Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਇਸਰਾਈਲ ਵਿਚ ਮੌਤ ਦੀ ਗੁਫਾ ਵਿੱਚੋਂ 6000 ਸਾਲ ਪੁਰਾਣਾ ਬੱਚੀ ਦਾ ਪਿੰਜਰ ਮਿਲਿਆ

March 24, 2021 01:54 AM

ਤਲਅਵੀਵ, 23 ਮਾਰਚ (ਪੋਸਟ ਬਿਊਰੋ)- ਇਸਰਾਈਲ ਦੇ ਪੁਰਾਤੱਤਵ ਮਾਹਰਾਂ ਨੂੰ ਮੌਤ ਦੀ ਗੁਫਾ ਵਿੱਚੋਂ 6000 ਸਾਲ ਪੁਰਾਣਾ ਬੱਚੀ ਦਾ ਪਿੰਜਰ ਮਿਲਿਆ ਹੈ। ਇਹ ਮੌਤ ਦੀ ਗੁਫਾ ਇਸਰਾਈਲ ਦੇ ਜੁਦੇਆਨ ਰੇਗਿਸਤਾਨ ਵਿੱਚ ਮ੍ਰਿਤਕ ਸਾਗਰ ਦੇ ਨਾਲ ਲੱਗਦੀ ਹੈ। ਸਾਲ 1960 ਦੇ ਦਹਾਕੇ ਵਿੱਚ ਕਰੀਬ ਚਾਲੀ ਮਨੁੱਖੀ ਪਿੰਜਰ ਮਿਲਣ ਦੇ ਬਾਅਦ ਇਸ ਪੁਰਾਤਨ ਗੁਫਾ ਦਾ ਨਾਂਅ ‘ਮੌਤ ਦੀ ਗੁਫਾ’ ਰੱਖ ਦਿੱਤਾ ਗਿਆ ਸੀ।
ਖੋਜਕਾਰਾਂ ਨੂੰ ਬੱਚੀ ਦਾ ਇਹ ਪਿੰਜਰ ਗੁਫਾ ਦੇ ਸੁੱਕੇ ਵਾਤਾਵਰਣ ਵਿੱਚ ਕੁਦਰਤੀ ਰੂਪ ਵਿੱਚ ਮਮੀ ਵਿੱਚ ਬਦਲਿਆ ਹੋਇਆ ਮਿਲਿਆ ਹੈ। ਇਸ ਪਿੰਜਰ ਤੱਕ ਰੱਸੀ ਦੇ ਸਹਾਰੇ ਚੜ੍ਹ ਕੇ ਪਹੁੰਚਿਆ ਜਾ ਸਕਦਾ ਹੈ। ਪਿੰਜਰ ਦੇ ਸੀਟੀ ਸਕੈਨ ਤੋਂ ਪਤਾ ਲੱਗਾ ਹੈ ਕਿ ਇਹ ਛੇ ਤੋਂ 12 ਸਾਲ ਦੀਬੱਚੀ ਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਲੜਕੀ ਸੀ। ਉਸ ਦੇ ਚਮੜੇ ਤੇ ਵਾਲ 6000 ਸਾਲ ਬੀਤ ਜਾਣ ਦੇ ਬਾਅਦ ਵੀ ਅੰਸ਼ਿਕ ਰੂਪ ਵਿੱਚ ਅਜੇ ਤੱਕ ਬਚੇ ਹੋਏ ਹਨ।
ਇਸਰਾਈਲੀ ਇਤਿਹਾਸਕਾਰ ਰੋਨਿਤ ਲੂਪੂ ਨੇ ਕਿਹਾ ਕਿ ਇਹ ਸੁਭਾਵਿਕ ਹੈ ਕਿ ਓਦੋਂ ਜਿਸ ਨੇ ਵੀ ਇਸ ਬੱਚੀ ਨੂੰ ਦਫਨਾਇਆ ਹੋਵੇਗਾ, ਉਸ ਨੇ ਕੱਪੜੇ ਵਿੱਚ ਲਪੇਟ ਦਿੱਤਾ ਸੀ। ਲੂਪੂ ਨੇ ਕਿਹਾ ਕਿ ਇਹ ਕੁਝ ਉਸੇ ਤਰ੍ਹਾਂ ਹੀ ਹੁੰਦਾ ਹੈ ਜਿਵੇਂ ਮਾਪੇ ਆਪਣੇ ਬੱਚੇ ਨੂੰ ਕੰਬਲ ਵਿੱਚ ਲਪੇਟ ਲੈਂਦੇ ਹਨ। ਬੱਚੀ ਦੇ ਹੱਥ ਵਿੱਚ ਵੀ ਕੁਝ ਕੱਪੜੇ ਬੰਨ੍ਹੇ ਹੋਏ ਸਨ। ਇਹ ਪਿੰਜਰ ਮ੍ਰਿਤ ਸਾਗਰ ਵਿੱਚ ਸਥਿਤ ਸੂਚੀ ਪੱਤਰ ਦੇ ਕੋਲ ਮਿਲੇ ਹਨ। ਇਹ ਸੂਚੀ ਪੱਤਰ ਹਿਬਰੂ ਭਾਸ਼ਾ ਵਿੱਚ ਲਿਖੇ ਸਭ ਤੋਂ ਪ੍ਰਾਚੀਨ ਅੱਖਰ ਹਨ। ਹਾਲ ਹੀ ਵਿੱਚ ਇਥੋਂ 2000 ਸਾਲ ਪੁਰਾਣੇ ਸੂਚੀ ਪੱਤਰ ਮਿਲੇ ਸਨ। ਇਸੇ ਇਲਾਕੇ ਤੋਂ ਦੁਨੀਆ ਦੀ ਸਭ ਤੋਂ ਪੁਰਾਣੀ ਟੋਕਰੀ ਵੀ ਮਿਲੀ ਸੀ, ਜੋ ਕਰੀਬ 10 ਹਜ਼ਾਰ ਸਾਲ ਪੁਰਾਣੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ