ਨਵੀਂ ਦਿੱਲੀ, 24 ਮਾਰਚ (ਪੋਸਟ ਬਿਊਰੋ) : ਇਸ ਸਾਲ ਇੱਕ ਵਾਰੀ ਮੁੜ ਨਵੀਆਂ ਇਨਫੈਕਸ਼ਨਜ਼ ਵਿੱਚ ਹੋ ਰਹੇ ਵਾਧੇ ਦੇ ਚੱਲਦਿਆਂ ਭਾਰਤ ਨੇ ਕਰੋਨਾਵਾਇਰਸ ਦਾ ਇੱਕ ਨਵਾਂ ਵੇਰੀਐਂਟ ਰਿਪੋਰਟ ਕੀਤਾ ਹੈ।
ਇਸ ਵੇਰੀਐਂਟ ਨੂੰ ਅਧਿਕਾਰੀਆਂ ਨੇ ਡਬਲ ਮਿਊਟੈਂਟ ਦਾ ਨਾਂ ਦਿੱਤਾ ਹੈ। ਮਹਾਂਰਾਸਟਰ ਵਿੱਚ ਸੱਭ ਤੋਂ ਵੱਧ ਪ੍ਰਭਾਵਿਤ ਇਲਾਕੇ ਵਿੱਚੋਂ ਲਏ ਗਏ 200 ਸੈਂਪਲਾਂ ਵਿੱਚੋਂ ਬਹੁਤਿਆਂ ਵਿੱਚ ਇਹ ਪਾਇਆ ਗਿਆ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਨਵਾਂ ਵੇਰੀਐਂਟ ਐਨੇ ਮਾਮਲਿਆਂ ਵਿੱਚ ਵੀ ਸਾਹਮਣੇ ਨਹੀਂ ਆਇਆ ਕਿ ਇਸ ਨੂੰ ਕੇਰਲਾ ਤੇ ਪੰਜਾਬ ਸਮੇਤ ਹੋਰਨਾਂ ਰਾਜਾਂ ਵਿੱਚ ਇਸ ਵੇਰੀਐਂਟ ਦਾ ਵਾਧਾ ਐਲਾਨਿਆ ਜਾਵੇ।
ਐਪਿਡੇਮੌਲੋਜਿਸਟ ਦਾ ਕਹਿਣਾ ਹੈ ਕਿ ਡਬਲ ਮਿਊਟੈਂਟ ਇੱਕ ਬਿਲਕੁਲ ਹੀ ਵੱਖਰਾ ਨਵਾਂ ਵੇਰੀਐਂਟ ਹੈ ਜਿਸ ਵਿੱਚ ਪਹਿਲਾਂ ਤੋਂ ਹੀ ਪਛਾਣੇ ਜਾ ਚੁੱਕੇ ਵੇਰੀਐਂਟਸ ਦੀਆਂ ਵਿਸ਼ੇਸ਼ਤਾਈਆਂ ਹਨ। ਨਵੀਂ ਦਿੱਲੀ ਵਿੱਚ ਸੈਂਟਰ ਫੌਰ ਡਜ਼ੀਜ਼ ਡਾਇਨੇਕਿਮਸ, ਇਕਨੌਕਿਮਸ ਤੇ ਬਾਨੀ ਰਾਮਾਨਨ ਲਕਸ਼ਮੀਨਾਰਾਇਣ ਨੇ ਆਖਿਆ ਕਿ ਡਬਲ ਮਿਊਟੈਂਟ ਕੋਈ ਸਾਇੰਟੀਫਿਕ ਟਰਮ ਨਹੀਂ ਹੈ। ਇਹ ਸਿਰਫ ਇੱਕ ਹੋਰ ਮਿਊਟੈਂਟ ਹੈ ਜੋ ਕਿ ਭਾਰਤ ਵਿੱਚ ਵਿਲੱਖਣ ਹੈ।
ਉਨ੍ਹਾਂ ਇਹ ਵੀ ਆਖਿਆ ਕਿ ਕੀ ਇਨ੍ਹਾਂ ਵੇਰੀਐਂਟਸ ਤੋਂ ਡਰਨ ਦੀ ਲੋੜ ਹੈ? ਉਨ੍ਹਾਂ ਜਵਾਬ ਦਿੰਦਿਆਂ ਆਖਿਆ ਕਿ ਅਜੇ ਅਜਿਹਾ ਕਰਨ ਦੀ ਲੋੜ ਨਹੀੱ ਹੈ ਕਿਉੱਕਿ ਸਾਡੇ ਕੋਲ ਇਸ ਗੱਲ ਦੇ ਕੋਈ ਸਬੂਤ ਨਹੀਂ ਹਨ· ਕਿ ਇਹ ਵੇਰੀਐਂਟ ਤੇਜੀ ਨਾਲ ਫੈਲਦੇ ਹਨ ਤੇ ਪਹਿਲਾਂ ਤੋਂ ਹੀ ਮੌਜੂਦ ਵੇਰੀਐਂਟਸ ਤੋਂ ਜਿਆਦਾ ਘਾਤਕ ਹਨ।