Welcome to Canadian Punjabi Post
Follow us on

22

April 2021
ਕੈਨੇਡਾ

ਅਗਲੇ ਹਫਤੇ ਹੋਵੇਗੀ ਚੀਨ ਵਿੱਚ ਨਜ਼ਰਬੰਦ ਦੋਵਾਂ ਕੈਨੇਡੀਅਨਜ਼ ਦੇ ਮਾਮਲੇ ਦੀ ਸੁਣਵਾਈ

March 18, 2021 07:10 AM

ਓਟਵਾ, 17 ਮਾਰਚ (ਪੋਸਟ ਬਿਊਰੋ) : ਪਿਛਲੇ 828 ਦਿਨਾਂ ਤੋਂ ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਦੇ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਹੋਵੇਗੀ। ਇਹ ਐਲਾਨ ਬੁੱਧਵਾਰ ਨੂੰ ਸਰਕਾਰ ਵੱਲੋਂ ਕੀਤਾ ਗਿਆ।
ਵਿਦੇਸ਼ ਮੰਤਰੀ ਮਾਰਕ ਗਾਰਨਿਊ ਵੱਲੋਂ ਜਾਰੀ ਬਿਆਨ ਅਨੁਸਾਰ ਸਾਬਕਾ ਕਾਰੋਬਾਰੀ ਮਾਈਕਲ ਸਪੇਵਰ ਨੂੰ 19 ਮਾਰਚ ਜਦਕਿ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਨੂੰ 22 ਮਾਰਚ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।ਇਸ ਬਿਆਨ ਵਿੱਚ ਗਾਰਨਿਊ ਨੇ ਆਖਿਆ ਕਿ ਕੈਨੇਡੀਅਨ ਅਧਿਕਾਰੀ ਲਗਾਤਾਰ ਸਪੇਵਰ ਤੇ ਕੋਵਰਿਗ ਤੱਕ ਕਾਊਂਸਲਰ ਦੀ ਪਹੁੰਚ ਕਰਵਾਉਣ ਲਈ ਜ਼ੋਰ ਲਾ ਰਹੇ ਹਨ। ਇਹ ਸੱਭ ਕਾਊਂਸਲਰ ਰਿਲੇਸ਼ਨਜ਼ ਉੱਤੇ ਵਿਏਨਾ ਕਨਵੈਨਸ਼ਨ ਤੇ ਚਾਈਨਾ-ਕੈਨੇਡਾ ਕਾਊਂਸਲਰ ਅਗਰੀਮੈਂਟ, ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ।
ਗਾਰਨਿਊ ਨੇ ਆਪਣੇ ਬਿਆਨ ਵਿੱਚ ਇਹ ਵੀ ਆਖਿਆ ਕਿ ਦੋਵਾਂ ਕੈਨੇਡੀਅਨਾਂ ਨੂੰ ਨਜ਼ਰਬੰਦ ਕਰਕੇ ਰੱਖਿਆ ਜਾਣਾ ਮਨਮਰਜ਼ੀ ਵਾਲਾ ਫੈਸਲਾ ਹੈ। ਇਸ ਤੋਂ ਇਲਾਵਾ ਦੋਵਾਂ ਕੈਨੇਡੀਅਨਾਂ ਨਾਲ ਜੁੜੀਆਂ ਇਨ੍ਹਾਂ ਪ੍ਰੋਸੀਡਿੰਗਜ਼ ਵਿੱਚ ਪਾਰਦਰਸ਼ਤਾ ਦੀ ਘਾਟ ਕਾਰਨ ਵੀ ਸਰਕਾਰ ਪਰੇਸ਼ਾਨ ਹੈ। ਜਿ਼ਕਰਯੋਗ ਹੈ ਕਿ ਸਪੇਵਰ ਤੇ ਕੋਵਰਿਗ ਨੂੰ 10 ਦਸੰਬਰ,2018 ਵਿੱਚ ਚੀਨ ਵਿੱਚ ਜਾਸੂਸੀ ਕਰਨ ਦੇ ਦੋਸਖਾਂ ਵਿੱਚ ਨਜ਼ਰਬੰਦ ਕਰ ਲਿਆ ਗਿਆ ਸੀ। ਇਹ ਸਾਰਾ ਕੁੱਝ ਚੀਨ ਵੱਲੋਂ ਬਦਲਾਲਊ ਕਾਰਵਾਈ ਤਹਿਤ ਕੀਤਾ ਗਿਆ। ਇਨ੍ਹਾਂ ਦੋਵਾਂ ਨੂੰ ਨਜ਼ਰਬੰਦ ਕੀਤੇ ਜਾਣ ਤੋਂ ਕੁੱਝ ਸਮਾਂ ਪਹਿਲਾਂ ਅਮਰੀਕਾ ਦੀ ਬੇਨਤੀ ਉੱਤੇ ਵੈਨਕੂਵਰ ਵਿੱਚ ਹੁਆਵੇ ਦੀ ਐਗਜ਼ੈਕਟਿਵ ਮੈਂਗ ਵਾਨਜ਼ੋਊ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

   

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਹਵਾਲਗੀ ਸਬੰਧੀ ਸੁਣਵਾਈ ਵਿੱਚ ਦੇਰ ਕਰਨ ਦੀ ਮੈਂਗ ਦੀ ਬੇਨਤੀ ਜੱਜ ਨੇ ਕੀਤੀ ਮਨਜ਼ੂਰ
ਘੱਟਗਿਣਤੀ ਲਿਬਰਲ ਸਰਕਾਰ ਦੀ ਹੋਣੀ ਤੈਅ ਕਰਨਗੇ ਭਰੋਸੇ ਦੇ ਤਿੰਨ ਵੋਟ
ਅਰਥਚਾਰੇ ਦੀ ਸਥਿਤੀ ਬਾਰੇ ਅੱਜ ਜਾਣਕਾਰੀ ਦੇਵੇਗਾ ਬੈਂਕ ਆਫ ਕੈਨੇਡਾ
ਟਰੂਡੋ ਤੇ ਹੋਰ ਆਗੂ ਐਸਟ੍ਰਾਜ਼ੈਨੇਕਾ ਕੋਵਿਡ-19 ਵੈਕਸੀਨੇਸ਼ਨ ਲਈ ਆਪਣਾ ਨਾਂ ਕਰਵਾ ਰਹੇ ਹਨ ਰਜਿਸਟਰ
ਇੰਟਰਪ੍ਰੋਵਿੰਸ਼ੀਅਲ ਬਾਰਡਰ ਕਰੌਸਿੰਗ ਉੱਤੇ 24/7 ਨਿਗਰਾਨੀ ਬੰਦ ਕਰੇਗੀ ਓਟਵਾ ਪੁਲਿਸ
ਟਾਰਚਾਂ ਵੇਚਣ ਵਾਲੇ
ਕਿਊਬਿਕ ਦੀ ਸੁਪੀਰੀਅਰ ਕੋਰਟ ਨੇ ਧਰਮਨਿਰਪੱਖਤਾ ਕਾਨੂੰਨ ਨੂੰ ਰੱਖਿਆ ਬਰਕਰਾਰ
ਸਰਕਾਰ ਨੇ ਪੇਸ਼ ਕੀਤਾ 101·4 ਬਿਲੀਅਨ ਡਾਲਰ ਦੇ ਖਰਚੇ ਵਾਲਾ ਬਜਟ
ਚੋਣਾਂ ਨੂੰ ਧਿਆਨ ਵਿੱਚ ਰੱਖਕੇ ਬਣਾਇਆ ਗਿਆ ਹੈ ਬਜਟ : ਓਟੂਲ
ਰੌਜਰਜ਼ ਦੇ ਕਈ ਗਾਹਕਾਂ ਵੱਲੋਂ ਸੇਵਾਵਾਂ ਵਿੱਚ ਵਿਘਨ ਪੈਣ ਦੀ ਕੀਤੀ ਗਈ ਸਿ਼ਕਾਇਤ