Welcome to Canadian Punjabi Post
Follow us on

29

March 2024
 
ਲਾਈਫ ਸਟਾਈਲ

ਬਿਊਟੀ ਟਿਪਸ : ਦੁੱਧ ਨਾਲ ਨਿਖਾਰੋ ਸੁੰਦਰਤਾ

March 24, 2021 02:32 AM

* ਮਿਲਕ ਬਾਥ ਤਿਆਰ ਕਰਨ ਲਈ ਪਾਣੀ ਵਿੱਚ ਮਿਲਕ ਪਾਊਡਰ ਮਿਲਾਓ। ਮੰਨਿਆ ਜਾਂਦਾ ਹੈ ਕਿ ਇਹ ਚਮੜੀ ਨੂੰ ਮੁਲਾਇਮ ਬਣਾਉਂਦਾ ਤੇ ਪੋਸ਼ਣ ਦਿੰਦਾ ਹੈ। ਜੇ ਡੈੱਡ ਸਕਿਨ ਨੂੰ ਹਟਾਉਣਾ ਹੋਵੇ ਤਾਂ ਉਬਲਦੇ ਦੁੱਧ ਵਿੱਚ ਥੋੜ੍ਹਾ ਲੂਣ ਮਿਲਾਓ ਅਤੇ ਤੁਰੰਤ ਉਸ ਵਿੱਚ ਫੈਟ ਫ੍ਰੀ ਦੁੱਧ ਪਾ ਦਿਓ। ਲੂਫਾ ਦੇ ਪ੍ਰਯੋਗ ਨਾਲ ਆਪਣੇ ਸਰੀਰ ਦੀ ਮਾਲਿਸ਼ ਕਰੋ।
* ਜੇ ਚਿਹਰਾ ਲਾਲ ਹੋ ਗਿਆ ਹੈ ਅਤੇ ਉਸ ਵਿੱਚ ਜਲਨ ਹੋ ਰਹੀ ਹੈ ਤਾਂ ਮਲਾਈ ਜਾਂ ਮੱਖਣ ਲਾਓ। ਇੰਨਾ ਹੀ ਨਹੀਂ ਤੁਸੀਂ ਦੁੱਧ ਵੀ ਲਾ ਸਕਦੇ ਹੋ। ਜਦੋਂ ਚਿਹਰੇ ਉੱਤੇ ਦੁੱਧ ਸੁੱਕ ਜਾਵੇ ਤਾਂ ਉਸ ਨੂੰ ਧੋ ਲਵੋ।
* ਜੇ ਤੁਹਾਡੀ ਚਮੜੀ ਦੇ ਰੋਮ ਵੱਡੇ ਹਨ ਤਾਂ ਦੁੱਧ ਦੀ ਖੱਟੀ ਮਲਾਈ ਦੀ ਵਰਤੋਂ ਕਰੋ। ਖੱਟੀ ਮਲਾਈ ਨੂੰ ਆਪਣੀ ਗਰਦਨ ਅਤੇ ਚਿਹਰੇ ਉੱਤੇ ਲਾਓ ਤੇ 15 ਮਿੰਟ ਬਾਅਦ ਠੰਢੇ ਪਾਣੀ ਨਾਲ ਧੋ ਲਵੋ। ਇਸ ਦੀ ਵਰਤੋਂ ਕਰਨ ਨਾਲ ਰੋਮ ਛੋਟੇ ਹੋ ਜਾਣਗੇ ਅਤੇ ਚਮੜੀ ਚਮਕ ਜਾਵੇਗੀ।
* ਚਮੜੀ ਖੁਸ਼ਕ ਹੈ ਤਾਂ ਦੋ ਚਮਚ ਦੁੱਧ ਦੀ ਮਲਾਈ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਆਪਣੀ ਚਮੜੀ ਉੱਤੇ ਲਾਓ, ਉਸ ਦੀ ਖੁਸ਼ਕੀ ਖਤਮ ਹੋਵੇਗੀ। ਦੁੱਧ ਦੀ ਮਲਾਈ ਵਿੱਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਚਿਹਰੇ ਦਾ ਫੇਸ਼ੀਅਲ ਕੀਤਾ ਜਾ ਸਕਦਾ ਹੈ।
* ਬਾਦਾਮ ਅਤੇ ਲੌਂਗ ਨੂੰ ਬਰਾਬਰ ਹਿੱਸੇ ਵਿੱਚ ਲੈ ਕੇ ਪਾਊਡਰ ਬਣਾ ਲਵੋ। ਅੱਧਾ ਚਮਚ ਦੁੱਧ ਵਿੱਚ ਚੁਟਕੀ ਕੁ ਹਲਦੀ ਮਿਲਾ ਕੇ ਚਿਹਰੇ ਉੱਤੇ ਲਾਓ। ਥੋੜ੍ਹੀ ਦੇਰ ਬਾਅਦ ਧੋ ਲਵੋ। ਇਸ ਨਾਲ ਚਿਹਰੇ ਉੱਤੇ ਨਿਖਾਰ ਆਉਂਦਾ ਹੈ।

 
Have something to say? Post your comment