Welcome to Canadian Punjabi Post
Follow us on

18

April 2021
ਅੰਤਰਰਾਸ਼ਟਰੀ

ਪ੍ਰਧਾਨ ਮੰਤਰੀ ਜੈਸਿੰਡਾ ਨੇ ਸਿੱਖ ਸਪੋਰਟਸ ਕੰਪਲੈਕਸ ਸਿੱਖ ਸੰਗਤ ਨੂੰ ਸੌਂਪਿਆ

March 24, 2021 01:48 AM

ਆਕਲੈਂਡ, 23 ਮਾਰਚ (ਪੋਸਟ ਬਿਊਰੋ)- ਨਿਊਜ਼ੀਲੈਂਡ ਵਿੱਚ 2.5 ਕਰੋੜ ਡਾਲਰ ਦੀ ਕੀਮਤ ਨਾਲ ਬਣਵਾਏ ਗਏਸਿੱਖ ਸਪੋਰਟਸ ਕੰਪਲੈਕਸ ਟਾਕਾਨੀਨੀ ਨੂੰ ਪ੍ਰਧਾਨ ਮੰਤਰੀ ਜੈਸਿੰਡਾ ਨੇ ਰਸਮੀ ਉਦਘਾਟਨ ਕਰਨ ਮਗਰੋਂ ਖਿਡਾਰੀਆਂ ਨੂੰ ਸੌਂਪ ਦਿੱਤਾ ਹੈ। ਇਸ ਵਿੱਚ ਕੌਮਾਂਤਰੀ ਪੱਧਰ ਦੇ ਹਾਕੀ ਗਰਾਊਂਡ ਸਮੇਤ ਵੱਖ-ਵੱਖ ਖੇਡਾਂ ਦੇ ਸੱਤ ਮੈਦਾਨ ਹਨ।
ਵਰਨਣ ਯੋਗ ਹੈ ਕਿ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਸਿੱਖ ਸੰਸਥਾ, ਸੁਪਰੀਮ ਸਿੱਖ ਸੁਸਾਈਟੀ ਵੱਲੋਂ ਨੇਪਰੇ ਚਾੜ੍ਹੇ ਗਏ ਹਾਲੇ ਤੱਕ ਦੇ ਸਭ ਤੋਂ ਵੱਡੇ ਪ੍ਰੋਜੈਕਟ ਦਾ ਉਦਘਾਟਨ ਪਿਛਲੇ ਸਾਲ 21 ਮਾਰਚ ਨੂੰ ਹੋਣਾ ਸੀ, ਪਰ ਕੋਰੋਨਾ ਮਹਾਮਾਰੀ ਕਾਰਨ ਐਨ ਮੌਕੇ ਉੱਤੇ ਸਮਾਗਮ ਮੁਲਤਵੀ ਕਰਨਾ ਪਿਆ ਸੀ। ਇਸ ਵਾਰ ਪ੍ਰਧਾਨ ਮੰਤਰੀ ਜੈਸਿੰਡਾ ਨਾਲ ਅੱਧੀ ਦਰਜਨ ਕੈਬਨਿਟ ਮੰਤਰੀ, ਚਾਰ ਸਿਆਸੀ ਪਾਰਟੀਆਂ ਦੇ ਦੋ ਦਰਜਨ ਪਾਰਲੀਮੈਂਟ ਮੈਂਬਰਾਂ ਅਤੇ ਸਵਾ ਸੌ ਦੇ ਕਰੀਬ ਮਹੱਤਵਪੂਰਨ ਅਹੁਦਿਆਂ ਵਾਲੀਆਂ ਸ਼ਖਸੀਅਤਾਂ ਹਾਜ਼ਰ ਸਨ। ਉਦਘਾਟਨ ਪਿੱਛੋਂ ਪ੍ਰਧਾਨ ਮੰਤਰੀ ਜੈਸਿੰਡਾ ਨੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿੱਚ ਸਿੱਖ ਫਲਸਫੇ ਦੀ ਭਰਪੂਰ ਪ੍ਰਸ਼ੰਸਾ ਕੀਤੀ, ਜੋ ਹਮੇਸ਼ਾ ਲੋੜਵੰਦਾਂ ਲਈ ਅੱਗੇ ਆਉਂਦਾ ਹੈ। ਗੁਰੂਘਰ ਦੀ 15ਵੀਂ ਵਰ੍ਹੇਗੰਢ ਮੌਕੇ ਰੱਖੇ ਗਏ ਉਦਘਾਟਨੀ ਸਮਾਗਮ ਵਿੱਚ ਪੂਰੇ ਨਿਊਜ਼ੀਲੈਂਡ ਵਿੱਚੋਂ ਖੇਡ ਪ੍ਰੇਮੀ ਅਤੇ ਅਹਿਮ ਸੱਜਣ ਪਹੁੰਚੇ ਹੋਏ ਸਨ। ਸਮਾਗਮ ਦੌਰਾਨ ਨਿਊਜ਼ੀਲੈਂਡ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੀ ਆਗੂ ਜੁਡਿਥ ਕੌਲਿਨਜ਼ ਵੀ ਆਪਣੇ ਸਾਥੀ ਪਾਰਲੀਮੈਂਟ ਮੈਂਬਰਾਂ ਨਾਲ ਹਾਜ਼ਰ ਹੋਏ ਉਨ੍ਹਾਂ ਨੇ ਸਿੱਖ ਭਾਈਚਾਰੇ ਵੱਲੋਂ ਨਿਊਜ਼ੀਲੈਂਡ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸਿੱਖ ਭਾਈਚਾਰੇ ਨਾਲ ਸੰਬੰਧਤ ਮਾਮਲਿਆਂ ਪ੍ਰਤੀ ਸੁਹਿਰਦਤਾ ਵਿਖਾਈ। ਇਸ ਮੌਕੇ ਕੀਵੀ ਕਿੰਗ ਗੋਪਾ ਬੈਂਸ ਨੂੰ ਇੱਕ ਚਾਂਦੀ ਦੀ ਇੱਟ ਉੱਤੇ ਬਣੇ 10 ਤੋਲੇ ਸੋਨੇ ਦੇ ਖੰਡੇ ਵਾਲੇ ਵਿਸ਼ੇਸ਼ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਆ ਗਿਆ। ਭਾਰਤੀ ਮੂਲ ਦੇ ਸੀਨੀਅਰ ਜੱਜ ਸਵਰਨ ਅਜੀਤ ਸਿੰਘ, ਆਨਰੇਰੀ ਕੌਂਸਲੇਟ ਭਵ ਢਿੱਲੋਂ, ਪਹਿਲੇ ਦਸਤਾਰਧਾਰੀ ਪਾਰਲੀਮੈਂਟ ਮੈਂਬਰ ਕੰਵਲਜੀਤ ਸਿੰਘ ਬਖਸ਼ੀ ਵੀ ਇਸ ਮੌਕੇ ਪਹੁੰਚੇ ਹੋਏ ਸਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤ ਵਿੱਚ ਮਿਲਿਆ ਕੋਰੋਨਾ ਦਾ ਖ਼ਤਰਨਾਕ ਰੂਪ ਬ੍ਰਿਟੇਨ ਵਿੱਚ ਵੀ ਜਾ ਪਹੁੰਚਿਆ
ਮਿਆਂਮਾਰ ਵਿੱਚ ਫ਼ੌਜੀ ਸ਼ਾਸਨ ਦੇ ਮੁਕਾਬਲੇ‘ ਏਕਤਾ ਸਰਕਾਰ’ ਬਣਾਈ ਗਈ
ਅਮਰੀਕਾ ਦੇ 10 ਡੈਮੋਕ੍ਰੇਟਿਕ ਐਮਪੀਜ਼ ਵੱਲੋਂ ਭਾਰਤ ਵਿਰੁੱਧ ਰੋਕਾਂ ਹਟਾਉਣ ਦੀ ਮੰਗ
ਇੰਡੀਆਨਾਪੋਲਿਸ ਦੀ ਫੈਡੈਕਸ ਫੈਸਿਲਿਟੀ ਉੱਤੇ ਚੱਲੀ ਗੋਲੀ, 8 ਹਲਾਕ
ਯੂਕਰੇਨ ਦੀ ਕੌੜ ਕਾਰਨ ਅਮਰੀਕਾ ਨੇ 10 ਰੂਸੀ ਡਿਪਲੋਮੈਟ ਕੱਢੇ
ਫਰਾਂਸ ਨੇ ਪਾਕਿ ਵਿਚਲੇ ਫਰਾਂਸੀਸੀ ਨਾਗਰਿਕਾਂ ਅਤੇ ਕੰਪਨੀਆਂ ਤੁਰੰਤ ਨਿਕਲ ਆਉਣ ਨੂੰ ਕਿਹਾ
ਅਮਿਤ ਸ਼ਾਹ ਦੇ ਬਿਆਨ ਤੋਂ ਬੰਗਲਾਦੇਸ਼ ਦੀ ਸਰਕਾਰ ਭੜਕੀ
ਪਾਕਿਸਤਾਨ ਸਰਕਾਰ ਨੇ ਕੋਰੋਨਾ ਦੇ ਵਧਦੇ ਕੇਸਾਂ ਦਾ ਭਾਂਡਾ ਲੋਕਾਂ ਸਿਰ ਭੰਨਿਆ
ਮੋਦੀ ਦੇ ਮਿੱਤਰ ਅਡਾਨੀ ਦੀ ਕੰਪਨੀ ਨੂੰ ਅਮਰੀਕਾ ਵਿੱਚ ਵੱਡਾ ਝਟਕਾ
ਦਾਂਤੇ ਰਾਈਟ ਨੂੰ ਮਾਰਨ ਦੇ ਸਬੰਧ ਵਿੱਚ ਸਾਬਕਾ ਮਿਨੀਸੋਟਾ ਪੁਲਿਸ ਅਧਿਕਾਰੀ ਨੂੰ ਕੀਤਾ ਗਿਆ ਚਾਰਜ