Welcome to Canadian Punjabi Post
Follow us on

18

April 2021
ਭਾਰਤ

ਬਿਹਾਰ ਅਸੈਂਬਲੀ ਵਿੱਚ ਜ਼ਬਰਦਸਤ ਹੰਗਾਮਾ, ਵਿਧਾਇਕਾਂ ਨੇ ਸਪੀਕਰ ਨੂੰ ਬੰਦੀ ਬਣਾਇਆ

March 24, 2021 08:21 AM

ਪਟਨਾ, 23 ਮਾਰਚ, (ਪੋਸਟ ਬਿਊਰੋ)-ਬਿਹਾਰ ਦੇ ਲੋਕਤੰਤਰੀ ਇਤਿਹਾਸ ਵਿਚ ਅੱਜ ਮੰਗਲਵਾਰ ਦਾ ਦਿਨ ਵੱਖਰੇ ਰੂਪ ਵਿਚ ਆਇਆ, ਜਦੋਂ ਦੋਵਾਂ ਧਿਰਾਂ ਦੀ ਜਿ਼ਦ ਕਾਰਨ ਹਾਲਤ ਲਾਮਿਸਾਲ ਹੰਗਾਮੇ ਵਿੱਚ ਬਦਲ ਗਈ।
ਅੱਜ ਇਸ ਰਾਜ ਦੀ ਵਿਧਾਨ ਸਭਾ ਦੇ ਬੱਜਟ ਸੈਸ਼ਨ ਦੇ 20ਵਾਂ ਦਿਨ ਸੀ ਤੇ ਪੁਲਸ ਐਕਟ ਉੱਤੇ ਵੀ ਵਿਚਾਰ ਹੋਣੀ ਸੀ, ਜਿਸ ਦੇ ਵਿਰੋਧਕਾਰਨ ਜ਼ਬਰਦਸਤ ਹੰਗਾਮਾ ਹੋ ਗਿਆ। ਚਾਰ ਵਾਰ ਕਾਰਵਾਈ ਮੁਲਤਵੀ ਹੋਣ ਪਿੱਛੋਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਿਧਾਨ ਸਭਾ ਸਪੀਕਰ ਵਿਜੇ ਸਿਨਹਾ ਨੂੰ ਉਨ੍ਹਾਂ ਦੇ ਚੈਂਬਰ ਵਿਚ ਬੰਦੀ ਬਣਾ ਕੇ ਚੈਂਬਰ ਦੇ ਮੁੱਖ ਦਰਵਾਜ਼ੇ ਨੂੰ ਰੱਸੀ ਬੰਨ੍ਹ ਕੇ ਬੰਦ ਕਰ ਦਿੱਤਾ। ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਦੀਆਂ 7 ਮਹਿਲਾ ਮੈਂਬਰਾਂ ਨੇ ਸਪੀਕਰ ਦੀ ਚੇਅਰ ਘੇਰ ਲਈ ਤਾਂ ਲਗਾਤਾਰ ਘੰਟੀ ਵੱਜਦੀ ਰਹੀ, ਪਰ ਮਹਿਲਾ ਮੈਂਬਰਾਂ ਨੇ ਓਥੋਂ ਹਟਣ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਪਹਿਲਾਂ ਹਾਊਸ ਦੀ ਕਾਰਵਾਈ ਸ਼ੁਰੂ ਹੁੰਦੇ ਸਾਰ ਡਾ. ਪ੍ਰੇਮ ਕੁਮਾਰ ਸਪੀਕਰ ਵਜੋਂ ਕਾਰਵਾਈ ਚਲਾਉਣ ਲੱਗੇ ਤਾਂ ਵਿਰੋਧੀ ਧਿਰ ਦੇ 12-13 ਵਿਧਾਇਕ ਵੈੱਲ ਦੇ ਨੇੜੇ ਚਲੇ ਗਏ ਅਤੇ ਬਿੱਲ ਪਾੜ ਦਿੱਤਾ। ਫਿਰ ਉਹ ਰਿਪੋਰਟਰਜ਼ਦੇ ਟੇਬਲ ਉੱਤੇ ਚੜ੍ਹ ਗਏ ਤੇ ਬਾਅਦ ਵਿੱਚ ਰਿਪੋਰਟਰਜ਼ ਟੇਬਲ ਵੀ ਤੋੜ ਦਿੱਤਾ। ਰਾਸ਼ਟਰੀ ਜਨਤਾ ਦਲ ਮੈਂਬਰਾਂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸਾਹਮਣੇ ਕੁਰਸੀਆਂ ਸੁੱਟੀਆਂ ਅਤੇ ਹਾਲਾਤ ਵਿਗੜਦੇ ਦੇਖ ਕੇ ਪੁਲਸ ਸੱਦੀ ਗਈ। ਪਟਨਾ ਦੇ ਜਿ਼ਲਾ ਮੈਜਿਸਟਰੇਟਅਤੇ ਐੱਸ ਐੱਸ ਪੀ ਭਾਰੀ ਪੁਲਸ ਫੋਰਸ ਨਾਲਹਾਊਸ ਅੰਦਰ ਪਹੁੰਚੇ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਦੀ ਜਿ਼ਲਾ ਮੈਜਿਸਟਰੇਟਅਤੇ ਐੱਸ ਐੱਸ ਪੀ ਸਮੇਤ ਪੁਲਸ ਨਾਲ ਜ਼ੋਰਦਾਰ ਧੱਕਾ-ਮੁੱਕੀ ਹੋ ਗਈ। ਵਿਰੋਧੀ ਧਿਰ ਦੇ ਕਈ ਵਿਧਾਇਕਾਂ ਨੇ ਜਿ਼ਲਾ ਮੈਜਿਸਟਰੇਟਅਤੇ ਐੱਸ ਐੱਸ ਪੀ ਨਾਲ ਬਦਸਲੂਕੀ ਕੀਤੀ ਤੇਹਾਊਸ ਵਿਚ ਮੰਤਰੀ ਅਸ਼ੋਕ ਚੌਧਰੀ ਤੇ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਚੰਦਰ ਸ਼ੇਖਰ ਹੱਥੋਪਾਈ ਹੋ ਗਏ। ਇਸ ਮੌਕੇ ਮੰਤਰੀ ਅਸ਼ੋਕ ਚੌਧਰੀ ਨੇ ਵਿਰੋਧੀ ਧਿਰ ਦੇ ਵਿਧਾਇਕ ਨੂੰ ਧੱਕਾ ਦੇ ਦਿੱਤਾ ਤਾਂ ਚੰਦਰ ਸ਼ੇਖਰ ਨੇ ਮੰਤਰੀ ਅਸ਼ੋਕ ਚੌਧਰੀ ਵੱਲ ਮਾਈਕ੍ਰੋਫੋਨ ਸੁੱਟਿਆ।ਵਿਧਾਨ ਸਭਾ ਸਪੀਕਰ ਦੇ ਚੈਂਬਰ ਅੱਗੇ ਮੌਜੂਦ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਹਟਾਉਣ ਲਈ ਮਾਰਸ਼ਲ ਸੱਦੇ ਤਾਂ ਉਹ ਇਕ-ਇਕ ਕਰ ਕੇ ਵਿਰੋਧੀ ਮੈਂਬਰਾਂ ਨੂੰ ਚੁੱਕ ਕੇ ਬਾਹਰ ਸੁੱਟਣ ਲੱਗ ਪਏ। ਇਸ ਦੌਰਾਨ ਮਕਦੂਮਪੁਰ ਤੋਂ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਸਤੀਸ਼ ਕੁਮਾਰ ਦਾਸ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵੱਲਲਿਜਾਇਆ ਗਿਆ। ਮਾਰਕਸੀ ਕਮਿਊਨਿਸਟ ਪਾਰਟੀ ਦੇ ਵਿਧਾਇਕ ਸਤੇਂਦਰ ਯਾਦਵ ਅਤੇ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਰੀਤਲਾਲ ਯਾਦਵ ਵੀ ਜ਼ਖਮੀ ਹੋ ਗਏ। ਸਤੀਸ਼ ਕੁਮਾਰ ਦਾਸ ਨੇ ਦੋਸ਼ ਲਾਇਆ ਕਿ ਪੁਲਸ ਨੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਚੈੱਕ ਬਾਊਂਸ ਦੇ ਕੇਸਾਂ ਦੇ ਜਲਦ ਨਿਪਟਾਰੇ ਲਈ ਸੁਪਰੀਮ ਕੋਰਟ ਵੱਲੋਂ ਨਿਰਦੇਸ਼ ਜਾਰੀ
ਪਲਾਟ ਅਲਾਟਮੈਂਟ ਕੇਸ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੂੰ ਝਟਕਾ
ਭਾਰਤ ਦੀ ਸਰਿਤਾ ਨੇ ਸੰਸਾਰ ਕੁਸ਼ਤੀ ਮੁਕਾਬਲੇ ਵਿੱਚ ਗੋਲਡ ਜਿੱਤਿਆ
ਕੋਰੋਨਾ ਦੇ ਵਧਦੇ ਜਾਣ ਕਾਰਨ ਨਿਰੰਜਨੀ ਅਖਾੜੇ ਵੱਲੋਂ ਕੁੰਭ ਮੇਲੇ ਦੀ ਅਗਾਊਂ ਸਮਾਪਤੀ
ਕਿਸਾਨਾਂ ਦਾ ਧਰਨਾ ਚੁਕਾਉਣ ਲਈ ‘ਅਪਰੇਸ਼ਨ ਕਲੀਨ’ ਦੀ ਤਿਆਰੀ ਦੇ ਚਰਚੇ
ਭਾਰਤ ਵਿੱਚ ਕੋਰੋਨਾ ਦੇ ਕਾਰਨ ਹਾਲਤ ਹੋਰ ਵਿਗੜਦੇ ਦਿੱਸਣ ਲੱਗੇ
ਲਾਪਤਾ ਧੀ ਨੂੰ ਲੱਭਣ ਬਦਲੇ ਪੁਲਸ ਵੱਲੋਂ ਰਿਸ਼ਵਤ ਮੰਗਣ ਉੱਤੇ ਪਿਓ ਵੱਲੋਂ ਖੁਦਕੁਸ਼ੀ
ਸੁਪਰੀਮ ਕੋਰਟ ਨੇ ਕਿਹਾ: ਹਾਈ ਕੋਰਟ ਨੂੰ ਸ਼ੁਰੂਆਤੀ ਜਾਂਚ ਵਿੱਚ ਦਖਲ ਨਹੀਂ ਦੇਣਾ ਚਾਹੀਦਾ
ਸੁਸ਼ੀਲ ਚੰਦਰਾ ਨੇ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਿਆ
ਮਹਾਰਾਣਾ ਪ੍ਰਤਾਪ ਬਾਰੇ ਟਿੱਪਣੀ ਕਰਨ ਉੱਤੇ ਭਾਜਪਾ ਨੇਤਾ ਕਟਾਰੀਆ ਨੂੰ ਮਾਫ਼ੀ ਮੰਗਣੀ ਪਈ