ਸਕਾਰਬੌਰੋ, 17 ਮਾਰਚ (ਪੋਸਟ ਬਿਊਰੋ) : ਸਕਾਰਬੌਰੋ ਵਿੱਚ ਦੋ ਗੱਡੀਆਂ ਦੀ ਆਹਮੋ ਸਾਹਮਣੀ ਟੱਕਰ ਵਿੱਚ ਼ਿਤੰਨ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਇਹ ਹਾਦਸਾ ਸ਼ਾਮੀਂ 6:00 ਵਜੇ ਤੋਂ ਪਹਿਲਾਂ ਸਕਾਰਬੌਰੋ ਦੇ ਲੈਮੋਰੈਕਸ ਇਲਾਕੇ ਵਿੱਚ ਕੈਨੇਡੀ ਰੋਡ ਤੇ ਫਿੰਚ ਐਵਨਿਊ ਈਸਟ ਰੋਡ ਉੱਤੇ ਵਾਪਰਿਆ। ਟੋਰਾਂਟੋ ਪੈਰਾਮੈਡਿਕਸ ਸਰਵਿਸਿਜ਼ ਨੇ ਦੱਸਿਆ ਕਿ ਇੱਕ 20 ਸਾਲਾ ਵਿਅਕਤੀ ਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ। ਪੈਰਾਮੈਡਿਕਸ ਨੇ ਦੱਸਿਆ ਕਿ ਦੋ ਹੋਰਨਾਂ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਕਾਰਨ ਇੱਕ ਲੋਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸੇ ਦੇ ਕਾਰਨ ਦਾ ਅਜੇ ਵੀ ਪਤਾ ਨਹੀਂ ਚੱਲਿਆ।