Welcome to Canadian Punjabi Post
Follow us on

03

July 2025
 
ਅੰਤਰਰਾਸ਼ਟਰੀ

ਆਕਸਫੋਰਡ ਯੂਨੀਵਰਸਿਟੀ ਚੋਣ: ਭਾਰਤ ਦੇ ਦਬਾਅ ਹੇਠ ਬ੍ਰਿਟਿਸ਼ ਪੁਲਸ ਅਤੇ ਆਕਸਫੋਰਡ ਵੱਲੋਂ ਰਸ਼ਮੀ ਸਾਵੰਤ ਕੇਸ ਦੀ ਜਾਂਚ ਸ਼ੁਰੂ

March 24, 2021 08:30 AM

ਲੰਡਨ, 23 ਮਾਰਚ, (ਪੋਸਟ ਬਿਊਰੋ)-ਆਕਸਫੋਰਡ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀ ਚੋਣ ਵਿੱਚ ਪਹਿਲੀ ਵਾਰ ਭਾਰਤੀ ਮਹਿਲਾ ਵਜੋਂ ਪ੍ਰਧਾਨ ਬਣ ਕੇ ਇਤਿਹਾਸ ਰਚਣ ਵਾਲੀ ਰਸ਼ਮੀ ਸਾਵੰਤ ਨੂੰ ਅਸਤੀਫ਼ਾ ਦੇਣਾ ਪਿਆ ਸੀ। ਉਸ ਵੱਲੋਂ ਦਿੱਤੇ ਇਸ ਅਸਤੀਫੇ ਬਾਰੇ ਭਾਰਤੀ ਪਾਰਲੀਮੈਂਟ ਵਿਚ ਹੰਗਾਮੇ ਪਿੱਛੋਂਬ੍ਰਿਟਿਸ਼ ਪੁਲਸ ਤੇ ਆਕਸਫੋਕਡ ਯੂਨੀਵਰਸਿਟੀ ਨੇ ਇਸ ਚੋਣ ਨਾਲ ਜੁੜੇ ਹੋਏ ਸਾਰੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਸਲ ਵਿਚ ਆਕਸਫੋਰਡ ਯੂਨੀਵਰਸਿਟੀਦੀਸਟੂਡੈਂਟ ਪ੍ਰਧਾਨ ਚੁਣੇ ਜਾਣ ਮਗਰੋਂ ਰਸ਼ਮੀ ਦੀਆਂ ਕੁਝ ਪੁਰਾਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਵਾਇਰਲ ਕਰ ਕੇ ਦੋਸ਼ ਲਾਇਆ ਗਿਆ ਸੀ ਕਿ ਇਹ ਪੋਸਟਾਂ ਨਸਲਵਾਦੀ ਸਨ। ਇਸ ਬਾਰੇ ਭਾਜਪਾ ਦੇ ਐੱਮ ਪੀ ਅਸ਼ਵਿਨੀ ਵੈਸ਼ਨਵ ਨੇ ਬੀਤੇ ਹਫ਼ਤੇ ਰਾਜ ਸਭਾ ਵਿਚ ਕਿਹਾ ਸੀ ਕਿ ਆਕਸਫੋਰਡ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀ ਪਹਿਲੀ ਭਾਰਤੀ ਮਹਿਲਾ ਪ੍ਰਧਾਨ ਨੂੰ ਚੋਣ ਜਿੱਤਣ ਪਿੱਛੋਂ ਅਹੁਦਾ ਛੱਡਣ ਨੂੰ ਮਜਬੂਰ ਕੀਤਾ ਗਿਆ ਹੈ ਤੇ ਇਹ ਬਸਤੀਵਾਦੀ ਯੁੱਗ ਦੇ ਨਜ਼ਰੀਏ ਨੂੰ ਪੇਸ਼ ਕਰਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਸੀ ਕਿ ਰਸ਼ਮੀ ਦੇ ਮਾਂ-ਬਾਪ ਦੀ ਹਿੰਦੂ ਧਾਰਮਿਕ ਸ਼ਰਧਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੇ ਜਵਾਬ ਵਿਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਉਹ ਚੁੱਪ ਨਹੀਂ ਬੈਠਣਗੇ ਤੇ ਜਦੋਂ ਲੋੜ ਹੋਵੇਗੀ, ਇਹ ਮੁੱਦਾ ਸਬੰਧਤ ਸਰਕਾਰ ਕੋਲ ਉਠਾਇਆ ਜਾਵੇਗਾ। ਜੈਸ਼ੰਕਰ ਨੇ ਕਿਹਾ ਸੀ ਕਿ ‘ਮਹਾਤਮਾ ਗਾਂਧੀ ਦੀ ਜ਼ਮੀਨ ਤੋਂ ਹੋਣ ਕਾਰਨ ਅਸੀਂ ਨਸਲਵਾਦ ਦੇ ਮੁੱਦੇ ਉੱਤੇ ਚੁੱਪ ਨਹੀਂ ਰਹਿ ਸਕਦੇ, ਬ੍ਰਿਟੇਨ ਦੇ ਨਾਲ ਸਾਡੇ ਮਜ਼ਬੂਤ ਸੰਬੰਧ ਹਨ ਤੇ ਅਸੀਂ ਇਸ ਕੇਸ ਉੱਤੇ ਕਰੀਬੀ ਨਜ਼ਰ ਰੱਖ ਰਹੇ ਹਾਂ।’
ਵਰਨਣ ਯੋਗ ਹੈ ਕਿ ਆਕਸਫੋਰਡ ਯੂਨੀਵਰਸਿਟੀ ਤੋਂ ਐਨਰਜੀ ਸਿਸਟਮ ਵਿਚ ਐੱਮ ਐੱਸ ਸੀ ਕਰ ਰਹੀ ਰਸ਼ਮੀ ਸਾਵੰਤ ਨੂੰ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਬਣਨ ਦੇ ਕੁਝ ਦਿਨਾਂ ਪਿੱਛੋਂਉਸ ਦੇ ਖਿਲਾਫ ਸੋਸ਼ਲ ਮੀਡੀਆ ਉਤੇਚਲਾਈ ਮੁਹਿੰਮ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਵਿਚ ਉਸ ਦੇ ਪੁਰਾਣੇ ਇੰਸਟਾਗ੍ਰਾਮ ਪੋਸਟ ਦਿਖਾ ਕੇ ਉਸ ਨੂੰ ਨਸਲਵਾਦੀ ਤੱਕਕਿਹਾ ਗਿਆ। ਇਸ ਨੇ ਰਸ਼ਮੀ ਨੂੰ ਇੰਨਾ ਦੁਖੀ ਕੀਤਾ ਕਿ ਉਹ ਅਸਤੀਫ਼ਾ ਦੇ ਕੇ ਭਾਰਤ ਆ ਗਈ ਅਤੇ ਤਣਾਅ ਦੇ ਕਾਰਨ ਤਿੰਨ ਦਿਨਾਂ ਤੱਕ ਉਡੁਪੀ ਦੇ ਇਕ ਹਸਪਤਾਲ ਵਿਚ ਦਾਖਲ ਰਹੀ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ