Welcome to Canadian Punjabi Post
Follow us on

12

July 2025
 
ਕੈਨੇਡਾ

ਕੋਵਿਡ-19 ਦੇ ਇਲਾਜ ਲਈ ਬੀ ਸੀ ਦੀ ਬਾਇਓਟੈਕ ਫਰਮ ਆਪਣੇ ਨੇਜ਼ਲ ਸਪਰੇਅ ਵਾਸਤੇ ਚਾਹੁੰਦੀ ਹੈ ਐਮਰਜੰਸੀ ਮਨਜੂ਼ਰੀ

March 17, 2021 12:55 AM

ਵੈਨਕੂਵਰ, 16 ਮਾਰਚ (ਪੋਸਟ ਬਿਊਰੋ) : ਬੀ ਸੀ ਦੀ ਬਾਇਓਟੈਕ ਫਰਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਵਿਡ-19 ਦਾ ਪ੍ਰਭਾਵਸ਼ਾਲੀ ਇਲਾਜ ਲੱਭ ਲਿਆ ਹੈ। ਹੁਣ ਇਹ ਫਰਮ ਆਪਣੇ ਪ੍ਰੋਡਕਟ ਦੀ ਵਰਤੋਂ ਲਈ ਫੈਡਰਲ ਸਰਕਾਰ ਤੋਂ ਮਨਜ਼ੂਰੀ ਚਾਹੁੰਦੀ ਹੈ।

ਕਈ ਮਹੀਨਿਆਂ ਤੱਕ ਕਲੀਨਿਕਲ ਟ੍ਰਾਇਲਜ਼ ਤੋਂ ਬਾਅਦ ਵੈਨਕੂਵਰ ਸਥਿਤ ਸੈਨੋਟਾਈਜ਼ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਨੇਜ਼ਲ ਸਪਰੇਅ ਨਾਲ ਕੋਵਿਡ-19 ਦਾ ਅਸਰ 24 ਘੰਟੇ ਦੇ ਅੰਦਰ ਅੰਦਰ 95 ਫੀ ਸਦੀ ਤੱਕ ਘੱਟ ਜਾਂਦਾ ਹੈ।ਬਹੁਤੇ ਮਾਮਲਿਆਂ ਵਿੱਚ ਤਿੰਨ ਦਿਨਾਂ ਵਿੱਚ ਵਿਅਕਤੀ 99 ਫੀ ਸਦੀ ਸਿਹਤਯਾਬ ਹੋ ਜਾਂਦਾ ਹੈ। ਡਾ·ਕ੍ਰਿਸ ਮਿਲਰ ਨਾਲ ਰਲ ਕੇ ਸੈਨੋਟਾਈਜ਼ ਫਰਮ ਖੜ੍ਹੀ ਕਰਨ ਵਾਲੇ ਡਾ· ਗਿੱਲੀ ਰੀਜੇਵ ਨੇ ਦੱਸਿਆ ਕਿ ਜਦੋਂ ਤੁਸੀਂ ਨੇਜ਼ਲ ਸਪਰੇਅ ਦੀ ਵਰਤੋਂ ਕਰਦੇ ਹੋਂ ਤਾਂ ਇਹ ਵਾਇਰਸ ਨੂੰ ਨੱਕ ਵਿੱਚ ਹੀ ਮਾਰ ਮੁਕਾਉਂਦਾ ਹੈ ਤੇ ਵਾਇਰਲ ਦੀ ਸਮਰੱਥਾ ਨੂੰ ਖ਼ਤਮ ਕਰ ਦਿੰਦਾ ਹੈ।

ਟੈਸਟਿੰਗ ਦੌਰਾਨ ਕੈਨੇਡਾ ਤੇ ਯੂ ਕੇ ਦੇ ਕੋਵਿਡ-19 ਮਰੀਜ਼ਾਂ ਨੇ ਆਪ ਇਸ ਨੇਜ਼ਲ ਸਪਰੇਅ ਦੀ ਵਰਤੋਂ ਕੀਤੀ। ਉਹ ਜਲਦੀ ਸਿਹਤਯਾਬ ਹੋ ਗਏ ਅਤੇ ਵਾਇਰਸ ਫੇਫੜਿਆਂ ਤੱਕ ਮਾਰ ਕਰਨ ਤੋਂ ਪਹਿਲਾਂ ਹੀ ਮਰ ਗਿਆ। ਮਿਲਰ ਨੇ ਆਖਿਆ ਕਿ ਇਸ ਨੇਜ਼ਲ ਸਪਰੇਅ ਦੀ ਵਰਤੋਂ ਨਾਲ ਲੱਛਣ ਘੱਟ ਜਾਂਦੇ ਹਨ ਤੇ ਕੋਵਿਡ-19 ਦੇ ਮਰੀਜ਼ਾਂ ਨੂੰ ਫੌਰਨ ਰਾਹਤ ਮਿਲਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਤੁਸੀਂ ਕੋਵਿਡ-19 ਦੀ ਚਪੇਟ ਵਿੱਚ ਆ ਜਾਂਦੇ ਹੋਂ ਤੇ ਤੁਸੀਂ ਇਹ ਸਪਰੇਅ ਲੈ ਲੈਂਦੇ ਹੋਂ ਤਾਂ ਤੁਸੀਂ ਇੱਕ ਦੋ ਦਿਨਾਂ, ਹੱਦ ਚਾਰ ਦਿਨਾਂ ਦੇ ਅੰਦਰ ਅੰਦਰ ਠੀਕ ਹੋ ਕੇ ਕੰਮ ਉੱਤੇ ਪਰਤ ਸਕਦੇ ਹੋਂ।

ਇਸ ਨੇਜ਼ਲ ਸਪਰੇਅ ਵਿੱਚ ਨਿਟ੍ਰਿਕ ਆਕਸਾਈਡ ਹੁੰਦਾ ਹੈ, ਜਿਸ ਨੂੰ ਡਿਸਇਨਫੈਕਟੈਂਟ ਮੰਨਿਆ ਜਾਂਦਾ ਹੈ ਤੇ ਜਿਹੜਾ ਕੁਦਰਤੀ ਤੌਰ ਉੱਤੇ ਮਨੁੱਖਾਂ ਵਿੱਚ ਪੈਦਾ ਹੁੰਦਾ ਹੈ। ਟ੍ਰਾਇਲ ਫੇਜ਼ ਦੌਰਾਨ ਕਿਸੇ ਨੇ ਵੀ ਇਸ ਦੇ ਸਾਈਡ ਅਫੈਕਟਸ ਬਾਰੇ ਕੋਈ ਜਾਣਕਾਰੀ ਨਹੀਨ ਦਿੱਤੀ।ਇਸ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਦੀ ਵਰਤੋਂ ਦੁਨੀਆ ਭਰ ਵਿੱਚ ਕੀਤੀ ਜਾ ਸਕਦੀ ਹੈ ਤੇ ਇਹ ਕੋਵਿਡ-19 ਖਿਲਾਫ ਢਾਲ ਦਾ ਕੰਮ ਕਰੇਗਾ। ਟੈਸਟਿੰਗ ਵਿੱਚ ਇਹ ਵੀ ਪਾਇਆ ਗਿਆ ਕਿ ਇਹ ਸਪਰੇਅ ਕੋਵਿਡ-19 ਦੇ ਬੀ·1·1·7 ਵੇਰੀਐਂਟ ਖਿਲਾਫ ਵੀ ਅਸਰਦਾਰ ਹੈ। ਉਨ੍ਹਾਂ ਆਖਿਆ ਕਿ ਸਾਨੂੰ ਲੱਗਦਾ ਹੈ ਕਿ ਇਹ ਕੋਵਿਡ-19 ਦੇ ਸਾਰੇ ਵੇਰੀਐਂਟਸ ਖਿਲਾਫ ਅਸਰਦਾਰ ਹੈ।

ਸੈਨੋਟਾਈਜ਼ ਹੁਣ ਯੂ ਕੇ ਤੇ ਕੈਨੇਡਾ ਵਿੱਚ ਇਸ ਦੀ ਐਮਰਜੰਸੀ ਵਰਤੋਂ ਲਈ ਫੈਡਰਲ ਸਰਕਾਰ ਤੋਂ ਮਨਜ਼ੂਰੀ ਚਾਹੁੰਦੀ ਹੈ। ਅਸਲ ਵਿੱਚ ਫਰਮ ਹਰੇਕ ਕਾਊਂਟਰ ਉੱਤੇ ਆਪਣੀ ਪ੍ਰੋਡਕਟ ਚਾਹੁੰਦੀ ਹੈ। ਹਰੇਕ ਸ਼ੀਸ਼ੀ ਵਿੱਚ ਦੋ ਮਹੀਨਿਆਂ ਤੱਕ ਦੀ ਡੋਜ਼ ਹੈ ਤੇ ਇਸ ਦੀ ਕੀਮਤ 50 ਡਾਲਰ ਪ੍ਰਤੀ ਸ਼ੀਸ਼ੀ ਹੋਵੇਗੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਕਿਊਬੈਕ ਦੇ ਇੱਕ ਵਿਅਕਤੀ 'ਤੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਲੱਗੇ ਦੋਸ਼ ਪਾਰਲੀਮੈਂਟ ਹਿੱਲ ਕਲੋਨੀ ਦੀ ਆਖਰੀ ਬਚੀ ਬਿੱਲੀ ਕੋਲਾ ਦਾ ਦੇਹਾਂਤ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼ ਸੀਏਐੱਫ ਦੇ ਦੋ ਸਰਗਰਮ ਮੈਂਬਰਾਂ ਸਣੇ ਚਾਰ `ਤੇ ਮਿਲੀਸ਼ੀਆ ਬਣਾਉਣ ਦੀ ਸਾਜਿ਼ਸ਼ ਰਚਣ ਦੇ ਲੱਗੇ ਦੋਸ਼ ਅਲਮੋਂਟੇ `ਚ ਔਰਤ `ਤੇ ਡਿੱਗਾ ਦਰੱਖਤ, ਗੰਭੀਰ ਜ਼ਖ਼ਮੀ ਐਮਰਜੈਂਸੀ ਮੈਡੀਸਨ ਦੇ ਮੁਖੀ ਨੇ ਅਲਬਰਟਾ ਦੇ ਪ੍ਰੀਮੀਅਰ ਨੂੰ ਨਾਲ ਸਿ਼ਫਟ 'ਤੇ ਆਉਣ ਦੀ ਦਿੱਤੀ ਚੁਣੌਤੀ ਪ੍ਰਧਾਨ ਮੰਤਰੀ ਕਾਰਨੀ ਦੀ ਕੈਬਨਿਟ ਬਜਟ ਤੋਂ ਪਹਿਲਾਂ ਜਨਤਕ ਖਰਚੇ ਦੀ ਕਰੇਗੀ ਸਮੀਖਿਆ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਟਰੰਪ-ਸਮਰਥਕ ਅਮਰੀਕੀ ਪਤੀ ਨਾਲ ਕੈਨੇਡੀਅਨ ਔਰਤ ਨੂੰ ਲਿਆ ਹਿਰਾਸਤ `ਚ