Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਅੰਤਰਰਾਸ਼ਟਰੀ

ਕੋਲੋਰਾਡੋ ਸ਼ੂਟਿੰਗ ਤੋਂ 6 ਦਿਨ ਪਹਿਲਾਂ ਹੀ ਖਰੀਦਿਆ ਸੀ ਹਮਲਾਵਰ ਨੇ ਹਥਿਆਰ

March 24, 2021 06:54 AM

ਬੋਲਡਰ, ਕੋਲੋਰਾਡੋ, 23 ਮਾਰਚ (ਪੋਸਟ ਬਿਊਰੋ) : ਕੋਲੋਰਾਡੋ ਦੀ ਸੁਪਰਮਾਰਕਿਟ ਵਿੱਚ ਲੋਕਾਂ ਉੱਤੇ ਗੋਲੀਆਂ ਚਲਾਉਣ ਵਾਲਾ ਮਸ਼ਕੂਕ ਸਿਰਫ 21 ਸਾਲਾਂ ਦਾ ਲੜਕਾ ਸੀ, ਜਿਸ ਨੇ ਇਸ ਹਮਲੇ ਤੋਂ ਛੇ ਦਿਨ ਪਹਿਲਾਂ ਹੀ ਅਸਾਲਟ ਵੈਪਨ ਖਰੀਦੇ ਸਨ।ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਜਿ਼ਕਰਯੋਗ ਹੈ ਕਿ 21 ਸਾਲਾ ਅਹਿਮਦ ਅਲੀ ਅਲੀਵੀ ਅਲੀਸਾ ਨੇ 16 ਮਾਰਚ ਨੂੰ ਹਥਿਆਰ ਖਰੀਦਿਆ ਤੇ ਇਸ ਤੋਂ ਠੀਕ ਛੇ ਦਿਨ ਬਾਅਦ ਬੋਲਡਰ ਵਿੱਚ ਕਿੰਗ ਸੂਪਰਜ਼ ਸਟੋਰ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਪੁਲਿਸ ਅਧਿਕਾਰੀ ਸਮੇਤ 10 ਵਿਅਕਤੀ ਮਾਰੇ ਗਏ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਗੰਨ ਕਿੱਥੋਂ ਖਰੀਦੀ ਗਈ ਸੀ। ਅਲੀਸਾ ਅਰਵਾਡਾ ਦੇ ਡੈਨਵਰ ਸਬਅਰਬ ਤੋਂ ਹੈ। ਇਸ ਸਮੇਂ ਉਸ ਨੂੰ ਕਤਲ ਦੇ ਦੋਸ਼ਾਂ ਹੇਠ ਕਾਊਂਟੀ ਦੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ। ਇੱਥੇ ਬੰਦ ਕਰਨ ਤੋਂ ਪਹਿਲਾਂ ਉਸ ਦਾ ਇਲਾਜ ਵੀ ਕਰਵਾਇਆ ਗਿਆ। ਉਸ ਨੂੰ ਪਹਿਲੀ ਵਾਰੀ ਵੀਰਵਾਰ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।
ਹਾਲਾਂਕਿ ਜਾਂਚਕਾਰ ਇਸ ਹਮਲੇ ਪਿਛਲਾ ਕਾਰਨ ਤਾਂ ਨਹੀਂ ਪਤਾ ਲਾ ਸਕੇ ਹਨ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਅਲੀਸਾ ਹੀ ਅਜਿਹਾ ਬੰਦੂਕਧਾਰੀ ਸੀ। ਇੱਕ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਸ਼ਕੂਕ ਦੇ ਪਰਿਵਾਰ ਵੱਲੋਂ ਜਾਂਚਕਾਰਾਂ ਨੂੰ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਅਲੀਸਾ ਕਿਸੇ ਤਰ੍ਹਾਂ ਦੀ ਮਾਨਸਿਕ ਬਿਮਾਰੀ ਤੋਂ ਪਰੇਸ਼ਾਨ ਹੈ ਤੇ ਉਸ ਨੂੰ ਭਰਮ ਵੀ ਪੈਂਦੇ ਹਨ।ਇਸ ਦੌਰਾਨ ਵਾਸਿ਼ੰਗਟਨ ਵਿੱਚ ਰਾਸ਼ਟਰਪਤੀ ਜੋਅ ਬਾਇਡਨ ਨੇ ਕਾਂਗਰਸ ਨੂੰ ਦੇਸ਼ ਦੇ ਗੰਨ ਲਾਅਜ਼ ਨੂੰ ਸਖ਼ਤ ਕਰਨ ਲਈ ਆਖਿਆ।   

   

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ `ਚ ਇਮਰਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ, ਪੀਟੀਆਈ ਪਾਰਟੀ ਦੇ ਨੇਤਾ ਲਾਹੌਰ ਵਿੱਚ ਮਿਲੇ ਰੂਸ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਕਿਹਾ- ਉੱਤਰੀ ਕੋਰੀਆ ਵਿਰੁੱਧ ਫੌਜੀ ਗਠਜੋੜ ਨਾ ਬਣਾਓ ਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਮੈਕਸੀਕੋ 'ਤੇ 30% ਲਗਾਇਆ ਟੈਰਿਫ, ਇੱਕ ਅਗਸਤ ਤੋਂ ਟੈਰਿਫ ਕੀਤੇ ਜਾਣਗੇ ਲਾਗੂ ਇੰਡੋਨੇਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ `ਚ ਤਿੰਨ ਭਾਰਤੀਆਂ ਦੀ ਮੌਤ ਦੀ ਸਜ਼ਾ ਬਰਕਰਾਰ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ