Welcome to Canadian Punjabi Post
Follow us on

22

April 2021
ਲਾਈਫ ਸਟਾਈਲ

ਰਸੋਈ ਲਾਜਵਾਬ ਮਸ਼ਰੂਮ ਚਿਲੀ ਫਰਾਈ

March 24, 2021 02:30 AM

ਸਮੱਗਰੀ: ਵਿੱਚੋਂ ਕੱਟੇ ਹੋਏ ਮਸ਼ਰੂਮ 10, ਇੱਕ ਕੱਟਿਆ ਹੋਇਆ ਪਿਆਜ, ਛੇ ਕੜੀ ਪੱਤੇ, ਹਰੀਆਂ ਮਿਰਚਾਂ ਚਾਰ, ਇੱਕ ਲਾਲ ਮਿਰਚ, ਅੱਧਾ ਚਮਚ ਜ਼ੀਰਾ, ਦੋ ਚਮਚ ਤੇਲ, ਜ਼ੀਰਾ ਪਾਊਡਰ ਅੱਧਾ ਚਮਚ, ਧਨੀਆ ਪਾਊਡਰ ਅੱਧਾ ਚਮਚ, ਲਸਣ ਪੇਸਟ ਇੱਕ ਚਮਚ, ਹਲਦੀ ਪਾਊਡਰ 1/4 ਚਮਚ, ਨਮਕ ਸਵਾਦ ਅਨੁਸਾਰ, ਸਵਾਦ ਅਨੁਸਾਰ ਕਾਲੀ ਮਿਰਚ, ਕੋਕੋਨਟ ਵਿਨੇਗਰ ਚਾਰ ਚਮਚ, ਹਰੀਆ ਧਨੀਆ ਬਰੀਕ ਕੱਟਿਆ ਹੋਇਆ ਗਾਰਨਿਸ਼ ਦੇ ਲਈ।
ਵਿਧੀ: ਪੈਨ ਵਿੱਚ ਤੇਲ ਗਰਮ ਕਰੋ ਤੇ ਉਸ ਵਿੱਚ ਲਾਲ ਮਿਰਚ, ਜ਼ੀਰਾ ਅਤੇ ਕੜੀ ਪੱਤਾ ਪਾਓ। ਹਰੀ ਮਿਰਚ ਅਤੇ ਪਿਆਜ਼ ਪਾ ਕੇ ਕੁਝ ਦੇਰ ਤੱਕ ਭੁੰਨੋ। ਲਸਣ ਪੇਸਟ ਤੇ ਮਸ਼ਰੂਮ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਸਾਰੇ ਸੁੱਕੇ ਮਸਾਲੇ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲ ਮਿਲਾਓ। ਕਾਲੀ ਮਿਰਚ ਪਾਊਡਰ ਤੇ ਵਿਨੇਗਰ ਪਾ ਕੇ ਮਿਲਾਓ। ਬਰੀਕ ਕੱਟੇ ਹਰੇ ਧਨੀਏ ਨਾਲ ਗਾਰਨਿਸ਼ ਕਰ ਕੇ ਸਰਵ ਕਰੋ।

Have something to say? Post your comment