Welcome to Canadian Punjabi Post
Follow us on

18

April 2021
ਟੋਰਾਂਟੋ/ਜੀਟੀਏ

ਰੈਕਸਡੇਲ ਵਿੱਚ ਹੋਏ ਕਾਰ ਹਾਦਸੇ ਵਿੱਚ ਦੋ ਜ਼ਖ਼ਮੀ

March 18, 2021 12:07 AM

ਰੈਕਸਡੇਲ, 17 ਮਾਰਚ (ਪੋਸਟ ਬਿਊਰੋ) : ਮੰਗਲਵਾਰ ਸ਼ਾਮ ਨੂੰ ਰੈਕਸਡੇਲ ਵਿੱਚ ਹੋਏ ਹਾਦਸੇ ਤੋਂ ਬਾਅਦ ਗੰਭੀਰ ਜ਼ਖ਼ਮੀ ਰੂਪ ਵਿੱਚ ਦੋ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ।
ਪੁਲਿਸ ਅਨੁਸਾਰ ਇਹ ਹਾਦਸਾ ਹਾਈਵੇਅ 27 ਅਤੇ ਰੈਕਸਡੇਲ ਬੋਲੀਵੀਆਰਡ ਉੱਤੇ ਰਾਤੀਂ 8:00 ਵਜੇ ਵਾਪਰਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਗੱਡੀ ਖੰਭੇ ਨਾਲ ਟਕਰਾ ਗਈ ਤੇ ਇੱਕ ਵੈਨ ਨੂੰ ਅੱਗ ਲੱਗ ਗਈ। ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਨੇ ਦੱਸਿਆ ਕਿ ਉਹ ਗੰਭੀਰ ਹਾਲਤ ਵਿੱਚ ਦੋ ਵਿਅਕਤੀਆਂ ਨੂੰ ਟਰੌਮਾ ਸੈਂਟਰ ਲੈ ਕੇ ਗਏ।
ਜ਼ਖ਼ਮੀਆਂ ਬਾਰੇ ਅਜੇ ਤੱਕ ਕੋਈ ਹੋਰ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਇਹ ਵੀ ਸਪਸ਼ਟ ਨਹੀਂ ਹੈ ਕਿ ਹਾਦਸੇ ਦਾ ਕਾਰਨ ਕੀ ਸੀ। ਪੁਲਿਸ ਨੇ ਦੱਸਿਆ ਕਿ ਟੋਰਾਂਟੋ ਹਾਈਡਰੋ ਦੇ ਅਮਲੇ ਵੱਲੋਂ ਖੰਭੇ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਇਸ ਲਈ ਇਸ ਪਾਸੇ ਸੜਕਾਂ ਬੰਦ ਕੀਤੀਆਂ ਗਈਆਂ ਹਨ।
 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮੇਅਰ ਪੈਟ੍ਰਿਕ ਬ੍ਰਾਊਨ ਦੇ ਘਰ ਬੇਟੀ ਨੇ ਲਿਆ ਜਨਮ
ਤੇਜ਼ੀ ਨਾਲ ਵੱਧ ਰਹੇ ਕੋਵਿਡ-19 ਮਾਮਲਿਆਂ ਦਰਮਿਆਨ ਫੋਰਡ ਨੇ ਹੋਰਨਾਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਤੋਂ ਮੰਗੀ ਮਦਦ
ਫ਼ਾਰਮਰਜ਼ ਸੁਪੋਰਟ ਗਰੁੱਪ ਬਰੈਂਪਟਨ ਵੱਲੋਂ ਵਿਸਾਖੀ 17 ਤੇ 18 ਅਪ੍ਰੈਲ ਨੂੰ ਜ਼ੂਮ ਮਾਧਿਅਮ ਰਾਹੀਂ ਵਿਦਵਾਨਾਂ ਦੇ ਭਾਸ਼ਨਾਂ ਨਾਲ ਮਨਾਈ ਜਾਏਗੀ
ਮਿਸੀਸਾਗਾ ਦੇ ਪਾਰਕ ਵਿੱਚ ਮਿਲੀ ਇੱਕ ਵਿਅਕਤੀ ਦੀ ਲਾਸ਼
ਡਾਕਟਰਾਂ ਤੇ ਹੋਰਨਾਂ ਫਰੰਟਲਾਈਨ ਵਰਕਰਜ਼ ਲਈ ਫਰੀ ਐਮਰਜੰਸੀ ਚਾਈਲਡ ਕੇਅਰ ਮੁਹੱਈਆ ਕਰਾਵੇਗੀ ਫੋਰਡ ਸਰਕਾਰ
ਪ੍ਰੋਵਿੰਸ ਵਿੱਚ ਕਰਫਿਊ ਲਾਉਣ ਦੀ ਤਿਆਰੀ ਕਰ ਰਹੀ ਹੈ ਫੋਰਡ ਸਰਕਾਰ !
ਕੈਨੇਡਾ ਫੈੱਡਰਲ ਸਰਕਾਰ ਨੇ ਕੈਨੇਡੀਅਨ ਏਅਰ ਲਾਈਨ ਇੰਡਸਟਰੀ ਅਤੇ ਨੌਕਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਏਅਰ ਕੈਨੇਡਾ ਲਈ ਕੀਤਾ ਵਿੱਤੀ ਸਹਾਇਤਾ ਅਤੇ ਸਮਝੌਤੇ ਦਾ ਐਲਾਨ - ਸੋਨੀਆ ਸਿੱਧੂ, ਸੰਸਦ ਮੈਂਬਰ ਬਰੈਂਪਟਨ ਸਾਊਥ
ਵੈਕਸੀਨ ਦੀ ਵੰਡ ਦੇ ਮੁੱਦੇ ਨੂੰ ਸਿਆਸੀ ਰੰਗਤ ਦੇਣ ਤੋਂ ਬਾਜ ਆਉਣ ਵਿਰੋਧੀ ਧਿਰਾਂ : ਫੋਰਡ
ਨੌਰਥ ਯੌਰਕ ਵਿੱਚ ਚੱਲੀ ਗੋਲੀ , 17 ਸਾਲਾ ਲੜਕਾ ਜ਼ਖ਼ਮੀ
ਫੋਰਡ ਵੱਲੋਂ ਲੋਕਾਂ ਨੂੰ ਪ੍ਰੋਵਿੰਸ ਦੇ ਅੰਦਰ ਤੇ ਬਾਹਰ ਟਰੈਵਲ ਨਾ ਕਰਨ ਦੀ ਅਪੀਲ