰਡ ਹਾਈ ਕਮਿਸ਼ਨਰ ਨੂੰ ਹੋਲੀਰੂਡ ਹਾਊਸ ਦੇ ਪੈਲੇਸ ਵਿਖੇ ਰਹਿਣ ਦੀ ਆਗਿਆ ਹੁੰਦੀ ਹੈ ਅਤੇ ਇਸ ਸਮੇਂ ਦੌਰਾਨ ਉਸ ਨੂੰ ਗਾਰਡ ਆਫ਼ ਆਨਰ, 21 ਬੰਦੂਕਾਂ ਦੀ ਸਲਾਮੀ ਆਦਿ ਦਿੱਤੀ ਜਾਂਦੀ ਹੈ। ਸਕਾਟਲੈਂਡ ਦਾ ਚਰਚ ਇੱਕ ਪ੍ਰੇਸਬੀਟੇਰੀਅਨ ਚਰਚ ਹੈ ਤੇ ਕੇਵਲ ਯਿਸੂ ਮਸੀਹ ਨੂੰ ‘ਕਿੰਗ ਤੇ ਚਰਚ ਦਾ ਮੁਖੀ' ਮੰਨਦਾ ਹੈ। ਰਾਣੀ ਸਕਾਟਲੈਂਡ ਦੇ ਚਰਚ ਦੇ ‘ਸੁਪਰੀਮ ਗਵਰਨਰ’ ਦੀ ਉਪਾਧੀ ਨਹੀਂ ਰੱਖਦੀ। ਸ਼ਾਹੀ ਪਰਵਾਰ ਦੇ ਹੋਰ ਮੈਂਬਰਾਂ ਨੂੰ ਇਸ ਭੂਮਿਕਾ ਲਈ ਨਿਯੁਕਤ ਕੀਤਾ ਗਿਆ ਹੈ, ਜਿਸ ਵਿੱਚ ਰਾਜਕੁਮਾਰੀ ਐਨੇ , ਪ੍ਰਿੰਸ ਚਾਰਲਸ, ਪ੍ਰਿੰਸ ਐਂਡਰਿਊ ਅਤੇ ਪ੍ਰਿੰਸ ਐਡਵਰਡ ਸ਼ਾਮਲ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤ ਵਿੱਚ ਮਿਲਿਆ ਕੋਰੋਨਾ ਦਾ ਖ਼ਤਰਨਾਕ ਰੂਪ ਬ੍ਰਿਟੇਨ ਵਿੱਚ ਵੀ ਜਾ ਪਹੁੰਚਿਆ
ਮਿਆਂਮਾਰ ਵਿੱਚ ਫ਼ੌਜੀ ਸ਼ਾਸਨ ਦੇ ਮੁਕਾਬਲੇ‘ ਏਕਤਾ ਸਰਕਾਰ’ ਬਣਾਈ ਗਈ
ਅਮਰੀਕਾ ਦੇ 10 ਡੈਮੋਕ੍ਰੇਟਿਕ ਐਮਪੀਜ਼ ਵੱਲੋਂ ਭਾਰਤ ਵਿਰੁੱਧ ਰੋਕਾਂ ਹਟਾਉਣ ਦੀ ਮੰਗ
ਇੰਡੀਆਨਾਪੋਲਿਸ ਦੀ ਫੈਡੈਕਸ ਫੈਸਿਲਿਟੀ ਉੱਤੇ ਚੱਲੀ ਗੋਲੀ, 8 ਹਲਾਕ
ਯੂਕਰੇਨ ਦੀ ਕੌੜ ਕਾਰਨ ਅਮਰੀਕਾ ਨੇ 10 ਰੂਸੀ ਡਿਪਲੋਮੈਟ ਕੱਢੇ
ਫਰਾਂਸ ਨੇ ਪਾਕਿ ਵਿਚਲੇ ਫਰਾਂਸੀਸੀ ਨਾਗਰਿਕਾਂ ਅਤੇ ਕੰਪਨੀਆਂ ਤੁਰੰਤ ਨਿਕਲ ਆਉਣ ਨੂੰ ਕਿਹਾ
ਅਮਿਤ ਸ਼ਾਹ ਦੇ ਬਿਆਨ ਤੋਂ ਬੰਗਲਾਦੇਸ਼ ਦੀ ਸਰਕਾਰ ਭੜਕੀ
ਪਾਕਿਸਤਾਨ ਸਰਕਾਰ ਨੇ ਕੋਰੋਨਾ ਦੇ ਵਧਦੇ ਕੇਸਾਂ ਦਾ ਭਾਂਡਾ ਲੋਕਾਂ ਸਿਰ ਭੰਨਿਆ
ਮੋਦੀ ਦੇ ਮਿੱਤਰ ਅਡਾਨੀ ਦੀ ਕੰਪਨੀ ਨੂੰ ਅਮਰੀਕਾ ਵਿੱਚ ਵੱਡਾ ਝਟਕਾ
ਦਾਂਤੇ ਰਾਈਟ ਨੂੰ ਮਾਰਨ ਦੇ ਸਬੰਧ ਵਿੱਚ ਸਾਬਕਾ ਮਿਨੀਸੋਟਾ ਪੁਲਿਸ ਅਧਿਕਾਰੀ ਨੂੰ ਕੀਤਾ ਗਿਆ ਚਾਰਜ