Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਵਿੱਚ 14 ਜਣਿਆਂ ਨੂੰ ਮੌਤ ਦੀ ਸਜ਼ਾ

March 25, 2021 03:04 AM

ਢਾਕਾ, 24 ਮਾਰਚ (ਪੋਸਟ ਬਿਊਰੋ)- ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਦੱਖਣ-ਪੱਛਮੀ ਚੋਣ ਖੇਤਰ ਵਿੱਚ ਸਾਲ 2000 ਵਿੱਚ ਉਨ੍ਹਾਂ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਵਿੱਚ 14 ਇਸਲਾਮੀ ਅੱਤਵਾਦੀਆਂ ਨੂੰ ਕੱਲ੍ਹ ਮੌਤ ਦੀ ਸਜ਼ਾ ਸੁਣਾਈ ਹੈ, ਜਿਸ ਬਾਰੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਢਾਕਾ ਦੇ ਸਪੀਡ ਟ੍ਰਾਇਲ ਟਿ੍ਰਬਿਊਨਲ-ਫਸਟ ਦੇ ਜੱਜ ਅੱਬੂ ਜਫਰ ਮੁਹੰਮਦ ਕਮਰੂਜੱਮਾਂ ਨੇ ਫੈਸਲਾ ਕਰਦੇ ਹੋਏ ਕਿਹਾ ਕਿ ਸਜ਼ਾ ਦੀ ਮਿਸਾਲ ਕਾਇਮ ਕਰਨ ਲਈ ਇਸ ਫੈਸਲੇ ਨੂੰ ਫਾਇਰਿੰਗ ਦਸਤਾ ਲਾਗੂ ਕਰੇਗਾ, ਜਦੋਂ ਤੱਕ ਕਾਨੂੰਨ ਵੱਲੋੋਂ ਇਸ ਉੱਤੇ ਰੋਕ ਨਾ ਲਾਈ ਜਾਵੇ। ਸੁਣਵਾਈ ਦੌਰਾਨ ਉਨ੍ਹਾਂ ਵਿੱਚੋਂ ਨੌਂ ਅੱਤਵਾਦੀਜੇਲ੍ਹ ਤੋਂ ਅਦਾਲਤਲਿਆਂਦੇ ਗਏ ਸਨ। ਜੱਜ ਕਮਰਜ਼ਮਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਬੰਗਲਾਦੇਸ਼ ਦੇ ਕਾਨੂੰਨ ਹੇਠ ਮੌਤ ਦੀ ਸਜ਼ਾ ਦੀ ਲਾਜ਼ਮੀ ਸਮੀਖਿਆ ਤੋਂ ਬਾਅਦ ਸੁਪਰੀਮ ਕੋਰਟ ਦੇ ਬੈਂਚ ਦੀ ਮਨਜ਼ੂਰੀ ਮਿਲਣ ਉੱਤੇ ਮੌਜੂਦਾ ਦਸਤੂਰ ਮੁਤਾਬਕ ਫਾਂਸੀ ਉੱਤੇਟੰਗਿਆ ਜਾ ਸਕਦਾ ਹੈ। ਇਹ ਸਾਰੇ ਦੋਸ਼ੀ ਪਾਬੰਦੀਸ਼ੁਦਾ ਹਰਕਤ-ਉਲ-ਜਿਹਾਦ ਬੰਗਲਾਦੇਸ਼ ਦੇ ਮੈਂਬਰ ਹਨ। ਪੰਜ ਦੋਸ਼ੀ ਫਰਾਰ ਹਨ ਤੇ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਉਨ੍ਹਾਂਬਾਰੇ ਸੁਣਵਾਈ ਚੱਲੀ ਅਤੇ ਸਰਕਾਰ ਵੱਲੋਂ ਨਿਯੁਕਤ ਵਕੀਲਾਂ ਨੇ ਕਾਨੂੰਨ ਮੁਤਾਬਕ ਉਨ੍ਹਾਂ ਦਾ ਬਚਾਅ ਕੀਤਾ। ਜੱਜ ਨੇ ਕਿਹਾ ਕਿ ਫਰਾਰ ਮੁਲਜ਼ਮਾਂ ਦੀ ਗ਼੍ਰਿਫ਼ਤਾਰੀ ਜਾਂ ਉਨ੍ਹਾਂ ਦੇ ਆਤਮਸਮਰਪਣ ਕਰ ਦੇਣ ਤੋਂ ਬਾਅਦ ਫੈਸਲੇ ਨੂੰ ਲਾਗੂ ਕੀਤਾ ਜਾਵੇ। ਹਰਕਤ-ਉਲ-ਜਿਹਾਦ ਬੰਗਲਾਦੇਸ਼ ਦੇ ਅੱਤਵਾਦੀਆਂ ਨੇ 21 ਜੁਲਾਈ 2000 ਨੂੰ ਦੱਖਣ-ਪੱਛਮੀ ਗੋਪਾਲਗੰਜ ਦੇ ਕੋਟਲੀਪਾੜਾ ਵਿੱਚ ਇੱਕ ਮੈਦਾਨ ਨੇੜੇ 76 ਕਿਲੋਗ੍ਰਾਮ ਦਾ ਬੰਬ ਲੱਗਾ ਦਿੱਤਾ ਸੀ। ਉਥੇ ਹਸੀਨਾ ਇੱਕ ਚੋਣ ਰੈਲੀ ਨੂੰ ਸੰਬੋਧਤ ਕਰਨ ਵਾਲੇ ਸਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ